- January 15, 2025
- Updated 2:52 am
Mumbai Viral Video: ਜਦੋਂ ਏਅਰ ਇੰਡੀਆ ਨੇ 600 ਅਸਾਮੀਆਂ ਲਈ ਕੱਢੀ ਭਾਰਤੀ, ਤਾਂ ਮੁੰਬਈ ਏਅਰਪੋਰਟ ‘ਤੇ ਹਜ਼ਾਰਾ ਲੋਕਾਂ ਦਾ ਹੋ ਗਿਆ ਇਕੱਠ, ਦੇਖੋ ਵੀਡੀਓ
Mumbai Viral Video: ਏਅਰ ਇੰਡੀਆ ਵੱਲੋਂ ‘ਏਅਰਪੋਰਟ ਲੋਡਰ’ ਦੀ ਭਰਤੀ ਦੌਰਾਨ ਮੁੰਬਈ ਹਵਾਈ ਅੱਡੇ ‘ਤੇ ਭਗਦੜ ਵਰਗੀ ਸਥਿਤੀ ਪੈਦਾ ਹੋ ਗਈ। 600 ਅਸਾਮੀਆਂ ਲਈ 25,000 ਤੋਂ ਵੱਧ ਬਿਨੈਕਾਰ ਆਏ ਅਤੇ ਏਅਰ ਇੰਡੀਆ ਦੇ ਕਰਮਚਾਰੀਆਂ ਨੂੰ ਭਾਰੀ ਭੀੜ ਨੂੰ ਸੰਭਾਲਣ ਲਈ ਸੰਘਰਸ਼ ਕਰਨਾ ਪਿਆ।
ਤਸਵੀਰਾਂ ‘ਚ ਦੇਖਿਆ ਜਾ ਸਕਦਾ ਹੈ ਕਿ ਬਿਨੈਕਾਰ ਫਾਰਮ ਕਾਊਂਟਰ ‘ਤੇ ਪਹੁੰਚਣ ਲਈ ਇਕ ਦੂਜੇ ਨੂੰ ਧੱਕੇ ਮਾਰ ਰਹੇ ਸਨ।
???? Crowd for walk-in interviews for airport services jobs at AI Airport Services in Mumbai.
(????-@shukla_tarun) pic.twitter.com/d4aOxGoBcM
— Indian Tech & Infra (@IndianTechGuide) July 17, 2024
ਏਅਰਪੋਰਟ ਲੋਡਰਾਂ ਨੂੰ ਏਅਰਕ੍ਰਾਫਟ ਲੋਡਿੰਗ ਅਤੇ ਅਨਲੋਡਿੰਗ ਅਤੇ ਬੈਗੇਜ ਬੈਲਟਸ ਅਤੇ ਰੈਂਪ ਟਰੈਕਟਰ ਚਲਾਉਣ ਦਾ ਕੰਮ ਸੌਂਪਿਆ ਜਾਂਦਾ ਹੈ। ਹਰੇਕ ਜਹਾਜ਼ ਨੂੰ ਸਾਮਾਨ, ਕਾਰਗੋ ਅਤੇ ਭੋਜਨ ਦੀ ਸਪਲਾਈ ਨੂੰ ਸੰਭਾਲਣ ਲਈ ਘੱਟੋ-ਘੱਟ ਪੰਜ ਲੋਡਰਾਂ ਦੀ ਲੋੜ ਹੁੰਦੀ ਹੈ।
ਤਨਖਾਹ ਕਿੰਨੀ ਹੈ?
ਏਅਰਪੋਰਟ ਲੋਡਰ ਦੀ ਤਨਖਾਹ 20,000 ਤੋਂ 25,000 ਰੁਪਏ ਪ੍ਰਤੀ ਮਹੀਨਾ ਹੁੰਦੀ ਹੈ, ਪਰ ਜ਼ਿਆਦਾਤਰ ਓਵਰਟਾਈਮ ਭੱਤੇ ਤੋਂ ਬਾਅਦ 30,000 ਰੁਪਏ ਤੋਂ ਵੱਧ ਕਮਾ ਲੈਂਦੇ ਹਨ। ਨੌਕਰੀ ਲਈ ਵਿਦਿਅਕ ਮਾਪਦੰਡ ਬੁਨਿਆਦੀ ਹਨ, ਪਰ ਉਮੀਦਵਾਰ ਦਾ ਸਰੀਰਕ ਤੌਰ ‘ਤੇ ਮਜ਼ਬੂਤ ਹੋਣਾ ਲਾਜ਼ਮੀ ਹੈ।
ਗੁਜਰਾਤ ਵਿੱਚ ਵੀ ਇੰਟਰਵਿਊ ਲਈ ਭੀੜ ਇਕੱਠੀ ਹੋਈ ਸੀ
ਅਜਿਹਾ ਹੀ ਮਾਮਲਾ ਕੁਝ ਦਿਨ ਪਹਿਲਾਂ ਗੁਜਰਾਤ ‘ਚ ਵੀ ਦੇਖਣ ਨੂੰ ਮਿਲਿਆ ਸੀ। ਗੁਜਰਾਤ ਦੇ ਭਰੂਚ ਜ਼ਿਲ੍ਹੇ ਦੇ ਅੰਕਲੇਸ਼ਵਰ ਵਿੱਚ 40 ਅਸਾਮੀਆਂ ਲਈ ਵਾਕ-ਇਨ ਇੰਟਰਵਿਊ ਲਈ 800 ਦੇ ਕਰੀਬ ਲੋਕ ਆਏ ਤਾਂ ਭਗਦੜ ਮੱਚ ਗਈ। ਹੋਟਲ ਦੇ ਪ੍ਰਵੇਸ਼ ਦੁਆਰ ਵੱਲ ਜਾਣ ਵਾਲੇ ਰੈਂਪ ‘ਤੇ ਚੜ੍ਹਨ ਦੀ ਕੋਸ਼ਿਸ਼ ਕਰ ਰਹੇ ਬਿਨੈਕਾਰਾਂ ਦੀ ਲੰਬੀ ਕਤਾਰ ਅਤੇ ਧੱਕਾ-ਮੁੱਕੀ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਏ। ਇਸ ਦੌਰਾਨ ਰੈਂਪ ਦੀ ਰੇਲਿੰਗ ਵੀ ਟੁੱਟ ਗਈ। ਜਿਸ ਕਾਰਨ ਕਈ ਲੋਕ ਡਿੱਗ ਗਏ, ਹਾਲਾਂਕਿ ਖੁਸ਼ਕਿਸਮਤੀ ਨਾਲ ਕੋਈ ਜ਼ਖਮੀ ਨਹੀਂ ਹੋਇਆ।
Recent Posts
- Crown of goddess Kali, gifted by PM Modi, stolen from temple in Bangladesh
- Hezbollah leader survives assassination attempt amid Israeli strikes that kill 22 in Beirut
- ਕ੍ਰਿਕਟ ਦੇ ਬਦਲੇ ਨਿਯਮ, ਹੁਣ ਇਸ ਕੇਸ ‘ਚ ਦੁਬਾਰਾ ਨਹੀਂ ਮਿਲੇਗੀ ਬੈਟਿੰਗ, ਮੰਨਿਆ ਜਾਵੇਗਾ
- ਸਚਿਨ ਤੇਂਦੁਲਕਰ ਦੇ ਬਰਾਬਰ ਪਹੁੰਚੇ ਜੋ ਰੂਟ, ਪਰ ਵਿਰਾਟ ਦੇ ਇਸ ਰਿਕਾਰਡ ਤੋਂ ਅਜੇ ਵੀ ਦੂਰ
- Ratan tata death: ਸਿਰਫ ਵੋਲਟਾਸ ਹੀ ਨਹੀਂ, ਸਵੇਰ ਤੋਂ ਰਾਤ ਤੱਕ ਤੁਹਾਡਾ ਕੰਮ ਟਾਟਾ ਦੇ ਬਿਨਾਂ ਨਹੀਂ ਚੱਲ ਸਕਦਾ