- January 18, 2025
- Updated 2:52 am
‘ਮਾਂ ਤੁਝੇ ਸਲਾਮ’ ਗੀਤ ‘ਤੇ ਨੱਚਦਿਆਂ ਸ਼ਖਸ ਦੀ ਹੋਈ ਮੌਤ, ਲੋਕ ਸੀਨ ਸਮਝ ਮਾਰਦੇ ਰਹੇ ਤਾੜੀਆਂ…ਵੇਖੋ ਘਟਨਾ ਦੀ Viral Video
- 88 Views
- admin
- May 31, 2024
- Viral News
Man dancing on Maa Tujhe Salaam song died : ਮੱਧ ਪ੍ਰਦੇਸ਼ ਦੇ ਇੰਦੌਰ (Indore Tragedy) ਵਿੱਚ ਇੱਕ ਬਹੁਤ ਹੀ ਦੁਖਦਾਈ ਘਟਨਾ ਵਾਪਰੀ ਹੈ, ਜਿੱਥੇ ਇੱਕ ਯੋਗਾ ਕੇਂਦਰ ਵਿੱਚ ਦੇਸ਼ ਭਗਤੀ ਦੇ ਗੀਤ ‘ਤੇ ਪੇਸ਼ਕਾਰੀ ਦਿੰਦੇ ਹੋਏ ਇੱਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 73 ਸਾਲਾ ਲਵਿੰਦਰ ਸਿੰਘ ਛਾਬੜਾ ਵਜੋਂ ਹੋਈ ਹੈ, ਜੋ ਤਿਰੰਗਾ ਝੰਡਾ ਫੜ ਕੇ ‘ਮਾਂ ਤੁਝੇ ਸਲਾਮ’ ਗੀਤ ‘ਤੇ ਪੇਸ਼ਕਾਰੀ ਦਿੰਦੇ ਸਮੇਂ ਅਚਾਨਕ ਸਟੇਜ ‘ਤੇ ਡਿੱਗ ਗਏ।
ਦੁਖਦਾਈ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਲਵਿੰਦਰ ਸਿੰਘ ਉਦੋਂ ਅਚਾਨਕ ਡਿੱਗ ਗਏ, ਜਦੋਂ ਉਹ ਪੇਸ਼ਕਾਰੀ ਦੇ ਰਹੇ ਸਨ। ਪਰ ਇਸ ਗੰਭੀਰ ਘਟਨਾ ਤੋਂ ਅਣਜਾਣ ਲੋਕ ਇਸ ਨੂੰ ਸੀਨ ਸਮਝ ਕੇ ਤਾੜੀਆਂ ਮਾਰਦੇ ਰਹੇ।
ਇਹ ਘਟਨਾ ਸ਼ਹਿਰ ਦੇ ਫੁੱਟੀ ਕੋਠੀ ਇਲਾਕੇ ਵਿੱਚ ਸਥਿਤ ਆਸਥਾ ਯੋਗ ਕ੍ਰਾਂਤੀ ਕੇਂਦਰ ਵਿੱਚ ਵਾਪਰੀ। ਕੇਂਦਰ ਵਿੱਚ ਕਰਵਾਏ ਗਏ ਦੇਸ਼ ਭਗਤੀ ਸਮਾਗਮ ਦੌਰਾਨ ਲਵਿੰਦਰ ਸਿੰਘ ਛਾਬੜਾ ਹੱਥ ਵਿੱਚ ਭਾਰਤੀ ਝੰਡਾ ਲੈ ਕੇ ਜੋਸ਼ ਨਾਲ ਪੇਸ਼ਕਾਰੀ ਦਿੰਦੇ ਹੋਏ ਅਚਾਨਕ ਜ਼ਮੀਨ ’ਤੇ ਡਿੱਗ ਗਏ। ਦਰਸ਼ਕਾਂ ਦੀਆਂ ਤਾੜੀਆਂ ਜਾਰੀ ਰਹੀਆਂ ਕਿਉਂਕਿ ਉਨ੍ਹਾਂ ਨੇ ਉਸ ਦੇ ਡਿੱਗਣ ਨੂੰ ਪੇਸ਼ਕਾਰੀ ਦਾ ਹਿੱਸਾ ਸਮਝ ਲਿਆ।
Another Sudden Death Video
Retired soldier Balbinder Chawda suffered a fatal heart attack while singing a patriotic song in Indore.
He died while being taken to the hospital.– Children kept clapping, feels that He is Performing…pic.twitter.com/hSCQxt0Svr
— زماں (@Delhiite_) May 31, 2024
ਉਪਰੰਤ ਜਦੋਂ ਉਹ ਨਾ ਉਠੇ ਤਾਂ ਆਸਥਾ ਯੋਗ ਕ੍ਰਾਂਤੀ ਦੇ ਮੈਂਬਰਾਂ ਨੇ ਤੁਰੰਤ ਲਵਿੰਦਰ ਸਿੰਘ ਛਾਬੜਾ ਨੂੰ ਹਸਪਤਾਲ ਪਹੁੰਚਾਇਆ। ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸ਼ੁਰੂਆਤੀ ਡਾਕਟਰੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ, ਪਰ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਕੋਈ ਠੋਸ ਸਿੱਟਾ ਕੱਢਿਆ ਜਾ ਸਕੇਗਾ।
Recent Posts
- Crown of goddess Kali, gifted by PM Modi, stolen from temple in Bangladesh
- Hezbollah leader survives assassination attempt amid Israeli strikes that kill 22 in Beirut
- ਕ੍ਰਿਕਟ ਦੇ ਬਦਲੇ ਨਿਯਮ, ਹੁਣ ਇਸ ਕੇਸ ‘ਚ ਦੁਬਾਰਾ ਨਹੀਂ ਮਿਲੇਗੀ ਬੈਟਿੰਗ, ਮੰਨਿਆ ਜਾਵੇਗਾ
- ਸਚਿਨ ਤੇਂਦੁਲਕਰ ਦੇ ਬਰਾਬਰ ਪਹੁੰਚੇ ਜੋ ਰੂਟ, ਪਰ ਵਿਰਾਟ ਦੇ ਇਸ ਰਿਕਾਰਡ ਤੋਂ ਅਜੇ ਵੀ ਦੂਰ
- Ratan tata death: ਸਿਰਫ ਵੋਲਟਾਸ ਹੀ ਨਹੀਂ, ਸਵੇਰ ਤੋਂ ਰਾਤ ਤੱਕ ਤੁਹਾਡਾ ਕੰਮ ਟਾਟਾ ਦੇ ਬਿਨਾਂ ਨਹੀਂ ਚੱਲ ਸਕਦਾ