- November 21, 2024
- Updated 5:24 am
150 ਕਿਲੋਮੀਟਰ ਰਫ਼ਤਾਰ ਨਾਲ ਭੱਜਦੀ ਹੈ ਇਹ ਜੁਗਾੜੂ ‘ਰੇਸਿੰਗ ਫ਼ਰਾਰੀ’, ਜਬਲਪੁਰ ਦੇ ਨੌਜਵਾਨਾਂ ਨੇ ਡੇਢ ਲੱਖ ‘ਚ ਕੀਤੀ ਤਿਆਰ
- 71 Views
- admin
- May 19, 2024
- Viral News
Engineering Students Made Ferrari Like Gokart Car: ਰੇਸਿੰਗ ਕਾਰ ਦਾ ਨਾਮ ਸੁਣਦੇ ਹੀ ਤੁਸੀਂ ਬਜਟ ਨੂੰ ਲੈ ਕੇ ਚਿੰਤਾ ਕਰਨ ਲੱਗ ਸਕਦੇ ਹੋ। ਕਿਉਂਕਿ ਤੁਸੀਂ ਇਹ ਕਦੇ ਵੀ ਨਹੀਂ ਸੁਣਿਆ ਹੋਵੇਗਾ ਕਿ ਸਿਰਫ 1.5 ਲੱਖ ਰੁਪਏ ‘ਚ ਰੇਸਿੰਗ ਕਾਰ ਬਣ ਸਕਦੀ ਹੈ, ਉਹ ਵੀ ਸੈਕਿੰਡ ਹੈਂਡ ਪਲਸਰ ਬਾਈਕ ਦੇ ਇੰਜਣ ਨਾਲ, ਜੋ 150 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚਲੇਗੀ। ਪਰ ਇਹ ਉਪਲਬਧੀ ਮੱਧ ਪ੍ਰਦੇਸ਼ ਦੇ ਸਭ ਤੋਂ ਪੁਰਾਣੇ ਜਬਲਪੁਰ ਇੰਜੀਨੀਅਰਿੰਗ ਕਾਲਜ ਦੇ ਵਿਦਿਆਰਥੀਆਂ ਨੇ ਹਾਸਲ ਕੀਤੀ ਹੈ, ਜਿਸ ਨੇ ਪਲਸਰ 150 ਬਾਈਕ ਦੇ ਇੰਜਣ ਤੋਂ ਰੇਸਿੰਗ ਕਾਰ ਬਣਾਈ ਹੈ। ਇਸ ਦੀ ਕੀਮਤ ਸਿਰਫ਼ ਡੇਢ ਲੱਖ ਰੁਪਏ ਹੈ।
‘ਵੱਖ-ਵੱਖ ਥਾਵਾਂ ਤੋਂ ਲਿਆਂਦੇ ਗਏ ਪੁਰਜੇ’
ਮਕੈਨੀਕਲ ਇੰਜਨੀਅਰ ਵਿਦਿਆਰਥੀਆਂ ਦੀ ਟੀਮ ਦੇ ਲੀਡਰ ਮੁਹੰਮਦ ਹੁਸੈਨ ਨੇ ਦੱਸਿਆ ਕਿ ਸਿਰਫ਼ 1.5 ਲੱਖ ‘ਚ ਇੱਕ ਰੇਸਿੰਗ ਕਾਰ ਤਿਆਰ ਕੀਤੀ ਗਈ ਹੈ, ਜੋ 150 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲੇਗੀ। ਦਸ ਦਈਏ ਕਿ ਇਸ ਨੂੰ ਜਬਲਪੁਰ ‘ਚ ਹੀ ਬਣਾਇਆ ਗਿਆ ਹੈ। ਜਿਸ ਦੇ ਹਿੱਸੇ ਦੇਸ਼ ਭਰ ‘ਚ ਕਈ ਥਾਵਾਂ ਤੋਂ ਲਿਆਂਦੇ ਗਏ ਹਨ। ਇਸ ਤੋਂ ਇਲਾਵਾ ਟੀਮ ਲੀਡਰ ਨੇ ਇਹ ਵੀ ਦੱਸਿਆ ਹੈ ਕਿ ਜਬਲਪੁਰ ‘ਚ ਇਸ ਦੇ ਪੁਰਜ਼ੇ ਨਹੀਂ ਮਿਲੇ, ਉਨ੍ਹਾਂ ਨੇ ਦਿੱਲੀ, ਪੁਣੇ, ਇੰਦੌਰ ਵਰਗੇ ਵੱਡੇ ਸ਼ਹਿਰਾਂ ਤੋਂ ਲਿਆਂਦਾ ਗਿਆ ਹੈ। ਇਸ ਰੇਸਿੰਗ ਕਾਰ ਦੇ ਟਾਇਰ ਇੰਦੌਰ ਤੋਂ ਲਿਆਂਦੇ ਗਏ ਹਨ। ਕਾਰ ਦੇ ਵਿਸ਼ੇਸ਼ ਫਰੇਮ ਪਾਈਪਾਂ ਸਮੇਤ ਚੈਸੀ ਸਮੱਗਰੀ ਦਿੱਲੀ ਤੋਂ ਅਤੇ ਸੁਰੱਖਿਆ ਗੀਅਰ ਪੁਣੇ ਤੋਂ ਮੰਗਵਾਏ ਗਏ ਹਨ। ਇਸ ਰੇਸਿੰਗ ਕਾਰ ਨੂੰ ਸਿਰਫ ਸੀਮਿੰਟਡ ਟ੍ਰੈਕ ‘ਤੇ ਹੀ ਚਲਾਇਆ ਜਾ ਸਕਦਾ ਹੈ।
6 ਮਹੀਨਿਆਂ ‘ਚ 30 ਇੰਜੀਨੀਅਰਾਂ ਦੀ ਲੱਗੀ ਮਿਹਨਤ
ਇਸ ਰੇਸਿੰਗ ਕਾਰ ਨੂੰ 6 ਮਹੀਨਿਆਂ ‘ਚ ਤਿਆਰ ਕੀਤਾ ਗਿਆ ਹੈ। ਇਸ ਲਈ ਕਾਲਜ ਦੇ 30 ਵਿਦਿਆਰਥੀਆਂ ਦੀ ਟੀਮ ਨੇ ਸਖ਼ਤ ਮਿਹਨਤ ਕੀਤੀ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਇਸ ਤਰ੍ਹਾਂ ਦੀ ਕਾਰ ਬਾਜ਼ਾਰ ‘ਚ ਤਿੰਨ ਤੋਂ ਚਾਰ ਲੱਖ ਰੁਪਏ ‘ਚ ਮਿਲਦੀ ਹੈ। ਇਹ ਇੱਕ ਫਾਰਮੂਲਾ ਰੇਸਿੰਗ ਕਾਰ ਵਾਂਗ ਹੈ, ਜਿਸ ਨੂੰ ਸਿਰਫ਼ ਸੀਮਿੰਟ ਦੀਆਂ ਪਟੜੀਆਂ ‘ਤੇ ਹੀ ਚਲਾਇਆ ਜਾ ਸਕਦਾ ਹੈ ਨਾ ਕਿ ਹੋਰ ਸੜਕਾਂ ‘ਤੇ। ਇਹ ਕਾਰ ਜ਼ਮੀਨ ਤੋਂ ਸਿਰਫ਼ ਢਾਈ ਸੈਂਟੀਮੀਟਰ ਉੱਪਰ ਹੀ ਚੱਲ ਸਕਦੀ ਹੈ। ਇਸ ਕਾਰ ‘ਚ 5 ਗੇਅਰ ਅਤੇ 4 ਟਾਇਰ ਹਨ। ਟਾਇਰ ਦੀ ਲੰਬਾਈ ਲਗਭਗ 6 ਇੰਚ ਹੈ। ਇਹ ਕਾਰ ਪੈਟਰੋਲ ‘ਤੇ ਚੱਲਦੀ ਹੈ। ਕਾਰ ‘ਚ 4.5 ਲੀਟਰ ਦਾ ਪੈਟਰੋਲ ਟੈਂਕ ਲਗਾਇਆ ਗਿਆ ਹੈ। ਇਸ ਨੂੰ ਗੋਕਾਰਟ ਕਾਰ ਕਿਹਾ ਜਾਂਦਾ ਹੈ। ਵੈਸੇ ਤਾਂ ਗੋਕਾਰਟ ਕਾਰ ‘ਚ ਕੁਝ ਕੰਮ ਬਾਕੀ ਹੈ, ਜਿਵੇਂ ਕਲਰ ਪੇਂਟਿੰਗ ਅਤੇ ਬੰਪਰ ਲਗਾਉਣਾ ਹੈ।
ਇੰਡੀਅਨ ਕਾਰਟਿੰਗ ਚੈਂਪੀਅਨਸ਼ਿਪ ‘ਚ ਲੈ ਜਾਵੇਗਾ ਕੋਲਹਾਪੁਰ
ਦਸ ਦਈਏ ਕਿ ਮਕੈਨੀਕਲ ਦੇ ਵਿਦਿਆਰਥੀ ਇਸ ਗੋਕਾਰਟ ਕਾਰ ਨੂੰ ਕੋਲਹਾਪੁਰ ‘ਚ ਹੋਣ ਵਾਲੀ ਇੰਡੀਅਨ ਕਾਰਟਿੰਗ ਚੈਂਪੀਅਨਸ਼ਿਪ ‘ਚ ਲੈ ਕੇ ਜਾਣਗੇ। ਵਿਦਿਆਰਥੀਆਂ ਨੇ ਇਸ ਲਈ ਰਜਿਸਟ੍ਰੇਸ਼ਨ ਕਰਵਾ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਗੋਕਾਰਟ ਕਾਰ ਨੂੰ ਪੂਰੀ ਸੁਰੱਖਿਆ ਨਾਲ ਬਣਾਇਆ ਗਿਆ ਹੈ। ਵੈਸੇ ਤਾਂ ਇਸ ‘ਚ ਕੁਝ ਕੰਮ ਬਾਕੀ ਹੈ, ਜਿਸ ‘ਚ ਕਲਰ ਪੇਂਟਿੰਗ ਅਤੇ ਬੰਪਰ ਲਗਾਉਣਾ। ਹੁਣ ਵਿਦਿਆਰਥੀ ਦਾ ਮਹੱਤਵ ਗੋਕਾਰਟ ਕਾਰ ਲੈ ਕੇ ਜਬਲਪੁਰ ਇੰਜਨੀਅਰਿੰਗ ਕਾਲਜ ਦਾ ਨਾਂ ਰੌਸ਼ਨ ਕਰਨਾ ਹੈ।
Recent Posts
- Crown of goddess Kali, gifted by PM Modi, stolen from temple in Bangladesh
- Hezbollah leader survives assassination attempt amid Israeli strikes that kill 22 in Beirut
- ਕ੍ਰਿਕਟ ਦੇ ਬਦਲੇ ਨਿਯਮ, ਹੁਣ ਇਸ ਕੇਸ ‘ਚ ਦੁਬਾਰਾ ਨਹੀਂ ਮਿਲੇਗੀ ਬੈਟਿੰਗ, ਮੰਨਿਆ ਜਾਵੇਗਾ
- ਸਚਿਨ ਤੇਂਦੁਲਕਰ ਦੇ ਬਰਾਬਰ ਪਹੁੰਚੇ ਜੋ ਰੂਟ, ਪਰ ਵਿਰਾਟ ਦੇ ਇਸ ਰਿਕਾਰਡ ਤੋਂ ਅਜੇ ਵੀ ਦੂਰ
- Ratan tata death: ਸਿਰਫ ਵੋਲਟਾਸ ਹੀ ਨਹੀਂ, ਸਵੇਰ ਤੋਂ ਰਾਤ ਤੱਕ ਤੁਹਾਡਾ ਕੰਮ ਟਾਟਾ ਦੇ ਬਿਨਾਂ ਨਹੀਂ ਚੱਲ ਸਕਦਾ