- October 4, 2024
- Updated 12:24 pm
PM ਮੋਦੀ ਵਿਰੁੱਧ ਵਾਰਾਣਸੀ ਤੋਂ ਪਰਚਾ ਨਹੀਂ ਭਰ ਸਕੇ ਸ਼ਿਆਮ ਰੰਗੀਲਾ, ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਲਾਏ ਆਰੋਪ
Comedian Shyam Rangeela: ਵਾਰਾਣਸੀ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤਾ ਹੈ ਅਤੇ ਹੁਣ ਲੋਕ ਸਭਾ ਚੋਣਾਂ 2024 ਲਈ ਕੁੱਲ 14 ਉਮੀਦਵਾਰ ਇਸ ਸੀਟ ਤੋਂ ਪਰਚਾ ਦਰਜ ਕਰ ਚੁੱਕੇ ਹਨ। ਪਰ ਪ੍ਰਧਾਨ ਮੰਤਰੀ ਦੀ ਮਿਮਕਰੀ ਕਰਨ ਵਾਲੇ ਕਾਮੇਡੀਅਨ ਸ਼ਿਆਮ ਰੰਗੀਲਾ ਵਾਰਾਣਸੀ ਤੋਂ ਆਪਣਾ ਪਰਚਾ ਦਾਖਲ ਨਹੀਂ ਕਰ ਸਕੇ ਹਨ। ਉਨ੍ਹਾਂ ਨੇ ਪ੍ਰਸ਼ਾਸਨ ‘ਤੇ ਆਰੋਪ ਲਾਏ ਹਨ ਕਿ ਜਾਣਬੁੱਝ ਕੇ ਪਰਚਾ ਦਾਖਲ ਨਹੀਂ ਕਰਨ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਬੀਤੇ ਦਿਨ ਵੀ ਉਨ੍ਹਾਂ ਨੂੰ ਪ੍ਰਸ਼ਾਸਨ ਨੇ ਪਰਚਾ ਦਾਖਲ ਨਹੀਂ ਕਰਨ ਦਿੱਤਾ ਸੀ।
ਸ਼ਿਆਮ ਰੰਗੀਲਾ ਨੇ ਚੋਣ ਕਮਿਸ਼ਨ ਨੂੰ ਪੱਤਰ ਭੇਜ ਕੇ ਵਾਰਾਣਸੀ ਪ੍ਰਸ਼ਾਸਨ ‘ਤੇ ਨਾਮਜ਼ਦਗੀ ਫਾਰਮ ਭਰਨ ਦੀ ਇਜਾਜ਼ਤ ਨਾ ਦੇਣ ਦਾ ਦੋਸ਼ ਲਗਾਇਆ ਹੈ। ਦੱਸ ਦਈਏ ਕਿ ਰੰਗੀਲਾ ਨੇ ਜਦੋਂ ਤੋਂ ਪੀਐਮ ਮੋਦੀ ਦੇ ਖਿਲਾਫ ਚੋਣ ਲੜਨ ਦਾ ਐਲਾਨ ਕੀਤਾ ਹੈ, ਉਦੋਂ ਤੋਂ ਹੀ ਉਹ ਚਰਚਾ ਵਿੱਚ ਹਨ।
ਸ਼ਿਆਮ ਰੰਗੀਲਾ ਨੇ ਸੋਸ਼ਲ ਸਾਈਟ ਐਕਸ ‘ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵਿੱਚ ਉਹ ਕਹਿ ਰਹੇ ਹਨ, “ਮੈਂ ਨਾਮਜ਼ਦਗੀ ਭਰਨ ਲਈ ਲੋਕਾਂ ਨੂੰ ਰੋਂਦੇ ਹੋਏ ਦੇਖਿਆ ਹੈ। ਉਨ੍ਹਾਂ ਨੂੰ ਵੀ ਫਾਰਮ ਨਹੀਂ ਦਿੱਤੇ ਜਾ ਰਹੇ ਹਨ। ਅਧਿਕਾਰੀ ਸਾਨੂੰ ਗੱਲ ਸਮਝਣ ਲਈ ਕਹਿ ਰਹੇ ਹਨ ਅਤੇ ਅਸੀਂ ਸਮਝ ਰਹੇ ਹਾਂ ਕਿ ਸਾਨੂੰ ਫਾਰਮ ਕਿਉਂ ਨਹੀਂ ਦਿੱਤੇ ਜਾ ਰਹੇ ਹਨ।”
ਸ਼ਿਆਮ ਰੰਗੀਲਾ ਨੇ ਅੱਗੇ ਕਿਹਾ, “ਮੈਂ ਲੋਕਤੰਤਰ ਦਾ ਦਮ ਘੁੱਟਦਾ ਦੇਖ ਰਿਹਾ ਹਾਂ। ਪਹਿਲਾਂ ਉਹ (ਚੋਣ ਅਧਿਕਾਰੀ) ਪ੍ਰਸਤਾਵਕਾਂ ਦੀ ਮੰਗ ਕਰ ਰਹੇ ਸਨ। ਅੱਜ ਮੈਂ ਸਾਰੀ ਪ੍ਰਕਿਰਿਆ ਪੂਰੀ ਕਰ ਲਈ। ਪਰ ਹੁਣ ਉਹ ਕਿਸੇ ਨੂੰ ਅੰਦਰ ਨਹੀਂ ਆਉਣ ਦੇ ਰਹੇ। ਮੈਂ ਦਾਅਵਾ ਕਰ ਸਕਦਾ ਹਾਂ ਕਿ ਇਹ ਸਭ ਪ੍ਰਧਾਨ ਮੰਤਰੀ ਮੋਦੀ ਨੂੰ ਨਿਰਵਿਰੋਧ ਜਿਤਾਉਣ ਲਈ ਕੀਤਾ ਜਾ ਰਿਹਾ ਹੈ। ਮੈਂ ਕਿਹਾ ਕਿ ਮੈਂ ਨਾਮਜ਼ਦਗੀ ਵਾਪਸ ਨਹੀਂ ਲਵਾਂਗਾ, ਇਸ ਲਈ ਮੈਨੂੰ ਨਾਮਜ਼ਦਗੀ ਦਾਖਲ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ।”
Recent Posts
- EAM Jaishankar to lead Indian delegation at SCO summit in Islamabad
- ਭਾਰਤ ਅਤੇ ਬੰਗਲਾਦੇਸ਼ T-20 ਨੂੰ ਲੈ ਕੇ ਤਿਆਰੀਆਂ ਮੁਕੰਮਲ, ਵਿਘਨ ਪੈਦਾ ਕਰਨ ਵਾਲੇ…
- 12 ਸਾਲ ਦੀ ਉਮਰ ‘ਚ ਮਾਂ ਨਾਲ ਦਿੱਲੀ ਆਏ Rishabh Pant, ਗੁਰਦੁਆਰੇ ‘ਚ ਕੱਟੀਆਂ ਰਾਤਾਂ
- Chris Gayle greets PM Modi with ‘namaste,’ thrilled by warm response and pat on the back
- China rapidly expanding infrastructure along LAC, India responding with upgrades: IAF Chief AP Singh