- November 21, 2024
- Updated 5:24 am
Wedding Industry: ਹੈਰਾਨੀਜਨਕ ! ਪੜ੍ਹਾਈ ਤੋਂ ਜ਼ਿਆਦਾ ਵਿਆਹਾਂ ‘ਤੇ ਖਰਚਾ ਕਰਦੇ ਹਨ ਲੋਕ ? ਜਾਣੋ
- 45 Views
- admin
- July 2, 2024
- Viral News
Wedding Industry: ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਭਾਰਤ ਦੇ ਵਿਆਹ ਉਦਯੋਗ ਦਾ ਆਕਾਰ ਲਗਭਗ 10 ਲੱਖ ਕਰੋੜ ਰੁਪਏ ਹੈ। ਇਹ ਆਕਾਰ ਦੇ ਮਾਮਲੇ ‘ਚ ਭੋਜਨ ਅਤੇ ਕਰਿਆਨੇ ਤੋਂ ਬਾਅਦ ਦੂਜੇ ਨੰਬਰ ‘ਤੇ ਆਉਂਦਾ ਹੈ। ਮਾਹਿਰਾਂ ਮੁਤਾਬਕ ਇੱਕ ਔਸਤ ਭਾਰਤੀ ਇੱਕ ਵਿਆਹ ਸਮਾਗਮ ‘ਚ ਪੜ੍ਹਾਈ ਨਾਲੋਂ ਦੁੱਗਣਾ ਖਰਚ ਕਰਦਾ ਹੈ। ਦੱਸ ਦਈਏ ਕਿ ਦੇਸ਼ ‘ਚ ਹਰ ਸਾਲ 80 ਲੱਖ ਤੋਂ 1 ਕਰੋੜ ਵਿਆਹ ਹੁੰਦੇ ਹਨ। ਇਹ ਚੀਨ ਵਰਗੇ ਦੇਸ਼ਾਂ ਨਾਲੋਂ ਵੀ ਵੱਧ ਹੈ, ਜਿੱਥੇ ਹਰ ਸਾਲ ਲਗਭਗ 70-80 ਲੱਖ ਵਿਆਹ ਹੁੰਦੇ ਹਨ। ਜਦੋਂ ਕਿ ਅਮਰੀਕਾ ‘ਚ ਇਹ ਅੰਕੜਾ 20-25 ਲੱਖ ਹੈ।
ਇਹ ਗੱਲ ਵੱਕਾਰੀ ਅਮਰੀਕੀ ਬ੍ਰੋਕਰੇਜ ਫਰਮ ਜੇਫਰੀਜ਼ ਨੇ ਆਪਣੀ ਇਕ ਰਿਪੋਰਟ ‘ਚ ਦਿੱਤੀ ਹੈ। ਰਿਪੋਰਟ ਮੁਤਾਬਕ ਭਾਰਤ ਦਾ ਵਿਆਹ ਉਦਯੋਗ ਅਮਰੀਕਾ ਨਾਲੋਂ ਲਗਭਗ ਦੁੱਗਣਾ ਹੈ, ਜਿਸ ਦੀ ਕੀਮਤ 70 ਅਰਬ ਡਾਲਰ ਹੈ। ਵੈਸੇ ਤਾਂ ਇਹ ਚੀਨ ਦੇ ਮੁਕਾਬਲੇ ਛੋਟਾ ਹੈ, ਜਿਸਦਾ ਵਿਆਹ ਉਦਯੋਗ $170 ਬਿਲੀਅਨ ਹੈ। ਜੈਫਰੀਜ਼ ਨੇ ਦੱਸਿਆ ਹੈ ਕਿ ਜੇਕਰ ਵਿਆਹ ਆਪਣੇ ਆਪ ‘ਚ ਇੱਕ ਸ਼੍ਰੇਣੀ ਹੁੰਦੇ, ਤਾਂ ਇਹ 681 ਬਿਲੀਅਨ ਡਾਲਰ ਦੇ ਖਾਣੇ ਅਤੇ ਕਰਿਆਨੇ ਤੋਂ ਬਾਅਦ ਦੂਜੀ ਸਭ ਤੋਂ ਵੱਡੀ ਪ੍ਰਚੂਨ ਸ਼੍ਰੇਣੀ ਹੋਵੇਗੀ।
ਵਿਆਹਾਂ ‘ਤੇ ਇੰਨਾ ਖਰਚਾ ਕਿਉਂ?
ਜਿਵੇਂ ਤੁਸੀਂ ਜਾਣਦੇ ਹੋ ਕਿ ਭਾਰਤ ‘ਚ ਵਿਆਹ ਬੜੇ ਧੂਮ-ਧਾਮ ਨਾਲ ਹੁੰਦੇ ਹਨ। ਜਿਸ ਦੌਰਾਨ ਕਈ ਤਰ੍ਹਾਂ ਦੇ ਸਮਾਰੋਹ ਹੁੰਦੇ ਹਨ, ਜਿਨ੍ਹਾਂ ‘ਤੇ ਲੱਖਾਂ ਰੁਪਏ ਖਰਚ ਕੀਤੇ ਜਾਂਦੇ ਹਨ। ਦਸ ਦਈਏ ਕਿ ਇਹ ਉਦਯੋਗ ਖਾਸ ਤੌਰ ‘ਤੇ ਗਹਿਣਿਆਂ ਅਤੇ ਕੱਪੜਿਆਂ ਵਰਗੀਆਂ ਚੀਜ਼ਾਂ ਦੀ ਖਰੀਦਦਾਰੀ ਨੂੰ ਉਤਸ਼ਾਹਿਤ ਕਰਦਾ ਹੈ। ਜਿਸ ਨਾਲ ਅਸਿੱਧੇ ਤੌਰ ‘ਤੇ ਆਟੋਮੋਬਾਈਲ ਅਤੇ ਇਲੈਕਟ੍ਰੋਨਿਕਸ ਸੈਕਟਰ ਨੂੰ ਵੀ ਫਾਇਦਾ ਹੁੰਦਾ ਹੈ। ਦੱਸਿਆ ਜਾਂਦਾ ਹੈ ਕਿ ਵਿਦੇਸ਼ਾਂ ‘ਚ ਹੋਣ ਵਾਲੇ ਆਲੀਸ਼ਾਨ ਵਿਆਹ ਵੀ ਭਾਰਤ ਦੀ ਸ਼ਾਨ ਨੂੰ ਦਰਸਾਉਂਦੇ ਹਨ।
ਵੈਸੇ ਤਾਂ ਭਾਰਤੀ ਵਿਆਹ ਅਤੇ ਸੰਬੰਧਿਤ ਰਸਮਾਂ ਕਈ ਦਿਨਾਂ ਤੱਕ ਚਲਦੀਆਂ ਹਨ। ਇਹ ਸਾਧਾਰਨ ਤੋਂ ਲੈ ਕੇ ਬਹੁਤ ਵੱਡੇ ਤੱਕ ਹੁੰਦੇ ਹਨ। ਦਸ ਦਈਏ ਕਿ ਖੇਤਰ, ਧਰਮ ਅਤੇ ਆਰਥਿਕ ਪਿਛੋਕੜ ਦੇ ਆਧਾਰ ‘ਤੇ ਵਿਆਹ ਦੀਆਂ ਰਸਮਾਂ ਅਕਸਰ ਵੱਖ-ਵੱਖ ਹੋ ਸਕਦੀਆਂ ਹਨ। ਜੈਫਰੀਜ਼ ਨੇ ਆਪਣੀ ਰਿਪੋਰਟ ‘ਚ ਦੱਸਿਆ ਹੈ ਕਿ ਭਾਰਤ ਦਾ ਵਿਆਹ ਉਦਯੋਗ ਕਾਫ਼ੀ ਗੁੰਝਲਦਾਰ ਹੈ। ਇਹ ਹਿੰਦੂ ਕੈਲੰਡਰ ਦੁਆਰਾ ਹੋਰ ਵੀ ਗੁੰਝਲਦਾਰ ਹੈ, ਕਿਉਂਕਿ ਵਿਆਹ ਸਿਰਫ ਖਾਸ ਮਹੀਨਿਆਂ ਦੇ ਸ਼ੁਭ ਦਿਨਾਂ ‘ਤੇ ਹੁੰਦੇ ਹਨ, ਜੋ ਸਾਲ ਦਰ ਸਾਲ ਬਦਲਦੇ ਰਹਿੰਦੇ ਹਨ।
ਜੈਫਰੀਜ਼ ਦੀ ਰਿਪੋਰਟ ਮੁਤਾਬਕ, ‘ਭਾਰਤ ‘ਚ, ਇੱਕ ਵਿਆਹ ਅਤੇ ਇਸ ਨਾਲ ਸਬੰਧਤ ਰਸਮਾਂ ਦੀ ਕੀਮਤ ਲਗਭਗ 15,000 ਡਾਲਰ ਹੈ। ਪਰ ਸੋਚਣ ਵਾਲੀ ਗੱਲ ਇਹ ਹੈ ਕਿ ਇੱਕ ਔਸਤ ਭਾਰਤੀ ਜੋੜਾ ਵਿਆਹਾਂ ‘ਤੇ ਸਿੱਖਿਆ ਨਾਲੋਂ ਦੁੱਗਣਾ ਖਰਚ ਕਰਦਾ ਹੈ। ਨਾਲ ਹੀ ਅਮਰੀਕਾ ਵਰਗੇ ਦੇਸ਼ਾਂ ‘ਚ ਇਹ ਖਰਚ ਸਿੱਖਿਆ ਦੇ ਮੁਕਾਬਲੇ ਅੱਧੇ ਤੋਂ ਵੀ ਘੱਟ ਹੈ।
ਲੋਕ ਕਿਹੜੀਆਂ ਚੀਜ਼ਾਂ ‘ਤੇ ਜਿਆਦਾ ਖਰਚਦੇ ਹਨ?
ਦੱਸ ਦਈਏ ਕਿ ਭਾਰਤ ‘ਚ ਲੋਕ ਆਪਣੀ ਆਰਥਿਕ ਸਥਿਤੀ ਦੇ ਹਿਸਾਬ ਨਾਲ ਵਿਆਹਾਂ ‘ਤੇ ਖਰਚ ਕਰਦੇ ਹਨ। ਅਜਿਹੇ ‘ਚ ਜੇਕਰ ਅਸੀਂ ਅਮੀਰ ਲੋਕਾਂ ਦੇ ਵਿਆਹਾਂ ਦੀ ਗੱਲ ਕਰੀਏ ਤਾਂ ਉਹ ਦੇਸ਼ ਜਾਂ ਵਿਦੇਸ਼ ‘ਚ ਕਿਸੇ ਆਲੀਸ਼ਾਨ ਸਥਾਨ ਨੂੰ ਤਰਜੀਹ ਦਿੰਦੇ ਹਨ। ਇਸ ‘ਚ ਪੇਸ਼ੇਵਰ ਕਲਾਕਾਰਾਂ ਦੀ ਰਿਹਾਇਸ਼, ਆਲੀਸ਼ਾਨ ਭੋਜਨ ਅਤੇ ਪ੍ਰਦਰਸ਼ਨ ‘ਤੇ ਵੱਡੀ ਰਕਮ ਖਰਚ ਕੀਤੀ ਜਾਂਦੀ ਹੈ। ਫਿਰ ਵਿਆਹ ਤੋਂ ਪਹਿਲਾਂ ਅਤੇ ਬਾਅਦ ‘ਚ ਕਈ ਜਸ਼ਨ ਮਨਾਏ ਜਾਣਦੇ ਹਨ, ਜਿਨ੍ਹਾਂ ‘ਚ ਬਹੁਤਾ ਪੈਸਾ ਖਰਚ ਹੁੰਦਾ ਹੈ। ਨਾਲ ਹੀ ਜੇਕਰ ਮੱਧ ਵਰਗ ਦੇ ਵਿਆਹਾਂ ਦੀ ਗੱਲ ਕਰੀਏ ਤਾਂ ਖਾਣੇ ਦੇ ਪ੍ਰਬੰਧਾਂ ਦੇ ਨਾਲ-ਨਾਲ ਸਜਾਵਟ, ਮਨੋਰੰਜਨ, ਗਹਿਣਿਆਂ ਅਤੇ ਕੱਪੜਿਆਂ ਦੀ ਖਰੀਦਦਾਰੀ ‘ਤੇ ਬਹੁਤ ਸਾਰਾ ਪੈਸਾ ਖਰਚ ਕੀਤਾ ਜਾਂਦਾ ਹੈ।
ਜੈਫਰੀਜ਼ ਮੁਤਾਬਕ ਭਾਰਤ ‘ਚ ਬਹੁਤ ਸਾਰੀਆਂ ਸ਼੍ਰੇਣੀਆਂ ਖਾਸ ਤੌਰ ‘ਤੇ ਵਿਆਹਾਂ ‘ਤੇ ਨਿਰਭਰ ਕਰਦੀਆਂ ਹਨ। ਜਿਵੇਂ ਕਿ ਗਹਿਣੇ, ਲਿਬਾਸ, ਕੇਟਰਿੰਗ, ਪਰਾਹੁਣਚਾਰੀ ਅਤੇ ਯਾਤਰਾ। ਉਦਾਹਰਨ ਲਈ, ਗਹਿਣੇ ਉਦਯੋਗ ਦੀ ਆਮਦਨ ਦਾ ਅੱਧੇ ਤੋਂ ਵੱਧ ਹਿੱਸਾ ਵਿਆਹ ਦੇ ਗਹਿਣਿਆਂ ਤੋਂ ਆਉਂਦਾ ਹੈ। ਨਾਲ ਹੀ ਸਾਰੇ ਕੱਪੜਿਆਂ ‘ਤੇ 10 ਫੀਸਦੀ ਖਰਚ ਵਿਆਹਾਂ ਅਤੇ ਸਮਾਰੋਹਾਂ ‘ਚ ਪਾਏ ਜਾਣ ਵਾਲੇ ਕੱਪੜਿਆਂ ਤੋਂ ਹੁੰਦਾ ਹੈ। ਇਸ ਦੇ ਆਸ-ਪਾਸ ਮੇਕਅਪ ਅਤੇ ਕੇਟਰਿੰਗ ਉਦਯੋਗ ਵੀ ਤੇਜ਼ੀ ਨਾਲ ਵਧ ਰਿਹਾ ਹੈ।
ਵਿਆਹ ਉਦਯੋਗ ਆਟੋਮੋਬਾਈਲ, ਖਪਤਕਾਰ ਇਲੈਕਟ੍ਰੋਨਿਕਸ ਅਤੇ ਪੇਂਟਸ ਵਰਗੇ ਖੇਤਰਾਂ ਨੂੰ ਵੀ ਹੁਲਾਰਾ ਦਿੰਦਾ ਹੈ। ਵਿਆਹਾਂ ਦੇ ਸੀਜ਼ਨ ਦੌਰਾਨ ਇਨ੍ਹਾਂ ਦੀ ਮੰਗ ਵੀ ਵਧ ਜਾਂਦੀ ਹੈ। ਇਹੀ ਕਾਰਨ ਹੈ ਕਿ ਕਾਰੋਬਾਰੀ ਵਿਆਹਾਂ ਦੇ ਸੀਜ਼ਨ ਦੇ ਹਿਸਾਬ ਨਾਲ ਆਪਣਾ ਸਾਮਾਨ ਤਿਆਰ ਕਰਦੇ ਹਨ। ਜੈਫਰੀਜ਼ ਦਾ ਕਹਿਣਾ ਹੈ ਕਿ ਵਿਆਹ ਦੀ ਯੋਜਨਾ ਆਮ ਤੌਰ ‘ਤੇ 6-12 ਮਹੀਨੇ ਪਹਿਲਾਂ ਸ਼ੁਰੂ ਹੁੰਦੀ ਹੈ, ਅਤੇ ਸਭ ਤੋਂ ਸ਼ਾਨਦਾਰ ਵਿਆਹ ਸਮਾਗਮਾਂ ਵਿੱਚ 50,000 ਤੋਂ ਵੱਧ ਮਹਿਮਾਨ ਸ਼ਾਮਲ ਹੁੰਦੇ ਹਨ।
ਇਹ ਵੀ ਪੜ੍ਹੋ: Hina Khan: ਕੀਮੋਥੈਰੇਪੀ ਤੋਂ ਪਹਿਲਾਂ ਅਵਾਰਡ ਸ਼ੋਅ ‘ਚ ਸ਼ਾਮਲ ਹੋਈ ਹਿਨਾ ਖਾਨ, ਕਿਹਾ- ਝੁਕਾਂਗੀ ਨਹੀਂ, ਕੈਂਸਰ ਦੀ ਕਰਾਂਗੀ ਛੁੱਟੀ
Recent Posts
- Crown of goddess Kali, gifted by PM Modi, stolen from temple in Bangladesh
- Hezbollah leader survives assassination attempt amid Israeli strikes that kill 22 in Beirut
- ਕ੍ਰਿਕਟ ਦੇ ਬਦਲੇ ਨਿਯਮ, ਹੁਣ ਇਸ ਕੇਸ ‘ਚ ਦੁਬਾਰਾ ਨਹੀਂ ਮਿਲੇਗੀ ਬੈਟਿੰਗ, ਮੰਨਿਆ ਜਾਵੇਗਾ
- ਸਚਿਨ ਤੇਂਦੁਲਕਰ ਦੇ ਬਰਾਬਰ ਪਹੁੰਚੇ ਜੋ ਰੂਟ, ਪਰ ਵਿਰਾਟ ਦੇ ਇਸ ਰਿਕਾਰਡ ਤੋਂ ਅਜੇ ਵੀ ਦੂਰ
- Ratan tata death: ਸਿਰਫ ਵੋਲਟਾਸ ਹੀ ਨਹੀਂ, ਸਵੇਰ ਤੋਂ ਰਾਤ ਤੱਕ ਤੁਹਾਡਾ ਕੰਮ ਟਾਟਾ ਦੇ ਬਿਨਾਂ ਨਹੀਂ ਚੱਲ ਸਕਦਾ