- November 23, 2024
- Updated 5:24 am
Rohit Sharma T20 Retirement: ਕ੍ਰਿਕਟ ‘ਚ ਇੱਕ ਯੁੱਗ ਦਾ ਅੰਤ, ਵਿਰਾਟ ਕੋਹਲੀ ਤੋਂ ਬਾਅਦ ਰੋਹਿਤ ਸ਼ਰਮਾ ਨੇ ਵੀ ਲਿਆ ਸੰਨਿਆਸ
Rohit Sharma T20 Retirement: ਭਾਰਤ ਨੇ ਸ਼ਨੀਵਾਰ ਨੂੰ ਦੱਖਣੀ ਅਫਰੀਕਾ ਨੂੰ ਕਰਾਰੀ ਹਾਰ ਦੇ ਕੇ ਟੀ-20 ਵਿਸ਼ਵ ਕੱਪ ਜਿੱਤ ਲਿਆ। ਇਸ ਨੂੰ ਲੈ ਕੇ ਦੇਸ਼ ਭਰ ‘ਚ ਜਸ਼ਨ ਦਾ ਮਾਹੌਲ ਹੈ। ਇਸ ਦੌਰਾਨ ਇਕ-ਇਕ ਕਰਕੇ ਦੋ ਭਾਰਤੀ ਕ੍ਰਿਕਟਰਾਂ ਨੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਫਾਰਮੈਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ। ਪਹਿਲਾਂ ਵਿਰਾਟ ਕੋਹਲੀ ਨੇ ਕਿਹਾ ਕਿ ਇਹ ਉਨ੍ਹਾਂ ਦਾ ਆਖਰੀ ਟੀ-20 ਕ੍ਰਿਕਟ ਮੈਚ ਸੀ, ਜਦਕਿ ਕੁਝ ਸਮੇਂ ਬਾਅਦ ਕਪਤਾਨ ਰੋਹਿਤ ਸ਼ਰਮਾ ਨੇ ਵੀ ਟੀ-20 ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਆਈਸੀਸੀ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ ‘ਤੇ ਵੀ ਇਹ ਜਾਣਕਾਰੀ ਦਿੱਤੀ ਹੈ। ICC ਨੇ ਲਿਖਿਆ, “ਵਿਰਾਟ ਕੋਹਲੀ ਤੋਂ ਬਾਅਦ ਕਪਤਾਨ ਰੋਹਿਤ ਸ਼ਰਮਾ ਨੇ ਵੀ T20 ਇੰਟਰਨੈਸ਼ਨਲ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ ਹੈ।”
ਕੋਹਲੀ ਅਤੇ ਰੋਹਿਤ ਨੇ ਲਿਆ ਸੰਨਿਆਸ
ਦਰਅਸਲ 37 ਸਾਲ ਦੇ ਰੋਹਿਤ ਸ਼ਰਮਾ ਦੀ ਕਪਤਾਨੀ ‘ਚ ਭਾਰਤੀ ਟੀਮ ਨੇ ਸ਼ਨੀਵਾਰ ਨੂੰ ਇਤਿਹਾਸ ਰਚ ਦਿੱਤਾ। ਭਾਰਤ ਨੇ ਟੀ-20 ਵਿਸ਼ਵ ਕੱਪ ਜਿੱਤ ਲਿਆ ਹੈ। ਇਸ ਨਾਲ ਭਾਰਤ ਨੇ ਚੌਥੀ ਵਾਰ ਵਿਸ਼ਵ ਕੱਪ (ਓਡੀਆਈ, ਟੀ-20) ਖਿਤਾਬ ਜਿੱਤਿਆ ਹੈ। ਭਾਰਤੀ ਟੀਮ ਨੇ ਫਾਈਨਲ ਮੈਚ ਵਿੱਚ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾਇਆ। ਇਸ ਜਿੱਤ ਨਾਲ 140 ਕਰੋੜ ਭਾਰਤੀਆਂ ਨੂੰ ਜਸ਼ਨ ਮਨਾਉਣ ਦਾ ਸੁਨਹਿਰੀ ਮੌਕਾ ਮਿਲਿਆ ਹੈ। ਪਰ ਇਸ ਤੋਂ ਬਾਅਦ ਕੋਹਲੀ ਅਤੇ ਰੋਹਿਤ ਦੇ ਟੀ-20 ਤੋਂ ਸੰਨਿਆਸ ਲੈਣ ਨਾਲ ਕ੍ਰਿਕਟ ਪ੍ਰਸ਼ੰਸਕਾਂ ਨੂੰ ਵੀ ਝਟਕਾ ਲੱਗਾ।
ਅਲਵਿਦਾ ਕਹਿਣ ਦਾ ਇਸ ਤੋਂ ਵਧੀਆ ਸਮਾਂ ਨਹੀਂ
ਰੋਹਿਤ ਨੇ ਮੈਚ ਤੋਂ ਬਾਅਦ ਪ੍ਰੈਸ ਕਾਨਫਰੰਸ ਦੌਰਾਨ ਕਿਹਾ, “ਇਹ ਵੀ ਮੇਰਾ ਆਖਰੀ ਮੈਚ ਸੀ। ਅਲਵਿਦਾ ਕਹਿਣ ਦਾ ਇਸ ਤੋਂ ਵਧੀਆ ਸਮਾਂ ਨਹੀਂ ਹੋ ਸਕਦਾ ਸੀ। ਮੈਂ ਇਸ (ਟਰਾਫੀ) ਨੂੰ ਇੰਨੀ ਬੁਰੀ ਤਰ੍ਹਾਂ ਨਾਲ ਚਾਹੁੰਦਾ ਸੀ। ਇਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਬਹੁਤ ਮੁਸ਼ਕਲ ਹੈ। ਮੈਂ ਚਾਹੁੰਦਾ ਸੀ ਕਿ ਅਜਿਹਾ ਹੋਵੇ ਅਤੇ ਮੈਂ ਬਹੁਤ ਖੁਸ਼ ਸੀ ਕਿ ਇਸ ਵਾਰ ਅਸੀਂ ਇਸਨੂੰ ਪਾਰ ਕਰ ਲਿਆ।
ਰੋਹਿਤ ਸ਼ਰਮਾ ਦਾ ਰਿਕਾਰਡ
ਰੋਹਿਤ ਸ਼ਰਮਾ ਨੇ ਭਾਰਤ ਲਈ 159 ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ 32.05 ਦੀ ਔਸਤ ਅਤੇ 140.89 ਦੀ ਸਟ੍ਰਾਈਕ ਰੇਟ ਨਾਲ 4231 ਦੌੜਾਂ ਬਣਾਈਆਂ ਹਨ। ਟੀ-20 ਇੰਟਰਨੈਸ਼ਨਲ ‘ਚ ਉਸ ਦੇ ਨਾਂ 5 ਸੈਂਕੜੇ ਅਤੇ 32 ਅਰਧ ਸੈਂਕੜੇ ਹਨ। ਇਸ ਫਾਰਮੈਟ ਵਿੱਚ ਉਸ ਦਾ ਵੱਧ ਤੋਂ ਵੱਧ ਸਕੋਰ ਨਾਬਾਦ 121 ਦੌੜਾਂ ਹੈ। ਉਹ 2007 ਵਿੱਚ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਟੀਮ ਦਾ ਵੀ ਹਿੱਸਾ ਸੀ ਅਤੇ ਭਾਰਤ ਲਈ ਦੋ ਟੀ-20 ਵਿਸ਼ਵ ਕੱਪ ਜਿੱਤਣ ਵਾਲਾ ਇੱਕੋ-ਇੱਕ ਭਾਰਤੀ ਖਿਡਾਰੀ ਹੈ। ਰੋਹਿਤ ਨੇ ਭਾਰਤ ਲਈ 2007 ਦੇ ਵਿਸ਼ਵ ਕੱਪ ਮੈਚ ਵਿੱਚ ਇੰਗਲੈਂਡ ਖ਼ਿਲਾਫ਼ ਟੀ-20 ਵਿੱਚ ਡੈਬਿਊ ਕੀਤਾ ਸੀ।
ਭਾਰਤੀ ਟੀਮ ਨੇ 2022 ਦੇ ਟੀ-20 ਵਿਸ਼ਵ ਕੱਪ ‘ਚ ਵੀ ਰੋਹਿਤ ਸ਼ਰਮਾ ਦੀ ਅਗਵਾਈ ‘ਚ ਮੈਦਾਨ ‘ਤੇ ਉਤਰਿਆ ਸੀ ਪਰ ਟੀਮ ਨੂੰ ਸੈਮੀਫਾਈਨਲ ‘ਚ ਇੰਗਲੈਂਡ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਕ ਸਾਲ ਬਾਅਦ ਰੋਹਿਤ ਦੀ ਅਗਵਾਈ ‘ਚ ਟੀਮ ਘਰੇਲੂ ਜ਼ਮੀਨ ‘ਤੇ 50 ਓਵਰਾਂ ਦੇ ਵਿਸ਼ਵ ਕੱਪ ਦੇ ਫਾਈਨਲ ‘ਚ ਪਹੁੰਚੀ ਅਤੇ ਅਹਿਮਦਾਬਾਦ ‘ਚ ਖੇਡੇ ਗਏ ਫਾਈਨਲ ਮੈਚ ‘ਚ ਆਸਟ੍ਰੇਲੀਆ ਤੋਂ ਹਾਰ ਗਈ।
ਰੋਹਿਤ ਦਾ ਟੀ-20 ਅੰਤਰਰਾਸ਼ਟਰੀ ਕ੍ਰਿਕਟ ਕਰੀਅਰ
- ਕੁੱਲ ਟੀ-20 ਮੈਚ: 159
- ਦੌੜਾਂ ਬਣਾਈਆਂ: 4231
- ਔਸਤ: 32.05
- ਸਟ੍ਰਾਈਕ ਰੇਟ: 140.89
- ਸੈਂਕੜੇ: 5
- ਫਿਫਟੀ: 32
- ਛੱਕੇ: 205
- ਚੌਕੇ: 383
ਇਹ ਵੀ ਪੜ੍ਹੋ: India Win T20 World Cup Final: ਭਾਰਤ ਨੇ ਟੀ-20 ਵਿਸ਼ਵ ਕੱਪ ਜਿੱਤਿਆ, ਫਾਈਨਲ ‘ਚ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾਇਆ
Recent Posts
- Crown of goddess Kali, gifted by PM Modi, stolen from temple in Bangladesh
- Hezbollah leader survives assassination attempt amid Israeli strikes that kill 22 in Beirut
- ਕ੍ਰਿਕਟ ਦੇ ਬਦਲੇ ਨਿਯਮ, ਹੁਣ ਇਸ ਕੇਸ ‘ਚ ਦੁਬਾਰਾ ਨਹੀਂ ਮਿਲੇਗੀ ਬੈਟਿੰਗ, ਮੰਨਿਆ ਜਾਵੇਗਾ
- ਸਚਿਨ ਤੇਂਦੁਲਕਰ ਦੇ ਬਰਾਬਰ ਪਹੁੰਚੇ ਜੋ ਰੂਟ, ਪਰ ਵਿਰਾਟ ਦੇ ਇਸ ਰਿਕਾਰਡ ਤੋਂ ਅਜੇ ਵੀ ਦੂਰ
- Ratan tata death: ਸਿਰਫ ਵੋਲਟਾਸ ਹੀ ਨਹੀਂ, ਸਵੇਰ ਤੋਂ ਰਾਤ ਤੱਕ ਤੁਹਾਡਾ ਕੰਮ ਟਾਟਾ ਦੇ ਬਿਨਾਂ ਨਹੀਂ ਚੱਲ ਸਕਦਾ