- September 16, 2024
- Updated 12:24 pm
AAP ਸਾਂਸਦ ਸਵਾਤੀ ਮਾਲੀਵਾਲ ਕੁੱਟਮਾਰ ਮਾਮਲੇ ‘ਚ CM ਹਾਊਸ ਦੇ ਅੰਦਰ ਦੀ ਤਸਵੀਰ ਸਾਹਮਣੇ ਆਈ, ਵੇਖੋ ਵਾਇਰਲ ਵੀਡੀਓ
- 62 Views
- admin
- May 17, 2024
- Viral News
ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਦੀ ਕੁੱਟਮਾਰ ਮਾਮਲੇ ‘ਚ ਵੱਡੀ ਅਪਡੇਟ ਸਾਹਮਣੇ ਆਈ ਹੈ। ਮਾਮਲੇ ਦੀ ਇੱਕ ਵੀਡੀਓ ਸ਼ੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਦੱਸ ਦਈਏ ਕਿ ਇਹ ਵੀਡੀਓ 13 ਮਈ ਦੀ ਦੱਸੀ ਜਾ ਰਹੀ ਹੈ, ਜਿਸ ਦਿਨ ਪਾਰਟੀ ਸਾਂਸਦ ਨਾਲ ਕੁੱਟਮਾਰ ਦੀ ਘਟਨਾ ਵਾਪਰੀ। ਵੀਡੀਓ ‘ਚ ਸਵਾਤੀ ਮਾਲੀਵਾਲ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਪੀਐਸ ਬਿਭਵ ਕੁਮਾਰ ‘ਚ ਤਿੱਖੀ ਬਹਿਸ ਸੁਣਾਈ ਦੇ ਰਹੀ ਹੈ।
ਦੱਸ ਦਈਏ ਕਿ ਇਸਤੋਂ ਪਹਿਲਾਂ ਵੀਰਵਾਰ ਸਵਾਤੀ ਮਾਲੀਵਾਲ ਨੇ ਅਰਵਿੰਦ ਕੇਜਰੀਵਾਲ ਦੇ ਪੀਐਸ ‘ਤੇ ਐਫਆਈਆਰ ਦਰਜ ਕਰਵਾਈ ਸੀ ਅਤੇ ਅੱਜ ਆਪਣੇ ਬਿਆਨ ਦਰਜ ਕਰਵਾਏ ਹਨ। ਉਸ ਨੇ ਐਫਆਈਆਰ ‘ਚ ਬਿਭਵ ਕੁਮਾਰ ‘ਤੇ ਗੰਭੀਰ ਆਰੋਪ ਲਗਾਏ ਹਨ। ਪੜ੍ਹਨ ਲਈ ਕਲਿੱਕ ਕਰੋ…‘ਵਿਭਵ ਕੁਮਾਰ ਨੇ ਮੇਰੇ 7-8 ਥੱਪੜ ਮਾਰੇ, ਮੇਰੀ ਕਮੀਜ਼ ਵੀ ਖਿੱਚੀ’, ਸਵਾਤੀ ਮਾਲੀਵਾਲ ਨੇ FIR ‘ਚ ਕੇਜਰੀਵਾਲ ਦੇ PS ‘ਤੇ ਲਾਏ ਗੰਭੀਰ ਆਰੋਪ
ਵਾਇਰਲ ਵੀਡੀਓ ‘ਚ ਤੁਸੀ ਵੇਖ ਸਕਦੇ ਹੋ ਕਿ ਕਿਵੇਂ ਸਵਾਤੀ ਮਾਲੀਵਾਲ ਅਤੇ ਬਿਭਵ ਕੁਮਾਰ ਵਿਚਾਲੇ ਬਹਿਸਬਾਜ਼ੀ ਹੋ ਰਹੀ ਹੈ। ਬਿਭਵ ਕੁਮਾਰ ਨਾਲ ਦੋ ਸਿਕਿਓਰਿਟੀ ਗਾਰਡ ਵੀ ਮੌਜੂਦ ਹਨ। ਸਵਾਤੀ ਮਾਲੀਵਾਲ ਕਹਿੰਦੀ ਵੇਖੀ ਜਾ ਸਕਦੀ ਹੈ ਕਿ ਤੁਸੀ ਮੇਰੀ ਡੀਸੀਪੀ ਨਾਲ ਗੱਲ ਕਰਵਾਓ, ਪਰ ਬਿਭਵ ਕੁਮਾਰ ਤੇ ਸਿਕਿਓਰਿਟੀ ਗਾਰਡ ਕਹਿੰਦੇ ਹਨ ਨਹੀਂ ਇਥੇ ਗੱਲਬਾਤ ਨਹੀਂ ਹੋਵੇਗੀ, ਤੁਸੀ ਇਧਰ ਆਓ। ਸਵਾਤੀ ਕਹਿੰਦੀ ਹੈ ਕਿ ਮੈਂ ਇਥੇ ਹੀ ਰਹਾਂਗੀ, ਤੁਸੀ ਜੋ ਕਰਨਾ ਹੈ ਕਰੋ। ਨਾਲ ਹੀ ਉਹ ਸਿਕਿਓਰਿਟੀ ਗਾਰਡਾਂ ਨੂੰ ਕਹਿੰਦੀ ਹੈ ਕਿ ਜੇਕਰ ਤੁਸੀ ਮੈਨੂੰ ਇਥੋਂ ਹਟਾਉਣ ਲਈ ਹੱਥ ਲਾਇਆ ਤਾਂ ਤੁਹਾਡੀ ਵੀ ਨੌਕਰੀ ਖਾ ਜਾਵਾਂਗੀ।
स्वाति मालीवाल और दिल्ली सीएम अरविंद केजरीवाल के लिए वैभव कुमार के बीच हुई बहस की वीडियो सामने आई।
विभव कुमार अलग खड़े हुए हैं। सुरक्षाकर्मी स्वाति से बात कर रही है।
कहती नजर आ रहीं है सबको सबक सिखाऊंगी।
विभव को अपशब्द भी बोलती नजर आ रहीं स्वाति pic.twitter.com/e8SmvS5icF
— Amit Pandey (@amitpandaynews) May 17, 2024
ਵੀਡੀਓ ‘ਚ ਸਵਾਤੀ ਮਾਲੀਵਾਲ ਕਹਿ ਰਹੀ ਹੈ ਕਿ ਮੈਂ 112 ‘ਤੇ ਪੁਲਿਸ ਨੂੰ ਕਾਲ ਕੀਤੀ ਹੈ, ਹੁਣੇ ਆਉਂਦੀ ਹੋਵੇਗੀ, ਤਾਂ ਜਵਾਬ ਮਿਲਦਾ ਹੈ ਕਿ ਪੁਲਿਸ ਵੀ ਬਾਹਰ ਤੱਕ ਆਵੇਗੀ, ਅੰਦਰ ਥੋੜ੍ਹੀ ਆ ਜਾਵੇਗੀ। ਇਸ ‘ਤੇ ਸਵਾਤੀ ਗੁੱਸੇ ‘ਚ ਆ ਜਾਂਦੀ ਹੈ ਅਤੇ ਬਿਭਵ ਕੁਮਾਰ ਨੂੰ ਗੰਜਾ-ਸਾਲਾ ਕਹਿ ਦਿੰਦੀ ਹੈ।
ਇਹ ਵੀਡੀਓ ਭਾਵੇਂ 13 ਮਈ ਦੀ ਸਵਾਤੀ ਮਾਲੀਵਾਲ ਕੇਸ ਦੀ ਦੱਸੀ ਜਾ ਰਹੀ ਹੈ, ਪਰ ਪੀਟੀਸੀ ਨਿਊਜ਼ ਇਸ ਦੀ ਪੁਸ਼ਟੀ ਨਹੀਂ ਕਰਦਾ।
ਸਵਾਤੀ ਮਾਲੀਵਾਲ ਦੀ ਵੀਡੀਓ ‘ਤੇ ਸਾਹਮਣੇ ਆਈ ਪ੍ਰਤੀਕਿਰਿਆ
ਉਧਰ, ਇਸ ਵੀਡੀਓ ‘ਤੇ ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਸਵਾਤੀ ਦੀ ਵੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਆਪਣੇ ਟਵਿੱਟਰ ਐਕਸ ‘ਤੇ ਉਸ ਨੇ ਪੋਸਟ ਕੀਤਾ, ”ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਇਸ ਸਿਆਸੀ ਹਿੱਟਮੈਨ ਨੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ। ਆਪਣੇ ਲੋਕਾਂ ਨੂੰ ਟਵੀਟ ਕਰ ਕੇ ਅਤੇ ਬਿਨਾਂ ਕਿਸੇ ਪ੍ਰਸੰਗ ਦੇ ਵੀਡੀਓ ਚਲਾ ਕੇ, ਇਹ ਮਹਿਸੂਸ ਕਰਦਾ ਹੈ ਕਿ ਇਹ ਆਪਣੇ ਆਪ ਨੂੰ ਇਸ ਅਪਰਾਧ ਕਰਨ ਤੋਂ ਬਚਾ ਲਵੇਗਾ। ਕੀ ਕੋਈ ਕਿਸੇ ਨੂੰ ਕੁੱਟਣ ਦੀ ਵੀਡੀਓ ਬਣਾਉਂਦਾ ਹੈ? ਘਰ ਅਤੇ ਕਮਰੇ ਦੇ ਅੰਦਰ ਲੱਗੇ ਸੀਸੀਟੀਵੀ ਫੁਟੇਜ ਦੀ ਜਾਂਚ ਹੁੰਦੇ ਹੀ ਸੱਚ ਸਭ ਦੇ ਸਾਹਮਣੇ ਆ ਜਾਵੇਗਾ।”
ਉਸ ਨੇ ਕਿਹਾ, ਜਿਥੋਂ ਤੱਕ ਹੋ ਸਕਦੇ ਹੋ ਡਿੱਗੋ, ਪਰਮਾਤਮਾ ਸਭ ਕੁਝ ਦੇਖ ਰਿਹਾ ਹੈ। ਇੱਕ ਨਾ ਇੱਕ ਦਿਨ ਦੁਨੀਆ ਸਾਹਮਣੇ ਸੱਚਾਈ ਸਾਹਮਣੇ ਆ ਜਾਵੇਗੀ।”
Recent Posts
- Taliban stops polio vaccination campaigns in Afghanistan, UN confirms
- SEBI retracts ‘external influence’ allegations following discussions with employees
- Arvind Kejriwal, Delhi LG VK Saxena to meet on September 17 at 4.30 pm; Delhi CM likely to quit
- Asian Champions Trophy ਦੇ ਫਾਈਨਲ ‘ਚ ਭਾਰਤ, ਦੱਖਣੀ ਕੋਰੀਆ ਨੂੰ 4-1 ਨਾਲ ਹਰਾਇਆ
- Asian Champions Trophy: ਪਾਕਿਸਤਾਨ ਦੀ ਸ਼ਰਮਨਾਕ ਹਾਰ, ਚੀਨ ਨੇ 2-0 ਨਾਲ ਪਛਾੜਿਆ