- January 18, 2025
- Updated 2:52 am
Jigra Song Chal Kudiye: ‘ਜਿਗਰਾ’ ‘ਚ ਦਿਲਜੀਤ ਦੋਸਾਂਝ ਦਾ ਧਮਾਕਾ, ਆਲੀਆ ਭੱਟ ਨਾਲ ਗਾਇਆ ਗੀਤ
Jigra Song Chal Kudiye: ਆਲੀਆ ਭੱਟ ਦੀ ਆਉਣ ਵਾਲੀ ਫਿਲਮ ‘ਜਿਗਰਾ’ ਹੈ। ਇਸ ‘ਚ ਉਹ ਵੇਦਾਂਗ ਰੈਨਾ ਨਾਲ ਨਜ਼ਰ ਆਵੇਗੀ। ਦੱਸਿਆ ਜਾ ਰਿਹਾ ਹੈ ਕਿ ਆਲੀਆ ਫਿਲਮ ‘ਚ ਵੇਦਾਂਗ ਦੀ ਭੈਣ ਦੇ ਕਿਰਦਾਰ ‘ਚ ਨਜ਼ਰ ਆਵੇਗੀ। ਅੱਜ ਮੰਗਲਵਾਰ ਨੂੰ ਫਿਲਮ ਦਾ ਗੀਤ ‘ਚਲ ਕੁੜੀਏ’ ਰਿਲੀਜ਼ ਹੋ ਗਿਆ ਹੈ। ਇਸ ਵਿੱਚ ਦਿਲਜੀਤ ਦੋਸਾਂਝ ਨੇ ਆਪਣੀ ਸੁਰ ਤਿਆਰ ਕੀਤੀ ਹੈ। ਇਸ ਗੀਤ ਨੂੰ ਉਨ੍ਹਾਂ ਤੋਂ ਇਲਾਵਾ ਆਲੀਆ ਭੱਟ ਨੇ ਵੀ ਗਾਇਆ ਹੈ।
‘ਚਲ ਕੁੜੀਏ’ ਗੀਤ ਦੇ ਬੋਲ ਹਰਮਨਪ੍ਰੀਤ ਸਿੰਘ ਦੇ ਹਨ। ਇਸ ਦਾ ਸੰਗੀਤ ਮਨਪ੍ਰੀਤ ਸਿੰਘ ਨੇ ਡਾਇਰੈਕਟ ਕੀਤਾ ਹੈ। ‘ਜਿਗਰਾ’ ਤੋਂ ਪਹਿਲਾਂ ਦਿਲਜੀਤ ਦੋਸਾਂਝ ਅਤੇ ਆਲੀਆ ਨੇ 2016 ‘ਚ ਫਿਲਮ ‘ਉੜਤਾ ਪੰਜਾਬ’ ‘ਚ ਇਕੱਠੇ ਕੰਮ ਕੀਤਾ ਸੀ। ਇਹ ਪਹਿਲੀ ਵਾਰ ਹੈ ਜਦੋਂ ਆਲੀਆ ਨੇ ਆਪਣੀ ਕਿਸੇ ਫਿਲਮ ਲਈ ਕੋਈ ਗੀਤ ਗਾਇਆ ਹੈ। ਫੈਨਜ਼ ਉਨ੍ਹਾਂ ਦੇ ਇਸ ਅੰਦਾਜ਼ ਨੂੰ ਕਾਫੀ ਪਸੰਦ ਕਰ ਰਹੇ ਹਨ।
ਫਿਲਮ ‘ਜਿਗਰਾ’ 11 ਅਕਤੂਬਰ 2024 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ। ਆਲੀਆ ਫਿਲਮ ‘ਚ ਨਾ ਸਿਰਫ ਐਕਟਿੰਗ ਕਰ ਰਹੀ ਹੈ, ਸਗੋਂ ਉਹ ਫਿਲਮ ਦੀ ਸਹਿ-ਨਿਰਮਾਤਾ ਵੀ ਹੈ। ਉਹ ਕਰਨ ਜੌਹਰ ਨਾਲ ਇਸ ਫਿਲਮ ਦਾ ਨਿਰਮਾਣ ਕਰ ਰਹੀ ਹੈ। ‘ਜਿਗਰਾ’ ਇੱਕ ਐਕਸ਼ਨ ਥ੍ਰਿਲਰ ਫਿਲਮ ਹੈ। ਫਿਲਹਾਲ ਅੱਜ ਰਿਲੀਜ਼ ਹੋਏ ਗੀਤ ‘ਤੇ ਯੂਜ਼ਰਸ ਵਲੋਂ ਦਿਲਚਸਪ ਟਿੱਪਣੀਆਂ ਆ ਰਹੀਆਂ ਹਨ ਅਤੇ ਲੋਕ ਗੀਤ ਨੂੰ ਕਾਫੀ ਪਸੰਦ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, ‘ਆਲੀਆ ਤੇ ਦਿਲਜੀਤ ਦੋਵਾਂ ਦੀ ਆਵਾਜ਼… ਗੀਤ ਜ਼ਰੂਰ ਚੰਗਾ ਹੋਵੇਗਾ।’ ਇਕ ਯੂਜ਼ਰ ਨੇ ਲਿਖਿਆ, ‘ਆਲੀਆ ਤੇ ਦਿਲਜੀਤ ਨੇ ਹੰਗਾਮਾ ਮਚਾਇਆ’।
ਆਲੀਆ ਭੱਟ ਦੀ ਫਿਲਮ ਦਾ ਇਹ ਗੀਤ ਮਹਿਲਾ ਸਸ਼ਕਤੀਕਰਨ ਦੇ ਵਿਸ਼ੇ ‘ਤੇ ਆਧਾਰਿਤ ਹੈ। ਬਲੈਕ ਕਲਰ ਦੀ ਟੀ-ਸ਼ਰਟ ‘ਚ ਆਲੀਆ ਕਾਫੀ ਸ਼ਾਨਦਾਰ ਲੱਗ ਰਹੀ ਹੈ। ਫਿਲਮ ‘ਜਿਗਰਾ’ ਦਾ ਨਿਰਦੇਸ਼ਨ ਵਸਨ ਬਾਲਾ ਨੇ ਕੀਤਾ ਹੈ। ਇਸ ਦਾ ਨਿਰਮਾਣ ਵਾਇਕਾਮ 18 ਸਟੂਡੀਓਜ਼, ਧਰਮਾ ਪ੍ਰੋਡਕਸ਼ਨ ਅਤੇ ਈਟਰਨਲ ਸਨਸ਼ਾਈਨ ਪ੍ਰੋਡਕਸ਼ਨ ਦੇ ਬੈਨਰ ਹੇਠ ਕੀਤਾ ਜਾ ਰਿਹਾ ਹੈ।
ਦਿਲਜੀਤ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਮੈਗਾ ਕੰਸਰਟ 26 ਅਕਤੂਬਰ ਨੂੰ ਨਵੀਂ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ‘ਚ ਹੋਣ ਜਾ ਰਿਹਾ ਹੈ। ਦਿਲਜੀਤ ਦੇ ਦਿਲ-ਲੁਮੀਨਾਟੀ ਟੂਰ ਦੇ ਤਹਿਤ ਕੁੱਲ 10 ਸ਼ਹਿਰਾਂ ‘ਚ ਉਨ੍ਹਾਂ ਦੇ ਕੰਸਰਟ ਹੋਣੇ ਹਨ, ਜਿਨ੍ਹਾਂ ‘ਚੋਂ ਇਕ ਦਿੱਲੀ ਹੈ। ਉਨ੍ਹਾਂ ਦੇ ਪ੍ਰਸ਼ੰਸਕਾਂ ‘ਚ ਇਸ ਕੰਸਰਟ ਨੂੰ ਲੈ ਕੇ ਕਾਫੀ ਕ੍ਰੇਜ਼ ਹੈ।
Recent Posts
- Crown of goddess Kali, gifted by PM Modi, stolen from temple in Bangladesh
- Hezbollah leader survives assassination attempt amid Israeli strikes that kill 22 in Beirut
- ਕ੍ਰਿਕਟ ਦੇ ਬਦਲੇ ਨਿਯਮ, ਹੁਣ ਇਸ ਕੇਸ ‘ਚ ਦੁਬਾਰਾ ਨਹੀਂ ਮਿਲੇਗੀ ਬੈਟਿੰਗ, ਮੰਨਿਆ ਜਾਵੇਗਾ
- ਸਚਿਨ ਤੇਂਦੁਲਕਰ ਦੇ ਬਰਾਬਰ ਪਹੁੰਚੇ ਜੋ ਰੂਟ, ਪਰ ਵਿਰਾਟ ਦੇ ਇਸ ਰਿਕਾਰਡ ਤੋਂ ਅਜੇ ਵੀ ਦੂਰ
- Ratan tata death: ਸਿਰਫ ਵੋਲਟਾਸ ਹੀ ਨਹੀਂ, ਸਵੇਰ ਤੋਂ ਰਾਤ ਤੱਕ ਤੁਹਾਡਾ ਕੰਮ ਟਾਟਾ ਦੇ ਬਿਨਾਂ ਨਹੀਂ ਚੱਲ ਸਕਦਾ