- January 18, 2025
- Updated 2:52 am
Lok Sabha Polls 2024 Phase 5 LIVE UPDATES: ਵੋਟਿੰਗ ਲਈ ਲੋਕਾਂ ‘ਚ ਉਤਸ਼ਾਹ, ਮੁੰਬਈ ‘ਚ ਅਕਸ਼ੈ, ਫਰਖਾਨ, ਜਾਹਨਵੀ, ਰਾਜ ਕੁਮਾਰ ਰਾਓ ਬਾਲੀਵੁੱਡ ਸ਼ਖਸੀਅਤਾਂ ਨੇ ਪਾਈ ਵੋਟ
Lok Sabha Polls 2024 Phase 5 LIVE UPDATES: ਲੋਕ ਸਭਾ ਚੋਣਾਂ 2024 ਲਈ ਹੁਣ ਤੱਕ 4 ਪੜ੍ਹਾਵਾਂ ਦੀਆਂ ਵੋਟਾਂ ਪੈ ਚੁੱਕੀਆਂ ਹਨ ਅਤੇ 20 ਮਈ ਨੂੰ 5ਵੇਂ ਗੇੜ ਲਈ ਵੋਟਾਂ ਪੈਣਗੀਆਂ। ਇਸ ਪੜ੍ਹਾਅ ‘ਚ 8 ਰਾਜਾਂ ਅਤੇ ਯੂ.ਟੀ. ਦੇ 49 ਲੋਕ ਸਭਾਵਾਂ ਲਈ ਲੋਕ ਆਪਣੀ ਵੋਟ ਦੀ ਵਰਤੋਂ ਕਰਨਗੇ। ਚੋਣ ਕਮਿਸ਼ਨ ਵੱਲੋਂ ਵੋਟਿੰਗ ਲਈ ਤਿਆਰੀ ਪੂਰੀ ਤਹਿਤ ਭਾਰੀ ਸੁਰੱਖਿਆ ਪ੍ਰਬੰਧ ਕੀਤੇ ਹੋਏ ਹਨ।
ਪੰਜਵੇਂ ਪੜਾਅ ਤਹਿਤ 8 ਰਾਜਾਂ ਦੀਆਂ 49 ਲੋਕ ਸਭਾਵਾਂ ਵਿੱਚ ਬਿਹਾਰ ਦੀਆਂ 5 ਸੀਟਾਂ, ਝਾਰਖੰਡ ਦੀਆਂ 3 ਸੀਟਾਂ, ਮਹਾਰਾਸ਼ਟਰ ਦੀਆਂ 13 ਸੀਟਾਂ, ਓਡੀਸ਼ਾ ਦੀਆਂ 5 ਸੀਟਾਂ, ਉੱਤਰ ਪ੍ਰਦੇਸ਼ ਦੀਆਂ 14 ਸੀਟਾਂ, ਪੱਛਮੀ ਬੰਗਾਲ ਵਿੱਚ 7, ਜੰਮੂ-ਕਸ਼ਮੀਰ ਅਤੇ ਲੱਦਾਖ ਵਿੱਚ 1-1 ਸੀਟਾਂ ‘ਤੇ ਵੋਟਿੰਗ ਹੋਵੇਗੀ, ਜਿਸ ਲਈ ਕੁੱਲ 695 ਉਮੀਦਵਾਰ ਚੋਣ ਮੈਦਾਨ ‘ਚ ਹਨ।
ਇਸ ਗੇੜ ‘ਚ ਪਾਰਟੀਆਂ ਦੇ ਜਿਨ੍ਹਾਂ ਵੱਡੇ ਦਿੱਗਜ਼ਾਂ ਦੀ ਇੱਜ਼ਤ ਦਾਅ ‘ਤੇ ਲੱਗੀ ਹੈ, ਉਨ੍ਹਾਂ ਵਿੱਚ ਰਾਹੁਲ ਗਾਂਧੀ, ਰਾਜਨਾਥ ਸਿੰਘ, ਸਮ੍ਰਿਤੀ ਇਰਾਨੀ, ਕਰਨ ਭੂਸ਼ਣ ਸਿੰਘ, ਉਮਰ ਅਬਦੁੱਲਾ, ਪੀਯੂਸ਼ ਗੋਇਲ, ਕਿਸ਼ੋਰੀ ਲਾਲ ਸ਼ਰਮਾ, ਰੋਹਿਣੀ ਅਚਾਰੀਆ, ਉੱਜਵਲ ਨਿਕਮ ਅਤੇ ਵਰਸ਼ਾ ਗਾਇਕਵਾੜ ਸ਼ਾਮਲ ਹਨ।
ਦੱਸ ਦਈਏ ਕਿ ਹੁਣ ਤੱਕ ਲੋਕ ਸਭਾ ਚੋਣਾਂ 2024 ਦੇ 7 ਪੜ੍ਹਾਵਾਂ ਵਿੱਚੋਂ 4 ਪੜ੍ਹਾਅ ਪੂਰੇ ਹੋ ਚੁੱਕੇ ਹਨ, ਜਿਨ੍ਹਾਂ ਦੀਆਂ ਵੋਟਾਂ 19 ਅਪ੍ਰੈਲ, 26 ਅਪ੍ਰੈਲ, 7 ਮਈ ਅਤੇ 13 ਮਈ ਪੈ ਚੁੱਕੀਆਂ ਹਨ, ਜਦਕਿ ਹੁਣ ਅਗਲੇ ਤਿੰਨ ਪੜਾਵਾਂ ਲਈ 20 ਮਈ, 27 ਮਈ ਅਤੇ 1 ਜੂਨ ਵੋਟਾਂ ਪੈਣਗੀਆਂ। 4 ਜੂਨ ਨੂੰ ਵੋਟਾਂ ਦੀ ਗਿਣਤੀ ਅਤੇ ਨਤੀਜੇ ਐਲਾਨੇ ਜਾਣਗੇ।
Recent Posts
- Crown of goddess Kali, gifted by PM Modi, stolen from temple in Bangladesh
- Hezbollah leader survives assassination attempt amid Israeli strikes that kill 22 in Beirut
- ਕ੍ਰਿਕਟ ਦੇ ਬਦਲੇ ਨਿਯਮ, ਹੁਣ ਇਸ ਕੇਸ ‘ਚ ਦੁਬਾਰਾ ਨਹੀਂ ਮਿਲੇਗੀ ਬੈਟਿੰਗ, ਮੰਨਿਆ ਜਾਵੇਗਾ
- ਸਚਿਨ ਤੇਂਦੁਲਕਰ ਦੇ ਬਰਾਬਰ ਪਹੁੰਚੇ ਜੋ ਰੂਟ, ਪਰ ਵਿਰਾਟ ਦੇ ਇਸ ਰਿਕਾਰਡ ਤੋਂ ਅਜੇ ਵੀ ਦੂਰ
- Ratan tata death: ਸਿਰਫ ਵੋਲਟਾਸ ਹੀ ਨਹੀਂ, ਸਵੇਰ ਤੋਂ ਰਾਤ ਤੱਕ ਤੁਹਾਡਾ ਕੰਮ ਟਾਟਾ ਦੇ ਬਿਨਾਂ ਨਹੀਂ ਚੱਲ ਸਕਦਾ