- January 19, 2025
- Updated 2:52 am
OMG ! ਸੁੱਤੇ ਪਏ ਨੌਜਵਾਨ ਦੀ ਨਿੱਕਰ ‘ਚ ਵੜਿਆ ਸੱਪ, ਦੇਖੋ Viral ਵੀਡੀਓ ਫਿਰ ਕਿਵੇਂ ਹੋਇਆ ਬਚਾਅ
- 53 Views
- admin
- June 29, 2024
- Viral News
Cobra Snake Get Inside Man Boxer : ਦੁਨੀਆ ‘ਚ ਬਹੁਤ ਘੱਟ ਲੋਕ ਹੋਣਗੇ, ਜਿਹੜੇ ਸੱਪਾਂ ਤੋਂ ਡਰਦੇ ਨਾ ਹੋਣ। ਭਾਵੇਂ ਕਿ ਮਾਹਰਾਂ ਦਾ ਮੰਨਣਾ ਹੈ ਕਿ ਸੱਪ ਪਹਿਲਾਂ ਹਮਲਾ ਨਹੀਂ ਕਰਦਾ, ਹਾਲਾਂਕਿ ਜਦੋਂ ਵੀ ਕੋਈ ਇਨ੍ਹਾਂ ਨੂੰ ਦੇਖਦਾ ਹੈ ਤਾਂ ਡਰ ਜਾਣਾ ਸੁਭਾਵਿਕ ਵੀ ਹੈ। ਪਰ ਜੇਕਰ ਇਹ ਜੀਵ ਕਿਸੇ ਵਿਅਕਤੀ ਦੇ ਅੰਡਰਵੀਅਰ ਵਿੱਚ ਵੜ ਜਾਵੇ ਤਾਂ ਉਸ ਉਪਰ ਕੀ ਬੀਤਦੀ ਹੋਵੇਗੀ, ਇਸ ਬਾਰੇ ਤੁਸੀ ਸਿਰਫ਼ ਅੰਦਾਜ਼ਾ ਹੀ ਲਗਾ ਸਕਦੇ ਹੋ। ਅਜਿਹੀ ਹੀ ਘਟਨਾ ਥਾਈਲੈਂਡ ‘ਚ ਇੱਕ ਨੌਜਵਾਨ ਨਾਲ ਵਾਪਰੀ ਹੈ, ਜਿਸ ਦੇ ਸੁੱਤੇ ਪਏ ਦੌਰਾਨ ਉਸ ਦੀ ਨਿੱਕਰ ਵਿੱਚ ਸੱਪ ਵੜ ਗਿਆ। ਇਸ ਤੋਂ ਬਚਣ ਲਈ ਉਹ ਜਿਉਂਦੀ ਲਾਸ਼ ਵਾਂਗ ਲੇਟ ਗਿਆ ਕਿਉਂਕਿ ਜੇਕਰ ਉਹ ਹਿੱਲ ਜਾਂਦਾ ਤਾਂ ਸੱਪ ਨੇ ਡੰਗ ਲੈਣਾ ਸੀ।
ਇੰਸਟਾਗ੍ਰਾਮ ਅਕਾਊਂਟ @unikinfold ਦੇ ਮੁਤਾਬਕ, ਇਹ ਹੈਰਾਨੀਜਨਕ ਘਟਨਾ ਥਾਈਲੈਂਡ ਦੇ ਰੇਯੋਂਗ ਦੀ ਹੈ। ਘਟਨਾ ਦਾ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ‘ਚ ਵੇਖਿਆ ਜਾ ਸਕਦਾ ਹੈ ਕਿ ਇੱਕ ਨੌਜਵਾਨ ਰਾਤ ਨੂੰ ਆਪਣੇ ਬਿਸਤਰੇ ‘ਤੇ ਆਰਾਮ ਨਾਲ ਸੋ ਰਿਹਾ ਸੀ। ਉਸ ਨੇ ਸਿਰਫ ਅੰਡਰਵੀਅਰ (Underwear) ਪਾਇਆ ਹੋਇਆ ਸੀ। ਕੁੱਝ ਚਿਰ ਪਿੱਛੋਂ ਦੇਰ ਰਾਤ ਉਸ ਨੇ ਆਪਣੇ ਅੰਡਰਵੀਅਰ ਦੇ ਅੰਦਰ ਹਰਕਤ ਮਹਿਸੂਸ ਕੀਤੀ। ਪਰ ਉਸ ਨੇ ਸੋਚਿਆ ਕਿ ਸ਼ਾਇਦ ਉਸ ਦਾ ਦੋਸਤ ਉਸ ਨੂੰ ਪ੍ਰੇਸ਼ਾਨ ਕਰਨ ਲਈ ਅਜਿਹਾ ਕਰ ਰਿਹਾ ਹੈ, ਪਰ ਜਦੋਂ ਉਸ ਨੂੰ ਸੱਚਾਈ ਦਾ ਪਤਾ ਲੱਗਾ ਤਾਂ ਉਹ ਹੈਰਾਨ ਰਹਿ ਗਿਆ।
ਉਪਰੰਤ ਉਸ ਨੇ ਇਸ਼ਾਰਿਆਂ ਅਤੇ ਨਰਮ ਆਵਾਜ਼ ਨਾਲ ਆਪਣੇ ਦੋਸਤ ਨੂੰ ਸੁਚੇਤ ਕੀਤਾ ਅਤੇ ਦੱਸਿਆ ਕਿ ਇੱਕ ਸੱਪ ਉਸਦੇ ਅੰਡਰਵੀਅਰ ‘ਚ ਵੜ੍ਹ ਗਿਆ ਹੈ। ਇਸ ਤੋਂ ਬਾਅਦ ਲੋਕਾਂ ਨੂੰ ਸੱਪ ਫੜਨ ਲਈ ਬੁਲਾਇਆ ਗਿਆ। ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਅੰਡਰਵੀਅਰ ‘ਚੋਂ ਸੱਪ ਨੂੰ ਬੜੀ ਸਾਵਧਾਨੀ ਨਾਲ ਬਾਹਰ ਕੱਢਿਆ ਜਾ ਰਿਹਾ ਹੈ। ਮੁੰਡਾ ਹੋਸ਼ ‘ਚ ਜਿਊਂਦੀ ਲਾਸ਼ ਵਾਂਗ ਪਿਆ ਹੈ ਅਤੇ ਇਕ ਇੰਚ ਵੀ ਨਹੀਂ ਹਿੱਲ ਰਿਹਾ। ਦਸ ਦਈਏ ਕਿ ਉਹ ਸੱਪ ਕੋਈ ਆਮ ਸੱਪ ਨਹੀਂ ਸਗੋਂ ਕੋਬਰਾ ਸੀ।
ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਹੁਣ ਤੱਕ 35 ਲੱਖ ਵਿਊਜ਼ ਮਿਲ ਵੀ ਚੁੱਕੇ ਹਨ ਅਤੇ ਕਈ ਲੋਕਾਂ ਨੇ ਟਿੱਪਣੀਆਂ ਵੀ ਕੀਤੀਆਂ ਹਨ, ਜਿਸ ‘ਚ ਕਈ ਲੋਕਾਂ ਨੇ ਮਜ਼ਾਕੀਆਂ ਟਿੱਪਣੀਆਂ ਕੀਤੀਆਂ ਤਾਂ ਕਈਆਂ ਨੇ ਉਸ ਨੂੰ ਅੱਗੇ ਤੋਂ ਸੁਚੇਤ ਰਹਿਣ ਦੀ ਸਲਾਹ ਵੀ ਦਿੱਤੀ।
Recent Posts
- Crown of goddess Kali, gifted by PM Modi, stolen from temple in Bangladesh
- Hezbollah leader survives assassination attempt amid Israeli strikes that kill 22 in Beirut
- ਕ੍ਰਿਕਟ ਦੇ ਬਦਲੇ ਨਿਯਮ, ਹੁਣ ਇਸ ਕੇਸ ‘ਚ ਦੁਬਾਰਾ ਨਹੀਂ ਮਿਲੇਗੀ ਬੈਟਿੰਗ, ਮੰਨਿਆ ਜਾਵੇਗਾ
- ਸਚਿਨ ਤੇਂਦੁਲਕਰ ਦੇ ਬਰਾਬਰ ਪਹੁੰਚੇ ਜੋ ਰੂਟ, ਪਰ ਵਿਰਾਟ ਦੇ ਇਸ ਰਿਕਾਰਡ ਤੋਂ ਅਜੇ ਵੀ ਦੂਰ
- Ratan tata death: ਸਿਰਫ ਵੋਲਟਾਸ ਹੀ ਨਹੀਂ, ਸਵੇਰ ਤੋਂ ਰਾਤ ਤੱਕ ਤੁਹਾਡਾ ਕੰਮ ਟਾਟਾ ਦੇ ਬਿਨਾਂ ਨਹੀਂ ਚੱਲ ਸਕਦਾ