- November 23, 2024
- Updated 5:24 am
ਹਵਾ ‘ਚ ਕਰਤੱਬ ਵਿਖਾ ਰਹੇ ਪੁਰਤਗਾਲੀ ਹਵਾਈ ਫੌਜ ਦੇ 2 ਜਹਾਜ਼ ਆਪਸ ‘ਚ ਟਕਰਾਏ, ਘਟਨਾ ਦੀ ਵੀਡੀਓ ਹੋਈ ਵਾਇਰਲ
- 59 Views
- admin
- June 3, 2024
- Viral News
Plane Collide Video : ਦੱਖਣੀ ਪੁਰਤਗਾਲ ਵਿੱਚ ਐਤਵਾਰ ਨੂੰ ਏਅਰ ਸ਼ੋਅ ਦੌਰਾਨ ਏਅਰ ਫੋਰਸ ਦੇ ਦੋ ਛੋਟੇ ਜਹਾਜ਼ਾਂ ਵਿਚਕਾਰ ਟੱਕਰ ਹੋ ਗਈ। ਭਿਆਨਕ ਟੱਕਰ ਦੇ ਨਤੀਜੇ ਵੱਜੋਂ ਜਹਾਜ਼ ਦੇ ਜ਼ਮੀਨ ‘ਤੇ ਡਿੱਗਣ ਕਾਰਨ ਇਕ ਪਾਇਲਟ ਦੀ ਮੌਤ ਹੋ ਗਈ, ਜਦਕਿ ਦੂਜਾ ਜ਼ਖਮੀ ਹੋ ਗਿਆ। ਹਵਾਈ ਸੈਨਾ ਨੇ ਦੱਸਿਆ ਕਿ ਜ਼ਖਮੀ ਪਾਇਲਟ ਦਾ ਇਲਾਜ ਚੱਲ ਰਿਹਾ ਹੈ। ਇਸ ਖੌਫਨਾਕ ਹਾਦਸੇ ਦੀ ਵੀਡੀਓ (Portugal Air Show Plane Crash) ਵੀ ਸਾਹਮਣੇ ਆਈ ਹੈ।
ਹਵਾਈ ਸੈਨਾ ਨੇ ਇਸ ਹਾਦਸੇ ਬਾਰੇ ਬਿਆਨ ਜਾਰੀ ਕੀਤਾ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਹਵਾਈ ਸੈਨਾ ਨੂੰ ਇਹ ਘੋਸ਼ਣਾ ਕਰਦੇ ਹੋਏ ਅਫਸੋਸ ਹੈ ਕਿ ਐਤਵਾਰ, 2 ਜੂਨ ਨੂੰ ਸ਼ਾਮ 4:05 ਵਜੇ (1505 GMT) ਦੋ ਜਹਾਜ਼ ਬੇਜਾ ਏਅਰ ਸ਼ੋਅ ਵਿੱਚ ਇੱਕ ਏਅਰ ਡਿਸਪਲੇ ਦੌਰਾਨ ਦੁਰਘਟਨਾ ਦਾ ਸ਼ਿਕਾਰ ਹੋ ਗਏ। ਇੱਕ ਸਪੇਨਿਸ਼ ਨਾਗਰਿਕ ਦੀ ਮੌਤ ਹੋ ਗਈ। ਪੁਰਤਗਾਲ ਦੇ ਇੱਕ ਹੋਰ ਪਾਇਲਟ ਨੂੰ ਮਾਮੂਲੀ ਸੱਟਾਂ ਲੱਗੀਆਂ। ਬੇਜਾ ਹਸਪਤਾਲ ਲਿਜਾਣ ਤੋਂ ਪਹਿਲਾਂ ਉਸ ਨੂੰ ਐਮਰਜੈਂਸੀ ਇਲਾਜ ਦਿੱਤਾ ਗਿਆ।
Beja Air Show accident ???????? DEP pic.twitter.com/4WrRfoLCeO
— Don Expensive ???????? ✞ ???? (@kar0____) June 2, 2024
ਪੁਰਤਗਾਲ ਦੇ ਰੱਖਿਆ ਮੰਤਰੀ ਨੂਨੋ ਮੇਲੋ ਨੇ ਇਸ ਨੂੰ ਦੁਖਦਾਈ ਹਾਦਸਾ ਦੱਸਿਆ ਅਤੇ ਪੱਤਰਕਾਰਾਂ ਨੂੰ ਦੱਸਿਆ ਕਿ ਟੱਕਰ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਰਾਸ਼ਟਰਪਤੀ ਮਾਰਸੇਲੋ ਰੇਬੇਲੋ ਡੀ ਸੂਸਾ ਨੇ ਕਿਹਾ ਕਿ ਅਸਮਾਨ ਵਿੱਚ ਹਵਾਈ ਸੈਨਾ ਦਾ ਏਅਰ ਸ਼ੋਅ ਇੱਕ ਰੋਮਾਂਚਕ ਅਤੇ ਸੁਹਾਵਣਾ ਪਲ ਸੀ। ਪਰ ਹਾਦਸੇ ਕਾਰਨ ਇਹ ਪਲ ਸੋਗ ਵਿੱਚ ਬਦਲ ਗਿਆ।
Recent Posts
- Crown of goddess Kali, gifted by PM Modi, stolen from temple in Bangladesh
- Hezbollah leader survives assassination attempt amid Israeli strikes that kill 22 in Beirut
- ਕ੍ਰਿਕਟ ਦੇ ਬਦਲੇ ਨਿਯਮ, ਹੁਣ ਇਸ ਕੇਸ ‘ਚ ਦੁਬਾਰਾ ਨਹੀਂ ਮਿਲੇਗੀ ਬੈਟਿੰਗ, ਮੰਨਿਆ ਜਾਵੇਗਾ
- ਸਚਿਨ ਤੇਂਦੁਲਕਰ ਦੇ ਬਰਾਬਰ ਪਹੁੰਚੇ ਜੋ ਰੂਟ, ਪਰ ਵਿਰਾਟ ਦੇ ਇਸ ਰਿਕਾਰਡ ਤੋਂ ਅਜੇ ਵੀ ਦੂਰ
- Ratan tata death: ਸਿਰਫ ਵੋਲਟਾਸ ਹੀ ਨਹੀਂ, ਸਵੇਰ ਤੋਂ ਰਾਤ ਤੱਕ ਤੁਹਾਡਾ ਕੰਮ ਟਾਟਾ ਦੇ ਬਿਨਾਂ ਨਹੀਂ ਚੱਲ ਸਕਦਾ