- January 19, 2025
- Updated 2:52 am
‘ਰਾਸ਼ਟਰਪਤੀ ਤੋਂ ਲੈ ਕੇ PM ਤੱਕ ਲਾਈ ਇਨਸਾਫ਼ ਦੀ ਗੁਹਾਰ…’ ਹੁਣ ਲਿਟ-ਲਿਟ ਅਫ਼ਸਰਾਂ ਦੇ ਹਾੜ੍ਹੇ ਕੱਢ ਰਿਹੈ ਬਜ਼ੁਰਗ ਕਿਸਾਨ
- 69 Views
- admin
- July 17, 2024
- Viral News
Madhya Pardesh News : ਮੱਧ ਪ੍ਰਦੇਸ਼ ‘ਚ ਲੈਂਡ ਮਾਫੀਆ ਕਿਵੇਂ ਕਿਸਾਨਾਂ ਉਪਰ ਹਾਵੀ ਹੈ, ਇਸ ਦੀ ਇੱਕ ਤਸਵੀਰ ਮੰਦਸੌਰ ਤੋਂ ਸਾਹਮਣੇ ਆਈ ਹੈ। ਇਥੇ ਮੰਗਲਵਾਰ ਨੂੰ ਹਫਤਾਵਾਰੀ ਜਨਤਕ ਸੁਣਵਾਈ ਦੌਰਾਨ ਪਿੰਡ ਸਕੰਤਲੀ ਦਾ ਇਕ ਬਜ਼ੁਰਗ ਕਿਸਾਨ ਜ਼ਮੀਨ ‘ਤੇ ਲਿਟ-ਲਿਟ ਕੇ ਕੁਲੈਕਟਰ ਦਫਤਰ ਪਹੁੰਚਿਆ ਅਤੇ ਇਨਸਾਫ਼ ਲਈ ਆਪਣੀ ਅਰਜ਼ੀ ਸੌਂਪੀ। ਮਾਮਲਾ ਬਜ਼ੁਰਗ ਕਿਸਾਨ ਕੋਲੋਂ ਲੈਂਡ ਮਾਫੀਆ ਵੱਲੋਂ ਜ਼ਮੀਨ ਹੜੱਪਣ ਦਾ ਹੈ, ਜਿਸ ਨੂੰ ਲੈ ਕੇ ਬਜ਼ੁਰਗ ਸ਼ੰਕਰਲਾਲ, ਕੁਲੈਕਟਰ ਦਫ਼ਤਰ ਅਤੇ ਤਹਿਸੀਲ ਦਫ਼ਤਰ ਦੇ ਚੱਕਰ ਲਗਾ ਕੇ ਪ੍ਰੇਸ਼ਾਨ ਹੋ ਗਿਆ ਸੀ। ਅਧਿਕਾਰੀਆਂ ਵੱਲੋਂ ਉਸ ਦੀ ਕੋਈ ਗੱਲ ਨਾ ਸੁਣੇ ਜਾਣ ‘ਤੇ ਉਸ ਨੇ ਇਹ ਤਰੀਕਾ ਅਪਣਾਇਆ ਅਤੇ ਕੁਲੈਕਟਰ ਦਲੀਪ ਯਾਦਵ ਨੂੰ ਆਪਣੀ ਦਰਖਾਸਤ ਸੌਂਪੀ।
ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ (Kisan rolling on floor Viral Video) ਹੋ ਰਹੀ ਹੈ ਅਤੇ ਲੋਕਾਂ ਵੱਲੋਂ ਕਿਸਾਨ ਨੂੰ ਇਨਸਾਫ਼ ਦੇਣ ਲਈ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ। ਮੰਦਸੌਰ ਕੁਲੈਕਟਰ ਦਫਤਰ ‘ਚ ਹੰਗਾਮਾ ਕਰਨ ਵਾਲੇ ਬਜ਼ੁਰਗ ਕਿਸਾਨ ਦਾ ਨਾਂ ਸ਼ੰਕਰਲਾਲ ਪਾਟੀਦਾਰ ਹੈ। 65 ਸਾਲਾ ਬਜ਼ੁਰਗ ਦਾ ਕਹਿਣਾ ਹੈ ਕਿ ਉਹ 2010 ਤੋਂ ਆਪਣੀ ਜ਼ਮੀਨ ਲਈ ਲੜ ਰਿਹਾ ਹੈ ਪਰ ਕੋਈ ਵੀ ਅਧਿਕਾਰੀ ਉਸ ਦੀ ਗੱਲ ਨਹੀਂ ਸੁਣ ਰਿਹਾ। ਉਸ ਨੇ ਕਿਹਾ ਕਿ ਰਾਸ਼ਟਰਪਤੀ ਤੋਂ ਲੈ ਕੇ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਤੱਕ ਹਰ ਥਾਂ ਇਨਸਾਫ਼ ਦੀ ਅਪੀਲ ਕੀਤੀ ਹੈ। ਪਰ ਉਸ ਦੇ ਕੇਸ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਇਸਤੋਂ ਇਲਾਵਾ ਉਹ ਇਥੇ ਕੁਲੈਕਟਰ ਦਫ਼ਤਰ ਵਿੱਚ 25 ਤੋਂ ਵੱਧ ਵਾਰ ਆਪਣੀ ਅਰਜ਼ੀ ਦੇ ਚੁੱਕਿਆ ਹੈ।
यह किसान मंदसौर का हैं, इसका आरोप है कि इसका ज़मीन फर्जी दस्तावेजों के जरिये कुछ लोगों ने हड़प ली है … लेकिन लाख कोशिश करने के बाद भी पुलिस ने इसकी मदद नहीं की जिसके बाद यह कलेक्टर दफ्तर से यूं निराश होकर लौटेने लगा pic.twitter.com/63VgHqpHfz
— Priya singh (@priyarajputlive) July 17, 2024
ਸ਼ੰਕਰਲਾਲ ਪਿਤਾ ਫੂਲਚੰਦ ਪਾਟੀਦਾਰ ਪਿੰਡ ਸਕੰਤਲੀ ਦਾ ਰਹਿਣ ਵਾਲਾ ਹੈ, ਜਿਸ ਦੀ ਜ਼ਮੀਨ ਪਿੰਡ ਸੁਰਖੇੜਾ ਤਹਿਸੀਲ ਸੀਤਾਮੌ ਵਿਖੇ ਹੈ। ਉਸ ਨੇ ਦੱਸਿਆ ਕਿ ਇਹ ਮਾਮਲਾ 14 ਸਾਲ ਪੁਰਾਣਾ ਹੈ ਅਤੇ ਕਰੀਬ 9 ਵਿੱਘੇ ਜ਼ਮੀਨ ਹੈ। ਬਜ਼ੁਰਗ ਨੇ ਆਰੋਪ ਲਾਇਆ ਕਿ ਉਸ ਦੀ ਇਸ ਜ਼ਮੀਨ ਨੂੰ ਕੁਲੈਕਟੋਰੇਟ ਦਫ਼ਤਰ ‘ਚ ਤਾਇਨਾਤ ਬਾਬੂ ਦੇਸ਼ਮੁਖ ਨੇ ਧੋਖੇ ਨਾਲ ਆਪਣੇ ਪੁੱਤਰ ਅਸ਼ਵਨੀ ਦੇਸ਼ਮੁਖ ਦੇ ਨਾਂ ‘ਤੇ ਤਬਦੀਲ ਕਰ ਦਿੱਤਾ ਹੈ, ਜਿਸ ਲਈ ਉਹ 2010 ਤੋਂ ਸੰਘਰਸ਼ ਕਰ ਰਿਹਾ ਹੈ।
ਬਜ਼ੁਰਗ ਦਾ ਕਹਿਣਾ ਹੈ ਕਿ ਉਹ ਸਾਲਾਂ ਤੋਂ ਇਸ ਜ਼ਮੀਨ ’ਤੇ ਖੇਤੀ ਕਰ ਰਿਹਾ ਹੈ। ਹੁਣ ਇਨ੍ਹਾਂ ਲੋਕਾਂ ਨੇ ਧੋਖੇ ਨਾਲ ਉਸ ਦੀ ਜ਼ਮੀਨ ਆਪਣੇ ਨਾਂ ਕਰਵਾ ਲਈ ਹੈ। ਹੁਣ ਉਹ ਗੁੰਡਿਆਂ ਅਤੇ ਬਦਮਾਸ਼ਾਂ ਰਾਹੀਂ ਜ਼ਮੀਨ ‘ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਉਸ ਨੇ ਕਿਹਾ ਕਿ ਉਸ ਨੂੰ ਗੁੰਡਿਆਂ ਰਾਹੀਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਜ਼ਮੀਨ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਦੇ ਡਰ ਕਾਰਨ ਮੈਂ ਰਾਤ ਨੂੰ ਸੌਂ ਵੀ ਨਹੀਂ ਸਕਦਾ।
Recent Posts
- Crown of goddess Kali, gifted by PM Modi, stolen from temple in Bangladesh
- Hezbollah leader survives assassination attempt amid Israeli strikes that kill 22 in Beirut
- ਕ੍ਰਿਕਟ ਦੇ ਬਦਲੇ ਨਿਯਮ, ਹੁਣ ਇਸ ਕੇਸ ‘ਚ ਦੁਬਾਰਾ ਨਹੀਂ ਮਿਲੇਗੀ ਬੈਟਿੰਗ, ਮੰਨਿਆ ਜਾਵੇਗਾ
- ਸਚਿਨ ਤੇਂਦੁਲਕਰ ਦੇ ਬਰਾਬਰ ਪਹੁੰਚੇ ਜੋ ਰੂਟ, ਪਰ ਵਿਰਾਟ ਦੇ ਇਸ ਰਿਕਾਰਡ ਤੋਂ ਅਜੇ ਵੀ ਦੂਰ
- Ratan tata death: ਸਿਰਫ ਵੋਲਟਾਸ ਹੀ ਨਹੀਂ, ਸਵੇਰ ਤੋਂ ਰਾਤ ਤੱਕ ਤੁਹਾਡਾ ਕੰਮ ਟਾਟਾ ਦੇ ਬਿਨਾਂ ਨਹੀਂ ਚੱਲ ਸਕਦਾ