- November 23, 2024
- Updated 5:24 am
Thief Viral video : ਹੈਰਾਨੀਜਨਕ ! ਜਦੋਂ ਚੋਰੀ ਕਰਨ ਲਈ ਕੁਝ ਨਾ ਮਿਲਿਆ ਤਾਂ ਚੋਰ ਛੱਡ ਗਿਆ 20 ਰੁਪਏ ਦਾ ਨੋਟ
- 76 Views
- admin
- July 27, 2024
- Viral News
Hyderabad Thief Viral video : ਹਰ ਰੋਜ਼ ਦੇਸ਼ ਭਰ ਵਿੱਚ ਚੋਰੀ ਦੀਆਂ ਛੋਟੀਆਂ-ਵੱਡੀਆਂ ਘਟਨਾਵਾਂ ਵਾਪਰਦੀਆਂ ਹਨ ਅਤੇ ਕਈ ਵਾਰ ਕੋਈ ਨਾ ਕੋਈ ਵਾਰਦਾਤ ਦੇਸ਼ ਅਤੇ ਦੁਨੀਆ ਵਿੱਚ ਚਰਚਾ ਦਾ ਕਾਰਨ ਬਣ ਜਾਂਦੀ ਹੈ। ਇਸ ਕੜੀ ‘ਚ ਚੋਰ ਦੀ ਅਜਿਹੀ ਹੀ ਘਟਨਾ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ ਹੈ, ਜਿਸ ਬਾਰੇ ਜਾਣ ਕੇ ਤੁਸੀਂ ਵੀ ਦੰਗ ਰਹਿ ਜਾਓਗੇ।
ਦਰਅਸਲ, ਇੱਕ ਚੋਰ ਇੱਕ ਰੈਸਟੋਰੈਂਟ ਵਿੱਚ ਚੋਰੀ ਕਰਨ ਲਈ ਦਾਖਲ ਹੋਇਆ ਸੀ, ਪਰ ਜਦੋਂ ਉਸਨੂੰ ਉੱਥੇ ਚੋਰੀ ਕਰਨ ਲਈ ਕੁਝ ਨਾ ਮਿਲਿਆ ਤਾਂ ਉਸਨੇ ਆਪਣੀ ਜੇਬ ਵਿੱਚੋਂ 20 ਰੁਪਏ ਕੱਢ ਲਏ ਅਤੇ ਹੋਟਲ ਮਾਲਕ ਲਈ ਉੱਥੇ ਹੀ ਛੱਡ ਦਿੱਤੇ। ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ ਜੋ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।
Masked thief shows his disappointment on CCTV as he didn’t find any amount in an eatery he tried to loot at Maheshwaram. Leave Rs 20 note for a water bottle he picked from the fridge & walks out#Hyderabad #CCTV @TOIHyderabad pic.twitter.com/fegJ3oBtDZ
— Pinto Deepak (@PintodeepakD) July 26, 2024
ਦੱਸ ਦੇਈਏ ਕਿ ਇਹ ਮਾਮਲਾ ਤੇਲੰਗਾਨਾ ਦੇ ਰੰਗਰੇਡੀ ਜ਼ਿਲ੍ਹੇ ਦਾ ਦੱਸਿਆ ਜਾ ਰਿਹਾ ਹੈ। ਇੱਥੇ ਮਹੇਸ਼ਵਰਮ ਦੇ ਇੱਕ ਰੈਸਟੋਰੈਂਟ ਵਿੱਚ ਚੋਰ ਚੋਰੀ ਕਰਨ ਲਈ ਦਾਖਲ ਹੋਇਆ। ਉਸ ਨੇ ਉਸ ਰੈਸਟੋਰੈਂਟ ਦੇ ਕੋਨੇ-ਕੋਨੇ ਦੀ ਤਲਾਸ਼ੀ ਲਈ, ਪਰ ਚੋਰ ਨੂੰ ਇੱਕ ਪੈਸਾ ਵੀ ਨਹੀਂ ਮਿਲਿਆ, ਜਿਸ ਤੋਂ ਬਾਅਦ ਉਸ ਨੂੰ ਗੁੱਸਾ ਆ ਗਿਆ ਤੇ ਉਸ ਨੇ ਆਪਣੀ ਜੇਬ ਵਿਚੋਂ 20 ਰੁਪਏ ਕੱਢ ਕੇ ਮੇਜ਼ ਉੱਤੇ ਰੱਖ ਦਿੱਤੇ ਤੇ ਗੁੱਸੇ ਨਾਲ ਉੱਥੋਂ ਚਲਾ ਗਿਆ। ਰੈਸਟੋਰੈਂਟ ਵਿੱਚੋਂ ਨਿਕਲਣ ਤੋਂ ਪਹਿਲਾਂ ਉਸਨੇ ਫਰਿੱਜ ਵਿੱਚੋਂ ਪਾਣੀ ਦੀ ਬੋਤਲ ਕੱਢੀ ਅਤੇ ਆਪਣੇ ਨਾਲ ਲੈ ਗਿਆ।
ਵੀਡੀਓ ਵਾਇਰਲ
ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਇੱਕ ਚੋਰ ਰੈਸਟੋਰੈਂਟ ‘ਚ ਦਾਖਲ ਹੋ ਕੇ ਪੈਸੇ ਅਤੇ ਕੀਮਤੀ ਸਾਮਾਨ ਦੀ ਤਲਾਸ਼ੀ ਲੈ ਰਿਹਾ ਹੈ। ਉਹ ਰੈਸਟੋਰੈਂਟ ਦੇ ਹਰ ਕੋਨੇ ਦੀ ਪੜਚੋਲ ਕਰ ਰਿਹਾ ਹੈ। ਜਦੋਂ ਚੋਰ ਨੂੰ ਕੁਝ ਨਾ ਮਿਲਿਆ ਤਾਂ ਉਹ ਕੈਮਰੇ ਵੱਲ ਦੇਖਦਾ ਹੈ ਅਤੇ ਇਸ਼ਾਰਿਆਂ ‘ਚ ਕੁਝ ਕਹਿੰਦਾ ਹੈ। ਇਸ ਤੋਂ ਬਾਅਦ ਉਹ ਆਪਣੇ ਪਰਸ ‘ਚੋਂ 20 ਰੁਪਏ ਦਾ ਨੋਟ ਕੱਢ ਕੇ ਮੇਜ਼ ‘ਤੇ ਰੱਖ ਕੇ ਰੈਸਟੋਰੈਂਟ ਵਿੱਚੋਂ ਨਿਕਲ ਜਾਂਦਾ ਹੈ।
Recent Posts
- Crown of goddess Kali, gifted by PM Modi, stolen from temple in Bangladesh
- Hezbollah leader survives assassination attempt amid Israeli strikes that kill 22 in Beirut
- ਕ੍ਰਿਕਟ ਦੇ ਬਦਲੇ ਨਿਯਮ, ਹੁਣ ਇਸ ਕੇਸ ‘ਚ ਦੁਬਾਰਾ ਨਹੀਂ ਮਿਲੇਗੀ ਬੈਟਿੰਗ, ਮੰਨਿਆ ਜਾਵੇਗਾ
- ਸਚਿਨ ਤੇਂਦੁਲਕਰ ਦੇ ਬਰਾਬਰ ਪਹੁੰਚੇ ਜੋ ਰੂਟ, ਪਰ ਵਿਰਾਟ ਦੇ ਇਸ ਰਿਕਾਰਡ ਤੋਂ ਅਜੇ ਵੀ ਦੂਰ
- Ratan tata death: ਸਿਰਫ ਵੋਲਟਾਸ ਹੀ ਨਹੀਂ, ਸਵੇਰ ਤੋਂ ਰਾਤ ਤੱਕ ਤੁਹਾਡਾ ਕੰਮ ਟਾਟਾ ਦੇ ਬਿਨਾਂ ਨਹੀਂ ਚੱਲ ਸਕਦਾ