- January 18, 2025
- Updated 2:52 am
1984 ਨਸਲਕੁਸ਼ੀ ਨੂੰ ਲੈ ਕੇ ਸਾਬਕਾ RBI ਗਵਰਨਰ ਦੇ ਵਿਵਾਦਿਤ ਬਿਆਨ ਮਗਰੋਂ ਛਿੜੀ ਬਹਿਸ
- 89 Views
- admin
- April 25, 2024
- Viral News
PTC News Desk : ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਵਿਵਾਦਾਂ ‘ਚ ਘਿਰ ਗਏ ਹਨ। ਇਸ ਦਾ ਕਾਰਨ ਇਹ ਹੈ ਕਿ ਉਨ੍ਹਾਂ ਨੇ 1984 ਦੀ ਨਸਲਕੁਸ਼ੀ ਨੂੰ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਉਨ੍ਹਾਂ ਦੇ ਸਿੱਖ ਅੰਗ ਰੱਖਿਅਕਾਂ ਦੁਆਰਾ ਕੀਤੀ ਗਈ ਹੱਤਿਆ ਨਾਲ ਜੋੜ ਦਿੱਤਾ ਹੈ।
One of biggest massacre in India, 1984 anti-sikh riots happend because of Indira Gandhi's assassination by her Sikh bodyguards – Former economist pic.twitter.com/7rYGnXBrvt
— Megh Updates ????™ (@MeghUpdates) December 17, 2023
ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ 1984 ਨਸਲਕੁਸ਼ੀ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਬਹਿਸ ਛਿੜ ਗਈ ਹੈ। ਸਿਆਸਤਦਾਨਾਂ ਨੇ ਰਾਜਨ ‘ਤੇ ਨਸਲਕੁਸ਼ੀ ਵਿੱਚ ਕਾਂਗਰਸ ਪਾਰਟੀ ਦੀ ਸ਼ਮੂਲੀਅਤ ਨੂੰ ਨਜ਼ਰਅੰਦਾਜ਼ ਕਰਨ ਦਾ ਇਲਜ਼ਾਮ ਲਗਾਇਆ ਹੈ ਅਤੇ ਉਨ੍ਹਾਂ ਦੇ ਬਿਆਨ ਦੀ ਭਰੋਸੇਯੋਗਤਾ ‘ਤੇ ਵੀ ਸਵਾਲ ਉਠਾਏ ਹਨ।
Congress accept genocide of 1984 https://t.co/WSW6ajttOB
— Harpal Singh Bhamra (@Harpalbhamrabjp) December 17, 2023
ਇੱਕ ਵਾਇਰਲ ਵੀਡੀਓ ਵਿੱਚ ਰਾਜਨ ਦੀਆਂ ਟਿੱਪਣੀਆਂ ਇਸ ਬਾਰੇ ਸਵਾਲ ਉਠਾਇਆ ਕਿ ਕਿਸੇ ਦੇ ਵਿਅਕਤੀਗਤ ਪੱਖਪਾਤ ਕਾਰਨ ਇਤਿਹਾਸਕ ਘਟਨਾਵਾਂ ਦੇ ਵਿਸ਼ਲੇਸ਼ਣ ਨੂੰ ਕਿਸ ਹੱਦ ਤੱਕ ਪ੍ਰਭਾਵਿਤ ਕੀਤਾ ਜਾ ਸਕਦਾ ਹੈ। ਜਦਕਿ ਉਹ ਇੱਕ ਬਹੁਤ ਹੀ ਖਾਸ ਰੁਤਬਾ ਰੱਖਣ ਵਾਲਾ ਕੋਈ ਵਿਅਕਤੀ ਵਿਸ਼ੇਸ਼ ਹੋਵੇ।
This bs is the outcome of shared vision by this 'intelligent' pappu of economics and political pappu during Bharat todo yatra. That's why it is said that a man is known by the company he keeps. https://t.co/TlE1cU1lso
— Dr Sangeeta (@DrSSSangeeta) December 17, 2023
ਰਾਜਨ ਦੇ ਸਮਰਥਕਾਂ ਨੇ ਦਲੀਲ ਦਿੱਤੀ ਹੈ ਕਿ ਉਨ੍ਹਾਂ ਸਿਰਫ ਸਮਾਜਿਕ ਗਤੀਸ਼ੀਲਤਾ ‘ਤੇ ਰਾਜਨੀਤਿਕ ਉਥਲ-ਪੁਥਲ ਦੇ ਪ੍ਰਭਾਵ ‘ਤੇ ਜ਼ੋਰ ਦਿੰਦੇ ਹੋਏ ਨਸਕੁਸ਼ੀ ਦੇ ਸੰਦਰਭ ਨੂੰ ਉਜਾਗਰ ਕੀਤਾ। ਜਦਕਿ ਦੂਜੇ ਪਾਸੇ ਵਿਰੋਧੀਆਂ ਦੀਆਂ ਦਲੀਲਾਂ ਨੇ ਕਿ ਉਨ੍ਹਾਂ ਦੀ ਟਿੱਪਣੀ ਨਸਲਕੁਸ਼ੀ ਵਿੱਚ ਕਾਂਗਰਸ ਪਾਰਟੀ ਦੀ ਭੂਮਿਕਾ ਨੂੰ ਨਜ਼ਰਅੰਦਾਜ਼ ਕਰਦੀ ਹੈ।
ਸੰਖੇਪ ‘ਚ ਜਾਣੋ 1984 ‘ਚ ਵਾਪਰੀ ਸਿੱਖ ਨਸਲਕੁਸ਼ੀ ਦੀ ਦਾਸਤਾਨ
ਭਾਰਤ ਵਿੱਚ 1984 ਦੀ ਸਿੱਖ ਨਸਕੁਸ਼ੀ ਇਸ ਦੇਸ਼ ਦੇ ਇਤਿਹਾਸ ਵਿੱਚ ਇੱਕ ਦੁਖਦਾਈ ਅਤੇ ਕਾਲੇ ਅਧਿਆਏ ਨੂੰ ਦਰਸਾਉਂਦੇ ਹਨ। ਸਿੱਖਾਂ ਦੇ ਸਭ ਤੋਂ ਪਵਿੱਤਰ ਅਸਥਾਨ ਸ੍ਰੀ ਦਰਬਾਰ ਸਾਹਿਬ ‘ਤੇ ਫੌਜੀ ਹਮਲੇ ਮਗਰੋਂ 31 ਅਕਤੂਬਰ 1984 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਉਨ੍ਹਾਂ ਦੇ ਸਿੱਖ ਅੰਗ ਰੱਖਿਅਕਾਂ ਦੁਆਰਾ ਹੱਤਿਆ ਤੋਂ ਬਾਅਦ, ਸਿੱਖ ਭਾਈਚਾਰੇ ਵਿਰੁੱਧ ਹਿੰਸਾ ਭੜਕ ਗਈ।
ਕਤਲੇਆਮ ਪੀੜਤ ਪਰਿਵਾਰਾਂ ਵੱਲੋਂ ਕਿਹਾ ਗਿਆ ਕਿ ਇਹ ਹਿੰਸਾ ਕਥਿਤ ਤੌਰ ‘ਤੇ ਕਾਂਗਰਸ ਪਾਰਟੀ ਦੀਆਂ ਹੀ ਸਿਆਸੀ ਹਸਤੀਆਂ ਦੁਆਰਾ ਉਕਸਾਈ ਭੀੜ ਵੱਲੋਂ ਕੀਤੀ ਗਈ ਸੀ, ਜਿਨ੍ਹਾਂ ਦਿੱਲੀ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਸਿੱਖਾਂ ਨੂੰ ਨਿਸ਼ਾਨਾ ਬਣਾਇਆ। ਜਿਸ ਦੇ ਨਤੀਜੇ ਵਜੋਂ ਇੱਕ ਭਿਆਨਕ ਕਤਲੇਆਮ ਹੋਇਆ। ਇਸ ਹਿੰਸਾ ‘ਚ ਹਜ਼ਾਰਾਂ ਨਿਰਦੋਸ਼ ਸਿੱਖ ਮਾਰੇ ਗਏ, ਔਰਤਾਂ ਨੂੰ ਬੇਪੱਤੀ ਕੀਤਾ ਗਈ ਅਤੇ ਸਿੱਖਾਂ ਦੀਆਂ ਜਾਇਦਾਦਾਂ ਤਬਾਹ ਕਰ ਦਿੱਤੀਆਂ ਗਈਆਂ।
Recent Posts
- Crown of goddess Kali, gifted by PM Modi, stolen from temple in Bangladesh
- Hezbollah leader survives assassination attempt amid Israeli strikes that kill 22 in Beirut
- ਕ੍ਰਿਕਟ ਦੇ ਬਦਲੇ ਨਿਯਮ, ਹੁਣ ਇਸ ਕੇਸ ‘ਚ ਦੁਬਾਰਾ ਨਹੀਂ ਮਿਲੇਗੀ ਬੈਟਿੰਗ, ਮੰਨਿਆ ਜਾਵੇਗਾ
- ਸਚਿਨ ਤੇਂਦੁਲਕਰ ਦੇ ਬਰਾਬਰ ਪਹੁੰਚੇ ਜੋ ਰੂਟ, ਪਰ ਵਿਰਾਟ ਦੇ ਇਸ ਰਿਕਾਰਡ ਤੋਂ ਅਜੇ ਵੀ ਦੂਰ
- Ratan tata death: ਸਿਰਫ ਵੋਲਟਾਸ ਹੀ ਨਹੀਂ, ਸਵੇਰ ਤੋਂ ਰਾਤ ਤੱਕ ਤੁਹਾਡਾ ਕੰਮ ਟਾਟਾ ਦੇ ਬਿਨਾਂ ਨਹੀਂ ਚੱਲ ਸਕਦਾ