- January 19, 2025
- Updated 2:52 am
ਲੋਕ ਸਭਾ ਚੋਣਾਂ ਦਾ ਦੂਜਾ ਪੜ੍ਹਾਅ: ਜਾਣੋ ਕਿਹੜੀਆਂ ਹੌਟ ਸੀਟਾਂ ‘ਤੇ ਪੈਣਗੀਆਂ ਵੋਟਾਂ ਅਤੇ ਕਿਹੜੇ ਦਿੱਗਜ਼ਾਂ ਦੀ ਕਿਸਮਤ ਹੋਵੇਗੀ ਕੈਦ
Lok Sabha Elections 2024 voting 2nd phase: ਲੋਕ ਸਭਾ ਚੋਣਾਂ 2024 ਦੇ ਦੂਜੇ ਪੜ੍ਹਾਅ ਲਈ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਚੋਣਾਂ ਦੇ ਦੂਜੇ ਪੜ੍ਹਾਅ ਤਹਿਤ 26 ਅਪ੍ਰੈਲ ਨੂੰ ਵੋਟਾਂ ਪੈਣਗੀਆਂ। 13 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ (UTs) ਦੇ 89 ਹਲਕਿਆਂ ‘ਚ 18ਵੀਆਂ ਲੋਕ ਸਭਾ ਚੋਣਾਂ ਲਈ ਦੂਜੇ ਪੜਾਅ ਦੀ ਵੋਟਿੰਗ 26 ਅਪ੍ਰੈਲ 2024 ਨੂੰ ਸ਼ੁਰੂ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ।
ਕਿਹੜੇ ਰਾਜਾਂ ‘ਚ ਕਿੰਨੀਆਂ ਸੀਟਾਂ ‘ਤੇ ਪੈਣਗੀਆਂ ਵੋਟਾਂ
ਲੋਕ ਸਭਾ ਚੋਣਾਂ ਦੇ ਦੂਜੇ ਪੜ੍ਹਾਅ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਵਿੱਚ ਵੋਟਾਂ ਪੈਣੀਆਂ ਹਨ। ਇਸ ਵਿੱਚ ਕੇਰਲ ਦੀਆਂ ਸਾਰੀਆਂ 20 ਸੀਟਾਂ, ਕਰਨਾਟਕ ਦੀਆਂ 28 ਵਿੱਚੋਂ 14 ਸੀਟਾਂ, ਰਾਜਸਥਾਨ ਦੀਆਂ 13 ਸੀਟਾਂ, ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ ਵਿੱਚ ਅੱਠ-8 ਸੀਟਾਂ, ਮੱਧ ਪ੍ਰਦੇਸ਼ ਦੀਆਂ ਸੱਤ ਸੀਟਾਂ, ਅਸਾਮ ਅਤੇ ਬਿਹਾਰ ਵਿੱਚ ਪੰਜ-ਪੰਜ, ਛੱਤੀਸਗੜ੍ਹ ਦੀਆਂ ਤਿੰਨ-ਤਿੰਨ ਸੀਟਾਂ ਸ਼ਾਮਲ ਹਨ। ਪੱਛਮੀ ਬੰਗਾਲ ਅਤੇ ਮਨੀਪੁਰ, ਤ੍ਰਿਪੁਰਾ ਅਤੇ ਜੰਮੂ ਅਤੇ ਕਸ਼ਮੀਰ ਵਿੱਚ ਇੱਕ-ਇੱਕ ਸੀਟ।
ਲੋਕ ਸਭਾ ਚੋਣਾਂ ਦੇ ਦੂਜੇ ਪੜ੍ਹਾਅ ਦੀ ਤਰੀਕ ਅਤੇ ਸਮਾਂ
ਚੋਣ ਕਮਿਸ਼ਨ ਦੀ ਸਮਾਂ ਸਾਰਣੀ ਅਨੁਸਾਰ 18ਵੀਆਂ ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ਲਈ ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਵੇਗੀ ਅਤੇ ਸ਼ਾਮ 5 ਵਜੇ ਸਮਾਪਤ ਹੋਵੇਗੀ।
ਵੋਟਿੰਗ ਵਾਲੇ ਰਾਜਾਂ/ਹਲਕਿਆਂ ਦੀ ਸੂਚੀ
S.No | States/UT | No. of seats | Constituencies |
1 | ਆਸਾਮ | 5 | ਕਰੀਮਗੰਜ, ਸਿਲੀਚਰ, ਮੰਗਲਦੋਈ, ਨਾਓਗੌਂਗ, ਕਾਲੀਆਬੋਰ |
2 | ਬਿਹਾਰ | 5 | ਕਿਸ਼ਨਗੰਜ, ਕਟਿਹਾਰ, ਪੂਰਨੀਆ, ਭਾਗਲਪੁਰ, ਬਾਂਕਾ |
3 | ਛੱਤੀਸਗੜ੍ਹ | 3 | ਰਾਜਨੰਦਗਾਓਂ, ਮਹਾਸਮੁੰਡ, ਕੰਕੇਰ |
4 | ਜੰਮੂ ਐਂਡ ਕਸ਼ਮੀਰ | 1 | ਜੰਮੂ |
5 | ਕਰਨਾਟਕਾ | 14 | ਉਡਪੀ ਚਿਕਾਮੰਗਲੂਰ, ਹਸਨ, ਦਕਸ਼ਿਣਾ ਕੰਨੜਾ, ਤੁਮਕਰ, ਮਾਂਡਿਆ, ਮੈਸੂਰ, ਚਮਰਾਜਾ ਨਗਰ, ਬੈਂਗਲੌਰ ਦਿਹਾਤੀ, ਬੈਂਗਲੌਰ ਉਤਰ, ਬੈਂਗਲੌਰ ਸੈਂਟਰਲ, ਬੈਂਗਲੌਰ ਦੱਖਣ, ਚਿਕਬਲਾਪੂਰ, ਕੋਲਾਰ |
6 | ਕੇਰਲਾ | 20 | ਕਾਸਰਗੋਡ, ਕੰਨੂਰ, ਵਟਾਕਾਰਾ, ਵਾਇਨਾਡ, ਕੋਝੀਕੋਡ, ਮਲੱਪੁਰਮ, ਪੋਨਾਨੀ, ਪਲੱਕੜ, ਅਲਾਥੁਰ, ਤ੍ਰਿਸ਼ੂਰ, ਚਲਾਕੁਡੀ, ਏਰਨਾਕੁਲਮ, ਇਡੁੱਕੀ, ਕੋਟਾਯਮ, ਅਲਾਪੁਝਾ, ਮਾਵੇਲੀਕਾਰਾ, ਪਠਾਨਮਥਿੱਟਾ, ਕੋਲਮ, ਅਟਿਂਗਲ, ਤਿਰੂਵਨੰਤਪੁਰਮ |
7 | ਮੱਧ ਪ੍ਰਦੇਸ਼ | 7 | ਟੀਕਮਗੜ੍ਹ, ਦਮੋਹ, ਖਜੂਰਾਹੋ, ਸਤਨਾ, ਰੀਵਾ, ਹੋਸ਼ੰਗਾਬਾਦ, ਬੈਤੁਲ |
8 | ਮਹਾਰਾਸ਼ਟਰਾ | 8 | ਬੁਲਢਾਨਾ, ਅਕੋਲਾ, ਅਮਰਾਵਤੀ (SC), ਵਰਧਾ, ਯਵਤਮਾਲ-ਵਾਸ਼ਿਮ, ਹਿੰਗੋਲੀ, ਨਾਂਦੇੜ, ਪਰਭਨੀ |
9 | ਮਣੀਪੁਰ | 1 | ਬਾਹਰੀ ਮਣੀਪੁਰ |
10 | ਰਾਜਸਥਾਨ | 13 | ਟੋਂਕ-ਸਵਾਈ ਮਾਧੋਪੁਰ, ਅਜਮੇਰ, ਪਾਲੀ, ਜੋਧਪੁਰ, ਬਾੜਮੇਰ, ਜਲੌਰ, ਉਦੈਪੁਰ, ਬਾਂਸਵਾੜਾ, ਚਿਤੌੜਗੜ੍ਹ, ਰਾਜਸਮੰਦ, ਭੀਲਵਾੜਾ, ਕੋਟਾ, ਝਾਲਾਵਾੜ-ਬਾਰਨ। |
11 | ਤ੍ਰਿਪੁਰਾ | 1 | ਤ੍ਰਿਪੁਰਾ ਪੂਰਬ |
12 | ਉਤਰ ਪ੍ਰਦੇਸ਼ | 8 | ਅਮਰੋਹਾ, ਮੇਰਠ, ਬਾਗਪਤ, ਗਾਜ਼ੀਆਬਾਦ, ਗੌਤਮ ਬੁੱਧ ਨਗਰ, ਅਲੀਗੜ੍ਹ, ਮਥੁਰਾ, ਬੁਲੰਦਸ਼ਹਿਰ। |
13 | ਪੱਛਮੀ ਬੰਗਾਲ | 3 | ਦਾਰਜੀਲਿੰਗ, ਰਾਏਗੰਜ, ਬਲੁਰਘਾਟ |
ਲੋਕ ਸਭਾ ਚੋਣਾਂ ਦਾ ਦੂਜਾ ਪੜ੍ਹਾਅ — ਮੁੱਖ ਉਮੀਦਵਾਰ
ਲੋਕ ਸਭਾ ਫੇਜ਼ 2 ‘ਚ ਚੋਣ ਲੜਨ ਵਾਲੇ ਪ੍ਰਮੁੱਖ ਉਮੀਦਵਾਰਾਂ ਵਿੱਚ ਤਿਰੂਵਨੰਤਪੁਰਮ ਤੋਂ ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ, ਕਾਂਗਰਸ ਆਗੂ ਸ਼ਸ਼ੀ ਥਰੂਰ ਵੀ ਤਿਰੂਵਨੰਤਪੁਰਮ ਤੋਂ, ਭਾਜਪਾ ਦੀ ਤੇਜਸਵੀ ਸੂਰਿਆ ਬੇਂਗਲੁਰੂ ਦੱਖਣੀ ਤੋਂ, ਹੇਮਾ ਮਾਲਿਨੀ ਮਥੁਰਾ ਤੋਂ, ਅਰੁਣ ਗੋਵਿਲ ਮੇਰਠ ਤੋਂ, ਰਾਹੁਲ ਗਾਂਧੀ, ਵਾਇਨਾਡ ਤੋਂ ਕਾਂਗਰਸ ਦੀ ਨੁਮਾਇੰਦਗੀ ਕਰ ਰਹੇ ਹਨ। ਇਸੇ ਤਰ੍ਹਾਂ ਬੰਗਲੌਰ ਦਿਹਾਤੀ ਤੋਂ ਕਰਨਾਟਕ ਦੇ ਉਪ ਮੁੱਖ ਮੰਤਰੀ ਡੀਕੇ ਸ਼ਿਵਕੁਮਾਰ ਦੇ ਭਰਾ ਡੀਕੇ ਸੁਰੇਸ਼, ਮਾਂਡਿਆ ਤੋਂ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਐਚਡੀ ਕੁਮਾਰਸਵਾਮੀ, ਪੂਰਨੀਆ ਤੋਂ ਆਜ਼ਾਦ ਉਮੀਦਵਾਰ ਪੱਪੂ ਯਾਦਵ ਅਤੇ ਵਾਇਨਾਡ ਤੋਂ ਸੀਪੀਆਈ ਦੇ ਐਨੀ ਰਾਜਾ ਮੈਦਾਨ ‘ਚ ਹਨ।
ਦੱਸ ਦਈਏ ਕਿ ਭਾਰਤੀ ਚੋਣ ਕਮਿਸ਼ਨ (ECI) ਵੱਲੋਂ ਐਲਾਨੇ ਪ੍ਰੋਗਰਾਮ ਅਨੁਸਾਰ ਤੀਜੇ ਪੜਾਅ ਦੀਆਂ ਵੋਟਾਂ 7 ਮਈ ਨੂੰ, ਚੌਥੇ ਪੜਾਅ ਲਈ 13 ਮਈ, ਪੰਜਵਾਂ ਚੌਥੇ ਪੜਾਅ ਲਈ 20 ਮਈ, ਛੇਵਾਂ ਪੜਾਅ ਲਈ 25 ਮਈ ਅਤੇ ਆਖਰੀ ਪੜਾਅ ਲਈ 1 ਜੂਨ ਨੂੰ ਵੋਟਾਂ ਪੈਣੀਆਂ ਹਨ। ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ।
Recent Posts
- Crown of goddess Kali, gifted by PM Modi, stolen from temple in Bangladesh
- Hezbollah leader survives assassination attempt amid Israeli strikes that kill 22 in Beirut
- ਕ੍ਰਿਕਟ ਦੇ ਬਦਲੇ ਨਿਯਮ, ਹੁਣ ਇਸ ਕੇਸ ‘ਚ ਦੁਬਾਰਾ ਨਹੀਂ ਮਿਲੇਗੀ ਬੈਟਿੰਗ, ਮੰਨਿਆ ਜਾਵੇਗਾ
- ਸਚਿਨ ਤੇਂਦੁਲਕਰ ਦੇ ਬਰਾਬਰ ਪਹੁੰਚੇ ਜੋ ਰੂਟ, ਪਰ ਵਿਰਾਟ ਦੇ ਇਸ ਰਿਕਾਰਡ ਤੋਂ ਅਜੇ ਵੀ ਦੂਰ
- Ratan tata death: ਸਿਰਫ ਵੋਲਟਾਸ ਹੀ ਨਹੀਂ, ਸਵੇਰ ਤੋਂ ਰਾਤ ਤੱਕ ਤੁਹਾਡਾ ਕੰਮ ਟਾਟਾ ਦੇ ਬਿਨਾਂ ਨਹੀਂ ਚੱਲ ਸਕਦਾ