- January 18, 2025
- Updated 2:52 am
Safety Tips For Bank Customers: ICICI ਬੈਂਕ ਨੇ ਧੋਖਾਧੜੀ ਤੋਂ ਬਚਣ ਲਈ ਗਾਹਕਾਂ ਨੂੰ ਦਿੱਤੀ ਸਲਾਹ, ਪੜ੍ਹੋ ਪੂਰੀ ਖ਼ਬਰ…
- 103 Views
- admin
- April 25, 2024
- Viral News
Safety Tips For Bank Customers: ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜਕਲ ਧੋਖਾਧੜੀ ਦੇ ਮਾਮਲੇ ਕਾਫ਼ੀ ਵੱਧ ਗਏ ਹਨ। ਧੋਖਾਧੜੀ ਕਰਨ ਵਾਲੇ ਲੋਕ, ਲੋਕਾਂ ਦੀ ਨਿੱਜੀ ਜਾਣਕਾਰੀ ਪ੍ਰਾਪਤ ਕਰਨ ਲਈ ਕਈ ਵਾਰ ਅਫਸਰ ਅਤੇ ਕਈ ਵਾਰ ਬੈਂਕ ਕਰਮਚਾਰੀਆਂ ਦੀ ਨਕਲ ਵੀ ਕਰਦੇ ਹਨ। ਇਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਧੋਖਾਧੜੀ ਕਰਨ ਵਾਲੇ ਕਦੇ ਵੀ ਤੁਹਾਨੂੰ ਅਚਾਨਕ ਕਾਲ ਨਹੀਂ ਕਰਦੇ ਅਤੇ ਨਿੱਜੀ ਜਾਣਕਾਰੀ ਨਹੀਂ ਪੁੱਛਦੇ। ਉਹ ਕਿਸੇ ਨਾ ਕਿਸੇ ਬਹਾਨੇ ਉਪਭੋਗਤਾਵਾਂ ਤੋਂ ਅਜਿਹੀ ਜਾਣਕਾਰੀ ਮੰਗਦੇ ਹਨ, ਜਿਸ ਦੀ ਮਦਦ ਨਾਲ ਉਹ ਤੁਹਾਡੇ ਬੈਂਕ ਖਾਤੇ ਵਿੱਚੋਂ ਪੈਸੇ ਕਢਵਾ ਸਕਦੇ ਹਨ, ਤਾਂ ਆਓ ਜਾਣਦੇ ICICI ਬੈਂਕ ਨੇ ਆਪਣੇ ਗਾਹਕਾਂ ਨੂੰ ਇਸਤੋਂ ਬਚਣ ਬਾਰੇ ਕੀ ਸਲਾਹ ਦਿੱਤੀ ਹੈ….
ICICI ਬੈਂਕ ਨੇ ਧੋਖਾਧੜੀ ਤੋਂ ਬਚਣ ਲਈ ਦਿੱਤੀ ਇਹ ਸਲਾਹ: ICICI ਬੈਂਕ ਨੇ ਆਪਣੇ ਗਾਹਕਾਂ ਨੂੰ ਧੋਖਾਧੜੀ ਤੋਂ ਬਚਣ ਲਈ ਸਲਾਹ ਦਿੰਦਿਆਂ ਕਿਹਾ ਕਿ ਤੁਹਾਨੂੰ ਹਰ ਕਾਲ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ, ਜਿਸ ‘ਚ ਕਰਮਚਾਰੀ ਤੁਹਾਡੇ ਤੋਂ ਨਿੱਜੀ ਜਾਣਕਾਰੀ ਮੰਗਦੇ ਹਨ। ਕਿਉਂਕਿ ਇਹ ਜਾਣਕਾਰੀ ਤੁਹਾਡੇ ਖਾਤੇ ਨੂੰ ਫ੍ਰੀਜ਼ ਕਰਨ ਲਈ ਲਈ ਜਾਂਦੀ ਹੈ। ਅਜਿਹੇ ‘ਚ ਅਸੀਂ ਤੁਹਾਡੇ ਨਾਲ ਬੈਂਕ ਦੁਆਰਾ ਗਾਹਕਾਂ ਨੂੰ ਦਿੱਤੀ ਸਲਾਹ ਨੂੰ ਸਾਂਝੀ ਕਰ ਰਹੇ ਹਾਂ….
- ਬੈਂਕ ਕਦੇ ਵੀ ਆਪਣੇ ਗਾਹਕਾਂ ਤੋਂ ਆਨਲਾਈਨ ਖਾਤੇ ਦੇ ਵੇਰਵੇ ਜਿਵੇਂ ਕਿ ਵਨ ਟਾਈਮ ਪਾਸਵਰਡ, ਡੈਬਿਟ ਜਾਂ ਕ੍ਰੈਡਿਟ ਕਾਰਡ ਨੰਬਰ ਜਾਂ CVV ਨੰਬਰ ਨਹੀਂ ਪੁੱਛਦਾ।
- ਬੈਂਕ ਕਰਮਚਾਰੀ ਕਦੇ ਵੀ ਗਾਹਕਾਂ ਨੂੰ ਕਾਲ ਕਰਕੇ ਨਿੱਜੀ ਜਾਣਕਾਰੀ ਨਹੀਂ ਪੁੱਛਦੇ, ਕਿਉਂਕਿ ਇਹ ਸਾਰੀ ਜਾਣਕਾਰੀ ਕੇਵਾਈਸੀ ਦੌਰਾਨ ਬੈਂਕ ਕੋਲ ਉਪਲਬਧ ਹੁੰਦੀ ਹੈ।
- ਬੈਂਕ ਕਦੇ ਵੀ ਗਾਹਕਾਂ ਨੂੰ ਕਿਸੇ ਹੋਰ ਖਾਤੇ ਵਿੱਚ ਪੈਸੇ ਜਮ੍ਹਾ ਕਰਨ ਲਈ ਨਹੀਂ ਕਹਿੰਦਾ।
- ਜਦੋਂ ਵੀ ਤੁਹਾਨੂੰ ਅਜਿਹੀ ਕਾਲ ਆਉਂਦੀ ਹੈ, ਤਾਂ ਤੁਹਾਨੂੰ ਤੁਰੰਤ ਕਾਲ ਨੂੰ ਡਿਸਕਨੈਕਟ ਕਰ ਦੇਣਾ ਚਾਹੀਦਾ ਹੈ।
ਧੋਖਾਧੜੀ ਕਰਨ ਵਾਲੇ ਰੱਖਦੇ ਹਨ ਬੈਂਕ ਵੇਰਵਿਆਂ ‘ਤੇ ਨਜ਼ਰ: ਧੋਖਾਧੜੀ ਕਰਨ ਵਾਲੇ ਤੁਹਾਡੇ ਬੈਂਕ ਖਾਤੇ ਨਾਲ ਜੁੜੇ ਵੇਰਵਿਆਂ ‘ਤੇ ਨਜ਼ਰ ਰੱਖਦੇ ਹਨ, ਜਿਸ ਕਾਰਨ ਉਹ ਬੈਂਕ ਖਾਤੇ ਨੂੰ ਫ੍ਰੀਜ਼ ਕਰ ਸਕਦੇ ਹਨ। ਇਸੇ ਲਈ ਤੁਹਾਨੂੰ ਧੋਖਾਧੜੀ ਕਰਨ ਵਾਲਿਆਂ ਨਾਲ ਕਦੇ ਵੀ ਨਿੱਜੀ ਜਾਣਕਾਰੀ ਸਾਂਝੀ ਨਹੀਂ ਕਰਨੀ ਚਾਹੀਦੀ।
ਬੈਂਕ ਵੇਰਵੇ ਲੀਕ ਹੋਣ ‘ਤੇ ਕੀ ਕਰਨਾ ਚਾਹੀਦਾ ਹੈ :
ਜੇਕਰ ਤੁਸੀਂ ਗਲਤੀ ਨਾਲ ਆਪਣੇ ਵੇਰਵੇ ਧੋਖਾਧੜੀ ਕਰਨ ਵਾਲੇ ਨਾਲ ਸਾਂਝੇ ਕਰ ਲਏ ਹਨ ਅਤੇ ਤੁਹਾਡੇ ਬੈਂਕ ਖਾਤੇ ‘ਚੋਂ ਜਮ੍ਹਾ ਪੈਸਾ ਚੋਰੀ ਕਰ ਲਏ ਗਏ ਹਨ, ਤਾਂ ਤੁਹਾਨੂੰ ਤੁਰੰਤ ਨੈਸ਼ਨਲ ਸਾਈਬਰ ਕ੍ਰਾਈਮ ਨਾਲ ਸੰਪਰਕ ਕਰਨਾ ਹੋਵੇਗਾ। ਇਸ ਲਈ ਤੁਸੀਂ ਹੈਲਪਲਾਈਨ ਨੰਬਰ 1930 ‘ਤੇ ਸੰਪਰਕ ਕਰ ਸਕਦੇ ਹੋ। ਇਸ ਦੇ ਨਾਲ, ਤੁਹਾਨੂੰ ਕਿਸੇ ਵੀ ਅਜਨਬੀ ਨਾਲ ਆਪਣੇ ਬੈਂਕਿੰਗ ਵੇਰਵੇ ਸਾਂਝੇ ਕਰਨ ਤੋਂ ਵੀ ਬਚਣਾ ਚਾਹੀਦਾ ਹੈ।
Recent Posts
- Crown of goddess Kali, gifted by PM Modi, stolen from temple in Bangladesh
- Hezbollah leader survives assassination attempt amid Israeli strikes that kill 22 in Beirut
- ਕ੍ਰਿਕਟ ਦੇ ਬਦਲੇ ਨਿਯਮ, ਹੁਣ ਇਸ ਕੇਸ ‘ਚ ਦੁਬਾਰਾ ਨਹੀਂ ਮਿਲੇਗੀ ਬੈਟਿੰਗ, ਮੰਨਿਆ ਜਾਵੇਗਾ
- ਸਚਿਨ ਤੇਂਦੁਲਕਰ ਦੇ ਬਰਾਬਰ ਪਹੁੰਚੇ ਜੋ ਰੂਟ, ਪਰ ਵਿਰਾਟ ਦੇ ਇਸ ਰਿਕਾਰਡ ਤੋਂ ਅਜੇ ਵੀ ਦੂਰ
- Ratan tata death: ਸਿਰਫ ਵੋਲਟਾਸ ਹੀ ਨਹੀਂ, ਸਵੇਰ ਤੋਂ ਰਾਤ ਤੱਕ ਤੁਹਾਡਾ ਕੰਮ ਟਾਟਾ ਦੇ ਬਿਨਾਂ ਨਹੀਂ ਚੱਲ ਸਕਦਾ