- November 25, 2024
- Updated 5:24 am
WhatsApp ban: WhatsApp ਦਾ ਵੱਡਾ ਐਕਸ਼ਨ, ਬੰਦ ਕੀਤੇ 70 ਲੱਖ ਭਾਰਤੀ ਖਾਤੇ, ਕੀ ਤੁਸੀਂ ਵੀ ਕਰਦੇ ਹੋ ਇਹ ਗਲਤੀ?
WhatsApp ਨੇ ਕੁਝ ਭਾਰਤੀ ਖਾਤਿਆਂ ‘ਤੇ ਵੱਡੀ ਕਾਰਵਾਈ ਕਰਦਿਆਂ ਉਨ੍ਹਾਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਗਿਣਤੀ 71 ਲੱਖ ਹੈ ਅਤੇ ਪਾਬੰਦੀ ਤੋਂ ਬਾਅਦ ਉਹ ਇਸ ਪਲੇਟਫਾਰਮ ਦੀ ਵਰਤੋਂ ਨਹੀਂ ਕਰ ਸਕਣਗੇ। ਰਿਪੋਰਟ ‘ਚ ਖੁਲਾਸਾ ਹੋਇਆ ਹੈ ਕਿ ਇਨ੍ਹਾਂ ‘ਚੋਂ ਜ਼ਿਆਦਾਤਰ ਖਾਤੇ ਸਾਈਬਰ ਧੋਖਾਧੜੀ ਅਤੇ ਘੁਟਾਲਿਆਂ ਨਾਲ ਸਬੰਧਤ ਹਨ, ਜਦਕਿ ਬਾਕੀਆਂ ਨੇ ਵਟਸਐਪ ਦੀਆਂ ਨੀਤੀਆਂ ਦੀ ਉਲੰਘਣਾ ਕੀਤੀ ਹੈ।
ਵਟਸਐਪ ਨੇ ਆਪਣੀ ਮਹੀਨਾਵਾਰ ਰਿਪੋਰਟ ਜਾਰੀ ਕੀਤੀ ਹੈ। ਮੇਟਾ ਦੀ ਮੈਸੇਜਿੰਗ ਐਪ WhatsApp ਨੇ ਖੁਲਾਸਾ ਕੀਤਾ ਹੈ ਕਿ ਉਸ ਨੇ ਲਗਭਗ 71 ਲੱਖ ਭਾਰਤੀ ਖਾਤਿਆਂ ਨੂੰ ਬੈਨ ਕਰ ਦਿੱਤਾ ਹੈ। ਇਹ ਖਾਤੇ 1 ਅਪ੍ਰੈਲ 2024 ਤੋਂ 30 ਅਪ੍ਰੈਲ 2024 ਦਰਮਿਆਨ ਬਣਾਏ ਗਏ ਹਨ। ਇਨ੍ਹਾਂ ਲੋਕਾਂ ਨੇ ਐਪ ਦੀ ਦੁਰਵਰਤੋਂ ਕੀਤੀ ਹੈ। ਕੰਪਨੀ ਨੇ ਇਹ ਵੀ ਕਿਹਾ ਕਿ ਜੇਕਰ ਯੂਜ਼ਰਸ ਭਵਿੱਖ ‘ਚ ਕੰਪਨੀ ਦੀ ਪਾਲਿਸੀ ਦੀ ਉਲੰਘਣਾ ਕਰਦੇ ਹਨ ਤਾਂ ਉਨ੍ਹਾਂ ‘ਤੇ ਵੀ ਪਾਬੰਦੀ ਲਗਾਈ ਜਾਵੇਗੀ।
ਵਟਸਐਪ ਨੇ ਕੁੱਲ 71,82,000 ਖਾਤਿਆਂ ਨੂੰ ਬੈਨ ਕਰ ਦਿੱਤਾ ਹੈ। ਇਹ ਸਾਰੇ ਖਾਤੇ 1 ਅਪ੍ਰੈਲ ਤੋਂ 30 ਅਪ੍ਰੈਲ 2024 ਦਰਮਿਆਨ ਬੰਦ ਕਰ ਦਿੱਤੇ ਗਏ ਹਨ। ਦਰਅਸਲ, ਕੰਪਨੀ ਐਡਵਾਂਸ ਮਸ਼ੀਨ ਲਰਨਿੰਗ ਅਤੇ ਡੇਟਾ ਵਿਸ਼ਲੇਸ਼ਣ ਦੀ ਵਰਤੋਂ ਕਰਦੀ ਹੈ, ਜਿਸ ਰਾਹੀਂ ਸ਼ੱਕੀ ਗਤੀਵਿਧੀ ਵਾਲੇ ਖਾਤਿਆਂ ਦੀ ਪਛਾਣ ਕੀਤੀ ਜਾਂਦੀ ਹੈ। ਭਾਰਤ ਸਮੇਤ ਦੁਨੀਆ ਭਰ ਵਿੱਚ ਇਸ ਦੇ ਅਰਬਾਂ ਉਪਭੋਗਤਾ ਹਨ, ਜੋ ਰੋਜ਼ਾਨਾ ਇਸ ਐਪ ਦੀ ਵਰਤੋਂ ਕਰਦੇ ਹਨ ਅਤੇ ਇੱਕ ਦੂਜੇ ਨੂੰ ਸੰਦੇਸ਼, ਫੋਟੋਆਂ, ਵੀਡੀਓ ਅਤੇ ਆਡੀਓ ਸੰਦੇਸ਼ ਆਦਿ ਭੇਜਦੇ ਹਨ।
ਅਪ੍ਰੈਲ 2024 ਵਿੱਚ ਵਟਸਐਪ ਨੂੰ ਲਗਭਗ 10 ਹਜ਼ਾਰ ਰਿਪੋਰਟਾਂ ਮਿਲੀਆਂ, ਜੋ ਵੱਖ-ਵੱਖ ਨਿਯਮਾਂ ਦੀ ਉਲੰਘਣਾ ਕਰ ਰਹੀਆਂ ਸਨ। ਇਨ੍ਹਾਂ ‘ਚੋਂ ਸਿਰਫ 6 ਖਾਤਿਆਂ ‘ਤੇ ਹੀ ਰਿਪੋਰਟਾਂ ਦੇ ਆਧਾਰ ‘ਤੇ ਕਾਰਵਾਈ ਹੋਈ ਹੈ ਅਤੇ ਕਈਆਂ ‘ਤੇ ਅਜੇ ਵੀ ਕਾਰਵਾਈ ਚੱਲ ਰਹੀ ਹੈ। ਇਹ ਦਰਸਾਉਂਦਾ ਹੈ ਕਿ ਕੰਪਨੀ ਖਾਤਾ ਪਾਬੰਦੀ ਲਈ ਮਜ਼ਬੂਤ ਮਾਪਦੰਡ ਵਰਤਦੀ ਹੈ।
ਆਪਣੇ ਪਲੇਟਫਾਰਮ ਨੂੰ ਸੁਰੱਖਿਅਤ ਬਣਾਉਣ ਲਈ, WhatsApp ਕੁਝ ਉਪਭੋਗਤਾਵਾਂ ਦੇ ਖਿਲਾਫ ਸਖਤ ਕਾਰਵਾਈ ਕਰਦਾ ਹੈ ਅਤੇ ਉਨ੍ਹਾਂ ‘ਤੇ ਪਾਬੰਦੀ ਲਗਾ ਦਿੰਦਾ ਹੈ। ਪਾਬੰਦੀ ਲਗਾਉਣ ਪਿੱਛੇ ਕਈ ਕਾਰਨ ਹੋ ਸਕਦੇ ਹਨ। ਕੰਪਨੀ ਦੀ ਪਾਲਿਸੀ ਦਾ ਉਲੰਘਣ ਕਰਨਾ ਵੀ ਇਸ ‘ਚ ਸ਼ਾਮਲ ਹੈ, ਸਪੈਮ, ਘਪਲੇ, ਗਲਤ ਜਾਣਕਾਰੀ ਅਤੇ ਨੁਕਸਾਨਦੇਹ ਸਮੱਗਰੀ ਪ੍ਰਕਾਸ਼ਿਤ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਜੇਕਰ ਕੋਈ ਦੇਸ਼ ਦੇ ਕਾਨੂੰਨ ਦੀ ਉਲੰਘਣਾ ਕਰਦਾ ਹੈ ਤਾਂ ਉਸ ਵਿਰੁੱਧ ਵੀ ਕਾਰਵਾਈ ਕੀਤੀ ਜਾਂਦੀ ਹੈ।
Recent Posts
- Crown of goddess Kali, gifted by PM Modi, stolen from temple in Bangladesh
- Hezbollah leader survives assassination attempt amid Israeli strikes that kill 22 in Beirut
- ਕ੍ਰਿਕਟ ਦੇ ਬਦਲੇ ਨਿਯਮ, ਹੁਣ ਇਸ ਕੇਸ ‘ਚ ਦੁਬਾਰਾ ਨਹੀਂ ਮਿਲੇਗੀ ਬੈਟਿੰਗ, ਮੰਨਿਆ ਜਾਵੇਗਾ
- ਸਚਿਨ ਤੇਂਦੁਲਕਰ ਦੇ ਬਰਾਬਰ ਪਹੁੰਚੇ ਜੋ ਰੂਟ, ਪਰ ਵਿਰਾਟ ਦੇ ਇਸ ਰਿਕਾਰਡ ਤੋਂ ਅਜੇ ਵੀ ਦੂਰ
- Ratan tata death: ਸਿਰਫ ਵੋਲਟਾਸ ਹੀ ਨਹੀਂ, ਸਵੇਰ ਤੋਂ ਰਾਤ ਤੱਕ ਤੁਹਾਡਾ ਕੰਮ ਟਾਟਾ ਦੇ ਬਿਨਾਂ ਨਹੀਂ ਚੱਲ ਸਕਦਾ