- January 18, 2025
- Updated 2:52 am
ਮੁਹੰਮਦ ਸ਼ਮੀ ਤੇ ਸਾਨੀਆ ਮਿਰਜ਼ਾ ਕਰਵਾਉਣ ਜਾ ਰਹੇ ਵਿਆਹ ? ਵਾਇਰਲ ਖ਼ਬਰਾਂ ‘ਤੇ ਟੈਨਿਸ ਸਟਾਰ ਦੇ ਪਿਤਾ ਨੇ ਤੋੜੀ ਚੁੱਪੀ
- 66 Views
- admin
- June 21, 2024
- Viral News
Mohammed Shami and Sania Mirza News : ਕੀ ਭਾਰਤੀ ਕ੍ਰਿਕਟ ਦੇ ਦਿੱਗਜ਼ ਗੇਂਦਬਾਜ ਮੁਹੰਮਦ ਸ਼ਮੀ ਅਤੇ ਟੈਨਿਸ ਸਨਸਨੀ ਸਾਨੀਆ ਮਿਰਜ਼ਾ ਵਿਆਹ ਕਰਨ ਜਾ ਰਹੇ ਹਨ। ਸੋਸ਼ਲ ਮੀਡੀਆ ‘ਤੇ ਦੋਵਾਂ ਦੇ ਵਿਆਹ ਦੀਆਂ ਅਫਵਾਹਾਂ ਦਾ ਬਾਜ਼ਾਰ ਗਰਮ ਹੈ। ਖੇਡ ਦੇ ਦੋਵੇਂ ਦਿੱਗਜ਼ ਸਟਾਰ ਸੋਸ਼ਲ ਮੀਡੀਆ ‘ਤੇ ਟ੍ਰੈਂਡ ਕਰ ਰਹੇ ਹਨ, ਜਿਸ ਕਾਰਨ ਪ੍ਰਸ਼ੰਸਕਾਂ ਨੂੰ ਇਹ ਭੁਲੇਖਾ ਪੈ ਗਿਆ ਹੈ ਕਿ ਕੀ ਦੋਵੇਂ ਸੱਚਮੁੱਚ ਵਿਆਹ ਕਰਨ ਜਾ ਰਹੇ ਹਨ। ਪਰ ਹੁਣ ਸਾਨੀਆ ਮਿਰਜ਼ਾ ਦੇ ਪਿਤਾ ਇਮਰਾਨ ਮਿਰਜ਼ਾ ਨੇ ਇਨ੍ਹਾਂ ਅਫਵਾਹਾਂ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਇਨ੍ਹਾਂ ਅਫਵਾਹਾਂ ਦੀ ਸੱਚਾਈ ਦੱਸੀ ਹੈ।
ਇਮਰਾਨ ਮਿਰਜ਼ਾ ਨੇ NDTV ‘ਤੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਸਾਨੀਆ-ਸ਼ਮੀ ਦੇ ਵਿਆਹ ਦੀਆਂ ਗੱਲਾਂ ਬਕਵਾਸ ਹਨ। ਸਾਨੀਆ ਕਦੇ ਸ਼ਮੀ ਨੂੰ ਮਿਲੀ ਵੀ ਨਹੀਂ। ਦੱਸ ਦੇਈਏ ਕਿ ਸਾਨੀਆ ਨੇ ਇਸ ਸਾਲ ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਤੋਂ ਤਲਾਕ ਲੈ ਲਿਆ ਹੈ, ਉਥੇ ਹੀ ਮੁਹੰਮਦ ਸ਼ਮੀ ਵੀ ਆਪਣੀ ਪਹਿਲੀ ਪਤਨੀ ਹਸੀਨ ਜਹਾਂ ਤੋਂ ਵੱਖ ਹੋ ਚੁੱਕੇ ਹਨ।
ਭਾਰਤੀ ਟੈਨਿਸ ਆਈਕਨ ਸਾਨੀਆ ਮਿਰਜ਼ਾ ਨੇ ਹਾਲ ਹੀ ਵਿੱਚ ਹੱਜ ਦੀ ਪਵਿੱਤਰ ਯਾਤਰਾ ਸ਼ੁਰੂ ਕੀਤੀ ਹੈ। ਹਾਲਾਂਕਿ ਅਜੇ 5 ਮਹੀਨੇ ਪਹਿਲਾਂ ਹੀ ਉਨ੍ਹਾਂ ਨੇ ਆਪਣੇ ਕ੍ਰਿਕਟਰ ਪਤੀ ਸ਼ੋਏਬ ਮਲਿਕ ਤੋਂ ਵੱਖ ਹੋਣ ਦਾ ਐਲਾਨ ਕੀਤਾ ਸੀ।
ਦੱਸ ਦਈਏ ਕਿ ਐਤਵਾਰ ਨੂੰ ਸੋਸ਼ਲ ਮੀਡੀਆ ‘ਤੇ ਇਕ ਪੋਸਟ ‘ਚ ਸਾਨੀਆ ਨੇ ਲਿਖਿਆ ਸੀ, “ਇਸ ਪਰਿਵਰਤਨਸ਼ੀਲ ਅਨੁਭਵ ਦੀ ਤਿਆਰੀ ਕਰਦੇ ਹੋਏ, ਮੈਂ ਕਿਸੇ ਵੀ ਗਲਤੀ ਅਤੇ ਕਮੀਆਂ ਲਈ ਤੁਹਾਡੇ ਤੋਂ ਨਿਮਰਤਾ ਨਾਲ ਮੁਆਫੀ ਮੰਗਦੀ ਹਾਂ।” ਸਾਨੀਆ ਨੇ ਅੱਗੇ ਕਿਹਾ ਕਿ ਉਹ ਉਮੀਦ ਕਰਦੀ ਹੈ ਕਿ ਅੱਲ੍ਹਾ ਉਸ ਦੀਆਂ ਦੁਆਵਾਂ ਨੂੰ ਸਵੀਕਾਰ ਕਰੇਗਾ ਅਤੇ ਉਸ ਨੂੰ ਇਸ ਰਾਹ ‘ਤੇ ਅਗਵਾਈ ਕਰੇਗਾ।
Recent Posts
- Crown of goddess Kali, gifted by PM Modi, stolen from temple in Bangladesh
- Hezbollah leader survives assassination attempt amid Israeli strikes that kill 22 in Beirut
- ਕ੍ਰਿਕਟ ਦੇ ਬਦਲੇ ਨਿਯਮ, ਹੁਣ ਇਸ ਕੇਸ ‘ਚ ਦੁਬਾਰਾ ਨਹੀਂ ਮਿਲੇਗੀ ਬੈਟਿੰਗ, ਮੰਨਿਆ ਜਾਵੇਗਾ
- ਸਚਿਨ ਤੇਂਦੁਲਕਰ ਦੇ ਬਰਾਬਰ ਪਹੁੰਚੇ ਜੋ ਰੂਟ, ਪਰ ਵਿਰਾਟ ਦੇ ਇਸ ਰਿਕਾਰਡ ਤੋਂ ਅਜੇ ਵੀ ਦੂਰ
- Ratan tata death: ਸਿਰਫ ਵੋਲਟਾਸ ਹੀ ਨਹੀਂ, ਸਵੇਰ ਤੋਂ ਰਾਤ ਤੱਕ ਤੁਹਾਡਾ ਕੰਮ ਟਾਟਾ ਦੇ ਬਿਨਾਂ ਨਹੀਂ ਚੱਲ ਸਕਦਾ