- January 18, 2025
- Updated 2:52 am
ਸਕੂਲ ‘ਚ ਫੇਸ਼ੀਅਲ ਕਰਵਾ ਰਹੀ ਸੀ ਪ੍ਰਿੰਸੀਪਲ ਸਾਹਿਬਾ, ਵੀਡੀਓ ਬਣਾਉਣ ‘ਤੇ ਮੈਡਮ ਦੇ ਵੱਢ ਦਿੱਤੀ ‘ਦੰਦੀ’, ਦੇਖੋ Viral Video
- 99 Views
- admin
- April 25, 2024
- Viral News
Princial bite Teacher video: ਉਤਰ ਪ੍ਰਦੇਸ਼ (UP Viral Video) ਦੇ ਉਨਾਵ ਤੋਂ ਇੱਕ ਬਹੁਤ ਹੀ ਖੌਫਨਾਕ ਖਬਰ ਸਾਹਮਣੇ ਆ ਰਹੀ ਹੈ। ਇਥੇ ਇੱਕ ਪ੍ਰਿੰਸੀਪਲ ਸਾਹਿਬਾ ਨੂੰ ਫੇਸ਼ੀਅਲ ਦਾ ਅਜਿਹਾ ਚਸਕਾ ਵਿਖਾਈ ਦਿੱਤਾ ਕਿ ਉਸ ਦੀ ਇਸ ਹਰਕਤ ਨੂੰ ਇੱਕ ਅਧਿਆਪਕਾ ਨੇ ਕੈਮਰੇ ‘ਚ ਕੈਦ ਕਰਨਾ ਚਾਹਿਆ ਤਾਂ ਪ੍ਰਿੰਸੀਪਲ ਸਾਹਿਬ ਦੇ ਅੰਦਰਲਾ ਜਾਨਵਰ ਜਾਗ ਪਿਆ ਅਤੇ ਉਸ ਨੇ ਅਧਿਆਪਕ ਦੇ ਦੰਦੀ ਵੱਢ ਲਈ।
ਓਨਾਵ ਜ਼ਿਲ੍ਹੇ ਦੇ ਇੱਕ ਸਰਕਾਰੀ ਸਕੂਲ ਦੀ ਇਸ ਘਟਨਾ ਦੀ ਖੌਫਨਾਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਹ ਖੂੰਖਾਰ ਪ੍ਰਿੰਸੀਪਲ ਜਨਪਦ ਦੇ ਬੀਘਾਪੁਰ ਵਿਕਾਸਖੰਡ ਦੇ ਪ੍ਰਾਇਮਰੀ ਸਕੂਲ ਦੀ ਦੱਸੀ ਜਾ ਰਹੀ ਹੈ, ਜੋ ਕਿ ਸਕੂਲ ‘ਚ ਬੱਚਿਆਂ ਦੀ ਪੜ੍ਹਾਈ ਵੱਲ ਧਿਆਨ ਦੇਣ ਦੀ ਥਾਂ ਰਸੋਈ ਦੇ ਅੰਦਰ ਹੀ ਆਪਣੀ ਸੁੰਦਰਤਾ ਚਮਕਾਉਣ ਖਾਤਰ ਫੇਸ਼ੀਅਲ ਕਰਵਾਉਣ ਲੱਗ ਪਈ।
ਦੱਸਿਆ ਜਾ ਰਿਹਾ ਹੈ ਕਿ ਸਕੂਲ ਦੀ ਪ੍ਰਿੰਸੀਪਲ ਸੰਗੀਤਾ ਸਿੰਘ ਨੇ ਇੱਕ ਬਿਊਟੀ ਪਾਰਲਰ ਸੰਚਾਲਕ ਨੂੰ ਬੁਲਾਇਆ ਅਤੇ ਸਕੂਲ ਦੀ ਰਸੋਈ ਵਿੱਚ ਫੇਸ਼ੀਅਲ ਕਰਵਾਉਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਸਕੂਲ ਵਿੱਚ ਅਧਿਆਪਕ ਅਮਨ ਖਾਨ ਵੀ ਪਹੁੰਚ ਗਈ। ਅਮਨ ਨੇ ਆਪਣਾ ਮੋਬਾਈਲ ਕੈਮਰਾ ਚਾਲੂ ਕੀਤਾ ਅਤੇ ਵੀਡੀਓ ਬਣਾਉਂਦੀ ਹੋਈ ਰਸੋਈ ਦੇ ਕਮਰੇ ਵਿੱਚ ਦਾਖਲ ਹੋ ਗਈ। ਇਸ ਦੌਰਾਨ ਮੁੱਖ ਅਧਿਆਪਕਾ ਫੇਸ਼ੀਅਲ ਕਰਵਾ ਰਹੀ ਸੀ ਤਾਂ ਅਮਨ ਨੂੰ ਦੇਖਦੇ ਹੀ ਅੱਗ ਬਬੂਲਾ ਹੋ ਗਈ ਅਤੇ ਅਧਿਆਪਕ ਅਮਨ ‘ਤੇ ਹਮਲਾ ਕਰ ਦਿੱਤਾ।
#Shocking news Unnao |#यूपी के #उन्नाव में हेड शिक्षिका ने प्राथमिक विद्यालय को बनाया ब्यूटी पार्लर !!
विद्यालय में बच्चो को पढ़ाने के बजाए चल रहा है ब्यूटी पार्लर, हेड शिक्षिका संगीता सिंह का किचन में फेशियल कराते वीडियो !!
शिक्षण के बजाए रसोई घर मे ‘फेशियल’ करा रही थी हेड… pic.twitter.com/1ujtKvYiNM
— MANOJ SHARMA LUCKNOW UP???????????????????????? (@ManojSh28986262) April 18, 2024
ਅਮਨ ਨੇ ਆਰੋਪ ਲਾਇਆ ਕਿ ਇਸ ਦੌਰਾਨ ਪ੍ਰਿੰਸੀਪਲ ਨੇ ਉਸ ਦੇ ਹੱਥ ‘ਤੇ ਦੰਦੀ ਵੱਢ ਦਿੱਤੀ। ਅਮਨ ਖਾਨ ਦੇ ਦੋਵੇਂ ਹੱਥਾਂ ‘ਤੇ ਵੀ ਕਈ ਥਾਵਾਂ ‘ਤੇ ਸੱਟ ਵੀ ਲੱਗੀ ਹੈ। ਜਦੋਂ ਇਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਤਾਂ ਲੋਕਾਂ ਨੇ ਤਰ੍ਹਾਂ-ਤਰ੍ਹਾਂ ਦੀਆਂ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ।
ਮਾਮਲੇ ਸਬੰਧੀ ਉਨਾਵ ਪੁਲਿਸ ਨੇ ਦੱਸਿਆ ਕਿ ਥਾਣਾ ਬਿਘਾਪੁਰ ਵਿਖੇ ਮਿਲੀ ਸ਼ਿਕਾਇਤ ਦੇ ਆਧਾਰ ‘ਤੇ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ।
Recent Posts
- Crown of goddess Kali, gifted by PM Modi, stolen from temple in Bangladesh
- Hezbollah leader survives assassination attempt amid Israeli strikes that kill 22 in Beirut
- ਕ੍ਰਿਕਟ ਦੇ ਬਦਲੇ ਨਿਯਮ, ਹੁਣ ਇਸ ਕੇਸ ‘ਚ ਦੁਬਾਰਾ ਨਹੀਂ ਮਿਲੇਗੀ ਬੈਟਿੰਗ, ਮੰਨਿਆ ਜਾਵੇਗਾ
- ਸਚਿਨ ਤੇਂਦੁਲਕਰ ਦੇ ਬਰਾਬਰ ਪਹੁੰਚੇ ਜੋ ਰੂਟ, ਪਰ ਵਿਰਾਟ ਦੇ ਇਸ ਰਿਕਾਰਡ ਤੋਂ ਅਜੇ ਵੀ ਦੂਰ
- Ratan tata death: ਸਿਰਫ ਵੋਲਟਾਸ ਹੀ ਨਹੀਂ, ਸਵੇਰ ਤੋਂ ਰਾਤ ਤੱਕ ਤੁਹਾਡਾ ਕੰਮ ਟਾਟਾ ਦੇ ਬਿਨਾਂ ਨਹੀਂ ਚੱਲ ਸਕਦਾ