- September 8, 2024
- Updated 3:24 pm
T20 WC 2024: ਅਮਰੀਕਾ ਨੂੰ ਹਰਾ ਕੇ ਸੁਪਰ-8 ‘ਚ ਪਹੁੰਚਣ ‘ਤੇ ਹੈ ਭਾਰਤ ਦੀ ਨਜ਼ਰ, ਜਾਣੋ ਪੂਰਾ ਸਮੀਕਰਨ
IND vs USA T20 WC 2024: ਟੀਮ ਇੰਡੀਆ ਟੀ-20 ਵਿਸ਼ਵ ਕੱਪ 2024 ਦੇ ਲੀਗ ਪੜਾਅ ਦੇ 25ਵੇਂ ਮੈਚ ਵਿੱਚ ਅੱਜ ਅਮਰੀਕਾ ਨਾਲ ਭਿੜੇਗੀ। ਇਹ ਮੈਚ ਨਿਊਯਾਰਕ ਦੇ ਨਸਾਊ ਕਾਊਂਟੀ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ‘ਚ ਰਾਤ 8 ਵਜੇ ਤੋਂ ਖੇਡਿਆ ਜਾਵੇਗਾ। ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਹੁਣ ਤੱਕ ਇਕ ਵੀ ਮੈਚ ਨਹੀਂ ਖੇਡਿਆ ਗਿਆ ਹੈ। ਕ੍ਰਿਕਟ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੋਵੇਗਾ, ਜਦੋਂ ਭਾਰਤ ਅਤੇ ਅਮਰੀਕਾ ਦੀਆਂ ਟੀਮਾਂ ਇੱਕ ਦੂਜੇ ਨਾਲ ਮੈਚ ਖੇਡਦੀਆਂ ਨਜ਼ਰ ਆਉਣਗੀਆਂ।
ਸੁਪਰ-8 ‘ਚ ਜਗ੍ਹਾ ਬਣਾਉਣ ਲਈ ਭਿੜਨਗੀਆਂ ਦੋਵੇਂ ਟੀਮਾਂ
ਜੇਕਰ ਭਾਰਤੀ ਟੀਮ ਇਹ ਮੈਚ ਜਿੱਤ ਕੇ ਗਰੁੱਪ ਏ ਤੋਂ ਸੁਪਰ 8 ‘ਚ ਆਪਣੀ ਜਗ੍ਹਾ ਪੱਕੀ ਕਰਨਾ ਚਾਹੁੰਦੀ ਹੈ ਤਾਂ ਅਮਰੀਕਾ ਦੀ ਟੀਮ ਵੀ ਇਸੇ ਇਰਾਦੇ ਨਾਲ ਮੈਦਾਨ ‘ਚ ਉਤਰੇਗੀ। ਇਹ ਦੋਵੇਂ ਟੀਮਾਂ ਲੀਗ ਗੇੜ ਵਿੱਚ ਹੁਣ ਤੱਕ 2-2 ਮੈਚ ਖੇਡ ਚੁੱਕੀਆਂ ਹਨ ਅਤੇ 2-2 ਜਿੱਤਾਂ ਅਤੇ 4-4 ਅੰਕਾਂ ਨਾਲ ਦੋਵੇਂ ਟੀਮਾਂ ਸਿਖਰ ’ਤੇ ਬਰਕਰਾਰ ਹਨ। ਟੀਮ ਇੰਡੀਆ ਚੰਗੇ ਰਨ ਰੇਟ ਨਾਲ ਪਹਿਲੇ ਨੰਬਰ ‘ਤੇ ਹੈ, ਜਦਕਿ ਅਮਰੀਕਾ ਦੀ ਟੀਮ ਦੂਜੇ ਨੰਬਰ ‘ਤੇ ਹੈ। ਹੁਣ ਜੇਤੂ ਟੀਮ ਕੋਲ ਸੁਪਰ 8 ਵਿੱਚ ਆਪਣੀ ਜਗ੍ਹਾ ਪੱਕੀ ਕਰਨ ਦਾ ਮੌਕਾ ਹੋਵੇਗਾ।
Book your tickets for #TeamIndia's clash against USA here ????https://t.co/yawVmmwsFy, ???????????????????????????? ???????????????????????????????? ???????????? ???????????????? ????????????!
Get ready to witness #TeamIndia take on USA in cinemas near you!
#USAvIND | WED, 12 JUN, 6 PM | #T20WorldCupOnStar pic.twitter.com/yq16cEuYG9— Star Sports (@StarSportsIndia) June 11, 2024
ਪਿੱਚ ਰਿਪੋਰਟ
ਨਸਾਓ ਸਟੇਡੀਅਮ ਦੀ ਪਿੱਚ ‘ਤੇ ਗੇਂਦਬਾਜ਼ਾਂ ਲਈ ਚੰਗੀ ਹੈ, ਪਰ ਸਪਿਨਰਾਂ ਨੂੰ ਘੱਟ ਮਦਦ ਮਿਲੇਗੀ। ਇੱਥੇ ਡਰਾਪ-ਇਨ ਪਿੱਚ ‘ਤੇ ਬੱਲੇਬਾਜ਼ਾਂ ਲਈ ਦੌੜਾਂ ਬਣਾਉਣੀਆਂ ਬਹੁਤ ਮੁਸ਼ਕਿਲ ਹੋ ਰਹੀਆਂ ਹਨ। ਇਸ ਪਿੱਚ ‘ਤੇ ਕਈ ਮੈਚਾਂ ‘ਚ 100 ਤੋਂ ਘੱਟ ਦੇ ਸਕੋਰ ਬਣੇ ਹਨ, ਕਈ ਮੈਚਾਂ ‘ਚ 115 ਅਤੇ 120 ਦੌੜਾਂ ਬਣਾ ਕੇ ਵੀ ਟੀਮਾਂ ਨੇ ਮੈਚ ਜਿੱਤੇ ਹਨ। ਇਸ ਪਿੱਚ ‘ਤੇ 110 ਤੋਂ 130 ਦਾ ਸਕੋਰ ਕੁੱਲ ਹੈ।
ਭਾਰਤ ਦੇ ਇਨ੍ਹਾਂ ਖਿਡਾਰੀਆਂ ‘ਤੇ ਰਹੇਗੀ ਨਜ਼ਰ
ਟੀ-20 ਵਿਸ਼ਵ ਕੱਪ 2024 ਦੇ ਪਹਿਲੇ ਮੈਚ ਵਿੱਚ ਭਾਰਤ ਨੇ ਆਇਰਲੈਂਡ ਨੂੰ 8 ਵਿਕਟਾਂ ਨਾਲ ਹਰਾਇਆ ਸੀ ਅਤੇ ਦੂਜੇ ਮੈਚ ਵਿੱਚ ਪਾਕਿਸਤਾਨ ਨੂੰ 6 ਦੌੜਾਂ ਨਾਲ ਹਰਾਇਆ ਸੀ। ਹੁਣ ਭਾਰਤ ਨੂੰ ਘਰੇਲੂ ਟੀਮ ਅਮਰੀਕਾ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। ਹੁਣ ਰੋਹਿਤ ਸ਼ਰਮਾ, ਰਿਸ਼ਭ ਪੰਤ, ਜਸਪ੍ਰੀਤ ਬੁਮਰਾਹ, ਅਰਸ਼ਦੀਪ ਸਿੰਘ ਕੋਲ ਅਮਰੀਕਾ ਖਿਲਾਫ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਣ ਦਾ ਮੌਕਾ ਹੋਵੇਗਾ। ਇਸ ਦੇ ਨਾਲ ਹੀ ਵਿਰਾਟ ਕੋਹਲੀ ਕੋਲ ਇਸ ਮੈਚ ‘ਚ ਫਾਰਮ ‘ਚ ਵਾਪਸੀ ਦਾ ਮੌਕਾ ਹੋਵੇਗਾ।
???? ANNOUNCEMENT! ????
We are pleased to announce the release of promotionally priced tickets for #TeamUSA’s upcoming clash against India on June 12th! ????
Buy them now only at https://t.co/gvSBl2VkaQ! #WeAreUSACricket ???????? pic.twitter.com/FHC1MRUDCJ
— USA Cricket (@usacricket) June 10, 2024
ਅਮਰੀਕਾ ਦੇ ਇਨ੍ਹਾਂ ਖਿਡਾਰੀਆਂ ‘ਤੇ ਨਜ਼ਰ
ਅਮਰੀਕਾ ਪਹਿਲੀ ਵਾਰ ਟੀ-20 ਵਿਸ਼ਵ ਕੱਪ ‘ਚ ਹਿੱਸਾ ਲੈ ਰਿਹਾ ਹੈ। ਅਮਰੀਕਾ ਨੇ ਹੁਣ ਤੱਕ ਖੇਡੇ ਗਏ 2 ਮੈਚਾਂ ਵਿੱਚ ਕੈਨੇਡਾ ਅਤੇ ਪਾਕਿਸਤਾਨ ਵਰਗੀਆਂ ਵੱਡੀਆਂ ਟੀਮਾਂ ਨੂੰ ਹਰਾਇਆ ਹੈ। ਇਸ ਸ਼ਾਨਦਾਰ ਪ੍ਰਦਰਸ਼ਨ ਵਿੱਚ ਭਾਰਤੀ ਮੂਲ ਦੇ ਖਿਡਾਰੀਆਂ ਨੇ ਅਹਿਮ ਭੂਮਿਕਾ ਨਿਭਾਈ ਹੈ, ਜਿਨ੍ਹਾਂ ਵਿੱਚ ਕਪਤਾਨ ਮੋਨੰਕ ਪਟੇਲ, ਸੌਰਭ ਨੇਤਰਵਾਲਕਰ ਅਤੇ ਹਰਮੀਤ ਸਿੰਘ ਦੇ ਨਾਂ ਸ਼ਾਮਲ ਹਨ। ਹੁਣ ਇਨ੍ਹਾਂ ਸਾਰੇ ਖਿਡਾਰੀਆਂ ਤੋਂ ਭਾਰਤ ਖਿਲਾਫ ਵੀ ਚੰਗੇ ਪ੍ਰਦਰਸ਼ਨ ਦੀ ਉਮੀਦ ਹੋਵੇਗੀ। ਇਨ੍ਹਾਂ ਤੋਂ ਇਲਾਵਾ ਆਰੋਨ ਜੋਨਸ, ਡਰਾਈਸ ਗੁਸ ਅਤੇ ਕੌਰੀ ਐਂਡਰਸਨ ਵੀ ਭਾਰਤ ਲਈ ਘਾਤਕ ਸਾਬਤ ਹੋ ਸਕਦੇ ਹਨ।
???? ???????????????????????????????? ???????? ???????????????????????????? ????????????????!
4⃣2⃣ Runs & then, 3⃣ Catches! ???? ????
How good was he for #TeamIndia tonight! ???? ????
Scorecard ▶️ https://t.co/M81mEjp20F#T20WorldCup | #INDvPAK pic.twitter.com/oS9es9JIgF
— BCCI (@BCCI) June 9, 2024
ਭਾਰਤ ਦੀ ਟੀਮ: ਰੋਹਿਤ ਸ਼ਰਮਾ (ਕਪਤਾਨ), ਵਿਰਾਟ ਕੋਹਲੀ, ਰਿਸ਼ਭ ਪੰਤ (ਵਿਕਟ ਕੀਪਰ), ਸੂਰਿਆਕੁਮਾਰ ਯਾਦਵ, ਸ਼ਿਵਮ ਦੂਬੇ, ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਜਸਪ੍ਰੀਤ ਬੁਮਰਾਹ, ਅਰਸ਼ਦੀਪ ਸਿੰਘ, ਮੁਹੰਮਦ ਸਿਰਾਜ।
ਅਮਰੀਕਾ ਦੀ ਟੀਮ: ਮੋਨਕ ਪਟੇਲ (ਕਪਤਾਨ), ਐਂਡਰੀਜ਼ ਗੌਸ, ਐਰੋਨ ਜੋਨਸ, ਕੋਰੀ ਐਂਡਰਸਨ, ਹਰਮੀਤ ਸਿੰਘ, ਨਿਤੀਸ਼ ਕੁਮਾਰ, ਸ਼ੈਡਲੇ ਵੈਨ ਸ਼ਾਲਕਵਿਕ, ਅਲੀ ਖਾਨ, ਜਸਦੀਪ ਸਿੰਘ, ਸੌਰਭ ਨੇਤਰਵਾਲਕਰ, ਨੋਸਟੁਸ਼ ਕੇਂਜੀਗੇ।
ਇਹ ਵੀ ਪੜੋ: Weather Update: 14 ਸੂਬਿਆਂ ਵਿੱਚ 7 ਦਿਨਾਂ ਤੱਕ ਪਵੇਗਾ ਭਾਰੀ ਮੀਂਹ, ਪਰ ਪੰਜਾਬ ’ਚ ਨਹੀਂ ਮਿਲੇਗੀ ਅਜੇ ਰਾਹਤ
Recent Posts
- ਭਾਰਤੀ ਟੀਮ ਨੇ ਚੀਨ ਨੂੰ 3-0 ਨਾਲ ਬੁਰੀ ਤਰ੍ਹਾਂ ਹਰਾਇਆ, ਜਿੱਤ ਨਾਲ ਕੀਤੀ ਸ਼ੁਰੂਆਤ
- 13 ਛੱਕੇ ਅਤੇ ਸੈਂਕੜਾ, ਰਿੰਕੂ ਸਿੰਘ ਦੇ ਸਾਥੀ ਨੇ ਮਚਾਇਆ ਕੋਹਰਾਮ, ਰੋਮਾਂਚਕ ਮੈਚ ‘ਚ…
- ਐਥਲੀਟ ਨੂੰ Gold ਜਿੱਤਣ ਦਾ ਜਸ਼ਨ ਮਨਾਉਣਾ ਪਿਆ ਮਹਿੰਗਾ, Medal ਦੂਜੇ ਖਿਡਾਰੀ ਨੂੰ ਦਿੱਤਾ
- AFG VS NZ TEST: ਭਾਰਤ ‘ਚ ਅਫਗਾਨਿਸਤਾਨ ਅਤੇ ਨਿਊਜ਼ੀਲੈਂਡ ਵਿਚਾਲੇ ਟੈਸਟ ਮੈਚ
- Mumbai: 9-foot-long crocodile safely rescued from Mulund residential society