- January 18, 2025
- Updated 2:52 am
1 ਲੱਖ ਰੁਪਏ ਦੀਆਂ ਚੱਪਲਾਂ! ਖਾਸੀਅਤਾਂ ਜਾਣ ਦੰਦਾਂ ਹੇਠ ਆ ਜਾਣਗੀਆਂ ਉਂਗਲਾਂ, ਵੀਡੀਓ ਹੋ ਰਹੀ ਵਾਇਰਲ
- 70 Views
- admin
- July 17, 2024
- Viral News
ਤਸਵੀਰ ਵਿੱਚ ਵਿਖਾਈ ਦੇ ਰਹੀਆਂ ਇਹ ਚੱਪਲਾਂ ਭਾਰਤ ਦੇ ਲਗਭਗ ਹਰ ਘਰ ‘ਚ ਹੋਣਗੀਆਂ। ਤੁਸੀ ਇਨ੍ਹਾਂ ਚੱਪਲਾਂ ਨੂੰ ਦੁਕਾਨਾਂ ਤੋਂ 100 ਰੁਪਏ ਦੇ ਨੇੜੇ-ਤੇੜੇ ਵੀ ਖਰੀਦਿਆ ਹੋਵੇਗਾ। ਪਰ ਕੀ ਤੁਸੀ ਸੋਚ ਸਕਦੇ ਹੋ ਕੇ ਇਨ੍ਹਾਂ ਚੱਪਲਾਂ ਦੀ ਕੀਮਤ 1 ਲੱਖ ਰੁਪਏ ਵੀ ਹੋ ਸਕਦੀ ਹੈ। ਜੀ ਹਾਂ, ਇਹ ਸੱਚ ਹੈ। ਸਾਊਦੀ ਅਰਬ ‘ਚ ਇਨ੍ਹਾਂ ਚੱਪਲਾਂ ਦੀ ਕੀਮਤ 4500 ਰਿਆਲ ਭਾਵ ਭਾਰਤੀ ਕਰੰਸੀ ਅਨੁਸਾਰ 1 ਲੱਖ ਰੁਪਏ ਹੈ।
ਇਸਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇਹ ਹਵਾਈ ਚੱਪਲਾਂ (Chappal in Saudi Arabia viral video) 100-200 ਰੁਪਏ ਵਿੱਚ ਨਹੀਂ, ਸਗੋਂ 1 ਲੱਖ ਰੁਪਏ ਵਿੱਚ ਵਿਕ ਰਹੀਆਂ ਹਨ।
ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਦੇ ਅਨੁਸਾਰ, ਸਾਊਦੀ ਅਰਬ ਵਿੱਚ ਮਹਿੰਗਾਈ ਦੀ ਸਥਿਤੀ ਅਜਿਹੀ ਹੈ ਕਿ ਇੱਥੇ ਚੱਪਲਾਂ ਨੂੰ ਟ੍ਰੇ ਉੱਤੇ ਕੱਚ ਦੀ ਸ਼ੈਲਫ ਵਿੱਚ ਗਹਿਣਿਆਂ ਵਾਂਗ ਰੱਖਿਆ ਜਾਂਦਾ ਹੈ। ਇਸ ਤੋਂ ਇਲਾਵਾ ਇਸ ਦੀ ਕੀਮਤ ਇੰਨੀ ਜ਼ਿਆਦਾ ਹੈ ਕਿ ਸ਼ਾਇਦ ਕੋਈ ਵੀ ਇਸ ਨੂੰ ਖਰੀਦਣ ਤੋਂ ਪਹਿਲਾਂ ਘੱਟੋ-ਘੱਟ 100 ਵਾਰ ਸੋਚੇਗਾ। ਲਖਾਨੀ ਕੰਪਨੀ ਦੀਆਂ ਸਫ਼ੈਦ-ਨੀਲੀਆਂ ਚੱਪਲਾਂ ਆਨਲਾਈਨ ਸ਼ਾਪਿੰਗ ਵੈੱਬਸਾਈਟ ਅਮੇਜ਼ਨ ‘ਤੇ 259 ਰੁਪਏ ‘ਚ ਉਪਲਬਧ ਹਨ। ਜਦੋਂ ਕਿ ਇੱਕ ਹੋਰ ਕੰਪਨੀ ਦੀਆਂ ਚੱਪਲਾਂ ਦੀ ਕੀਮਤ 369 ਰੁਪਏ ਹੈ।
We Indians use these sandals as a toilet footwear ???? pic.twitter.com/7EtWY27tDT
— Rishi Bagree (@rishibagree) July 16, 2024
ਸਾਊਦੀ ਅਰਬ ‘ਚ ਇਹ ਚੱਪਲਾਂ 1 ਲੱਖ ਰੁਪਏ ਤੋਂ ਥੋੜ੍ਹੀ ਜਿਹੀ ਜ਼ਿਆਦਾ ਕੀਮਤ ‘ਚ ਵਿਕ ਰਹੀਆਂ ਹਨ। ਇਹ ਵੀਡੀਓ ਟਵਿੱਟਰ ਐਕਸ @rishigree ਰਾਹੀਂ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਗਈ ਹੈ, ਜਿਸ ‘ਚ ਇਸ ਚੱਪਲ ਨਾਲ ਜੁੜੀ ਵੀਡੀਓ ਪੋਸਟ ਹੈ। ਵੀਡੀਓ ‘ਚ ਇਕ ਵਿਕਰੇਤਾ ਸ਼ੀਸ਼ੇ ਦੀ ਸ਼ੈਲਫ ‘ਚੋਂ ਚੱਪਲਾਂ ਕੱਢਦਾ ਦਿਖਾਈ ਦੇ ਰਿਹਾ ਹੈ। ਫਿਰ ਉਹ ਚੱਪਲਾਂ ਗਾਹਕ ਦੇ ਸਾਹਮਣੇ ਰੱਖ ਦਿੰਦਾ ਹੈ ਅਤੇ ਇਸ ਦੀਆਂ ਖਾਸੀਅਤਾਂ ਵੀ ਦੱਸਦਾ ਹੈ।
ਰਿਸ਼ੀ ਦੀ ਇਹ ਪੋਸਟ ਵਾਇਰਲ ਹੋ ਰਹੀ ਹੈ, ਇਸ ਨੂੰ 18 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ ਅਤੇ ਕਈ ਲੋਕਾਂ ਨੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਲੋਕਾਂ ਵੱਲੋਂ ਵੱਖੋ-ਵੱਖਰੀਆਂ ਪ੍ਰਤੀਕਿਰਿਆਵਾਂ ਵੀ ਆ ਰਹੀਆਂ ਹਨ, ਜਿਨ੍ਹਾਂ ‘ਚ ਇੱਕ ਮਜ਼ਾਕੀਆਂ ਟਿੱਪਣੀ ਸੀ ਕਿ ਭਾਰਤੀਆਂ ਨੂੰ ਇਸ ਮੌਕੇ ਦਾ ਫਾਇਦਾ ਉਠਾਉਣਾ ਚਾਹੀਦਾ ਹੈ ਅਤੇ ਭਾਰਤ ਤੋਂ ਇਹ ਚੱਪਲਾਂ 100 ਰੁਪਏ ਵਿੱਚ ਖਰੀਦ ਕੇ ਸਾਊਦੀ ਅਰਬ ਵਿੱਚ 4500 ਰਿਆਲ ਵਿੱਚ ਵੇਚਣੀਆਂ ਚਾਹੀਦੀਆਂ ਹਨ।
Recent Posts
- Crown of goddess Kali, gifted by PM Modi, stolen from temple in Bangladesh
- Hezbollah leader survives assassination attempt amid Israeli strikes that kill 22 in Beirut
- ਕ੍ਰਿਕਟ ਦੇ ਬਦਲੇ ਨਿਯਮ, ਹੁਣ ਇਸ ਕੇਸ ‘ਚ ਦੁਬਾਰਾ ਨਹੀਂ ਮਿਲੇਗੀ ਬੈਟਿੰਗ, ਮੰਨਿਆ ਜਾਵੇਗਾ
- ਸਚਿਨ ਤੇਂਦੁਲਕਰ ਦੇ ਬਰਾਬਰ ਪਹੁੰਚੇ ਜੋ ਰੂਟ, ਪਰ ਵਿਰਾਟ ਦੇ ਇਸ ਰਿਕਾਰਡ ਤੋਂ ਅਜੇ ਵੀ ਦੂਰ
- Ratan tata death: ਸਿਰਫ ਵੋਲਟਾਸ ਹੀ ਨਹੀਂ, ਸਵੇਰ ਤੋਂ ਰਾਤ ਤੱਕ ਤੁਹਾਡਾ ਕੰਮ ਟਾਟਾ ਦੇ ਬਿਨਾਂ ਨਹੀਂ ਚੱਲ ਸਕਦਾ