- December 3, 2024
- Updated 5:24 am
Woman Tries To Jump Atal Setu Bridge : ਔਰਤ ਨੇ ਅਟਲ ਪੁਲ ਤੋਂ ਛਾਲ ਮਾਰਨ ਦੀ ਕੀਤੀ ਕੋਸ਼ਿਸ਼; ਕੈਬ ਡਰਾਈਵਰ ਨੇ ਵਾਲਾਂ ਨਾਲ ਫੜਿਆ, ਫੇਰ ਅੱਗੇ ਹੋਇਆ ਇਹ..
- 39 Views
- admin
- August 17, 2024
- Viral News
Woman Tries To Jump Atal Setu Bridge : ਮੁੰਬਈ ‘ਚ ਸ਼ੁੱਕਰਵਾਰ ਸ਼ਾਮ ਨੂੰ ਇਕ ਔਰਤ ਨੇ ਅਟਲ ਸੇਤੂ ਤੋਂ ਛਾਲ ਮਾਰਨ ਦੀ ਕੋਸ਼ਿਸ਼ ਕੀਤੀ ਪਰ ਕੈਬ ਡਰਾਈਵਰ ਅਤੇ ਪੁਲਿਸ ਕਰਮਚਾਰੀਆਂ ਨੇ ਉਸ ਨੂੰ ਬਚਾ ਲਿਆ। ਇਹ ਘਟਨਾ ਸੀਸੀਟੀਵੀ ‘ਚ ਕੈਦ ਹੋ ਗਈ, ਜਿਸ ‘ਚ ਡਰਾਈਵਰ ਅਤੇ ਪੁਲਿਸ ਵੱਲੋਂ ਔਰਤ ਨੂੰ ਖਿੱਚਦੇ ਹੋਏ ਦੇਖਿਆ ਜਾ ਰਿਹਾ ਹੈ। ਦੱਸ ਦਈਏ ਕਿ ਔਰਤ ਦੀ ਪਛਾਣ ਰੀਮਾ ਮੁਕੇਸ਼ ਪਟੇਲ (56) ਵਜੋਂ ਹੋਈ ਹੈ ਅਤੇ ਉਹ ਮੁੰਬਈ ਦੇ ਉੱਤਰ-ਪੂਰਬੀ ਉਪਨਗਰ ਮੁਲੁੰਡ ਦੀ ਵਸਨੀਕ ਹੈ।
ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਔਰਤ ਨੂੰ ਅਟਲ ਸੇਤੂ ਦੇ ਸੁਰੱਖਿਆ ਬੈਰੀਅਰ ‘ਤੇ ਬੈਠੇ ਦੇਖਿਆ ਜਾ ਸਕਦਾ ਹੈ। ਫਿਰ ਉਸਨੇ ਸਮੁੰਦਰ ਵਿੱਚ ਕੋਈ ਚੀਜ਼ ਸੁੱਟ ਦਿੱਤੀ ਅਤੇ ਛਾਲ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਡਰਾਈਵਰ ਦੁਆਰਾ ਸਮੇਂ ਸਿਰ ਉਸ ਨੂੰ ਬਚਾ ਲਿਆ ਗਿਆ। ਫਿਰ ਇੱਕ ਗਸ਼ਤੀ ਵਾਹਨ ਨੂੰ ਘਟਨਾ ਸਥਾਨ ‘ਤੇ ਦੌੜਦਾ ਅਤੇ ਡਰਾਈਵਰ ਨੂੰ ਫੜਨ ਵਿੱਚ ਸਹਾਇਤਾ ਕਰਦਾ ਦੇਖਿਆ ਜਾ ਸਕਦਾ ਹੈ। ਇੱਕ ਮਿੰਟ ਤੋਂ ਵੱਧ ਦੀ ਮੁਸ਼ੱਕਤ ਤੋਂ ਬਾਅਦ ਆਖਰਕਾਰ ਔਰਤ ਨੂੰ ਬਚਾ ਲਿਆ ਗਿਆ।
ਫਿਲਹਾਲ ਦੱਸਿਆਜਾ ਰਿਹਾ ਹੈ ਕਿ ਮਹਿਲਾ ਇੱਕ ਘਰੇਲੂ ਔਰਤ ਹੈ। ਉਸ ਨੇ ਇਹ ਕਦਮ ਕਿਉਂ ਚੁੱਕਿਆ ਇਹ ਅਜੇ ਸਪੱਸ਼ਟ ਨਹੀਂ ਹੈ। ਫਿਲਹਾਲ ਪੁਲਿਸ ਟੀਮ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
Recent Posts
- Crown of goddess Kali, gifted by PM Modi, stolen from temple in Bangladesh
- Hezbollah leader survives assassination attempt amid Israeli strikes that kill 22 in Beirut
- ਕ੍ਰਿਕਟ ਦੇ ਬਦਲੇ ਨਿਯਮ, ਹੁਣ ਇਸ ਕੇਸ ‘ਚ ਦੁਬਾਰਾ ਨਹੀਂ ਮਿਲੇਗੀ ਬੈਟਿੰਗ, ਮੰਨਿਆ ਜਾਵੇਗਾ
- ਸਚਿਨ ਤੇਂਦੁਲਕਰ ਦੇ ਬਰਾਬਰ ਪਹੁੰਚੇ ਜੋ ਰੂਟ, ਪਰ ਵਿਰਾਟ ਦੇ ਇਸ ਰਿਕਾਰਡ ਤੋਂ ਅਜੇ ਵੀ ਦੂਰ
- Ratan tata death: ਸਿਰਫ ਵੋਲਟਾਸ ਹੀ ਨਹੀਂ, ਸਵੇਰ ਤੋਂ ਰਾਤ ਤੱਕ ਤੁਹਾਡਾ ਕੰਮ ਟਾਟਾ ਦੇ ਬਿਨਾਂ ਨਹੀਂ ਚੱਲ ਸਕਦਾ