- November 23, 2024
- Updated 5:24 am
Ice Cream ‘ਚੋਂ ਨਿਕਲੀ ‘ਮਨੁੱਖੀ ਉਂਗਲੀ’, ਮੁੰਬਈ ਦੀ ਔਰਤ Online ਕੀਤਾ ਸੀ ਆਰਡਰ
- 52 Views
- admin
- June 13, 2024
- Viral News
Women Found human finger in ice cream : ਮੁੰਬਈ (Mumabi Malad News) ਦੇ ਮਲਾਡ ਇਲਾਕੇ ‘ਚ ਇੱਕ ਹੈਰਾਨ ਅਤੇ ਰੌਂਗਟੇ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਸਭ ਦੀ ਮਨਪਸੰਦੀਦਾ ਕੋਨ ਆਈਸਕ੍ਰੀਮ ਵਿੱਚੋਂ ਮਨੁੱਖੀ ਉਂਗਲੀ ਦਾ ਇੱਕ ਟੁਕੜਾ ਮਿਲਿਆ ਹੈ। ਮਲਾਡ ਪੁਲਿਸ ਨੇ ਇਸ ਮਾਮਲੇ ਵਿੱਚ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਤੁਰੰਤ ਮਨੁੱਖੀ ਉਂਗਲੀ ਨੂੰ ਫੋਰੈਂਸਿਕ ਲਈ ਭੇਜ ਦਿੱਤਾ ਹੈ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਆਈਸਕ੍ਰੀਮ ਬਣਾਉਣ ਅਤੇ ਪੈਕ ਕਰਨ ਵਾਲੀ ਜਗ੍ਹਾ ਦੀ ਵੀ ਜਾਂਚ ਲਈ ਜਾਵੇਗੀ।
ਜਾਣਕਾਰੀ ਅਨੁਸਾਰ ਮਲਾਡ ਦੀ ਇੱਕ ਔਰਤ ਨੇ ਯੂਮੋ ਕੰਪਨੀ (Yummo) ਦੀ ਆਈਸਕ੍ਰੀਮ ਆਨਲਾਈਨ ਆਰਡਰ ਕੀਤੀ। ਪਰ ਜਿਵੇਂ ਹੀ ਉਸਨੇ ice cream ਖਾਣੀ ਸ਼ੁਰੂ ਕੀਤਾ ਤਾਂ ਮਨੁੱਖੀ ਉਂਗਲੀ ਦਾ ਟੁਕੜਾ ਉਸਦੇ ਸਾਹਮਣੇ ਆ ਗਿਆ। ਆਈਸਕ੍ਰੀਮ ਕੋਨ ‘ਚ ਉਂਗਲੀ ਦਾ ਟੁਕੜਾ ਦੇਖ ਕੇ ਔਰਤ ਦੀਆਂ ਚੀਕਾਂ ਨਿਕਲ ਗਈਆਂ ਅਤੇ ਬੇਹੋਸ਼ ਹੋ ਗਈ। ਇਕ ਵਾਰ ਤਾਂ ਔਰਤ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਕੁਝ ਸਮਝ ਨਹੀਂ ਆਇਆ। ਪਰ ਫਿਰ ਸਭ ਕੁਝ ਸਮਝ ਆਉਣ ਤੋਂ ਬਾਅਦ ਉਹ ਤੁਰੰਤ ਮਲਾਡ ਥਾਣੇ ਪਹੁੰਚ ਗਏ।
ਆਨਲਾਈਨ ਮੰਗਵਾਈ ਸੀ ਕੋਨ ਆਈਸਕਰੀਮ
ਓਰਲੇਮ ਨਿਵਾਸੀ ਬ੍ਰੈਂਡਨ ਸੇਰਾਓ (27) ਨੇ ਬੁੱਧਵਾਰ ਨੂੰ ਇੱਕ ਔਨਲਾਈਨ ਡਿਲੀਵਰੀ ਐਪ ਰਾਹੀਂ ਯੂਮੋ ਕੰਪਨੀ ਤੋਂ ਆਈਸਕ੍ਰੀਮ ਕੋਨ ਆਰਡਰ ਕੀਤਾ। ਔਰਤ ਨੇ ਦੱਸਿਆ ਕਿ ਆਈਸਕ੍ਰੀਮ ਕੋਨ ਦੇ ਅੰਦਰ ਲਗਭਗ 2 ਸੈਂਟੀਮੀਟਰ ਲੰਬੀ ਮਨੁੱਖੀ ਉਂਗਲੀ ਦਾ ਟੁਕੜਾ ਸੀ।
Maharashtra | A woman found a piece of human finger inside an ice cream cone that was ordered online in the Malad area of Mumbai. After which the woman reached Malad police station. Malad police registered a case against the Yummo ice cream company and sent the ice cream for…
— ANI (@ANI) June 13, 2024
ਸੇਰਾਓ ਪੇਸ਼ੇ ਤੋਂ ਐਮਬੀਬੀਐਸ ਡਾਕਟਰ ਹਨ। ਉਸ ਨੇ ਤੁਰੰਤ ਪੁਲਿਸ ਕੋਲ ਜਾ ਕੇ ਆਪਣੀ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਇਸ ਸਬੰਧੀ ਲਿਖਤੀ ਸ਼ਿਕਾਇਤ ਦਰਜ ਕਰਕੇ ਆਈਸ ਕਰੀਮ ਕੰਪਨੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਆਈਸਕ੍ਰੀਮ ਕੋਨ ਵਿੱਚ ਮਿਲੀ ਮਨੁੱਖੀ ਉਂਗਲੀ ਨੂੰ ਮਲਾਡ ਪੁਲਿਸ ਨੇ ਜਾਂਚ ਲਈ ਫੋਰੈਂਸਿਕ ਵਿਭਾਗ ਨੂੰ ਭੇਜ ਦਿੱਤਾ ਹੈ।
Recent Posts
- Crown of goddess Kali, gifted by PM Modi, stolen from temple in Bangladesh
- Hezbollah leader survives assassination attempt amid Israeli strikes that kill 22 in Beirut
- ਕ੍ਰਿਕਟ ਦੇ ਬਦਲੇ ਨਿਯਮ, ਹੁਣ ਇਸ ਕੇਸ ‘ਚ ਦੁਬਾਰਾ ਨਹੀਂ ਮਿਲੇਗੀ ਬੈਟਿੰਗ, ਮੰਨਿਆ ਜਾਵੇਗਾ
- ਸਚਿਨ ਤੇਂਦੁਲਕਰ ਦੇ ਬਰਾਬਰ ਪਹੁੰਚੇ ਜੋ ਰੂਟ, ਪਰ ਵਿਰਾਟ ਦੇ ਇਸ ਰਿਕਾਰਡ ਤੋਂ ਅਜੇ ਵੀ ਦੂਰ
- Ratan tata death: ਸਿਰਫ ਵੋਲਟਾਸ ਹੀ ਨਹੀਂ, ਸਵੇਰ ਤੋਂ ਰਾਤ ਤੱਕ ਤੁਹਾਡਾ ਕੰਮ ਟਾਟਾ ਦੇ ਬਿਨਾਂ ਨਹੀਂ ਚੱਲ ਸਕਦਾ