- January 15, 2025
- Updated 2:52 am
Who is Heera Sohal : ਕੌਣ ਹੈ ਰੈਪਰ ਹਨੀ ਸਿੰਘ ਦੀ ਨਵੀਂ ਗਰਲਫਰੈਂਡ ਹੀਰਾ ਸੋਹਲ ? ਜਿਸ ਨੂੰ ਕਿਹਾ ਜਾ ਰਿਹਾ ਪੰਜਾਬ ਦੀ ਮਲਾਇਕਾ ਅਰੋੜਾ ! ਜਾਣੋ
- 74 Views
- admin
- July 13, 2024
- Viral News
Who is Heera Sohhal: ਕਈ ਦਿਨਾਂ ‘ਤੋਂ ਰੈਪਰ ਹਨੀ ਸਿੰਘ ਆਪਣੀ ਲਵ ਪ੍ਰੇਮਿਕਾ ਨੂੰ ਲੈ ਕੇ ਸੁਰਖੀਆਂ ‘ਚ ਹਨ। ਕਿਉਂਕਿ 41 ਸਾਲ ਦੀ ਉਮਰ ‘ਚ ਉਨ੍ਹਾਂ ਦੀ ਜ਼ਿੰਦਗੀ ‘ਚ ਪਿਆਰ ਨੇ ਫਿਰ ਦਸਤਕ ਦਿੱਤੀ ਹੈ। ਉਨ੍ਹਾਂ ਦੀ ਨਵੀਂ ਪ੍ਰੇਮਿਕਾ ਬਹੁਤ ਸੁੰਦਰ ਹੈ ਅਤੇ ਕਾਫੀ ਸੁਰਖੀਆਂ ਬਟੋਰ ਰਹੀ ਹੈ। ਦੱਸ ਦਈਏ ਕਿ ਜਿਸ ਨਾਲ ਰੈਪਰ ਹਨੀ ਸਿੰਘ ਦਾ ਨਾਂ ਜੋੜਿਆ ਜਾ ਰਿਹਾ ਹੈ, ਉਹ ਪੰਜਾਬੀ ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਹੈ। ਉਹ ਬਾਲੀਵੁੱਡ ਦੀਆਂ ਵਿਵਾਦਿਤ ਫਿਲਮਾਂ ਦਾ ਵੀ ਹਿੱਸਾ ਰਹੀ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ ਰੈਪਰ ਹਨੀ ਸਿੰਘ ਦਾ ਨਾਂ ਖੂਬਸੂਰਤ ਅਦਾਕਾਰਾ ਹੀਰਾ ਸੋਹਲ ਨਾਲ ਜੋੜਿਆ ਜਾ ਰਿਹਾ ਹੈ। ਤਾਂ ਆਓ ਜਾਣਦੇ ਹਾਂ ਰੈਪਰ ਹਨੀ ਸਿੰਘ ਦੀ ਨਵੀਂ ਗਰਲਫਰੈਂਡ ਹੀਰਾ ਸੋਹਲ ਕੌਣ ਹੈ?
ਹੀਰਾ ਸੋਹਲ ਕੌਣ ਹੈ?
ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਰੈਪਰ ਹਨੀ ਸਿੰਘ ਪਿਛਲੇ ਇੱਕ ਸਾਲ ਤੋਂ ਖੂਬਸੂਰਤ ਹੀਰਾ ਸੋਹਲ ਨੂੰ ਡੇਟ ਕਰ ਰਹੇ ਹਨ। ਉਨ੍ਹਾਂ ਨੂੰ ਕਈ ਖਾਸ ਮੌਕਿਆਂ ‘ਤੇ ਇੱਕ-ਦੂਜੇ ਨਾਲ ਸਮਾਂ ਬਿਤਾਉਂਦੇ ਦੇਖਿਆ ਗਿਆ ਹੈ।
ਰੈਪਰ ਹਨੀ ਸਿੰਘ ਅਤੇ ਹੀਰਾ ਦੀ ਮੁਲਾਕਾਤ ਇੱਕ ਸੰਗੀਤ ਸਮਾਰੋਹ ‘ਚ ਹੋਈ ਸੀ। ਹਨੀ ਸਿੰਘ ਨੇ ਆਪਣੀ ਪਹਿਲੀ ਪਰਫਾਰਮੈਂਸ ਮੁੰਬਈ ‘ਚ ਹੋਲੀ ਪ੍ਰੋਗਰਾਮ ਉੱਤੇ ਦਿੱਤੀ ਸੀ, ਜਦੋਂ ਹੀਰਾ ਵੀ ਉਸ ਕੰਸਰਟ ‘ਚ ਮੌਜੂਦ ਸੀ।
ਇਸ ਅਦਾਕਾਰਾ ਨੂੰ ਪੰਜਾਬ ਦੀ ਮਲਾਇਕਾ ਅਰੋੜਾ ਕਿਹਾ ਜਾਂਦਾ ਹੈ। ਕਿਉਂਕਿ ਹੀਰਾ ਦੀ ਪਹਿਲੀ ਦਿੱਖ ਮਲਾਇਕਾ ਨਾਲ ਮਿਲਦੀ-ਜੁਲਦੀ ਹੈ, ਇਸੇ ਲਈ ਕਈ ਲੋਕ ਉਸ ਦੀ ਤੁਲਨਾ ਮਲਾਇਕਾ ਅਰੋੜਾ ਨਾਲ ਕਰਦੇ ਹਨ।
ਉਹ ‘ਬੁਹਾਰਤ ਹੀਰੇ ਦੀ’, ‘ਪਿਆਰ ਹੈ ਡਰਾਮਾ’, ‘ਵਿਕਟੋਰੀਆ ਏਕ ਰਹੱਸਿਆ’ ਫ਼ਿਲਮਾਂ ਕਰਕੇ ਦਰਸ਼ਕਾਂ ‘ਚ ਮਸ਼ਹੂਰ ਹੋਈ ਹੈ।
ਹੀਰਾ ਸੋਹਲ ਵਿਵਾਦਿਤ ਬਾਲੀਵੁੱਡ ਫਿਲਮ ਥੈਂਕ ਗੌਡ ‘ਚ ਨਜ਼ਰ ਆਈ ਸੀ। ਇਸ ਫਿਲਮ ‘ਚ ਅਜੇ ਦੇਵਗਨ ਅਤੇ ਸਿਧਾਰਥ ਮਲਹੋਤਰਾ ਮੁੱਖ ਭੂਮਿਕਾਵਾਂ ‘ਚ ਸਨ।
ਦੱਸਿਆ ਜਾਂਦਾ ਹੈ ਕਿ ਹੀਰਾ ਨੂੰ ਕੰਮ ਦੇ ਨਾਲ-ਨਾਲ ਸੋਸ਼ਲ ਮੀਡੀਆ ਦੀ ਵਰਤੋਂ ਕਰਨਾ ਵੀ ਪਸੰਦ ਹੈ। ਉਹ ਹਰ ਰੋਜ਼ ਆਪਣੀਆਂ ਖੂਬਸੂਰਤ ਅਤੇ ਗਲੈਮਰਸ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
ਇਹ ਵੀ ਪੜ੍ਹੋ: Banga News: ਲਾੜੀ ਸਾਹਮਣੇ ਹੀ ਹੋ ਗਈ ਲਾੜੇ ਦੀ ਮੌਤ, ਜੈ ਮਾਲਾ ਦੌਰਾਨ ਸਟੇਜ ‘ਤੇ ਹੀ ਡਿੱਗਿਆ !
Recent Posts
- Crown of goddess Kali, gifted by PM Modi, stolen from temple in Bangladesh
- Hezbollah leader survives assassination attempt amid Israeli strikes that kill 22 in Beirut
- ਕ੍ਰਿਕਟ ਦੇ ਬਦਲੇ ਨਿਯਮ, ਹੁਣ ਇਸ ਕੇਸ ‘ਚ ਦੁਬਾਰਾ ਨਹੀਂ ਮਿਲੇਗੀ ਬੈਟਿੰਗ, ਮੰਨਿਆ ਜਾਵੇਗਾ
- ਸਚਿਨ ਤੇਂਦੁਲਕਰ ਦੇ ਬਰਾਬਰ ਪਹੁੰਚੇ ਜੋ ਰੂਟ, ਪਰ ਵਿਰਾਟ ਦੇ ਇਸ ਰਿਕਾਰਡ ਤੋਂ ਅਜੇ ਵੀ ਦੂਰ
- Ratan tata death: ਸਿਰਫ ਵੋਲਟਾਸ ਹੀ ਨਹੀਂ, ਸਵੇਰ ਤੋਂ ਰਾਤ ਤੱਕ ਤੁਹਾਡਾ ਕੰਮ ਟਾਟਾ ਦੇ ਬਿਨਾਂ ਨਹੀਂ ਚੱਲ ਸਕਦਾ