- January 19, 2025
- Updated 2:52 am
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਕੈਂਪਸ ‘ਚ ਮੱਚਿਆ ਹੰਗਾਮਾ, ਖਾਣੇ ‘ਚੋਂ ਨਿਕਲਿਆ ‘ਕਾਕਰੋਚ’
- 58 Views
- admin
- June 20, 2024
- Viral News
Cockroach found in food : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ (Punjab University Chandigarh) ਦੇ ਵਿੱਚ ਉਸ ਸਮੇਂ ਹੰਗਾਮਾ ਮੱਚ ਗਿਆ, ਜਦੋਂ ਖਾਣ ਲਾਇਕ ਰੋਟੀ ਦੇ ਵਿੱਚੋਂ ਕੋਕਰੇਜ ਨਿਕਲਿਆ। ਦਰਅਸਲ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਪੁਆਇੰਟ ਉੱਤੇ ਬਹੁਤ ਸਾਰੀਆਂ ਅਜਿਹੀਆਂ ਦੁਕਾਨਾਂ ਹਨ, ਜਿਨ੍ਹਾਂ ਤੋਂ ਸਟੂਡੈਂਟਸ ਰੋਟੀ ਜਾਂ ਹੋਰ ਖਾਣ ਦੀ ਸਮੱਗਰੀ ਖਰੀਦੇ ਹਨ। ਪਰ ਅੱਜ ਦੁਪਹਿਰੇ ਜਦ ਇੱਕ ਵਿਦਿਆਰਥੀ ਵੱਲੋਂ ਖਾਣ ਲਈ ਥਾਲੀ ਲਈ ਗਈ ਤਾਂ ਉਸਦੇ ਵਿੱਚੋਂ ਕੋਕਰੇਜ ਨਿਕਲਿਆ, ਜਿਸ ਤੋਂ ਬਾਅਦ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਇਕੱਠੇ ਹੋ ਕੇ ਸਾਰੀਆਂ ਦੁਕਾਨਾਂ ਬੰਦ ਕਰਵਾ ਦਿੱਤੀਆਂ।
ਮੌਕੇ ‘ਤੇ ਵਿਦਿਆਰਥੀਆਂ ਨੇ ਇਨ੍ਹਾਂ ਦੁਕਾਨਾਂ ਦੀ ਚੈਕਿੰਗ ਲਈ ਯੂਨੀਵਰਸਿਟੀ ਦੇ ਅਧਿਕਾਰੀਆਂ ਨੂੰ ਵੀ ਕਿਹਾ। ਜਦੋਂ ਅਧਿਕਾਰੀਆਂ ਨੇ ਦੁਕਾਨਾਂ ਅੰਦਰ ਚੈਕਿੰਗ ਕੀਤੀ ਤਾਂ ਜਿਹੜੀਆਂ ਸਬਜ਼ੀਆਂ ਇੱਥੋਂ ਪ੍ਰਾਪਤ ਹੋਈਆਂ, ਉਨ੍ਹਾਂ ਵਿੱਚ ਵੀ ਉੱਲੀ ਲੱਗੀ ਹੋਈ ਪਾਈ ਗਈ ਅਤੇ ਕਈਆਂ ‘ਚ ਸੁੰਡ ਨਜ਼ਰ ਆਏ। ਵਿਦਿਆਰਥੀਆਂ ਦਾ ਕਹਿਣਾ ਸੀ ਕਿ ਜੇਕਰ ਯੂਨੀਵਰਸਿਟੀ ਜਲਦ ਇਸ ‘ਤੇ ਕੋਈ ਕਾਰਵਾਈ ਨਹੀਂ ਕਰੇਗੀ ਤਾਂ ਫਿਰ ਅਸੀਂ ਖੁਦ ਕਾਰਵਾਈ ਲਈ ਮਜਬੂਰ ਹੋਣਗੇ। ਵਿਦਿਆਰਥੀਆਂ ਨੇ ਕਿਹਾ ਕਿ ਜੇਕਰ ਯੂਨੀਵਰਸਿਟੀ ਪ੍ਰਸ਼ਾਸਨ ਇਸ ਸਬੰਧੀ ਕੋਈ ਕਰਵਾਈ ਨਹੀਂ ਕਰਦਾ ਤਾਂ ਅੱਜ ਅਜੇ ਦੁਕਾਨਾਂ ਬੰਦ ਕੀਤੀਆਂ ਹਨ, ਅਗਲੇ ਦਿਨਾਂ ਵਿੱਚ ਫਿਰ ਸਟੂਡੈਂਟ ਸੈਂਟਰ ਬੰਦ ਕੀਤਾ ਜਾਵੇਗਾ।
ਉਧਰ, ਯੂਨੀਵਰਸਿਟੀ ਦੇ ਚੈਕਿੰਗ ਕਰਨ ਆਏ ਅਧਿਕਾਰੀਆਂ ਨੇ ਕੁਝ ਵੀ ਕਹਿਣ ਤੋਂ ਮਨਾ ਕਰ ਦਿੱਤਾ ਅਤੇ ਕੇਵਲ ਇਹ ਕਿਹਾ ਕਿ ਅਸੀਂ ਚੈਕਿੰਗ ਕਰਕੇ ਆਪਣੀ ਰਿਪੋਰਟ ਦੇ ਦਵਾਂਗੇ।
ਦੁਕਾਨਦਾਰ ਨੇ ਕਿਹਾ- ਵਿਦਿਆਰਥੀਆਂ ਦਾ ਕੰਮ ਹੀ ਦੋਸ਼ ਲਾਉਣਾ
ਦੂਜੇ ਪਾਸੇ ਦੁਕਾਨਦਾਰ ਨੇ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਦਾ ਕੰਮ ਹੀ ਦੋਸ਼ ਲਾਉਣਾ ਹੈ ਅਤੇ ਇਨ੍ਹਾਂ ਨੇ ਦੋਸ਼ ਹੀ ਲਾਉਣੇ ਹਨ। ਉਸ ਨੇ ਕਿਹਾ ਕਿ 3 ਸਾਲ ਹੋ ਗਏ ਹਨ, ਕੋਈ ਰੇਟ ਨਹੀਂ ਵਧਿਆ ਹੈ। ਪਰ ਇਹ ਕਹਿੰਦੇ ਹਨ ਕਿ ਇਨ੍ਹਾਂ ਨੂੰ ਸਬਸਿਡੀ ‘ਤੇ ਮਿਲਣਾ ਚਾਹੀਦਾ ਹੈ। ਉਸ ਨੇ ਕਿਹਾ ਕਿ ਸਾਨੂੰ ਨਾ ਤਾਂ ਬਿਜਲੀ ਸਬਸਿਡੀ ‘ਤੇ ਮਿਲਦੀ ਹੈ, ਨਾ ਹੀ ਲੇਬਰ ਅਤੇ ਨਾ ਹੀ ਰਾਸ਼ਨ ਸਬਸਿਡੀ ‘ਤੇ ਮਿਲਦਾ ਹੈ, ਸਭ ਕੁੱਝ ਮਾਰਕੀਟ ਵਿਚੋਂ ਖਰੀਦਿਆ ਜਾਂਦਾ ਹੈ। ਰੋਲਾ ਸਿਰਫ਼ ਰੇਟ ਨਾ ਵਧਾਉਣਾ ਦਾ ਹੈ ਸਿਰਫ਼।
ਗਲੀਆਂ ਸਬਜ਼ੀਆਂ ਬਾਰੇ ਉਸ ਨੇ ਕਿਹਾ ਕਿ ਹੋ ਸਕਦਾ ਹੈ ਵਿਚੋਂ ਕੋਈ ਨਿਕਲ ਆਈ ਹੋਵੇ, ਪਰ ਵਰਤੋਂ ਤਾਂ ਨਹੀਂ ਕੀਤੀ ਗਈ। ਉਨ੍ਹਾਂ ਦੇ ਬੱਚੇ ਵੀ ਇਥੇ ਹੀ ਰੋਟੀ ਖਾਂਦੇ ਹਨ। 5 ਸਾਲ ਤੋਂ ਇਥੇ ਸਬਜ਼ੀ ਵਰਤੀ ਜਾ ਰਹੀ ਹੈ, ਪਰ ਅੱਜ ਇੱਕ ਕੀੜਾ ਨਿਕਲ ਆਇਆ ਤਾਂ ਇਨ੍ਹਾਂ ਨੇ ਇਸ ਨੂੰ ਰਾਇ ਦਾ ਪਹਾੜ ਬਣਾ ਲਿਆ।
Recent Posts
- Crown of goddess Kali, gifted by PM Modi, stolen from temple in Bangladesh
- Hezbollah leader survives assassination attempt amid Israeli strikes that kill 22 in Beirut
- ਕ੍ਰਿਕਟ ਦੇ ਬਦਲੇ ਨਿਯਮ, ਹੁਣ ਇਸ ਕੇਸ ‘ਚ ਦੁਬਾਰਾ ਨਹੀਂ ਮਿਲੇਗੀ ਬੈਟਿੰਗ, ਮੰਨਿਆ ਜਾਵੇਗਾ
- ਸਚਿਨ ਤੇਂਦੁਲਕਰ ਦੇ ਬਰਾਬਰ ਪਹੁੰਚੇ ਜੋ ਰੂਟ, ਪਰ ਵਿਰਾਟ ਦੇ ਇਸ ਰਿਕਾਰਡ ਤੋਂ ਅਜੇ ਵੀ ਦੂਰ
- Ratan tata death: ਸਿਰਫ ਵੋਲਟਾਸ ਹੀ ਨਹੀਂ, ਸਵੇਰ ਤੋਂ ਰਾਤ ਤੱਕ ਤੁਹਾਡਾ ਕੰਮ ਟਾਟਾ ਦੇ ਬਿਨਾਂ ਨਹੀਂ ਚੱਲ ਸਕਦਾ