- November 24, 2024
- Updated 5:24 am
ਏਅਰਟੈੱਲ ਨੇ ਚੰਡੀਗੜ੍ਹ ਅਤੇ ਪੰਜਾਬ ਵਿੱਚ ਬਿਹਤਰ ਆਵਾਜ਼ ਅਤੇ ਡਾਟਾ ਕਨੈਕਟੀਵਿਟੀ ਦੇ ਲਈ ਆਪਣੇ ਨੈੱਟਵਰਕ ਨੂੰ ਕੀਤਾ, ਹੋਰ ਵੀ ਮਜ਼ਬੂਤ
Airtel: ਭਾਰਤ ਦੇ ਪ੍ਰਮੁੱਖ ਦੂਰਸੰਚਾਰ ਸੇਵਾ ਪ੍ਰਦਾਤਾਵਾਂ ਵਿੱਚੋਂ ਇੱਕ, ਭਾਰਤੀ ਏਅਰਟੈੱਲ, ਨੇ ਅੱਜ ਐਲਾਨ ਕੀਤਾ ਕਿ ਉਸ ਨੇ ਜੁਲਾਈ 2024 ਵਿੱਚ ਪ੍ਰਾਪਤ ਕੀਤੇ ਵਾਧੂ ਸਪੈਕਟਰਮ ਨੂੰ ਸਫਲਤਾਪੂਰਵਕ ਤਾਇਨਾਤ ਕਰ ਦਿੱਤਾ ਹੈ। 1800 ਬੈਂਡ ਵਿੱਚ 5 MHz ਸਪੈਕਟ੍ਰਮ ਦੇ ਵਿਸਤਾਰ ਨਾਲ ਏਅਰਟੈੱਲ ਦੇ 4ਜੀ ਨੈੱਟਵਰਕ ਸਮਰੱਥਾ ਵਿੱਚ ਵਾਧਾ ਹੋਇਆ ਹੈ। ਇਸ ਨਾਲ ਡੇਟਾ ਸਪੀਡ ਵਿੱਚ ਸੁਧਾਰ ਹੋਵੇਗਾ ਅਤੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਗਾਹਕਾਂ ਨੂੰ ਘਰਾਂ ਅਤੇ ਇਮਾਰਤਾਂ ਵਿੱਚ ਬਿਹਤਰ ਕਵਰੇਜ ਮਿਲੇਗੀ।
ਕੰਪਨੀ ਦੁਆਰਾ ਐਕੁਆਇਰ ਕੀਤੇ ਗਏ ਵਾਧੂ ਸਪੈਕਟ੍ਰਮ ਦੀ ਤੈਨਾਤੀ ਹੁਣ ਪੂਰੀ ਹੋ ਗਈ ਹੈ ਅਤੇ ਇਸ ਦੇ ਨਤੀਜੇ ਵਜੋਂ ਚੰਡੀਗੜ੍ਹ ਅਤੇ ਪੰਜਾਬ ਭਰ ਦੇ ਗਾਹਕ ਵੌਇਸ ਅਤੇ ਡੇਟਾ ਦੋਵਾਂ ‘ਤੇ ਬਿਹਤਰ ਸੇਵਾ ਗੁਣਵੱਤਾ ਦਾ ਅਨੁਭਵ ਕਰਨਗੇ। ਜਿਵੇਂ ਕਿ ਕਨੈਕਟੀਵਿਟੀ ਦੀ ਮੰਗ ਤੇਜ਼ੀ ਨਾਲ ਵੱਧ ਰਹੀ ਹੈ, ਇਹ ਵਿਸਤਾਰ ਏਅਰਟੈੱਲ ਨੂੰ ਹਾਈਵੇਅ ਅਤੇ ਰੇਲ ਮਾਰਗਾਂ ਦੇ ਨਾਲ-ਨਾਲ ਪੇਂਡੂ ਖੇਤਰਾਂ ਵਿੱਚ ਵਿਆਪਕ ਕਵਰੇਜ ਪ੍ਰਦਾਨ ਕਰਨ ਦੇ ਯੋਗ ਬਣਾਵੇਗਾ।
ਪੁਸ਼ਪਿੰਦਰ ਸਿੰਘ ਗੁਜਰਾਲ, ਸੀਈਓ, ਅੱਪਰ ਨਾਰਥ, ਨੇ ਕਿਹਾ, “ਏਅਰਟੈੱਲ ਆਪਣੇ ਨੈੱਟਵਰਕ ਨੂੰ ਵਧਾਉਣ ਲਈ ਵਚਨਬੱਧ ਹੈ। ਇਸ ਨਵੇਂ ਸਪੈਕਟ੍ਰਮ ਦੇ ਸ਼ਾਮਲ ਹੋਣ ਨਾਲ, ਰਾਜ ਭਰ ਦੇ ਗਾਹਕ ਹੁਣ ਬਿਹਤਰ ਕਾਲ ਕਨੈਕਟੀਵਿਟੀ, ਤੇਜ਼ ਡਾਟਾ ਸਪੀਡ ਸਮੇਤ ਪੂਰੀ ਤਰ੍ਹਾਂ ਨਾਲ ਬਿਹਤਰ ਨੈੱਟਵਰਕ ਦਾ ਆਨੰਦ ਲੈ ਸਕਦੇ ਹਨ। ਅਸੀਂ ਚੰਡੀਗੜ੍ਹ-ਪੰਜਾਬ ਵਿੱਚ ਆਪਣੇ ਗਾਹਕਾਂ ਨੂੰ ਸਮਰਪਿਤ ਹਾਂ ਅਤੇ ਸਾਡੇ ਗਾਹਕਾਂ ਲਈ ਸੇਵਾ ਅਨੁਭਵ ਨੂੰ ਵਧਾਉਣ ਵਾਲੀਆਂ ਤਕਨੀਕਾਂ ਵਿੱਚ ਨਿਵੇਸ਼ ਕਰਨਾ ਜਾਰੀ ਰੱਖਾਂਗੇ।”
ਭਾਰਤੀ ਏਅਰਟੈੱਲ ਨੇ ਪੰਜਾਬ ਲਈ ਹਾਲ ਹੀ ਵਿੱਚ ਸਮਾਪਤ ਹੋਈ ਸਪੈਕਟਰਮ ਨਿਲਾਮੀ ਵਿੱਚ 97 ਮੈਗਾਹਰਟਜ਼ ਵਾਧੂ ਸਪੈਕਟਰਮ ਹਾਸਲ ਕੀਤਾ ਹੈ। ਏਅਰਟੈੱਲ ਕੋਲ ਹੁਣ ਸੂਬੇ ਵਿੱਚ ਮਿਡ-ਬੈਂਡ ਸਪੈਕਟ੍ਰਮ ਦਾ ਸਭ ਤੋਂ ਵੱਡਾ ਹਿੱਸਾ ਹੈ। 900, 1800 ਅਤੇ 2300 ਬੈਂਡਾਂ ਵਿੱਚ ਵਿਭਿੰਨ ਸਪੈਕਟ੍ਰਮ ਹੋਲਡਿੰਗਜ਼ ਦੇ ਨਾਲ, ਕੰਪਨੀ 5ਜੀ ਅਤੇ 4ਜੀ ਨੈੱਟਵਰਕਾਂ ਦੇ ਨਾਲ ਹਾਈ-ਸਪੀਡ ਡਾਟਾ ਸੇਵਾਵਾਂ ਦੀ ਵੱਧ ਰਹੀ ਮੰਗ ਨੂੰ ਪੂਰਾ ਕਰਨ ਲਈ ਚੰਗੀ ਤਰ੍ਹਾਂ ਤਿਆਰ ਹੈ। ਕੰਪਨੀ ਨੇ ਹਾਲ ਹੀ ਵਿੱਚ ਵਧਦੀ ਡਾਟਾ ਮੰਗ ਨੂੰ ਪੂਰਾ ਕਰਨ ਲਈ 5ਜੀ ਲਈ ਮਿਡ-ਬੈਂਡ ਸਪੈਕਟ੍ਰਮ ਨੂੰ ਦੁਬਾਰਾ ਤਿਆਰ ਕਰਨਾ ਸ਼ੁਰੂ ਕੀਤਾ ਹੈ।
Recent Posts
- Crown of goddess Kali, gifted by PM Modi, stolen from temple in Bangladesh
- Hezbollah leader survives assassination attempt amid Israeli strikes that kill 22 in Beirut
- ਕ੍ਰਿਕਟ ਦੇ ਬਦਲੇ ਨਿਯਮ, ਹੁਣ ਇਸ ਕੇਸ ‘ਚ ਦੁਬਾਰਾ ਨਹੀਂ ਮਿਲੇਗੀ ਬੈਟਿੰਗ, ਮੰਨਿਆ ਜਾਵੇਗਾ
- ਸਚਿਨ ਤੇਂਦੁਲਕਰ ਦੇ ਬਰਾਬਰ ਪਹੁੰਚੇ ਜੋ ਰੂਟ, ਪਰ ਵਿਰਾਟ ਦੇ ਇਸ ਰਿਕਾਰਡ ਤੋਂ ਅਜੇ ਵੀ ਦੂਰ
- Ratan tata death: ਸਿਰਫ ਵੋਲਟਾਸ ਹੀ ਨਹੀਂ, ਸਵੇਰ ਤੋਂ ਰਾਤ ਤੱਕ ਤੁਹਾਡਾ ਕੰਮ ਟਾਟਾ ਦੇ ਬਿਨਾਂ ਨਹੀਂ ਚੱਲ ਸਕਦਾ