- January 19, 2025
- Updated 2:52 am
Man Died For 7 Minutes: ਬੰਦੇ ਦੀ ਹੋਈ ਮੌਤ, 7 ਮਿੰਟ ਬਾਅਦ ਫਿਰ ਹੋਇਆ ਜ਼ਿੰਦਾ ! ਜੋ ਦੱਸਿਆ ਸੁਣਕੇ ਉੱਡ ਜਾਣਗੇ ਹੋਸ਼
- 67 Views
- admin
- July 12, 2024
- Viral News
Man Died For 7 Minutes : ਵੈਸੇ ਤਾਂ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ ਕਿ ਬੰਦਾ ਮਰਨ ਤੋਂ ਬਾਅਦ ਦੁਬਾਰਾ ਜ਼ਿੰਦਾ ਹੋ ਜਾਂਦਾ ਹੈ। ਕਈ ਲੋਕਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਮੌਤ ਦਾ ਅਨੁਭਵ ਹੋਇਆ ਹੈ। ਭਾਵ ਉਹ ਮਰਨ ਤੋਂ ਬਾਅਦ ਦੁਬਾਰਾ ਜਿਉਂਦੇ ਹੋਏ ਹਨ। ਅਜਿਹੇ ਲੋਕ ਦਾਅਵਾ ਕਰਦੇ ਹਨ ਕਿ ਉਨ੍ਹਾਂ ਨੇ ਇੱਕ ਗੁਫਾ ਦੇਖੀ, ਜਿਸ ਦੇ ਦੂਜੇ ਪਾਸੇ ਰੋਸ਼ਨੀ ਸੀ, ਜਦੋਂ ਕਿ ਕਈ ਲੋਕ ਕਹਿੰਦੇ ਹਨ ਕਿ ਉਨ੍ਹਾਂ ਨੇ ਆਪਣੇ ਮ੍ਰਿਤਕ ਰਿਸ਼ਤੇਦਾਰਾਂ ਨੂੰ ਦੇਖਿਆ ਸੀ। ਪਰ ਕੋਈ ਨਹੀਂ ਜਾਣਦਾ ਕਿ ਸੱਚ ਕੀ ਹੈ ? ਵੈਸੇ ਤਾਂ ਲੋਕਾਂ ਦੇ ਇਹ ਦਾਅਵੇ ਕਾਫੀ ਹੈਰਾਨ ਕਰਨ ਵਾਲੇ ਹਨ, ਪਰ ਇੱਕ ਵਿਅਕਤੀ ਨੇ ਸੋਸ਼ਲ ਮੀਡੀਆ ‘ਤੇ ਇਹ ਵੀ ਦਾਅਵਾ ਕੀਤਾ ਕਿ ਉਹ 7 ਮਿੰਟ ਲਈ ਮਰ ਗਿਆ ਸੀ। ਪਰ ਜਦੋਂ ਉਹ ਮੌਤ ਤੋਂ ਬਾਅਦ ਦੁਬਾਰਾ ਜ਼ਿੰਦਾ ਹੋਇਆ ਤਾਂ ਉਸਨੇ ਦੱਸਿਆ ਕਿ ਉਸਨੇ ਜੋ ਦੇਖਿਆ ਉਹ ਬਹੁਤ ਹੈਰਾਨੀਜਨਕ ਸੀ।
ਦੱਸ ਦਈਏ ਕਿ ਸੋਸ਼ਲ ਮੀਡੀਆ ਪਲੇਟਫਾਰਮ Reddit ਦੇ ਗਰੁੱਪ r/AskReddit ‘ਤੇ, @AlaskaStiletto ਨਾਮ ਦੇ ਇੱਕ ਉਪਭੋਗਤਾ ਨੇ ਲਗਭਗ 7 ਮਹੀਨੇ ਪਹਿਲਾਂ ਇੱਕ ਸਵਾਲ ਪੁੱਛਿਆ ਸੀ। ਉਨ੍ਹਾਂ ਲਿਖਿਆ ਕਿ ਜਿਹੜੇ ਲੋਕ ਮਰਨ ਤੋਂ ਬਾਅਦ ਦੁਬਾਰਾ ਜ਼ਿੰਦਾ ਹੋਏ ਹਨ, ਉਹ ਦੱਸਣ ਕਿ ਉਨ੍ਹਾਂ ਨੇ ਕੀ ਅਨੁਭਵ ਕੀਤਾ? ਇਹ ਪੋਸਟ ਵਾਇਰਲ ਹੋਈ ਅਤੇ ਸੈਂਕੜੇ ਲੋਕਾਂ ਨੇ ਆਪਣੇ ਤਜ਼ਰਬਿਆਂ ਬਾਰੇ ਦੱਸਿਆ। ਪਰ @BOBauthor ਨਾਮ ਦੇ ਇੱਕ ਉਪਭੋਗਤਾ ਨੇ ਜੋ ਲਿਖਿਆ ਉਹ ਹੈਰਾਨ ਕਰਨ ਵਾਲਾ ਸੀ।
ਹੈਰਾਨ ਕਰਨ ਵਾਲੀ ਗੱਲ
ਉਸ ਬੰਦੇ ਨੇ ਦੱਸਿਆ ਕਿ ਪਿਛਲੇ ਸਾਲ ਮਾਰਚ ਮਹੀਨੇ ‘ਚ 7 ਮਿੰਟ ਤੱਕ ਉਸ ਦੀ ਮੌਤ ਹੋ ਗਈ ਸੀ। ਅਜਿਹਾ ਹੋਇਆ ਕਿ ਉਨ੍ਹਾਂ ਨੂੰ ਸਾਹ ਲੈਣ ‘ਚ ਤਕਲੀਫ ਹੋ ਰਹੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਉਸ ਨੂੰ ਫੇਫੜਿਆਂ ‘ਚ ਖੂਨ ਦਾ ਦੌਰਾ ਪੈ ਗਿਆ ਸੀ। ਜਿਸ ਕਾਰਨ ਉਸ ਦਾ ਖੂਨ ਇੰਨਾ ਘੱਟ ਗਿਆ ਸੀ ਕਿ ਉਸ ਦੇ ਦਿਲ ਨੂੰ ਪੰਪ ਕਰਨ ਲਈ ਖੂਨ ਨਹੀਂ ਬਚਿਆ। ਇਸ ਕਾਰਨ ਬੰਦੇ ਨੂੰ ਦਿਲ ਦਾ ਦੌਰਾ ਪਿਆ। ਉਸ ਦੇ ਦਿਲ ਨੂੰ ਮੁੜ ਚਾਲੂ ਕਰਨ ‘ਚ ਡਾਕਟਰਾਂ ਨੂੰ 7 ਮਿੰਟ ਲੱਗੇ। ਨਾਲ ਹੀ ਦਿਮਾਗ ਤੱਕ ਆਕਸੀਜਨ ਲੋੜੀਂਦੀ ਮਾਤਰਾ ‘ਚ ਨਹੀਂ ਪਹੁੰਚ ਸਕੀ, ਜਿਸ ਕਾਰਨ ਉਸ ਨੂੰ ਦੌਰਾ ਪਿਆ। 2 ਦਿਨਾਂ ਤੱਕ ਉਹ ਪੂਰੀ ਤਰ੍ਹਾਂ ਹੋਸ਼ ‘ਚ ਨਹੀਂ ਸੀ, ਵੈਸੇ ਤਾਂ ਇਸ ਤੋਂ ਬਾਅਦ ਉਸ ਨੂੰ ਹੋਸ਼ ਆਉਣਾ ਸ਼ੁਰੂ ਹੋ ਗਿਆ। ਫਿਰ ਜਾਗਦਿਆਂ ਹੀ ਉਸਨੇ ਪੁੱਛਿਆ ਕੀ ਹੋਇਆ ਹੈ? ਉਸਨੂੰ ਪਤਾ ਨਹੀਂ ਸੀ ਕਿ ਉਸਦੇ ਸਰੀਰ ‘ਚ ਕੀ ਹੋ ਰਿਹਾ ਸੀ, ਪਰ ਉਸਨੂੰ ਚੰਗੀ ਤਰ੍ਹਾਂ ਯਾਦ ਸੀ ਕਿ ਉਸਨੇ ਕੀ ਅਨੁਭਵ ਕੀਤਾ ਸੀ।
ਬੰਦੇ ਨੇ 7 ਮਿੰਟਾ ਦੀ ਮੌਤ ਦੌਰਾਨ 3 ਗੋਲੇ ਦੇਖੇ
ਬੰਦੇ ਨੇ ਦੱਸਿਆ ਕਿ ਉਸ ਦੀਆਂ ਅੱਖਾਂ ਦੇ ਸਾਹਮਣੇ ਤਿੰਨ ਚੱਕਰ ਸਨ, ਜੋ ਅਸਲ ‘ਚ ਅੰਡਾਕਾਰ ਸਨ। ਕਾਲੇ ਹਨੇਰੇ ‘ਚ ਇਹ ਤਿੰਨੇ ਇੱਕ-ਇੱਕ ਕਰਕੇ ਉਸ ਦੇ ਸਾਹਮਣੇ ਆ ਰਹੇ ਸਨ। ਉਸਨੇ ਦੱਸਿਆ ਸੀ ਕਿ ਪਹਿਲੇ ਚੱਕਰ ‘ਚ ਉਸਨੇ ਪਹਾੜਾਂ, ਝੀਲਾਂ, ਜੰਗਲਾਂ ਅਤੇ ਬੱਦਲਾਂ ਨੂੰ ਦੇਖਿਆ। ਪਰ ਹੌਲੀ-ਹੌਲੀ ਇਸ ਦਾ ਰੰਗ ਫਿੱਕਾ ਪੈਣਾ ਸ਼ੁਰੂ ਹੋ ਗਿਆ ਅਤੇ ਇਹ ਪੀਲਾ ਪੈਣ ਲੱਗਾ। ਉਦੋਂ ਹੀ ਇੱਕ ਹੋਰ ਗੋਲਾ ਆ ਗਿਆ, ਜੋ ਲੋਹੇ ਦੀ ਗਰਮ ਰਿੰਗ ਪ੍ਰਤੀਤ ਹੋਇਆ। ਉਹ ਇੰਨਾ ਗਰਮ ਸੀ ਕਿ ਲੋਹਾ ਪਿਘਲ ਕੇ ਹੇਠਾਂ ਡਿੱਗ ਰਿਹਾ ਸੀ। ਉਹ ਪਿਘਲਦੇ ਲੋਹੇ ਦੀ ਮਹਿਕ ਵੀ ਸੁੰਘ ਸਕਦਾ ਸੀ। ਫਿਰ ਬਾਅਦ ‘ਚ ਇੱਕ ਨਰਸ ਨੇ ਦੱਸਿਆ ਕਿ ਖੂਨ ਦੀ ਬਦਬੂ ਇਹੀ ਜਿਹੀ ਹੀ ਹੁੰਦੀ ਹੈ। ਇਸ ਤੋਂ ਬਾਅਦ ਇੱਕ ਤੀਸਰਾ ਗੋਲਾ ਉਨ੍ਹਾਂ ਦੇ ਸਾਹਮਣੇ ਪ੍ਰਗਟ ਹੋਇਆ, ਜਿਸ ‘ਚ ਸੁੰਦਰ ਬੱਦਲ ਸਨ, ਜੋ ਕਿ ਨੀਲੇ ਅਤੇ ਗੁਲਾਬੀ ਰੰਗ ‘ਚ ਦਿਖਾਈ ਦਿੰਦੇ ਸਨ।
ਇਸ ਕਾਰਨ ਬੰਦੇ ਨੇ ਸ਼ਾਇਦ 3 ਗੋਲੇ ਦੇਖੇ ਹੋਣਗੇ
ਬੰਦੇ ਨੇ ਦੱਸਿਆ ਕਿ ਉਹ ਖੁਦ ਇੱਕ ਜੋਤਸ਼ੀ ਹੈ ਅਤੇ ਉਸਨੇ ਇੰਨ੍ਹਾਂ ਗੋਲਿਆਂ ਦਾ ਮੁਲਾਂਕਣ ਕੀਤਾ, ਜਿਸ ਨਾਲ ਉਸਨੂੰ ਇਹ ਸਮਝਣ ‘ਚ ਮਦਦ ਮਿਲੀ ਕਿ ਉਸਨੇ ਅਸਲ ਵਿੱਚ ਕੀ ਦੇਖਿਆ ਹੈ। ਉਹ ਹਮੇਸ਼ਾ ਗ੍ਰਹਿਆਂ ਬਾਰੇ ਪੜ੍ਹਦਾ ਰਹਿੰਦਾ ਹੈ, ਇਸ ਲਈ ਜਦੋਂ ਉਹ ਬੇਹੋਸ਼ ਹੋ ਗਿਆ ਤਾਂ ਉਸਦੇ ਦਿਮਾਗ ਨੇ ਉਸਨੂੰ ਉਹੀ ਦਿਖਾਈ ਦਿੱਤਾ, ਕਿਉਂਕਿ ਗ੍ਰਹਿਆਂ ਦੇ ਚੱਕਰ ਵੀ ਅੰਡਾਕਾਰ ਹੁੰਦੇ ਹਨ। ਉਸਦਾ ਪਹਿਲਾ ਅਤੇ ਦੂਜਾ ਗੋਲਾ ਗ੍ਰਹਿਆਂ ਅਤੇ ਕੁਦਰਤ ਦੀ ਸੁੰਦਰਤਾ ਬਾਰੇ ਸੀ। ਦੂਜਾ ਚੱਕਰ ਖੂਨ ਨਾਲ ਜੁੜਿਆ ਹੋਇਆ ਸੀ। ਜਦੋਂ ਖੂਨ ਦੀ ਗੰਧ ਉਨ੍ਹਾਂ ਦੇ ਦਿਮਾਗ ਤੱਕ ਪਹੁੰਚ ਰਹੀ ਹੋਵੇਗੀ, ਉਨ੍ਹਾਂ ਦਾ ਦਿਮਾਗ ਉਨ੍ਹਾਂ ਨੂੰ ਉਸੇ ਤਰ੍ਹਾਂ ਦਿਖਾ ਰਿਹਾ ਹੋਵੇਗਾ।
ਇਹ ਵੀ ਪੜ੍ਹੋ: Amritpal Singh ਦੇ ਭਰਾ ਹਰਪ੍ਰੀਤ ਸਿੰਘ ਖ਼ਿਲਾਫ਼ ਦਰਜ FIR ’ਚ ਪੁਲਿਸ ਨੇ ਕੀ ਲਿਖਿਆ ? ਪੜ੍ਹੋ
Recent Posts
- Crown of goddess Kali, gifted by PM Modi, stolen from temple in Bangladesh
- Hezbollah leader survives assassination attempt amid Israeli strikes that kill 22 in Beirut
- ਕ੍ਰਿਕਟ ਦੇ ਬਦਲੇ ਨਿਯਮ, ਹੁਣ ਇਸ ਕੇਸ ‘ਚ ਦੁਬਾਰਾ ਨਹੀਂ ਮਿਲੇਗੀ ਬੈਟਿੰਗ, ਮੰਨਿਆ ਜਾਵੇਗਾ
- ਸਚਿਨ ਤੇਂਦੁਲਕਰ ਦੇ ਬਰਾਬਰ ਪਹੁੰਚੇ ਜੋ ਰੂਟ, ਪਰ ਵਿਰਾਟ ਦੇ ਇਸ ਰਿਕਾਰਡ ਤੋਂ ਅਜੇ ਵੀ ਦੂਰ
- Ratan tata death: ਸਿਰਫ ਵੋਲਟਾਸ ਹੀ ਨਹੀਂ, ਸਵੇਰ ਤੋਂ ਰਾਤ ਤੱਕ ਤੁਹਾਡਾ ਕੰਮ ਟਾਟਾ ਦੇ ਬਿਨਾਂ ਨਹੀਂ ਚੱਲ ਸਕਦਾ