- November 23, 2024
- Updated 5:24 am
SBI, ICICI , Axis Bank ਅਤੇ PNB ਨੇ ਗਾਹਕਾਂ ਨੂੰ ਇਹ ਚੇਤਾਵਨੀ ਕੀਤੀ ਹੈ ਜਾਰੀ, ਸਾਵਧਾਨ ਰਹੋ
Banking Fraud: ਬਦਲਦੇ ਸਮੇਂ ਦੇ ਨਾਲ, ਬੈਂਕਿੰਗ ਦੇ ਤਰੀਕਿਆਂ ਵਿੱਚ ਵੱਡੇ ਬਦਲਾਅ ਹੋਏ ਹਨ। ਡਿਜੀਟਲ ਬੈਂਕਿੰਗ ਲੋਕਾਂ ਦੇ ਜੀਵਨ ਦਾ ਜ਼ਰੂਰੀ ਹਿੱਸਾ ਬਣ ਗਈ ਹੈ, ਪਰ ਇਸਦੀ ਵਧਦੀ ਵਰਤੋਂ ਨਾਲ ਬੈਂਕਾਂ ਨਾਲ ਸਬੰਧਤ ਡਿਜੀਟਲ ਧੋਖਾਧੜੀ ਵਿੱਚ ਜ਼ਬਰਦਸਤ ਵਾਧਾ ਹੋਇਆ ਹੈ। ਬੈਂਕ ਫਰਾਡ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਦੇਸ਼ ਦੇ ਕਈ ਵੱਡੇ ਬੈਂਕਾਂ ਨੇ ਆਪਣੇ ਗਾਹਕਾਂ ਨੂੰ ਚਿਤਾਵਨੀ ਦਿੱਤੀ ਹੈ। ਦੇਸ਼ ਦੇ ਸਭ ਤੋਂ ਵੱਡੇ ਜਨਤਕ ਖੇਤਰ ਦੇ ਬੈਂਕ ਸਟੇਟ ਬੈਂਕ ਆਫ ਇੰਡੀਆ (SBI) ਨੇ ਧੋਖਾਧੜੀ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਗਾਹਕਾਂ ਨੂੰ ਚੇਤਾਵਨੀ ਦਿੱਤੀ ਹੈ। SBI ਨੇ ਗਾਹਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ Android ਐਪਲੀਕੇਸ਼ਨ ਪੈਕੇਜ (APK) ਰਾਹੀਂ SBI ਰਿਵਾਰਡ ਪੁਆਇੰਟਸ ਪ੍ਰਾਪਤ ਕਰਨ ਦੀ ਪ੍ਰਕਿਰਿਆ ਵਿੱਚ ਸਾਵਧਾਨ ਰਹਿਣ।
ਹਾਲ ਹੀ ਵਿੱਚ, ਬੈਂਕਿੰਗ ਧੋਖਾਧੜੀ ਦੇ ਕਈ ਅਜਿਹੇ ਮਾਮਲੇ ਸਾਹਮਣੇ ਆਏ ਹਨ, ਜਿਸ ਵਿੱਚ ਹੈਕਰ ਗਾਹਕਾਂ ਨੂੰ ਥਰਡ ਪਾਰਟੀ ਮੋਬਾਈਲ ਐਪਲੀਕੇਸ਼ਨ ਡਾਊਨਲੋਡ ਕਰਨ ਲਈ ਲਿੰਕ ਭੇਜਦੇ ਹਨ। ਇਸ ਰਾਹੀਂ ਉਹ ਗਾਹਕਾਂ ਦੇ ਨਿੱਜੀ ਵੇਰਵੇ ਚੋਰੀ ਕਰਕੇ ਬੈਂਕਿੰਗ ਧੋਖਾਧੜੀ ਕਰਦੇ ਹਨ। SBI ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ‘ਤੇ ਇਹ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਹੈ ਕਿ SBI ਦੇ ਗਾਹਕ ਧਿਆਨ ਦੇਣ, ਧੋਖੇਬਾਜ਼ਾਂ ਤੋਂ ਸਾਵਧਾਨ ਰਹਿਣ।
Your safety is our top priority.
Here is an important message for all our esteemed customers!#SBI #TheBankerToEveryIndian #StaySafe #StayVigilant #FraudAlert #ThinkBeforeYouClick pic.twitter.com/CXiMC5uAO8
— State Bank of India (@TheOfficialSBI) May 18, 2024
ਇਹ ਦੇਖਿਆ ਗਿਆ ਹੈ ਕਿ ਬਹੁਤ ਸਾਰੇ ਧੋਖੇਬਾਜ਼ ਐਸਐਮਐਸ ਅਤੇ ਵਟਸਐਪ ਰਾਹੀਂ ਏਪੀਕੇ ਦੇ ਲਿੰਕ ਭੇਜ ਕੇ ਲੋਕਾਂ ਨੂੰ ਐਸਬੀਆਈ ਰਿਵਾਰਡ ਪੁਆਇੰਟ ਦੇਣ ਲਈ ਲੁਭਾਉਂਦੇ ਹਨ। ਧਿਆਨ ਵਿੱਚ ਰੱਖੋ ਕਿ ਐਸਬੀਆਈ ਅਜਿਹੇ ਏਪੀਕੇ ਦਾ ਲਿੰਕ ਗਾਹਕਾਂ ਨੂੰ ਬਿਲਕੁਲ ਨਹੀਂ ਭੇਜਦਾ ਹੈ। ਅਜਿਹੇ ਲਿੰਕਾਂ ‘ਤੇ ਕਲਿੱਕ ਕਰਨ ਤੋਂ ਬਚੋ ਅਤੇ ਬੈਂਕਿੰਗ ਧੋਖਾਧੜੀ ਤੋਂ ਆਪਣੇ ਆਪ ਨੂੰ ਬਚਾਓ।
ICICI ਬੈਂਕ ਨੇ ਆਪਣੇ ਗਾਹਕਾਂ ਨੂੰ ਇਹ ਸੁਝਾਅ ਦਿੱਤੇ ਹਨ
ਸਟੇਟ ਬੈਂਕ ਤੋਂ ਇਲਾਵਾ ਆਈਸੀਆਈਸੀਆਈ ਬੈਂਕ ਨੇ ਵੀ ਗਾਹਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਬਿਨਾਂ ਵੈਰੀਫਿਕੇਸ਼ਨ ਦੇ ਏਪੀਕੇ ਫਾਈਲਾਂ ਡਾਊਨਲੋਡ ਨਾ ਕਰਨ। ਇਸ ਦੇ ਨਾਲ ਹੀ ਬੈਂਕ ਨੇ ਇਹ ਵੀ ਕਿਹਾ ਕਿ ਬੈਂਕ ਕਿਸੇ ਗਾਹਕ ਨੂੰ ਕੇਵਾਈਸੀ ਅਪਡੇਟ ਕਰਨ ਲਈ ਕੋਈ ਐਪ ਡਾਊਨਲੋਡ ਕਰਨ ਲਈ ਨਹੀਂ ਕਹਿੰਦਾ।
Beware! Do not install apps (APK files) from unverified sources or received via SMS/WhatsApp. #ICICIBank will never ask you to install any app or share any personal information for KYC. (1/2) pic.twitter.com/lKa6vk9FUA
— ICICI Bank (@ICICIBank) March 1, 2023
ਐਕਸਿਸ ਬੈਂਕ ਨੇ ਇਹ ਸਲਾਹ ਦਿੱਤੀ ਹੈ
ਵੱਡੇ ਨਿੱਜੀ ਖੇਤਰ ਦੇ ਬੈਂਕ ਐਕਸਿਸ ਬੈਂਕ ਨੇ ਵੀ ਆਪਣੇ ਗਾਹਕਾਂ ਨੂੰ ਨਿਵੇਸ਼ ਅਤੇ ਕਾਰਜ ਅਧਾਰਤ ਧੋਖਾਧੜੀ ਤੋਂ ਬਚਾਉਣ ਲਈ ਸਾਵਧਾਨ ਕੀਤਾ ਹੈ। ਬੈਂਕ ਨੇ ਗਾਹਕਾਂ ਨੂੰ ਆਪਣੀ ਜਾਣਕਾਰੀ ਜਾਂ ਵਿੱਤੀ ਵੇਰਵਿਆਂ ਨੂੰ ਸਾਂਝਾ ਨਾ ਕਰਨ ਦੀ ਸਲਾਹ ਦਿੱਤੀ ਹੈ।
Stay vigilant against investment or task-based fraud! Protect your financial and personal information by verifying sources, researching thoroughly, and never sharing sensitive details online. #StaySafe #FraudPrevention pic.twitter.com/87xrfSd2Sy
— Axis Bank (@AxisBank) May 13, 2024
ਪੀਐਨਬੀ ਨੇ ਇਹ ਸਲਾਹ ਦਿੱਤੀ ਹੈ
ਜਨਤਕ ਖੇਤਰ ਦੇ ਬੈਂਕ ਯਾਨੀ ਪੰਜਾਬ ਨੈਸ਼ਨਲ ਬੈਂਕ ਨੇ ਆਪਣੇ ਗਾਹਕਾਂ ਨੂੰ ਫਰਜ਼ੀ ਵੈੱਬ ਲਿੰਕਾਂ ਤੋਂ ਸੁਰੱਖਿਅਤ ਰਹਿਣ ਲਈ ਕਿਹਾ ਹੈ। ਬੈਂਕ ਨੇ ਆਪਣੇ ਗਾਹਕਾਂ ਨੂੰ ਕਿਸੇ ਵੀ ਅਣ-ਪ੍ਰਮਾਣਿਤ ਲਿੰਕ ‘ਤੇ ਕਲਿੱਕ ਨਾ ਕਰਨ ਦੀ ਸਲਾਹ ਦਿੱਤੀ ਹੈ।
Don't get caught in the web of fake links! Stay sharp, stay safe!@Cyberdost
To report Cyber Crime, visit https://t.co/qb66kKVmLw or Dial 1930 for assistance#FoolTheFraudster #Fraud #Awareness #PNB #Digital pic.twitter.com/LOYUBy0nYf
— Punjab National Bank (@pnbindia) May 1, 2024
Recent Posts
- Crown of goddess Kali, gifted by PM Modi, stolen from temple in Bangladesh
- Hezbollah leader survives assassination attempt amid Israeli strikes that kill 22 in Beirut
- ਕ੍ਰਿਕਟ ਦੇ ਬਦਲੇ ਨਿਯਮ, ਹੁਣ ਇਸ ਕੇਸ ‘ਚ ਦੁਬਾਰਾ ਨਹੀਂ ਮਿਲੇਗੀ ਬੈਟਿੰਗ, ਮੰਨਿਆ ਜਾਵੇਗਾ
- ਸਚਿਨ ਤੇਂਦੁਲਕਰ ਦੇ ਬਰਾਬਰ ਪਹੁੰਚੇ ਜੋ ਰੂਟ, ਪਰ ਵਿਰਾਟ ਦੇ ਇਸ ਰਿਕਾਰਡ ਤੋਂ ਅਜੇ ਵੀ ਦੂਰ
- Ratan tata death: ਸਿਰਫ ਵੋਲਟਾਸ ਹੀ ਨਹੀਂ, ਸਵੇਰ ਤੋਂ ਰਾਤ ਤੱਕ ਤੁਹਾਡਾ ਕੰਮ ਟਾਟਾ ਦੇ ਬਿਨਾਂ ਨਹੀਂ ਚੱਲ ਸਕਦਾ