- January 18, 2025
- Updated 2:52 am
PM ਮੋਦੀ ਸਮੇਤ ਬਚਪਨ ‘ਚ ਹੁੰਦੇ ਜੇ ਵਿਸ਼ਵ ਨੇਤਾ, ਤਾਂ ਇਹੋ ਜਿਹਾ ਹੁੰਦਾ ਰੂਪ… ਦੇਖੋ AI ਤਕਨੀਕ ਰਾਹੀਂ ਬਣੀ ਵੀਡੀਓ
- 425 Views
- admin
- April 25, 2024
- Viral News
AI generated world leaders as babies: ਜੇਕਰ ਮੌਜੂਦਾ ਸਮੇਂ ਦੇ ਵਿਸ਼ਵ ਦੇ ਨੇਤਾਵਾਂ ਦੀ ਗੱਲ ਕੀਤੀ ਜਾਵੇ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਨੇਤਾਵਾਂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ‘ਚ ਤੁਸੀ ਉਨ੍ਹਾਂ ਦੇ ਬਚਪਨ ਦੇ ਰੂਪ ਬਾਰੇ ਅੰਦਾਜ਼ਾ ਲਗਾ ਸਕਦੇ ਹੋ। ਇਹ ਵੀਡੀਓ ਆਰਟੀਫਿਸ਼ੀਅਲ ਤਕਨੀਕ ਦੀ ਵਰਤੋਂ ਨਾਲ ਬਣਾਈ ਗਈ ਹੈ, ਜਿਸ ‘ਚ ਅਮਰੀਕਾ ਦੇ ਰਾਸ਼ਟਰਪਤੀ ਤੋਂ ਲੈ ਕੇ ਪੋਪ ਫਰਾਂਸਿਸ ਦੇ ਬਚਪਨ ਰੂਪ ਨੂੰ ਦਰਸਾਇਆ ਗਿਆ ਹੈ।
Massimo ਨਾਂ ‘ਤੇ ਟਵਿੱਟਰ ਐਕਸ ਹੈਂਡਲ ‘ਤੇ ਵਿਖਾਈ ਦੇ ਰਹੀ ਇਹ ਵੀਡੀਓ 21 ਅਪ੍ਰੈਲ 2024 ਨੂੰ ਸਾਂਝੀ ਕੀਤੀ ਗਈ ਸੀ, ਜੋ ਕਿ ਹੁਣ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਵੀਡੀਓ ਦੇ ਸ਼ੁਰੂਆਤ ‘ਚ ਲਿਖਿਆ ਹੈ, ”ਵਿਸ਼ਵ ਦੇ ਨੇਤਾਵਾਂ ਦਾ ਏ-ਆਈ ਤਕਨੀਕ ਰਾਹੀਂ ਬਚਪਨ ਰੂਪ”। ਵੀਡੀਓ ਦੇ ਟਾਈਟਲ ‘ਚ ਤੁਹਾਨੂੰ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਤਸਵੀਰ ਵਿਖਾਈ ਦੇਵੇਗੀ।
World leaders as babies, according to AI
[???? Planet AI]pic.twitter.com/jT6Gbk9Z4y
— Massimo (@Rainmaker1973) April 21, 2024
ਇਸ ਪਿੱਛੋਂ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ, ਅਮਰੀਕਾ ਦੇ ਰਾਸ਼ਟਰਪਤੀ ਜੋਅ ਬਿਡੇਨ, ਕਿਮ ਜ਼ੋਂਗ ਉਨ, ਜਸਟਿਨ ਟਰੂਡੋ, ਮੈਕਰੋਨ ਇਮੈਨੂਲ ਅਤੇ ਹੋਰ ਵੀਡੀਓ ‘ਚ ਨਜ਼ਰ ਆ ਰਹੇ ਹਨ। ਵੀਡੀਓ ‘ਚ ਇੱਕ-ਇੱਕ ਤਸਵੀਰਾਂ ਵਿਖਾਈ ਦੇ ਰਹੀਆਂ ਹਨ ਅਤੇ ਉਨ੍ਹਾਂ ਦੇ ਨਾਂ ਵੀ ਨਾਲ ਲਿਖੇ ਹੋਏ ਹਨ।
ਦੱਸ ਦਈਏ ਕਿ ਇਸਤੋਂ ਪਹਿਲਾਂ ਵੀ ਅਜਿਹੀ ਹੀ ਇੱਕ ਵੀਡੀਓ ਗਲੇਨ ਡਾਈਸਨ ਨਾਂ ‘ਤੇ ਟਵਿੱਟਰ ਐਕਸ ਹੈਂਡਲ ‘ਤੇ ਵਿਖਾਈ ਦਿੱਤੀ ਸੀ, ਹਾਲਾਂਕਿ ਉਸ ਵਿੱਚ ਪੀਐਮ ਮੋਦੀ ਦੀ ਤਸਵੀਰ ਨਹੀਂ ਸੀ। ਇਹ ਵੀਡੀਓ 2 ਜੂਨ 2023 ਨੂੰ ਸਾਂਝੀ ਕੀਤੀ ਗਈ ਸੀ।
Recent Posts
- Crown of goddess Kali, gifted by PM Modi, stolen from temple in Bangladesh
- Hezbollah leader survives assassination attempt amid Israeli strikes that kill 22 in Beirut
- ਕ੍ਰਿਕਟ ਦੇ ਬਦਲੇ ਨਿਯਮ, ਹੁਣ ਇਸ ਕੇਸ ‘ਚ ਦੁਬਾਰਾ ਨਹੀਂ ਮਿਲੇਗੀ ਬੈਟਿੰਗ, ਮੰਨਿਆ ਜਾਵੇਗਾ
- ਸਚਿਨ ਤੇਂਦੁਲਕਰ ਦੇ ਬਰਾਬਰ ਪਹੁੰਚੇ ਜੋ ਰੂਟ, ਪਰ ਵਿਰਾਟ ਦੇ ਇਸ ਰਿਕਾਰਡ ਤੋਂ ਅਜੇ ਵੀ ਦੂਰ
- Ratan tata death: ਸਿਰਫ ਵੋਲਟਾਸ ਹੀ ਨਹੀਂ, ਸਵੇਰ ਤੋਂ ਰਾਤ ਤੱਕ ਤੁਹਾਡਾ ਕੰਮ ਟਾਟਾ ਦੇ ਬਿਨਾਂ ਨਹੀਂ ਚੱਲ ਸਕਦਾ