- November 21, 2024
- Updated 5:24 am
Grapes Juice : ਪੈਰਾਂ ਨਾਲ ਮਿੱਧ ਕੇ ਅੰਗੂਰਾਂ ਦੀ Wine ਬਣਾਉਂਦੀ ਹੈ ਕੁੜੀ, 10689 ਰੁਪਏ ਹੈ ਇੱਕ ਬੋਤਲ ਦੀ ਕੀਮਤ
- 79 Views
- admin
- July 7, 2024
- Viral News
Woman Sells Wine From Grapes Crushed : ਜੇਕਰ ਵਾਈਨ ਚੰਗੀ ਹੋਵੇ ਤਾਂ ਕੋਈ ਵੀ ਉਸ ਨੂੰ ਨਾਂ ਪਸੰਦ ਨਹੀਂ ਕਰੇਗਾ ‘ਤੇ ਹਰ ਕੋਈ ਚੰਗੀ ਰਕਮ ਦੇਣ ਨੂੰ ਤਿਆਰ ਰਹੇਗਾ। ਦਸ ਦਈਏ ਕਿ ਕਿਸੇ ਵੀ ਵਾਈਨ ਦੀ ਗੁਣਵੱਤਾ ਅਤੇ ਕੀਮਤ ਉਸ ਪ੍ਰਕਿਰਿਆ ‘ਤੇ ਨਿਰਭਰ ਕਰਦੀ ਹੈ ਜਿਸ ਰਾਹੀਂ ਇਹ ਬਣਾਈ ਜਾਂਦੀ ਹੈ। ਇਸ ‘ਚ ਅੰਗੂਰ ਦੀ ਕਿਹੜੀ ਗੁਣਵੱਤਾ ਵਰਤੀ ਗਈ ਹੈ? ਅੱਜ ਅਸੀਂ ਤੁਹਾਨੂੰ ਇਕ ਅਜਿਹੀ ਕੁੜੀ ਬਾਰੇ ਦੱਸਾਂਗੇ, ਜੋ ਅੰਗੂਰਾਂ ਨੂੰ ਆਪਣੇ ਪੈਰਾਂ ਨਾਲ ਪੀਸ ਕੇ ਵਾਈਨ ਬਣਾ ਕੇ ਵੇਚ ਰਹੀ ਹੈ।
ਓਡੀਟੀ ਸੈਂਟਰਲ ਦੀ ਵੈੱਬਸਾਈਟ ਦੇ ਮੁਤਾਬਕ, ਇੰਗਲੈਂਡ ‘ਚ ਰਹਿਣ ਵਾਲੀ ਇੱਕ ਮਾਡਲ ਦਾ ਦਾਅਵਾ ਹੈ ਕਿ ਲੋਕ ਉਸਦੇ ਪੈਰਾਂ ਨਾਲ ਕੁਚਲੇ ਹੋਏ ਅੰਗੂਰਾਂ ਦਾ ਸਵਾਦ ਪਸੰਦ ਕਰਦੇ ਹਨ, ਜਿਸ ਕਾਰਨ ਉਹ ਨੰਗੇ ਪੈਰੀਂ ਫਲਾਂ ਨੂੰ ਕੁਚਲਦੀ ਹੈ ਅਤੇ ਇਸ ਤੋਂ ਵਾਈਨ ਬਣਾ ਕੇ ਮਹਿੰਗੇ ਮੁੱਲ ‘ਤੇ ਵੇਚਦੀ ਹੈ। ਤੁਸੀਂ ਸ਼ਾਇਦ ਇਸ ਦੀ ਕਲਪਨਾ ਵੀ ਨਹੀਂ ਕਰ ਸਕਦੇ ਹੋ, ਪਰ ਇਹ 30 ਸਾਲ ਪੁਰਾਣੀ ਮਾਡਲ ਅਜਿਹਾ ਕਰ ਰਹੀ ਹੈ।
ਲੋਕਾਂ ਨੂੰ ‘ਪੈਰਾਂ ਨਾਲ ਕੁਚਲੇ’ ਅੰਗੂਰ ਦਾ ਸਵਾਦ ਦੇ ਰਹੀ ਹੈ : ਐਮਿਲੀ ਰਾਏ ਨਾਮ ਦੀ ਔਰਤ ਲੰਡਨ ‘ਚ ਰਹਿੰਦੀ ਹੈ ਅਤੇ ਉਹ ਖੁਦ ਨੂੰ ਪੈਰਾਂ ਦੀ ਮਾਡਲ ਦੱਸਦੀ ਹੈ। ਹਾਲ ਹੀ ‘ਚ ਉਸਨੇ ਲੰਡਨ ਦੀ ਰੇਨੇਗੇਡ ਅਰਬਨ ਵਾਈਨਰੀ ਨਾਲ ਇੱਕ ਵਾਈਨ ਪ੍ਰੋਜੈਕਟ ਸ਼ੁਰੂ ਕੀਤਾ ਹੈ। ਉਹ ਦਾਅਵਾ ਕਰਦੀ ਹੈ ਕਿ ਉਹ ਸਿੰਪ ਵਾਈਨ ਬਣਾਉਂਦੀ ਹੈ, ਜੋ ਵਾਈਨ ਬਣਾਉਣ ਦੀ ਪੁਰਾਣੀ ਤਕਨੀਕ ਤੋਂ ਪ੍ਰੇਰਿਤ ਹੈ। ਉਸ ਨੇ ਦੱਸਿਆ ਕਿ ਉਸ ਦੇ ਪ੍ਰਸ਼ੰਸਕ ਉਸ ਦੇ ਪੈਰਾਂ ਨੂੰ ਪਸੰਦ ਕਰਦੇ ਹਨ, ਇਸ ਲਈ ਉਸ ਨੂੰ ਪੂਰੀ ਉਮੀਦ ਹੈ ਕਿ ਲੋਕ ਖੁਸ਼ੀ ਨਾਲ 130 ਅਮਰੀਕੀ ਡਾਲਰ ਭਾਵ 10,689 ਰੁਪਏ ‘ਚ ਉਸ ਦੇ ਪੈਰਾਂ ਨਾਲ ਕੁਚਲ ਕੇ ਬਣਾਈ ਗਈ ਪਰਫੈਕਟ ਵਾਈਨ ਦੀ ਬੋਤਲ ਨੂੰ ਖਰੀਦਣਗੇ।
ਮਾਡਲ ਨੇ ਇਹ ਵੀ ਦੱਸਿਆ ਹੈ ਕਿ ਉਹ ਇਸ ਵਾਈਨ ਨੂੰ ਬਣਾਉਣ ਲਈ ਆਪਣੀ ਜਾਨ ਖਤਰੇ ‘ਚ ਪਾ ਰਹੀ ਹੈ। ਕਿਉਂਕਿ ਅੰਗੂਰ ਕੁਚਲਣ ਤੋਂ ਬਾਅਦ ਪੈਰ ਮੁਲਾਇਮ ਹੋ ਜਾਂਦੇ ਹਨ, ਇਸ ਲਈ ਡਿੱਗਣ ਅਤੇ ਜ਼ਖਮੀ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਇਹ ਅੰਗੂਰ ਲੇਬਨਾਨ ਤੋਂ ਵਿਸ਼ੇਸ਼ ਮੰਗਵਾਏ ਜਾਂਦੇ ਹਨ। ਉਹ ਅਜਿਹੇ ਪ੍ਰੋਜੈਕਟਾਂ ਰਾਹੀਂ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ ਕਰਨਾ ਚਾਹੁੰਦੀ ਹੈ। ਉਹ ਆਪਣੇ ਪ੍ਰਸ਼ੰਸਕਾਂ ਨੂੰ ਇਹ ਵਾਈਨ ਖਰੀਦਣ ਅਤੇ ਉਸਦਾ ਸਮਰਥਨ ਕਰਨ ਦੀ ਅਪੀਲ ਕਰ ਰਹੀ ਹੈ। ਉਹ ਆਪਣੇ ਪੈਰਾਂ ਦੀਆਂ ਫੋਟੋਆਂ ਅਤੇ ਵੀਡੀਓਜ਼ ਰਾਹੀਂ ਪਹਿਲਾਂ ਹੀ ਚੰਗੀ ਕਮਾਈ ਕਰ ਰਹੀ ਹੈ।
Recent Posts
- Crown of goddess Kali, gifted by PM Modi, stolen from temple in Bangladesh
- Hezbollah leader survives assassination attempt amid Israeli strikes that kill 22 in Beirut
- ਕ੍ਰਿਕਟ ਦੇ ਬਦਲੇ ਨਿਯਮ, ਹੁਣ ਇਸ ਕੇਸ ‘ਚ ਦੁਬਾਰਾ ਨਹੀਂ ਮਿਲੇਗੀ ਬੈਟਿੰਗ, ਮੰਨਿਆ ਜਾਵੇਗਾ
- ਸਚਿਨ ਤੇਂਦੁਲਕਰ ਦੇ ਬਰਾਬਰ ਪਹੁੰਚੇ ਜੋ ਰੂਟ, ਪਰ ਵਿਰਾਟ ਦੇ ਇਸ ਰਿਕਾਰਡ ਤੋਂ ਅਜੇ ਵੀ ਦੂਰ
- Ratan tata death: ਸਿਰਫ ਵੋਲਟਾਸ ਹੀ ਨਹੀਂ, ਸਵੇਰ ਤੋਂ ਰਾਤ ਤੱਕ ਤੁਹਾਡਾ ਕੰਮ ਟਾਟਾ ਦੇ ਬਿਨਾਂ ਨਹੀਂ ਚੱਲ ਸਕਦਾ