- January 19, 2025
- Updated 2:52 am
IAS Puja Khedkar : ਜਾਣੋ ਕੌਣ ਹੈ ਵਿਵਾਦਾਂ ’ਚ ਘਿਰੀ IAS ਪੂਜਾ ਖੇਡਕਰ
- 56 Views
- admin
- July 13, 2024
- Viral News
IAS Puja Khedkar News: VIP ਡਿਮਾਂਡ ਤੋਂ ਲੈ ਕੇ ਫਰਜ਼ੀ ਦਸਤਾਵੇਜ਼ਾਂ ਦੇ ਆਧਾਰ ‘ਤੇ IAS ਬਣ ਸੁਰਖੀਆਂ ‘ਚ ਆਈ ਪੂਜਾ ਖੇਡਕਰ ਦਾ ਪਰਿਵਾਰ ਕਾਫ਼ੀ ਖੁਸ਼ਹਾਲ ਪਰਿਵਾਰ ਹੈ। ਪੂਜਾ ਖੇਡਕਰ ਦੇ ਪਿਤਾ ਸਰਕਾਰੀ ਨੌਕਰੀ ਤੋਂ ਸੇਵਾ ਮੁਕਤ ਹੋ ਕੇ ਰਾਜਨੀਤੀ ‘ਚ ਆਪਣੀ ਕਿਸਮਤ ਅਜ਼ਮਾ ਰਹੇ ਹਨ, ਉੱਥੇ ਹੀ ਉਨ੍ਹਾਂ ਦੀ ਮਾਂ ਪਿੰਡ ਦੀ ਸਰਪੰਚ ਹੈ। ਉਨ੍ਹਾਂ ਦਾ ਭਰਾ ਲੰਡਨ ਤੋਂ ਪੜ੍ਹਾਈ ਕਰ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਪਰਿਵਾਰ ਉਦੋਂ ਤੋਂ ਚਰਚਾ ਦਾ ਵਿਸ਼ਾ ਬਣ ਗਿਆ ਹੈ। ਜਦੋਂ ਇਹ ਖੁਲਾਸਾ ਹੋਇਆ ਹੈ ਕਿ ਪੂਜਾ ਖੇਡਕਰ ਨੇ UPSC ਪ੍ਰੀਖਿਆ ‘ਚ ਆਪਣੇ ਆਪ ਨੂੰ ਨਾਨ-ਕ੍ਰੀਮੀ ਲੇਅਰ ਓਬੀਸੀ ਐਲਾਨ ਕੀਤਾ ਸੀ, ਜਦੋਂ ਕਿ ਉਸਦੇ ਪਿਤਾ ਅਤੇ ਉਸਦੀ ਆਪਣੀ ਕਰੋੜਾਂ ਦੀ ਜਾਇਦਾਦ ਹੈ।
ਦਾਦਾ ਤੇ ਪਿਤਾ ਦੋਵੇਂ ਸਨ ਅਫਸਰ
ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਜੱਦੀ ਪਿੰਡ ਮਹਾਰਾਸ਼ਟਰ ਦੇ ਪਾਥਰਡੀ ਤਾਲੁਕਾ ‘ਚ ਹੈ। ਉਸ ਦੀ ਮਾਂ ਮਨੋਰਮਾ ਖੇਡਕਰ ਵੀ ਉਸ ਪਿੰਡ ਦੀ ਸਰਪੰਚ ਹੈ। ਮਨੋਰਮਾ ਖੇਡਕਰ ਦੇ ਪਿਤਾ ਜਗਨਨਾਥ ਬੁੱਧਵੰਤ ਵੀ ਸਰਕਾਰੀ ਅਧਿਕਾਰੀ ਸਨ। ਉਨ੍ਹਾਂ ਦਾ ਕਾਰਜਕਾਲ ਵੀ ਵਿਵਾਦਪੂਰਨ ਰਿਹਾ। ਉਨ੍ਹਾਂ ਨੂੰ ਇੱਕ ਵਾਰ ਮੁਅੱਤਲ ਵੀ ਕੀਤਾ ਗਿਆ ਸੀ। ਪੂਜਾ ਖੇਡਕਰ ਦੇ ਪਿਤਾ ਦਿਲੀਪ ਖੇਡਕਰ ਵੀ ਸਰਕਾਰੀ ਅਫਸਰ ਰਹਿ ਚੁੱਕੇ ਹਨ। ਉਨ੍ਹਾਂ ਨੇ ਮਕੈਨੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਦੇ ਦਾਦਾ ਜੀ ਵੀ ਪ੍ਰਸ਼ਾਸਨਿਕ ਸੇਵਾ ‘ਚ ਰਹੇ ਹਨ। ਪਰ ਹੁਣ ਪੂਜਾ ਦੇ ਪਿਤਾ ਦਿਲੀਪ ਖੇਡਕਰ ਸਰਕਾਰੀ ਨੌਕਰੀ ਤੋਂ ਸੇਵਾਮੁਕਤ ਹੋ ਕੇ ਰਾਜਨੀਤੀ ‘ਚ ਸਰਗਰਮ ਹੋ ਗਏ ਹਨ। ਦਿਲੀਪ ਖੇਡਕਰ ਦਾ ਪੁੱਤਰ ਪੀਯੂਸ਼ ਖੇਡਕਰ ਲੰਡਨ ‘ਚ ਪੜ੍ਹ ਰਿਹਾ ਹੈ।
ਪਿਤਾ ਨੇ 40 ਕਰੋੜ ਰੁਪਏ ਦੀ ਜਾਇਦਾਦ ਬਾਰੇ ਦੱਸਿਆ
ਪੂਜਾ ਖੇਡਕਰ ਦੇ ਪਿਤਾ ਦਿਲੀਪ ਖੇਡਕਰ ਨੇ ਇਸ ਸਾਲ ਅਹਿਮਦਨਗਰ ਤੋਂ ਬਹੁਜਨ ਵੰਚਿਤ ਅਗਾੜੀ ਪਾਰਟੀ ਤੋਂ 2024 ਦੀਆਂ ਲੋਕ ਸਭਾ ਚੋਣਾਂ ਲੜੀਆਂ ਸਨ, ਵੈਸੇ ਤਾਂ ਉਹ ਚੋਣ ਹਾਰ ਗਏ ਸਨ। ਦੱਸ ਦਈਏ ਕਿ ਉਸ ਦੌਰਾਨ ਉਨ੍ਹਾਂ ਨੇ ਜੋ ਚੋਣ ਹਲਫ਼ਨਾਮਾ ਦਿੱਤਾ ਸੀ, ਉਸ ‘ਚ ਉਨ੍ਹਾਂ ਨੇ ਆਪਣੀ ਜਾਇਦਾਦ 40 ਕਰੋੜ ਰੁਪਏ ਦੱਸੀ ਸੀ। ਦਲੀਪ ਉਦੋਂ ਵੀ ਸੁਰਖੀਆਂ ‘ਚ ਆਏ ਸਨ ਜਦੋਂ ਉਨ੍ਹਾਂ ਨੇ ਚੋਣ ਨਾਮਜ਼ਦਗੀ ਦੌਰਾਨ ਦੇਵੀ ਨੂੰ ਡੇਢ ਕਿਲੋ ਵਜ਼ਨ ਵਾਲਾ ਚਾਂਦੀ ਦਾ ਤਾਜ ਭੇਟ ਕੀਤਾ ਸੀ। ਉਨ੍ਹਾਂ ਦੇ ਭਰਾ ਮਾਨਿਕ ਖੇਦਕਰ ਵੀ ਇੱਕ ਸਿਆਸੀ ਪਾਰਟੀ ਨਾਲ ਜੁੜੀਆਂ ਹੋਇਆ ਹੈ ਅਤੇ ਇਸ ਦੇ ਤਾਲੁਕਾ ਪ੍ਰਧਾਨ ਰਹਿ ਚੁੱਕੇ ਹਨ।
Recent Posts
- Crown of goddess Kali, gifted by PM Modi, stolen from temple in Bangladesh
- Hezbollah leader survives assassination attempt amid Israeli strikes that kill 22 in Beirut
- ਕ੍ਰਿਕਟ ਦੇ ਬਦਲੇ ਨਿਯਮ, ਹੁਣ ਇਸ ਕੇਸ ‘ਚ ਦੁਬਾਰਾ ਨਹੀਂ ਮਿਲੇਗੀ ਬੈਟਿੰਗ, ਮੰਨਿਆ ਜਾਵੇਗਾ
- ਸਚਿਨ ਤੇਂਦੁਲਕਰ ਦੇ ਬਰਾਬਰ ਪਹੁੰਚੇ ਜੋ ਰੂਟ, ਪਰ ਵਿਰਾਟ ਦੇ ਇਸ ਰਿਕਾਰਡ ਤੋਂ ਅਜੇ ਵੀ ਦੂਰ
- Ratan tata death: ਸਿਰਫ ਵੋਲਟਾਸ ਹੀ ਨਹੀਂ, ਸਵੇਰ ਤੋਂ ਰਾਤ ਤੱਕ ਤੁਹਾਡਾ ਕੰਮ ਟਾਟਾ ਦੇ ਬਿਨਾਂ ਨਹੀਂ ਚੱਲ ਸਕਦਾ