- November 21, 2024
- Updated 5:24 am
Government School Birthday : ਜਦੋਂ ਸਰਕਾਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਕਲਾਸ ਨੂੰ ਹੀ ਬਣਾ ਦਿੱਤਾ BAR, Birthday Party ‘ਚ ਖੜਕਾਏ ਗਲਾਸ
- 40 Views
- admin
- September 10, 2024
- Viral News
Chhattisgarh viral video : ਛੱਤੀਸਗੜ੍ਹ ਦੇ ਬਿਲਾਸਪੁਰ ਜ਼ਿਲ੍ਹੇ ਵਿੱਚ ਸਿੱਖਿਆ ਦੇ ਮੰਦਰ ਨੂੰ ਸ਼ਰਮਸਾਰ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇੱਥੋਂ ਦੇ ਇੱਕ ਸਰਕਾਰੀ ਸਕੂਲ ਵਿੱਚ ਵਿਦਿਆਰਥਣਾਂ ਨੇ ਜਮਾਤ ਵਿੱਚ ਜਨਮ ਦਿਨ ਦੀ ਪਾਰਟੀ ਦੌਰਾਨ ਬੀਅਰ ਪੀਤੀ, ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਹੰਗਾਮਾ ਹੋ ਗਿਆ। ਇਨ੍ਹਾਂ ਤਸਵੀਰਾਂ ਅਤੇ ਵੀਡੀਓਜ਼ ‘ਚ ਵਿਦਿਆਰਥਣਾਂ ਆਪਣਾ ਜਨਮ ਦਿਨ ਮਨਾਉਂਦੀਆਂ ਨਜ਼ਰ ਆ ਰਹੀਆਂ ਹਨ, ਜਿਸ ਦੌਰਾਨ ਸਮੋਸੇ, ਕੇਕ ਅਤੇ ਸਨੈਕਸ ਦੇ ਨਾਲ ਡਿਸਪੋਜ਼ੇਬਲ ਗਲਾਸ, ਕੋਲਡ ਡਰਿੰਕਸ ਅਤੇ ਬੀਅਰ ਦੀਆਂ ਬੋਤਲਾਂ ਵੀ ਉੱਥੇ ਰੱਖੀਆਂ ਦਿਖਾਈ ਦਿੰਦੀਆਂ ਹਨ। ਸਿੱਖਿਆ ਅਧਿਕਾਰੀਆਂ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਅਧਿਕਾਰੀ ਨੇ ਦੱਸਿਆ ਕਿ ਇਹ ਕਥਿਤ ਵੀਡੀਓ ਮਸਤੂਰੀ ਇਲਾਕੇ ਦੇ ਪਿੰਡ ਭਟਚੌਰਾ ਦੇ ਸਰਕਾਰੀ ਹਾਇਰ ਸੈਕੰਡਰੀ ਸਕੂਲ ਦਾ ਹੈ, ਜਿਸ ਨੂੰ 29 ਜੁਲਾਈ ਨੂੰ ਸ਼ੂਟ ਕੀਤਾ ਗਿਆ ਸੀ। ਉਸ ਦਿਨ ਉੱਥੇ ਇੱਕ ਵਿਦਿਆਰਥੀ ਦਾ ਜਨਮ ਦਿਨ ਮਨਾਇਆ ਗਿਆ। ਇਸ ਦੌਰਾਨ ਬਣਾਈਆਂ ਗਈਆਂ ਵੀਡੀਓਜ਼ ਅਤੇ ਫੋਟੋਆਂ ਹਾਲ ਹੀ ਵਿੱਚ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ ਸ਼ੇਅਰ ਹੋਣ ਤੋਂ ਬਾਅਦ ਵਾਇਰਲ ਹੋ ਗਈਆਂ।
ਵੀਡੀਓ ਬਾਰੇ ਸਿੱਖਿਆ ਅਧਿਕਾਰੀ ਦਾ ਕੀ ਹੈ ਕਹਿਣਾ
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਿਲਾਸਪੁਰ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀ (ਡੀ.ਈ.ਓ.) ਟੀ.ਆਰ.ਸਾਹੂ ਨੇ ਦੱਸਿਆ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ ‘ਚ ਲੜਕੀਆਂ ਨੂੰ ਬੀਅਰ ਅਤੇ ਸਾਫਟ ਡਰਿੰਕਸ ਪੀਂਦੇ ਦੇਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕਥਿਤ ਘਟਨਾ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਹੈ ਅਤੇ ਟੀਮ ਨੇ ਸੋਮਵਾਰ ਨੂੰ ਸਬੰਧਤ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਬਿਆਨ ਦਰਜ ਕੀਤੇ।
ਅਧਿਕਾਰੀ ਨੇ ਕਿਹਾ, “ਸਕੂਲ ਵਿੱਚ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਹੋਣ ਨੂੰ ਯਕੀਨੀ ਬਣਾਉਣ ਲਈ ਪ੍ਰਿੰਸੀਪਲ ਅਤੇ ਸੰਸਥਾ ਦੇ ਮੁਖੀ ਵਿਰੁੱਧ ਕਾਰਵਾਈ ਕੀਤੀ ਜਾਵੇਗੀ।” ਇਸ ਤੋਂ ਇਲਾਵਾ, ਸ਼ਾਮਲ ਲੜਕੀਆਂ ਦੇ ਮਾਪਿਆਂ ਨੂੰ ਨੋਟਿਸ ਭੇਜੇ ਜਾਣਗੇ।
”ਮਜ਼ੇ ਲਈ ਲਹਿਰਾਈਆਂ ਸੀ ਬੀਅਰ ਦੀਆਂ ਬੋਤਲਾਂ, ਪਰ…”
ਅਧਿਕਾਰਤ ਸੂਤਰਾਂ ਮੁਤਾਬਕ ਕੁਝ ਕੁੜੀਆਂ ਨੇ 29 ਜੁਲਾਈ ਨੂੰ ਕਲਾਸ ਦੇ ਅੰਦਰ ਆਪਣੇ ਦੋਸਤ ਦਾ ਜਨਮਦਿਨ ਮਨਾਇਆ ਅਤੇ ਪਾਰਟੀ ਦੌਰਾਨ ਕਥਿਤ ਤੌਰ ‘ਤੇ ਬੀਅਰ ਪੀਤੀ। ਬਾਅਦ ਵਿਚ ਇਕ ਵਿਦਿਆਰਥੀ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਅਤੇ ਤਸਵੀਰਾਂ ਸ਼ੇਅਰ ਕੀਤੀਆਂ, ਜੋ ਵਾਇਰਲ ਹੋ ਗਈਆਂ ਅਤੇ ਹੰਗਾਮਾ ਮਚ ਗਿਆ। ਹਾਲਾਂਕਿ ਵਿਦਿਆਰਥੀਆਂ ਨੇ ਬੀਅਰ ਪੀਣ ਤੋਂ ਇਨਕਾਰ ਕੀਤਾ ਹੈ। ਸਾਹੂ ਨੇ ਦੱਸਿਆ ਕਿ ਵਿਦਿਆਰਥਣਾਂ ਨੇ ਜਾਂਚ ਟੀਮ ਨੂੰ ਦੱਸਿਆ ਕਿ ਉਨ੍ਹਾਂ ਨੇ ਵੀਡੀਓ ਬਣਾਉਣ ਸਮੇਂ ਮਜ਼ੇ ਲਈ ਬੀਅਰ ਦੀਆਂ ਬੋਤਲਾਂ ਲਹਿਰਾਈਆਂ ਸਨ, ਪਰ ਉਨ੍ਹਾਂ ਨੇ ਬੀਅਰ ਨਹੀਂ ਪੀਤੀ ਸੀ।
Recent Posts
- Crown of goddess Kali, gifted by PM Modi, stolen from temple in Bangladesh
- Hezbollah leader survives assassination attempt amid Israeli strikes that kill 22 in Beirut
- ਕ੍ਰਿਕਟ ਦੇ ਬਦਲੇ ਨਿਯਮ, ਹੁਣ ਇਸ ਕੇਸ ‘ਚ ਦੁਬਾਰਾ ਨਹੀਂ ਮਿਲੇਗੀ ਬੈਟਿੰਗ, ਮੰਨਿਆ ਜਾਵੇਗਾ
- ਸਚਿਨ ਤੇਂਦੁਲਕਰ ਦੇ ਬਰਾਬਰ ਪਹੁੰਚੇ ਜੋ ਰੂਟ, ਪਰ ਵਿਰਾਟ ਦੇ ਇਸ ਰਿਕਾਰਡ ਤੋਂ ਅਜੇ ਵੀ ਦੂਰ
- Ratan tata death: ਸਿਰਫ ਵੋਲਟਾਸ ਹੀ ਨਹੀਂ, ਸਵੇਰ ਤੋਂ ਰਾਤ ਤੱਕ ਤੁਹਾਡਾ ਕੰਮ ਟਾਟਾ ਦੇ ਬਿਨਾਂ ਨਹੀਂ ਚੱਲ ਸਕਦਾ