- November 23, 2024
- Updated 5:24 am
AAP MLA ਪੰਡੋਰੀ ਨੇ ਅਰਦਾਸ ਦੇ ਸ਼ਬਦ ਸਿਆਸੀ ਆਕਾਵਾਂ ਦੀ ਖੁਸ਼ਾਮਦ ‘ਚ ਵਰਤ ਕੇ ਬੇਸ਼ਰਮੀ ਦੀ ਹੱਦ ਟੱਪੀ: ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ
ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਮਹਿਲ ਕਲਾਂ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵਲੋਂ ਅਰਦਾਸ ਦੇ ਸ਼ਬਦਾਂ ਨੂੰ ਤੋੜ-ਮਰੋੜ ਦੇ ਸਿਆਸੀ ਆਕਾਵਾਂ ਦੀ ਖੁਸ਼ਾਮਦ ਵਿਚ ਵਰਤਣ ਦੀ ਘਟਨਾ ਦਾ ਸਖਤ ਨੋਟਿਸ ਲੈਂਦਿਆਂ ਇਸ ਨੂੰ ਬੇਸ਼ਰਮੀ ਭਰੀ ਕਾਰਵਾਈ ਕਰਾਰ ਦਿੱਤਾ ਹੈ।
ਅਰਦਾਸ ਨੂੰ ਲੈ ਕੇ ਕੀ ਬੋਲੇ ਪੰਡੋਰੀ?
ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਤੋਂ ਜਾਰੀ ਬਿਆਨ ਵਿਚ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਪਾਵਨ ਅਰਦਾਸ ਦਾ ਇਕ-ਇਕ ਸ਼ਬਦ ਸਿੱਖਾਂ ਲਈ ਪਵਿੱਤਰ ਦਰਜਾ ਰੱਖਦਾ ਹੈ ਅਤੇ ਗੁਰਬਾਣੀ ਦੇ ਫਲਸਫੇ ਦੀ ਸੇਧ ਵਿਚ ਨਿਓਟਿਆਂ ਦੀ ਓਟ ਅਤੇ ਨਿਤਾਣਿਆਂ ਦੇ ਤਾਣ ਸ਼ਬਦ ਕੇਵਲ ਗੁਰੂ ਸਾਹਿਬਾਨ ਅਤੇ ਅਕਾਲ ਪੁਰਖ ਦੇ ਪ੍ਰਥਾਇ ਵਰਤੇ ਜਾਂਦੇ ਹਨ ਪਰ ਇਕ ਵੀਡਿਓ ਕਲਿਪ ਉਨ੍ਹਾਂ ਦੇ ਧਿਆਨ ਵਿਚ ਆਈ ਹੈ ਜਿਸ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵਲੋਂ ਨਿਤਾਣਿਆਂ ਦੇ ਤਾਣ ਤੇ ਨਿਓਟਿਆਂ ਦੀ ਓਟ ਸ਼ਬਦ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੀ ਖੁਸ਼ਾਮਦ ਵਿਚ ਬੋਲਿਆ ਗਿਆ ਹੈ, ਜੋ ਕਿ ਇਕ ਬੱਜਰ ਗਲਤੀ ਹੈ।
ਉਨ੍ਹਾਂ ਸਖਤ ਲਹਿਜੇ ਵਿਚ ਆਖਿਆ ਕਿ ਸਿਆਸੀ ਲੋਕ ਵਾਰ-ਵਾਰ ਤਾੜਨਾ ਕਰਨ ਦੇ ਬਾਵਜੂਦ ਗੁਰਬਾਣੀ ਤੇ ਸਿੱਖ ਸ਼ਰਧਾ ਦੇ ਸ਼ਬਦਾਂ ਦੀ ਸਿਆਸੀ ਖੁਸ਼ਾਮਦਾਂ ਲਈ ਦੁਰਵਰਤੋਂ ਕਰਕੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤੋਂ ਬਾਜ਼ ਨਹੀਂ ਆ ਰਹੇ। ਉਨ੍ਹਾਂ ਕਿਹਾ ਕਿ ਕੁਲਵੰਤ ਸਿੰਘ ਪੰਡੋਰੀ ਵਲੋਂ ਅਰਦਾਸ ਦੇ ਸ਼ਬਦਾਂ ਦੀ ਬੇਅਦਬੀ ਕਰਨ ਦੀ ਵੀਡੀਓ ਦੇ ਮਾਮਲੇ ਵਿਚ ਉਹ ਪੜਤਾਲ ਕਰਵਾ ਰਹੇ ਹਨ ਅਤੇ ਦੋਸ਼ੀ ਪਾਏ ਜਾਣ ‘ਤੇ ਕੁਲਵੰਤ ਸਿੰਘ ਪੰਡੋਰੀ ਖਿਲਾਫ ਸਿੱਖ ਪਰੰਪਰਾਵਾਂ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ।
Recent Posts
- Crown of goddess Kali, gifted by PM Modi, stolen from temple in Bangladesh
- Hezbollah leader survives assassination attempt amid Israeli strikes that kill 22 in Beirut
- ਕ੍ਰਿਕਟ ਦੇ ਬਦਲੇ ਨਿਯਮ, ਹੁਣ ਇਸ ਕੇਸ ‘ਚ ਦੁਬਾਰਾ ਨਹੀਂ ਮਿਲੇਗੀ ਬੈਟਿੰਗ, ਮੰਨਿਆ ਜਾਵੇਗਾ
- ਸਚਿਨ ਤੇਂਦੁਲਕਰ ਦੇ ਬਰਾਬਰ ਪਹੁੰਚੇ ਜੋ ਰੂਟ, ਪਰ ਵਿਰਾਟ ਦੇ ਇਸ ਰਿਕਾਰਡ ਤੋਂ ਅਜੇ ਵੀ ਦੂਰ
- Ratan tata death: ਸਿਰਫ ਵੋਲਟਾਸ ਹੀ ਨਹੀਂ, ਸਵੇਰ ਤੋਂ ਰਾਤ ਤੱਕ ਤੁਹਾਡਾ ਕੰਮ ਟਾਟਾ ਦੇ ਬਿਨਾਂ ਨਹੀਂ ਚੱਲ ਸਕਦਾ