- January 18, 2025
- Updated 2:52 am
Railway Employees Fight : Vande Bharat Express Train ਚਲਾਉਣ ਨੂੰ ਲੈ ਕੇ ਰੇਲਵੇ ਕਰਮਚਾਰੀ ਆਪਸ ’ਚ ਭਿੜੇ; ਲੋਕੋ ਪਾਇਲਟ ਤੇ ਗਾਰਡ ਨੂੰ ਵੀ ਕੁੱਟਿਆ
- 71 Views
- admin
- September 7, 2024
- Viral News
Railway Employees Fight : ਆਗਰਾ-ਉਦੈਪੁਰ ਵਿਚਾਲੇ ਸ਼ੁਰੂ ਹੋਈ ਵੰਦੇ ਭਾਰਤ ਐਕਸਪ੍ਰੈੱਸ ‘ਚ ਲੋਕੋ ਪਾਇਲਟ ਸਮੇਤ ਆਗਰਾ ਰੇਲਵੇ ਡਿਵੀਜ਼ਨ ਅਤੇ ਕੋਟਾ ਰੇਲਵੇ ਡਿਵੀਜ਼ਨ ਦੇ ਕਰਮਚਾਰੀਆਂ ਵਿਚਾਲੇ ਹੋਈ ਲੜਾਈ ਦਾ ਵੀਡੀਓ ਸ਼ੁੱਕਰਵਾਰ ਨੂੰ ਇੰਟਰਨੈੱਟ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਕੋਟਾ ਰੇਲਵੇ ਸਟੇਸ਼ਨ ਦਾ ਦੱਸਿਆ ਜਾ ਰਿਹਾ ਹੈ। ਉੱਥੇ ਹੀ ਵੰਦੇ ਭਾਰਤ ਟਰੇਨ ਨੂੰ ਆਗਰਾ ਤੋਂ ਉਦੈਪੁਰ ਲਿਜਾ ਰਹੇ ਲੋਕੋ ਪਾਇਲਟ, ਕੋ-ਲੋਕੋ ਪਾਇਲਟ ਅਤੇ ਗਾਰਡ ਦੀ ਕੁੱਟਮਾਰ ਕੀਤੀ ਗਈ ਅਤੇ ਟਰੇਨ ਦੇ ਸ਼ੀਸ਼ੇ ਤੋੜ ਦਿੱਤੇ ਗਏ।
ਵੰਦੇ ਭਾਰਤ ਐਕਸਪ੍ਰੈਸ ਨੇ 2 ਸਤੰਬਰ ਤੋਂ ਆਗਰਾ-ਉਦੈਪੁਰ ਵਿਚਕਾਰ ਚੱਲਣਾ ਸ਼ੁਰੂ ਕਰ ਦਿੱਤਾ ਹੈ। ਇਹ ਟਰੇਨ ਸੋਮਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਉਦੈਪੁਰ ਤੋਂ ਆਗਰਾ ਤੱਕ ਚੱਲਦੀ ਹੈ। ਪਹਿਲੇ ਹੀ ਦਿਨ ਟਰੇਨ ਦੇ ਸੰਚਾਲਨ ਨੂੰ ਲੈ ਕੇ ਆਗਰਾ ਰੇਲਵੇ ਡਿਵੀਜ਼ਨ ਅਤੇ ਕੋਟਾ ਰੇਲਵੇ ਡਿਵੀਜ਼ਨ ਦੇ ਕਰਮਚਾਰੀਆਂ ਵਿਚਾਲੇ ਝਗੜਾ ਹੋ ਗਿਆ ਸੀ। ਵੀਰਵਾਰ ਨੂੰ ਟਰੇਨ ਆਗਰਾ ਤੋਂ ਉਦੈਪੁਰ ਲਈ ਆਪਣੇ ਨਿਰਧਾਰਤ ਸਮੇਂ ਬਾਅਦ ਦੁਪਹਿਰ 3 ਵਜੇ ਰਵਾਨਾ ਹੋਈ।
ਆਗਰਾ ਤੋਂ ਲੋਕੋ ਪਾਇਲਟ, ਕੋ-ਲੋਕੋ ਪਾਇਲਟ, ਗਾਰਡ ਅਤੇ ਹੋਰ ਕਰਮਚਾਰੀ ਟ੍ਰੇਨ ਰਾਹੀਂ ਕੋਟਾ ਪਹੁੰਚੇ। ਕੋਟਾ ਰੇਲਵੇ ਡਿਵੀਜ਼ਨ ਦੇ ਲੋਕੋ ਪਾਇਲਟ ਸਮੇਤ ਪੂਰੀ ਟੀਮ ਰੇਲਗੱਡੀ ਨੂੰ ਇੱਥੋਂ ਅੱਗੇ ਲਿਜਾਣ ਲਈ ਆਈ।
ਇੰਟਰਨੈੱਟ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ‘ਚ ਆਗਰਾ ਰੇਲਵੇ ਡਵੀਜ਼ਨ ਦੀ ਟੀਮ ਵੱਲੋਂ ਟਰੇਨ ‘ਚ ਨਾ ਉਤਰਨ ‘ਤੇ ਝਗੜੇ ਤੋਂ ਬਾਅਦ ਹੱਥੋਂਪਾਈ ਹੋਈ। ਇਸ ਦੌਰਾਨ ਆਗਰਾ ਦੇ ਲੋਕੋ ਪਾਇਲਟ, ਕੋ-ਲੋਕੋ ਪਾਇਲਟ ਅਤੇ ਗਾਰਡ ‘ਤੇ ਹਮਲਾ ਕੀਤਾ ਗਿਆ। ਲੜਾਈ ਵਿੱਚ ਕੱਪੜੇ ਫਟ ਗਏ। ਇਸ ਦੌਰਾਨ ਟਰੇਨ ਦਾ ਸ਼ੀਸ਼ੇ ਵੀ ਟੁੱਟ ਗਏ ਅਤੇ ਟਰੇਨ ਦੇਰੀ ਨਾਲ ਚੱਲੀ ਜਿਸ ਕਾਰਨ ਯਾਤਰੀਆਂ ਨੂੰ ਕਾਫੀ ਪਰੇਸ਼ਾਨੀ ਝੱਲਣੀ ਪਈ।
ਇਹ ਵੀ ਪੜ੍ਹੋ : Karan Aujla : ਚੱਲਦੇ ਸ਼ੋਅ ਦੌਰਾਨ ਗਾਇਕ ਕਰਨ ਔਜਲਾ ਦੇ ਮੂੰਹ ‘ਤੇ ਮਾਰੀ ਜੁੱਤੀ, ਗੁੱਸੇ ‘ਚ ਆਏ ਗਾਇਕ ਨੇ ਕੱਢੀਆਂ ਗਾਲ੍ਹਾਂ
Recent Posts
- Crown of goddess Kali, gifted by PM Modi, stolen from temple in Bangladesh
- Hezbollah leader survives assassination attempt amid Israeli strikes that kill 22 in Beirut
- ਕ੍ਰਿਕਟ ਦੇ ਬਦਲੇ ਨਿਯਮ, ਹੁਣ ਇਸ ਕੇਸ ‘ਚ ਦੁਬਾਰਾ ਨਹੀਂ ਮਿਲੇਗੀ ਬੈਟਿੰਗ, ਮੰਨਿਆ ਜਾਵੇਗਾ
- ਸਚਿਨ ਤੇਂਦੁਲਕਰ ਦੇ ਬਰਾਬਰ ਪਹੁੰਚੇ ਜੋ ਰੂਟ, ਪਰ ਵਿਰਾਟ ਦੇ ਇਸ ਰਿਕਾਰਡ ਤੋਂ ਅਜੇ ਵੀ ਦੂਰ
- Ratan tata death: ਸਿਰਫ ਵੋਲਟਾਸ ਹੀ ਨਹੀਂ, ਸਵੇਰ ਤੋਂ ਰਾਤ ਤੱਕ ਤੁਹਾਡਾ ਕੰਮ ਟਾਟਾ ਦੇ ਬਿਨਾਂ ਨਹੀਂ ਚੱਲ ਸਕਦਾ