- January 18, 2025
- Updated 2:52 am
Man Dies During Idli Eating : ਵਿਅਕਤੀ ਨੇ ਮੁਕਾਬਲਾ ਜਿੱਤਣ ਲਈ ਇਕੋ ਸਮੇਂ ’ਚ ਨਿਗਲ ਲਈਆਂ 3 ਇਡਲੀਆਂ, ਤੜਫ-ਤੜਫ ਕੇ ਹੋਈ ਮੌਤ
- 45 Views
- admin
- September 15, 2024
- Viral News
Man Dies During Idli Eating : ਤੁਸੀਂ ਅਕਸਰ ਸੁਣਿਆ ਹੋਵੇਗਾ ਕਿ ਖਾਣਾ ਆਰਾਮ ਨਾਲ ਖਾਣਾ ਚਾਹੀਦਾ ਹੈ। ਜੇਕਰ ਅਸੀਂ ਜ਼ਿਆਦਾ ਵਾਰ ਖਾਂਦੇ ਹਾਂ ਤਾਂ ਇਸ ਦਾ ਸਰੀਰ ‘ਤੇ ਬੁਰਾ ਪ੍ਰਭਾਵ ਪੈਂਦਾ ਹੈ। ਇੱਕ ਵਿਅਕਤੀ ਦੀ ਹਾਲ ਹੀ ਵਿੱਚ ਹੋਈ ਮੌਤ ਇਸ ਦੀ ਇੱਕ ਦਰਦਨਾਕ ਮਿਸਾਲ ਬਣ ਗਈ ਹੈ। ਕੇਰਲ ਦੇ ਪਲੱਕੜ ਜ਼ਿਲ੍ਹੇ ਦੇ ਕਾਂਜੀਕੋਡ ਵਿੱਚ ਆਯੋਜਿਤ ਇਡਲੀ ਖਾਣ ਦੇ ਮੁਕਾਬਲੇ ਦੌਰਾਨ ਇੱਕ ਵਿਅਕਤੀ ਦੀ ਜਾਨ ਚਲੀ ਗਈ।
ਮ੍ਰਿਤਕ ਦੀ ਪਛਾਣ ਪਲੱਕੜ ਦੇ ਅਲਮਾਰਾਮ ਵਾਸੀ ਸੁਰੇਸ਼ (50) ਵਜੋਂ ਹੋਈ ਹੈ। ਇਹ ਘਟਨਾ ਓਨਮ ਦੇ ਮੌਕੇ ‘ਤੇ ਕੋਲਾਪੁਰ ਦੇ ਨਾਲਰਾਮਰਾਮ ‘ਚ ਆਯੋਜਿਤ ਇਡਲੀ ਖਾਣ ਦੇ ਮੁਕਾਬਲੇ ਦੌਰਾਨ ਹੋਈ। ਸੁਰੇਸ਼ ਨੇ ਮੁਕਾਬਲੇ ‘ਚ ਹਿੱਸਾ ਲੈਂਦੇ ਹੋਏ ਇਕ ਵਾਰ ‘ਚ ਤਿੰਨ ਇਡਲੀਆਂ ਨਿਗਲਣ ਦੀ ਕੋਸ਼ਿਸ਼ ਕੀਤੀ। ਇਸ ਜਲਦਬਾਜ਼ੀ ਕਾਰਨ ਉਹ ਅਸਹਿਜ ਮਹਿਸੂਸ ਕਰਨ ਲੱਗਾ। ਚੁੱਲੀਮਾਡਾ ਵਾਰਡ ਮੈਂਬਰ ਮਿਨਮਨੀ ਆਰ ਅਨੁਸਾਰ ਜਿਵੇਂ ਹੀ ਸੁਰੇਸ਼ ਨੇ ਇਡਲੀ ਨੂੰ ਨਿਗਲਣ ਦੀ ਕੋਸ਼ਿਸ਼ ਕੀਤੀ ਤਾਂ ਇਹ ਉਸ ਦੇ ਗਲੇ ਵਿੱਚ ਫਸ ਗਈ ਅਤੇ ਉਸ ਨੂੰ ਸਾਹ ਲੈਣ ਵਿੱਚ ਮੁਸ਼ਕਲ ਹੋਣ ਲੱਗੀ।
ਸੁਰੇਸ਼ ਪੇਸ਼ੇ ਤੋਂ ਟਰੱਕ ਡਰਾਈਵਰ ਸੀ ਅਤੇ ਉਸ ਦੀ ਮੌਤ ਦੀ ਖ਼ਬਰ ਨਾਲ ਉਸ ਦੇ ਪਰਿਵਾਰ ਅਤੇ ਇਲਾਕੇ ਦੇ ਲੋਕਾਂ ਵਿੱਚ ਗਹਿਰਾ ਸੋਗ ਹੈ। ਪੁਲਸ ਨੇ ਇਸ ਮਾਮਲੇ ‘ਚ ਗੈਰ-ਕੁਦਰਤੀ ਮੌਤ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ‘ਚ ਰਖਵਾਇਆ ਗਿਆ ਹੈ। ਸੁਰੇਸ਼ ਦੀ ਅਚਾਨਕ ਮੌਤ ਨੇ ਓਨਮ ਦੀ ਖੁਸ਼ੀ ਨੂੰ ਸੋਗ ਵਿੱਚ ਬਦਲ ਦਿੱਤਾ ਹੈ।
ਇਹ ਵੀ ਪੜ੍ਹੋ : Acne And Pimple : ਮੁਹਾਸੇ ਤੇ ਫਿਣਸੀਆਂ ‘ਚ ਕੀ ਹੁੰਦਾ ਹੈ ਫਰਕ, ਜਾਣੋ ਇਹਨਾਂ ਤੋਂ ਕਿਵੇਂ ਪਾਈਏ ਛੁਟਕਾਰਾ ? ਜਾਣੋ
Recent Posts
- Crown of goddess Kali, gifted by PM Modi, stolen from temple in Bangladesh
- Hezbollah leader survives assassination attempt amid Israeli strikes that kill 22 in Beirut
- ਕ੍ਰਿਕਟ ਦੇ ਬਦਲੇ ਨਿਯਮ, ਹੁਣ ਇਸ ਕੇਸ ‘ਚ ਦੁਬਾਰਾ ਨਹੀਂ ਮਿਲੇਗੀ ਬੈਟਿੰਗ, ਮੰਨਿਆ ਜਾਵੇਗਾ
- ਸਚਿਨ ਤੇਂਦੁਲਕਰ ਦੇ ਬਰਾਬਰ ਪਹੁੰਚੇ ਜੋ ਰੂਟ, ਪਰ ਵਿਰਾਟ ਦੇ ਇਸ ਰਿਕਾਰਡ ਤੋਂ ਅਜੇ ਵੀ ਦੂਰ
- Ratan tata death: ਸਿਰਫ ਵੋਲਟਾਸ ਹੀ ਨਹੀਂ, ਸਵੇਰ ਤੋਂ ਰਾਤ ਤੱਕ ਤੁਹਾਡਾ ਕੰਮ ਟਾਟਾ ਦੇ ਬਿਨਾਂ ਨਹੀਂ ਚੱਲ ਸਕਦਾ