- January 19, 2025
- Updated 2:52 am
Ayodhya : ਭਗਵਾਨ ਰਾਮ ਨੂੰ ਸਮਰਪਤ ਕੀਤੇ ਗਏ 3200 ਕਿੱਲੋ ਦੀ ਗਦਾ ਤੇ 3000 ਕਿੱਲੋ ਦਾ ਧਨੁਸ਼
- 78 Views
- admin
- June 17, 2024
- Viral News
Sirohi Omg 3200 Kg Mace 3000 Kg Bow Left For Ayodhya : ਅਯੁੱਧਿਆ ਦੇ ਰਾਮ ਮੰਦਰ ਦਾ ਉਦਘਾਟਨ 22 ਜਨਵਰੀ 2024 ਨੂੰ ਹੋਈਆ ਸੀ। ਅਯੁੱਧਿਆ ਦੇ ਰਾਮ ਮੰਦਰ ‘ਚ ਸਜਾਵਟ ਦਾ ਕੰਮ ਚਾਲੂ ਹੈ। ਹੁਣ ਇੱਥੇ ਭਗਵਾਨ ਰਾਮ ਨੂੰ 3200 ਕਿੱਲੋ ਦੀ ਗਦਾ ਅਤੇ 3 ਹਜ਼ਾਰ ਕਿੱਲੋ ਦਾ ਧਨੁਸ਼ ਚੜ੍ਹਾਇਆ ਗਿਆ ਹੈ। ਇਹ ਦੋਵੇਂ ਚੀਜ਼ਾਂ ਸਿਰੋਹੀ ਦੇ ਕਾਰੀਗਰਾਂ ਨੇ ਪੰਚ ਧਾਤੂ ਤੋਂ ਬਣਾਈਆਂ ਹਨ।
ਅਯੁੱਧਿਆ ਦੇ ਰਾਮਲਲਾ ਮੰਦਿਰ ‘ਚ ਭੇਟ ਕਰਨ ਲਈ ਤਿਆਰ ਕੀਤੇ ਇਸ ਵਿਸ਼ਾਲ 26 ਫੁੱਟ ਦੀ ਗਦਾ ਦਾ ਭਾਰ 3200 ਕਿਲੋਗ੍ਰਾਮ ਅਤੇ 31 ਫੁੱਟ ਦੇ ਧਨੁਸ਼ ਦਾ ਭਾਰ 3000 ਕਿਲੋਗ੍ਰਾਮ ਹੈ। ਇਨ੍ਹਾਂ ਨੂੰ ਪੰਚ ਧਾਤੂ ਤੋਂ ਬਣਾਇਆ ਗਿਆ ਹੈ। ਇਹ ਦੋਵੇਂ ਇੱਕ ਧਾਰਮਿਕ ਯਾਤਰਾ ਦੇ ਹਿੱਸੇ ਵਜੋਂ ਸ਼ਿਵਗੰਜ ਤੋਂ ਭੇਜੇ ਗਏ।
ਇਨ੍ਹਾਂ ਨੂੰ ਭੇਜਣ ਤੋਂ ਪਹਿਲਾਂ ਰੀਤੀ-ਰਿਵਾਜਾਂ ਮੁਤਾਬਕ ਧਨੁਸ਼ ਅਤੇ ਗਦਾ ਦੀ ਪੂਜਾ ਕੀਤੀ ਗਈ। ਦਸ ਦਈਏ ਕਿ ਸ਼ਿਵਗੰਜ ਦੇ ਮਹਾਰਾਜਾ ਮੈਦਾਨ ‘ਚ ਸਨਾਤਨ ਸੇਵਾ ਸੰਸਥਾਨ ਸ਼ਿਵਗੰਜ ਵੱਲੋਂ ਇੱਕ ਵਿਸ਼ਾਲ ਸਮਾਗਮ ਕਰਵਾਇਆ ਗਿਆ, ਜਿਸ ‘ਚ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਮਹਿਮਾਨਾਂ ਨੇ ਭਗਵਾ ਝੰਡਾ ਦਿਖਾ ਕੇ ਰਾਮ ਰੱਥ ਨੂੰ ਅਯੁੱਧਿਆ ਲਈ ਰਵਾਨਾ ਕੀਤਾ ਸੀ।
18 ਕਾਰੀਗਰਾਂ ਨੇ ਗਦਾ ਅਤੇ ਧਨੁਸ਼ ਬਣਾਇਆ
ਸਮਾਗਮ ‘ਚ ਸਭ ਤੋਂ ਪਹਿਲਾਂ ਹਨੂੰਮਾਨ ਗਦਾ ਨੂੰ ਰਵਾਨਾ ਕੀਤਾ ਗਿਆ ਸੀ ਜਦਕਿ ਰਾਮ ਧਨੁਸ਼ ਨੂੰ ਦੁਪਹਿਰ ‘ਚ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਸੀ ਕਿਉਂਕਿ ਉਸਦਾ ਦਾ ਕੰਮ ਅਜੇ ਬਾਕੀ ਸੀ। ਦਸ ਦਈਏ ਕਿ ਸੰਸਥਾ ਵੱਲੋਂ ਤਿਆਰ ਕੀਤੀ ਇਸ ਹਨੂੰਮਾਨ ਗਦਾ ਅਤੇ ਰਾਮਧਨੁਸ਼ ਦਾ ਕੰਮ ਕੈਲਾਸ਼ ਕੁਮਾਰ ਸੁਥਾਰ ਅਤੇ ਹਿਤੇਸ਼ ਸੋਨੀ ਦੀ ਦੇਖ-ਰੇਖ ਹੇਠ ਮੁਕੰਮਲ ਕੀਤਾ ਗਿਆ ਹੈ। ਇਸ ਕੰਮ ਨੂੰ 18 ਕਾਰੀਗਰਾਂ ਦੀ ਟੀਮ ਨੇ ਪੂਰਾ ਕੀਤਾ ਸੀ।
ਇਨ੍ਹਾਂ ਸ਼ਹਿਰਾਂ ‘ਚੋਂ ਲੰਘੀ ਯਾਤਰਾ
ਸੋਜਤ ਵਿਖੇ ਪਹਿਲਾ ਸਟਾਪ ਰੱਖਣ ਤੋਂ ਬਾਅਦ ਇਹ ਰਾਮ ਰੱਥ ਯਾਤਰਾ ਬਾਰ, ਜੈਪੁਰ, ਆਗਰਾ ਅਤੇ ਲਖਨਊ ਹੁੰਦੀ ਹੋਈ ਅਯੁੱਧਿਆ ਪਹੁੰਚੀ। ਦਸ ਦਈਏ ਕਿ ਰਾਮ ਰੱਥ ਯਾਤਰਾ 16 ਜੂਨ ਨੂੰ ਅਯੁੱਧਿਆ ਪਹੁੰਚੀ ਅਤੇ ਅੱਜ ਰਾਮ ਮੰਦਰ ਕੰਪਲੈਕਸ ‘ਚ ਰਸਮੀ ਪੂਜਾ ਅਤੇ ਮੰਤਰਾਂ ਦੇ ਜਾਪ ਦੌਰਾਨ ਪ੍ਰਭੂਰਾਮ ਦੇ ਚਰਨਾਂ ‘ਚ ਰਾਮ ਧਨੁਸ਼ ਅਤੇ ਹਨੂੰਮਾਨ ਗਦਾ ਚੜ੍ਹਾਈ ਗਈ।
Recent Posts
- Crown of goddess Kali, gifted by PM Modi, stolen from temple in Bangladesh
- Hezbollah leader survives assassination attempt amid Israeli strikes that kill 22 in Beirut
- ਕ੍ਰਿਕਟ ਦੇ ਬਦਲੇ ਨਿਯਮ, ਹੁਣ ਇਸ ਕੇਸ ‘ਚ ਦੁਬਾਰਾ ਨਹੀਂ ਮਿਲੇਗੀ ਬੈਟਿੰਗ, ਮੰਨਿਆ ਜਾਵੇਗਾ
- ਸਚਿਨ ਤੇਂਦੁਲਕਰ ਦੇ ਬਰਾਬਰ ਪਹੁੰਚੇ ਜੋ ਰੂਟ, ਪਰ ਵਿਰਾਟ ਦੇ ਇਸ ਰਿਕਾਰਡ ਤੋਂ ਅਜੇ ਵੀ ਦੂਰ
- Ratan tata death: ਸਿਰਫ ਵੋਲਟਾਸ ਹੀ ਨਹੀਂ, ਸਵੇਰ ਤੋਂ ਰਾਤ ਤੱਕ ਤੁਹਾਡਾ ਕੰਮ ਟਾਟਾ ਦੇ ਬਿਨਾਂ ਨਹੀਂ ਚੱਲ ਸਕਦਾ