- January 18, 2025
- Updated 2:52 am
Diljit Dosanjh Creates History: ਦਿਲਜੀਤ ਦੋਸਾਂਝ ਦੀ ਕੈਨੇਡਾ ‘ਚ ਧੱਕ; ਤੋੜ ਦਿੱਤੇ ਸਾਰੇ ਰਿਕਾਰਡ, ਰੱਚਿਆ ਇਹ ਨਵਾਂ ਇਤਿਹਾਸ
- 238 Views
- admin
- April 29, 2024
- Viral News
Diljit Dosanjh Creates History: ਮਸ਼ਹੂਰ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਇਤਿਹਾਸ ਰਚ ਦਿੱਤਾ ਹੈ। ‘ਅਮਰ ਸਿੰਘ ਚਮਕੀਲਾ’ ‘ਚ ਆਪਣੀ ਦਮਦਾਰ ਅਦਾਕਾਰੀ ਲਈ ਤਾਰੀਫ ਹਾਸਲ ਕਰ ਰਹੇ ਦਿਲਜੀਤ ਨੇ ਰਿਕਾਰਡ ਬਣਾ ਲਿਆ ਹੈ। ਦਿਲਜੀਤ ਦੋਸਾਂਝ ਹਮੇਸ਼ਾ ਹੀ ਪੰਜਾਬੀ ਸੰਗੀਤ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਮੋਟ ਕਰਦੇ ਨਜ਼ਰ ਆਉਂਦੇ ਹਨ।
ਵਿਦੇਸ਼ਾਂ ‘ਚ ਆਪਣੇ ਹਰ ਕੰਸਰਟ ਨਾਲ ਦਿਲਜੀਤ ਦੋਸਾਂਝ ਨੇ ਕੁਝ ਨਾ ਕੁਝ ਅਨੋਖਾ ਹੀ ਕੀਤਾ। ਇਸ ਵਾਰ ਉਸਨੇ ਕੈਨੇਡਾ ਦੇ ਵੈਨਕੂਵਰ ਵਿੱਚ ਬੀਸੀ ਪਲੇਸ ਸਟੇਡੀਅਮ ਵਿੱਚ ਪ੍ਰੋਗਰਾਮ ਕੀਤਾ। ਦਿਲਜੀਤ ਦੋਸਾਂਝ ਇਸ ਸਟੇਡੀਅਮ ਵਿੱਚ ਪੇਸ਼ਕਾਰੀ ਕਰਨ ਵਾਲੇ ਪਹਿਲੇ ਪੰਜਾਬੀ ਕਲਾਕਾਰ ਹਨ। ਨਾਲ ਹੀ ਇਸ ਦੌਰਾਨ ਉਨ੍ਹਾਂ ਦੇ ਪ੍ਰੋਗਰਾਮ ਦੀਆਂ ਸਾਰੀਆਂ ਟਿਕਟਾਂ ਵਿਕ ਗਈਆਂ।
ਦੱਸ ਦਈਏ ਕਿ ਦਿਲਜੀਤ ਦੋਸਾਂਝ ਦੀ ਪਰਫਾਰਮੈਂਸ ਦੇਖਣ ਲਈ 55 ਹਜ਼ਾਰ ਤੋਂ ਵੱਧ ਲੋਕ ਪਹੁੰਚੇ ਸਨ। ਇਸ ਤਰ੍ਹਾਂ ਦਿਲਜੀਤ ਦੋਸਾਂਝ ਨੇ ਪੂਰੇ ਪੰਜਾਬੀ ਸ਼ੋਅ ਨੂੰ ਭਾਰਤ ਤੋਂ ਬਾਹਰ ਵੇਚ ਕੇ ਇਤਿਹਾਸ ਰਚ ਦਿੱਤਾ।
ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਦਿਲ-ਲੁਮੀਨਾਟੀ ਟੂਰ ਦੀਆਂ ਕੁਝ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਦੇ ਨਾਲ ਲਿਖਿਆ ਸੀ, ‘ਇਤਿਹਾਸ ਰਚਿਆ ਗਿਆ ਹੈ। ਬੀਸੀ ਪਲੇਸ ਸਟੇਡੀਅਮ ਬਿਲਕੁਲ ਭਰਿਆ ਹੋਇਆ ਹੈ ਅਤੇ ਸਾਰੀਆਂ ਟਿਕਟਾਂ ਵਿਕ ਚੁੱਕੀਆਂ ਹਨ।
ਕਾਬਿਲੇਗੌਰ ਹੈ ਕਿ ਦਿਲਜੀਤ ਹਾਲ ਹੀ ‘ਚ ਇਮਤਿਆਜ਼ ਅਲੀ ਦੀ ਫਿਲਮ ‘ਅਮਰ ਸਿੰਘ ਚਮਕੀਲਾ’ ‘ਚ ਨਜ਼ਰ ਆਏ ਸਨ। ਇਸ ਵਿੱਚ ਉਸ ਨੇ ਅਮਰ ਸਿੰਘ ਚਮਕੀਲਾ ਦੀ ਭੂਮਿਕਾ ਨਿਭਾਈ ਸੀ, ਜੋ ਕਿ ਪੰਜਾਬ ਤੋਂ ਐਲਵੀਸ਼ ਕਹਾਉਂਦਾ ਹੈ।
ਇਹ ਵੀ ਪੜ੍ਹੋ: ਸੋਨੂੰ ਸੂਦ ਦਾ ਵਟਸਐਪ ਅਕਾਊਂਟ ਮੁੜ ਹੋਇਆ ਸ਼ੁਰੂ, ਮਦਦ ਲਈ ਹਜ਼ਾਰਾਂ ਮੈਸੇਜ਼ ਦਾ ਲੱਗਿਆ ਢੇਰ
Recent Posts
- Crown of goddess Kali, gifted by PM Modi, stolen from temple in Bangladesh
- Hezbollah leader survives assassination attempt amid Israeli strikes that kill 22 in Beirut
- ਕ੍ਰਿਕਟ ਦੇ ਬਦਲੇ ਨਿਯਮ, ਹੁਣ ਇਸ ਕੇਸ ‘ਚ ਦੁਬਾਰਾ ਨਹੀਂ ਮਿਲੇਗੀ ਬੈਟਿੰਗ, ਮੰਨਿਆ ਜਾਵੇਗਾ
- ਸਚਿਨ ਤੇਂਦੁਲਕਰ ਦੇ ਬਰਾਬਰ ਪਹੁੰਚੇ ਜੋ ਰੂਟ, ਪਰ ਵਿਰਾਟ ਦੇ ਇਸ ਰਿਕਾਰਡ ਤੋਂ ਅਜੇ ਵੀ ਦੂਰ
- Ratan tata death: ਸਿਰਫ ਵੋਲਟਾਸ ਹੀ ਨਹੀਂ, ਸਵੇਰ ਤੋਂ ਰਾਤ ਤੱਕ ਤੁਹਾਡਾ ਕੰਮ ਟਾਟਾ ਦੇ ਬਿਨਾਂ ਨਹੀਂ ਚੱਲ ਸਕਦਾ