- November 22, 2024
- Updated 5:24 am
Breast Cancer: ਹਿਨਾ ਖਾਨ ਤੋਂ ਪਹਿਲਾ ਕਿਹੜੀਆਂ-ਕਿਹੜੀਆਂ ਅਦਾਕਾਰਾਂ ਛਾਤੀ ਦੇ ਕੈਂਸਰ ਦਾ ਸ਼ਿਕਾਰ ਹੋ ਚੁੱਕਿਆ ਹਨ? ਜਾਣੋ
- 39 Views
- admin
- June 29, 2024
- Viral News
These Actresses Fought Breast Cancer Before Hina Khan: ਹਿਨਾ ਖਾਨ ਇੱਕ ਜਾਣਿਆ-ਮਾਣਿਆ ਅਦਾਕਾਰਾਵਾਂ ‘ਚੋਂ ਇੱਕ ਹੈ। ਦੱਸਿਆ ਜਾਂਦਾ ਹੈ ਬਹੁਤੇ ਲੋਕ ਹਿਨਾ ਖਾਨ ਨੂੰ ਉਸ ਦੀ ਐਕਟਿੰਗ ਅਤੇ ਫੈਸ਼ਨ ਸਟਾਈਲ ਲਈ ਬਹੁਤ ਪਸੰਦ ਕਰਦੇ ਹਨ। ਅਦਾਕਾਰ ਜਿਸ ਵੀ ਸ਼ੋਅ ‘ਚ ਨਜ਼ਰ ਆਈ ਹੈ, ਉਸ ਨੂੰ ਕਾਫੀ ਪਿਆਰ ਮਿਲਿਆ ਹੈ। ਸ਼ੋਅ ‘ਯੇ ਰਿਸ਼ਤਾ ਕੀ ਕਹਿਲਾਤਾ ਹੈ’ ‘ਚ ਉਸ ਦੇ ਕਿਰਦਾਰ ‘ਅਕਸ਼ਰਾ’ ਨੂੰ ਲੋਕ ਨੇ ਬਹੁਤ ਪਸੰਦ ਕੀਤਾ ਹੈ।
ਦੱਸ ਦਈਏ ਕਿ ਉਹ ਆਪਣੇ ਪ੍ਰਸ਼ੰਸਕਾਂ ਨਾਲ ਜੁੜੇ ਰਹਿਣ ਲਈ ਇੰਸਟਾਗ੍ਰਾਮ ‘ਤੇ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਪੋਸਟਾਂ ਵੀ ਪੋਸਟ ਕਰਦੀ ਰਹਿੰਦੀ ਹੈ। ਹਾਲ ਹੀ ‘ਚ ਉਨ੍ਹਾਂ ਨੇ ਆਪਣੀ ਸਿਹਤ ਨੂੰ ਲੈ ਕੇ ਇਕ ਪੋਸਟ ਕੀਤੀ, ਜਿਸ ‘ਚ ਉਸ ਨੇ ਦੱਸਿਆ ਹੈ ਕਿ ਉਹ ਪੜਾਅ 3 ਛਾਤੀ ਦੇ ਕੈਂਸਰ ਤੋਂ ਪੀੜਤ ਹੈ। ਇਸ ਪੋਸਟ ਤੋਂ ਬਾਅਦ ਅਦਾਕਾਰਾ ਦੇ ਪ੍ਰਸ਼ੰਸਕ ਵੀ ਹੈਰਾਨ ਹਨ। ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਕੋਈ ਅਦਾਕਾਰ ਛਾਤੀ ਦੇ ਕੈਂਸਰ ਨਾਲ ਜੂਝ ਰਹੀ ਹੋਵੇ। ਕਿਉਂਕਿ ਇਸ ਤੋਂ ਪਹਿਲਾਂ ਵੀ ਕਈ ਅਦਾਕਾਰਾਂ ਛਾਤੀ ਦੇ ਕੈਂਸਰ ਦਾ ਦਰਦ ਝੱਲ ਚੁੱਕੀਆਂ ਹਨ। ਤਾਂ ਆਉ ਜਾਣਦੇ ਹਾਂ ਹਿਨਾ ਖਾਨ ਤੋਂ ਪਹਿਲਾ ਕਿਹੜੀਆਂ-ਕਿਹੜੀਆਂ ਅਦਾਕਾਰਾਂ ਛਾਤੀ ਦੇ ਕੈਂਸਰ ਦਾ ਸ਼ਿਕਾਰ ਹੋ ਚੁੱਕਿਆ ਹਨ?
ਤਾਹਿਰਾ ਕਸ਼ਿਅਪ (Tahira kashyap)
ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਸਾਲ 2018 ‘ਚ, ਨਿਰਦੇਸ਼ਕ ਤਾਹਿਰਾ ਕਸ਼ਿਅਪ ਨੂੰ ਛਾਤੀ ਦੇ ਕੈਂਸਰ ਦਾ ਪਤਾ ਲੱਗਿਆ ਸੀ। ਉਨ੍ਹਾਂ ਨੇ ਜਨਵਰੀ 2019 ‘ਚ ਆਪਣਾ ਇਲਾਜ ਪੂਰਾ ਕੀਤਾ। ਦਸ ਦਈਏ ਕਿ ਇਲਾਜ ਤੋਂ ਬਾਅਦ ਉਸ ਨੇ ਆਪਣੇ ਗੰਜੇਪਣ ਅਤੇ ਸਰੀਰ ‘ਤੇ ਸੱਟ ਦੇ ਨਿਸ਼ਾਨ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਇਸ ਪੋਸਟ ਰਾਹੀਂ ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਸੀ ਕਿ ਸ਼ਰਮਿੰਦਾ ਹੋਣ ਵਾਲੀ ਕੋਈ ਗੱਲ ਨਹੀਂ ਹੈ। ਉਹ ਹੋਰ ਔਰਤਾਂ ਨੂੰ ਵੀ ਉਤਸ਼ਾਹਿਤ ਕਰਦੀ ਹੈ ਕਿ ਜੇਕਰ ਬਿਮਾਰੀ ਦੇ ਸ਼ੁਰੂਆਤੀ ਲੱਛਣ ਦਿਖਾਈ ਦੇਣ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰਨ।
ਮਹਿਮਾ ਚੌਧਰੀ (Mahima Chaudhry)
2022 ‘ਚ ‘ਪਰਦੇਸ’, ‘ਧੜਕਨ’ ਅਤੇ ‘ਲੱਜਾ’ ਵਰਗੀਆਂ ਫਿਲਮਾਂ ‘ਚ ਕੰਮ ਕਰ ਚੁੱਕੀ ਅਦਾਕਾਰ ਮਹਿਮਾ ਚੌਧਰੀ ਵੀ ਛਾਤੀ ਦੇ ਕੈਂਸਰ ਦਾ ਸ਼ਿਕਾਰ ਹੋ ਗਈ ਹੈ। ਦਸ ਦਈਏ ਕਿ ਉਨ੍ਹਾਂ ਨੇ ਇਹ ਖਬਰ ਇਕ ਭਾਵੁਕ ਵੀਡੀਓ ਰਾਹੀਂ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ। ਜਿਸ ਨੂੰ ਅਨੁਪਮ ਖੇਰ ਨੇ ਪੋਸਟ ਕੀਤਾ ਸੀ। ਉਸ ‘ਚ ਮਹਿਮਾ ਨੇ ਦੱਸਿਆ ਕਿ ਉਸ ਨੂੰ ਇਸ ਬਾਰੇ ਰੂਟੀਨ ਹੈਲਥ ਚੈਕਅੱਪ ਤੋਂ ਬਾਅਦ ਹੀ ਪਤਾ ਲੱਗਾ। ਇਸ ਬੀਮਾਰੀ ਦੇ ਇਲਾਜ ਲਈ ਉਸ ਨੂੰ ਕੀਮੋਥੈਰੇਪੀ ਅਤੇ ਰੂਟੀਨ ਚੈਕਅੱਪ ਕਰਵਾਉਣਾ ਪਿਆ। ਵੈਸੇ ਤਾਂ ਹੁਣ ਉਹ ਕੈਂਸਰ ਮੁਕਤ ਹੈ ਅਤੇ ਆਪਣੀ ਰੋਜ਼ਾਨਾ ਜ਼ਿੰਦਗੀ ‘ਚ ਵਾਪਸ ਆ ਗਈ ਹੈ।
ਛਵੀ ਮਿੱਤਲ (Chhavi mittal)
ਦੱਸਿਆ ਜਾਂਦਾ ਹੈ ਕਿ ਛਵੀ ਮਿੱਤਲ ਨੂੰ ਅਪ੍ਰੈਲ 2022 ‘ਚ ਛਾਤੀ ਦੇ ਕੈਂਸਰ ਦੇ ਸ਼ੁਰੂਆਤੀ ਲੱਛਣਾਂ ਦਾ ਪਤਾ ਲੱਗਿਆ ਸੀ। ਜਿਸ ਤੋਂ ਬਾਅਦ ਉਸਨੇ ਸਰਜਰੀ ਕਰਵਾਈ ਅਤੇ ਬਾਅਦ ‘ਚ ਆਪਣੇ ਆਪ ਨੂੰ ਕੈਂਸਰ ਮੁਕਤ ਘੋਸ਼ਿਤ ਕਰ ਦਿੱਤਾ। ਦਸ ਦਈਏ ਕਿ ਬਿਮਾਰੀ ਨਾਲ ਲੜਨ ਤੋਂ ਬਾਅਦ, ਉਹ ਹੁਣ ਸਾਰੀਆਂ ਔਰਤਾਂ ਨੂੰ ਰੁਟੀਨ ਚੈਕਅੱਪ ਕਰਵਾਉਣ ਅਤੇ ਫਾਲੋ-ਅੱਪ ਲਈ ਜਾਣ ਲਈ ਕਹਿੰਦੀ ਹੈ।
ਇਹ ਵੀ ਪੜ੍ਹੋ: Hina Khan: ਕੈਂਸਰ ਨਾਲ ਜੂਝ ਰਹੀ ਹੈ ਅਦਾਕਾਰਾ ਹਿਨਾ ਖਾਨ, ਪੋਸਟ ਸ਼ੇਅਰ ਕਰਕੇ ਜਾਣਕਾਰੀ ਕੀਤੀ ਸਾਂਝੀ
ਇਹ ਵੀ ਪੜ੍ਹੋ: Breast Cancer : ਕੀ ਹੁੰਦਾ ਹੈ ਛਾਤੀ ਦਾ ਕੈਂਸਰ ? ਜਾਣੋ ਇਸਦੇ ਕਾਰਨ, ਲੱਛਣ, ਇਲਾਜ ਤੇ ਇਸਦੇ ਕਿੰਨ੍ਹੇ ਹੁੰਦੇ ਹਨ ਪੜਾਅ ?
Recent Posts
- Crown of goddess Kali, gifted by PM Modi, stolen from temple in Bangladesh
- Hezbollah leader survives assassination attempt amid Israeli strikes that kill 22 in Beirut
- ਕ੍ਰਿਕਟ ਦੇ ਬਦਲੇ ਨਿਯਮ, ਹੁਣ ਇਸ ਕੇਸ ‘ਚ ਦੁਬਾਰਾ ਨਹੀਂ ਮਿਲੇਗੀ ਬੈਟਿੰਗ, ਮੰਨਿਆ ਜਾਵੇਗਾ
- ਸਚਿਨ ਤੇਂਦੁਲਕਰ ਦੇ ਬਰਾਬਰ ਪਹੁੰਚੇ ਜੋ ਰੂਟ, ਪਰ ਵਿਰਾਟ ਦੇ ਇਸ ਰਿਕਾਰਡ ਤੋਂ ਅਜੇ ਵੀ ਦੂਰ
- Ratan tata death: ਸਿਰਫ ਵੋਲਟਾਸ ਹੀ ਨਹੀਂ, ਸਵੇਰ ਤੋਂ ਰਾਤ ਤੱਕ ਤੁਹਾਡਾ ਕੰਮ ਟਾਟਾ ਦੇ ਬਿਨਾਂ ਨਹੀਂ ਚੱਲ ਸਕਦਾ