- November 21, 2024
- Updated 5:24 am
Online ਗੇਮ ਦੀ ਆਦਤ ਨੇ ਨੌਜਵਾਨ ਬਣਾਇਆ ‘ਸਨਕੀ’, ਖਾ ਗਿਆ ਲੋਹੇ ਦੀ ਚਾਬੀ ਤੇ ਨੇਲ ਕਟਰ ਚੀਜ਼ਾਂ
- 57 Views
- admin
- August 25, 2024
- Viral News
Bihar Boy ate iron things : ਆਨਲਾਈਨ ਗੇਮ ਅਤੇ ਸੋਸ਼ਲ ਮੀਡੀਆ ਦੇ ਪ੍ਰਭਾਵ ਹੇਠ ਕੁੱਝ ਵੱਖਰਾ ਕਰਨ ਦੀ ਇੱਛਾ ਕਿਵੇਂ ਤੁਹਾਡੀ ਜਾਨ ਨੂੰ ਜ਼ੋਖਿਮ ‘ਚ ਪਾ ਸਕਦੀ ਹੈ, ਇਸ ਦੀ ਤਾਜ਼ਾ ਉਦਾਹਰਨ ਬਿਹਾਰ ਦੇ ਮੋਤੀਹਾਰੀ ਤੋਂ ਸਾਹਮਣੇ ਆਈ ਹੈ, ਜਿਥੇ ਇੱਕ ਮੁੰਡੇ ਨੇ ਧਾਤ ਦੀਆਂ ਚੀਜ਼ਾਂ ਨੂੰ ਨਿਗਲ ਲਿਆ। ਉਸ ਨੇ ਘਰ ਦੀ ਚਾਬੀ, ਨੇਲ ਕਟਰ, ਛੋਟਾ ਚਾਕੂ, ਚਾਬੀ ਦਾ ਛੱਲਾ ਆਦਿ ਕਈ ਸਾਮਾਨ ਚੀਜ਼ਾਂ ਨਿਗਲ ਲਈਆਂ ਸਨ। ਬੱਚੇ ਦੀ ਮਾਂ ਨੇ ਕਿਹਾ ਕਿ ਸਾਨੂੰ ਨਹੀਂ ਪਤਾ ਸੀ ਕਿ ਉਸ ਦਾ ਮੁੰਡਾ ਇਹ ਸਭ ਕਰ ਰਿਹਾ ਹੈ।
ਬੱਚੇ ਦੀ ਮਾਂ ਨੇ ਕਿਹਾ ਕਿ ਇੱਕ ਦਿਨ ਉਨ੍ਹਾਂ ਨੂੰ ਅਲਮਾਰੀ ਦੀ ਚਾਬੀ ਨਹੀਂ ਮਿਲੀ; ਇਸ ਲਈ ਮੁੰਡੇ ਨੂੰ ਵੀ ਪੁੱਛਿਆ ਗਿਆ। ਮੁੰਡੇ ਨੇ ਦੱਸਿਆ ਕਿ ਉਸ ਨੇ ਚਾਬੀ ਨਿਗਲ ਲਈ ਹੈ। ਪਹਿਲਾਂ ਤਾਂ ਅਜਿਹਾ ਲੱਗ ਰਿਹਾ ਸੀ ਕਿ ਉਹ ਮਜ਼ਾਕ ਕਰ ਰਿਹਾ ਹੈ ਪਰ ਇਸ ਤੋਂ ਬਾਅਦ ਮੁੰਡੇ ਨੂੰ ਡਾਕਟਰ ਕੋਲ ਦਿਖਾਇਆ ਗਿਆ।
ਢਿੱਡ ‘ਚ ਚੀਜ਼ਾਂ ਬਾਰੇ ਇਸ ਤਰ੍ਹਾਂ ਲੱਗਿਆ ਪਤਾ
ਉਪਰੰਤ, ਸੋਨੋਗ੍ਰਾਫੀ ਅਤੇ ਐਕਸਰੇ ਦੀ ਮਦਦ ਨਾਲ ਇਹ ਸਪੱਸ਼ਟ ਹੋ ਗਿਆ ਕਿ ਉਸ ਦੇ ਪੇਟ ਵਿੱਚ ਕੀ-ਚੇਨ, ਨੇਲ ਕਟਰ ਚਾਕੂ ਆਦਿ ਵਰਗੀਆਂ ਕਈ ਧਾਤ ਦੀਆਂ ਵਸਤੂਆਂ ਮੌਜੂਦ ਸਨ। ਇਹ ਮਾਮਲਾ ਮੋਤੀਹਾਰੀ ਸ਼ਹਿਰ ਦੇ ਚੰਦਮਾਰੀ ਇਲਾਕੇ ਦੇ ਇੱਕ ਲੜਕੇ ਦਾ ਹੈ, ਜੋ ਮੋਬਾਈਲ ‘ਤੇ ਵੀਡੀਓ ਦੇਖ ਕੇ ਕੁਝ ਵੱਖਰਾ ਕਰਨਾ ਚਾਹੁੰਦਾ ਸੀ।
ਡਾਕਟਰ ਨੇ ਦੱਸਿਆ ਕਿ ਅਲਟਰਾਸਾਊਂਡ ਕਰਨ ਤੋਂ ਬਾਅਦ ਪਤਾ ਲੱਗਾ ਕਿ ਉਸ ਦੇ ਪੇਟ ‘ਚ ਬਹੁਤ ਸਾਰੀ ਧਾਤ ਦੀ ਚੀਜ਼ ਫਸੀ ਹੋਈ ਹੈ। ਇਸ ਤੋਂ ਬਾਅਦ ਡਾਕਟਰਾਂ ਨੇ ਪਰਿਵਾਰਕ ਮੈਂਬਰਾਂ ਦੀ ਸਹਿਮਤੀ ਨਾਲ ਆਪ੍ਰੇਸ਼ਨ ਕਰਵਾਉਣ ਲਈ ਕਿਹਾ ਅਤੇ ਅਪਰੇਸ਼ਨ ਤੋਂ ਬਾਅਦ ਉਸ ਦੇ ਪੇਟ ਵਿੱਚੋਂ ਚਾਬੀ ਦੀ ਚੇਨ, ਹਾਰ, 2 ਨੇਲ ਕਟਰ ਅਤੇ ਇੱਕ ਛੋਟਾ ਚਾਕੂ ਕੱਢ ਲਿਆ। ਇਹ ਅਪਰੇਸ਼ਨ ਕਰੀਬ ਇੱਕ ਘੰਟੇ ਤੱਕ ਚੱਲਿਆ। ਡਾਕਟਰ ਵੀ ਇਸ ਦੌਰਾਨ ਹੈਰਾਨ ਰਹਿ ਸੀ ਕਿ ਮੁੰਡੇ ਨੇ ਇੱਕ ਦਿਨ ਵਿੱਚ ਤਾਂ ਇੰਨੀਆਂ ਚੀਜ਼ਾਂ ਨਹੀਂ ਖਾਧੀਆਂ ਹੋਣਗੀਆਂ।
ਮੁੰਡੇ ਨੂੰ ਸੀ ਮੋਬਾਈਲ ਅਤੇ ਆਨਲਾਈਨ ਖਤਰਨਾਕ ਖੇਡਾਂ ਦੀ ਆਦਤ
ਮੁੰਡੇ ਦੀ ਮਾਂ ਨੇ ਕਿਹਾ ਕਿ ਉਹ ਹਰ ਸਮੇਂ ਮੋਬਾਈਲ ‘ਤੇ ਹੀ ਵੀਡੀਓ ਦੇਖਦਾ ਰਹਿੰਦਾ ਸੀ। ਇਸ ਕਾਰਨ ਉਹ ਮਾਨਸਿਕ ਤੌਰ ‘ਤੇ ਕਮਜ਼ੋਰ ਹੋ ਗਿਆ। ਇਸ ਤੋਂ ਪਹਿਲਾਂ ਉਹ ਖਤਰਨਾਕ ਆਨਲਾਈਨ ਗੇਮ ਖੇਡਦਾ ਸੀ। PUBG ਵਰਗੀਆਂ ਗੇਮਾਂ ਕਾਰਨ ਉਸ ਦਾ ਮਾਨਸਿਕ ਸੰਤੁਲਨ ਵਿਗੜ ਗਿਆ ਸੀ ਅਤੇ ਉਸ ਨੂੰ ਡਾਕਟਰਾਂ ਦੀ ਸਲਾਹ ਲੈਣੀ ਪਈ ਸੀ। ਉਪਰੰਤ ਹੋ ਸਕਦਾ ਹੈ ਉਸ ਨੇ ਚੋਰੀ-ਛਿਪੇ ਧਾਤ ਦੀਆਂ ਵਸਤੂਆਂ ਨੂੰ ਨਿਗਲਣਾ ਸ਼ੁਰੂ ਕਰ ਦਿੱਤਾ।
Recent Posts
- Crown of goddess Kali, gifted by PM Modi, stolen from temple in Bangladesh
- Hezbollah leader survives assassination attempt amid Israeli strikes that kill 22 in Beirut
- ਕ੍ਰਿਕਟ ਦੇ ਬਦਲੇ ਨਿਯਮ, ਹੁਣ ਇਸ ਕੇਸ ‘ਚ ਦੁਬਾਰਾ ਨਹੀਂ ਮਿਲੇਗੀ ਬੈਟਿੰਗ, ਮੰਨਿਆ ਜਾਵੇਗਾ
- ਸਚਿਨ ਤੇਂਦੁਲਕਰ ਦੇ ਬਰਾਬਰ ਪਹੁੰਚੇ ਜੋ ਰੂਟ, ਪਰ ਵਿਰਾਟ ਦੇ ਇਸ ਰਿਕਾਰਡ ਤੋਂ ਅਜੇ ਵੀ ਦੂਰ
- Ratan tata death: ਸਿਰਫ ਵੋਲਟਾਸ ਹੀ ਨਹੀਂ, ਸਵੇਰ ਤੋਂ ਰਾਤ ਤੱਕ ਤੁਹਾਡਾ ਕੰਮ ਟਾਟਾ ਦੇ ਬਿਨਾਂ ਨਹੀਂ ਚੱਲ ਸਕਦਾ