- October 15, 2024
- Updated 5:24 am
SIM Port ‘ਚ ਹੁਣ ਪਹਿਲਾਂ ਨਾਲੋਂ ਘੱਟ ਲੱਗੇਗਾ ਸਮਾਂ, 1 ਜੁਲਾਈ ਤੋਂ ਬਦਲ ਰਹੇ ਇਹ ਨਿਯਮ
TRAI New Policy: ਸਿਮ ਕਾਰਡਾਂ ਨਾਲ ਜੁੜੇ ਨਿਯਮ ਸਮੇਂ-ਸਮੇਂ ‘ਤੇ ਅਪਡੇਟ ਕੀਤੇ ਜਾਂਦੇ ਹਨ। ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ ਦੇ ਮੋਬਾਈਲ ਨੰਬਰ ਪੋਰਟੇਬਿਲਟੀ (ਨੌਵੀਂ ਸੋਧ) ਨਾਲ ਸਬੰਧਤ ਨਵਾਂ ਨਿਯਮ ਯਾਨੀ ਟਰਾਈ ਕਰੋੜਾਂ ਦੂਰਸੰਚਾਰ ਉਪਭੋਗਤਾਵਾਂ ਲਈ ਠੀਕ ਦੋ ਦਿਨਾਂ ਬਾਅਦ ਭਾਵ 1 ਜੁਲਾਈ, 2024 ਤੋਂ ਲਾਗੂ ਹੋ ਜਾਵੇਗਾ।
ਨਵੇਂ ਨਿਯਮਾਂ ਦੇ ਲਾਗੂ ਹੋਣ ਤੋਂ ਬਾਅਦ ਹੁਣ ਲੋਕਾਂ ਨੂੰ ਸਿਮ ਕਾਰਡ ਪੋਰਟ ਕਰਵਾਉਣ ਲਈ ਸੱਤ ਦਿਨ ਉਡੀਕ ਕਰਨੀ ਪਵੇਗੀ। ਦੱਸ ਦੇਈਏ ਕਿ ਹੁਣ ਤੱਕ ਮੋਬਾਈਲ ਨੰਬਰ ਨੂੰ ਪੋਰਟ ਕਰਨ ਵਿੱਚ 10 ਦਿਨ ਲੱਗਦੇ ਸਨ।
ਇਸ ਦਾ ਮਤਲਬ ਹੈ ਕਿ ਹੁਣ ਨਵੇਂ ਨਿਯਮ ਲਾਗੂ ਹੋਣ ਤੋਂ ਬਾਅਦ ਲੋਕਾਂ ਦਾ ਇੰਤਜ਼ਾਰ ਤਿੰਨ ਦਿਨਾਂ ਦਾ ਰਹਿ ਜਾਵੇਗਾ। ਇਨ੍ਹਾਂ ਨਿਯਮਾਂ ਬਾਰੇ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਦਾ ਕਹਿਣਾ ਹੈ ਕਿ ਨਵੇਂ ਨਿਯਮਾਂ ਦੇ ਲਾਗੂ ਹੋਣ ਨਾਲ ਧੋਖਾਧੜੀ ਵਰਗੀਆਂ ਘਟਨਾਵਾਂ ‘ਤੇ ਰੋਕ ਲਗਾਉਣ ‘ਚ ਮਦਦ ਮਿਲੇਗੀ।
ਸਿਮ ਕਾਰਡ ਨਿਯਮ: ਬਦਲੇ ਗਏ ਨਿਯਮ
ਜੇਕਰ ਫੋਨ ਚੋਰੀ ਹੋ ਜਾਂਦਾ ਹੈ ਤਾਂ ਯੂਜ਼ਰਸ ਨੂੰ ਐਫਆਈਆਰ ਦੀ ਕਾਪੀ ਦੇਣ ਤੋਂ ਤੁਰੰਤ ਬਾਅਦ ਨਵਾਂ ਸਿਮ ਕਾਰਡ ਮਿਲ ਜਾਂਦਾ ਸੀ ਪਰ ਹੁਣ 1 ਜੁਲਾਈ ਤੋਂ ਜੇਕਰ ਕਿਸੇ ਵਿਅਕਤੀ ਨਾਲ ਅਜਿਹਾ ਹੁੰਦਾ ਹੈ ਤਾਂ ਉਸ ਨੂੰ ਨਵੇਂ ਸਿਮ ਲਈ ਵੀ ਇੰਤਜ਼ਾਰ ਕਰਨਾ ਪਵੇਗਾ। ਅਜਿਹੇ ‘ਚ ਹੁਣ 7 ਦਿਨਾਂ ਦਾ ਲਾਕ-ਇਨ ਪੀਰੀਅਡ ਹੋਵੇਗਾ, ਜਿਸ ਦਾ ਮਤਲਬ ਹੈ ਕਿ ਨਵੇਂ ਸਿਮ ਲਈ ਤੁਹਾਨੂੰ 7 ਦਿਨਾਂ ਦਾ ਲੰਬਾ ਸਮਾਂ ਇੰਤਜ਼ਾਰ ਕਰਨਾ ਹੋਵੇਗਾ।
ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਨੇ ਹਾਲ ਹੀ ਵਿੱਚ ਸਿਮ ਕਾਰਡ ਸਵੈਪ ਕੀਤੇ ਹਨ, ਉਨ੍ਹਾਂ ਨੂੰ ਵੀ ਮੋਬਾਈਲ ਨੰਬਰ ਪੋਰਟ ਲਈ ਸੱਤ ਦਿਨ ਉਡੀਕ ਕਰਨੀ ਪਵੇਗੀ। ਇਸ ਦਾ ਮਤਲਬ ਹੈ ਕਿ ਜੇਕਰ ਅੱਜ ਤੁਹਾਡਾ ਮੋਬਾਈਲ ਫ਼ੋਨ ਚੋਰੀ ਹੋ ਜਾਂਦਾ ਹੈ, ਤਾਂ ਤੁਹਾਨੂੰ ਅਗਲੇ 7 ਦਿਨਾਂ ਬਾਅਦ ਨਵਾਂ ਸਿਮ ਮਿਲੇਗਾ। ਅਜਿਹਾ ਕਰਨ ਪਿੱਛੇ ਮਕਸਦ ਸਿਮ ਸਵੈਪਿੰਗ ਫਰਾਡ ਤੋਂ ਬਚਾਉਣਾ ਹੈ।
ਕਈ ਅਜਿਹੇ ਮਾਮਲੇ ਵੀ ਸਾਹਮਣੇ ਆਏ ਹਨ, ਜਿਨ੍ਹਾਂ ‘ਚ ਦੇਖਿਆ ਗਿਆ ਸੀ ਕਿ ਸਿਮ ਕਾਰਡ ਚੋਰੀ ਹੋਣ ਤੋਂ ਬਾਅਦ ਉਹੀ ਨੰਬਰ ਕਿਸੇ ਹੋਰ ਸਿਮ ਕਾਰਡ ‘ਤੇ ਐਕਟੀਵੇਟ ਕੀਤਾ ਗਿਆ ਸੀ। ਇਸ ਤੋਂ ਬਾਅਦ ਧੋਖਾਧੜੀ ਵਰਗੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਨਵੇਂ ਨਿਯਮ ਲਾਗੂ ਕੀਤੇ ਜਾ ਰਹੇ ਹਨ।
Recent Posts
- Crown of goddess Kali, gifted by PM Modi, stolen from temple in Bangladesh
- Hezbollah leader survives assassination attempt amid Israeli strikes that kill 22 in Beirut
- ਕ੍ਰਿਕਟ ਦੇ ਬਦਲੇ ਨਿਯਮ, ਹੁਣ ਇਸ ਕੇਸ ‘ਚ ਦੁਬਾਰਾ ਨਹੀਂ ਮਿਲੇਗੀ ਬੈਟਿੰਗ, ਮੰਨਿਆ ਜਾਵੇਗਾ
- ਸਚਿਨ ਤੇਂਦੁਲਕਰ ਦੇ ਬਰਾਬਰ ਪਹੁੰਚੇ ਜੋ ਰੂਟ, ਪਰ ਵਿਰਾਟ ਦੇ ਇਸ ਰਿਕਾਰਡ ਤੋਂ ਅਜੇ ਵੀ ਦੂਰ
- Ratan tata death: ਸਿਰਫ ਵੋਲਟਾਸ ਹੀ ਨਹੀਂ, ਸਵੇਰ ਤੋਂ ਰਾਤ ਤੱਕ ਤੁਹਾਡਾ ਕੰਮ ਟਾਟਾ ਦੇ ਬਿਨਾਂ ਨਹੀਂ ਚੱਲ ਸਕਦਾ