- December 3, 2024
- Updated 5:24 am
ਤਰਾਸਦੀ: ਐਂਬੂਲੈਂਸ ਨਾ ਮਿਲਣ ‘ਤੇ ਬਿਮਾਰ ਪਤਨੀ ਨੂੰ ਕਈ ਕਿਲੋਮੀਟਰ ਦੂਰ ਹਸਪਤਾਲ ਮੋਢਿਆ ‘ਤੇ ਚੁੱਕ ਲਿਆਇਆ ਪਤੀ, ਵੀਡੀਓ ਵਾਇਰਲ
- 72 Views
- admin
- April 25, 2024
- Viral News
Madhya Pardesh News: ਮੱਧ ਪ੍ਰਦੇਸ਼ ‘ਚ ਤਰਾਸਦੀ ਭਰੀ ਇੱਕ ਤਸਵੀਰ ਵਿਖਾਈ ਦਿੱਤੀ ਹੈ। ਇਥੇ ਸਿੰਗਰੌਲੀ ‘ਚ ਇੱਕ ਵਿਅਕਤੀ ਨੂੰ ਆਪਣੀ ਬਿਮਾਰ ਪਤਨੀ ਨੂੰ ਕਈ ਕਿਲੋਮੀਟਰ ਦੂਰ ਹਸਪਤਾਲ ਮੋਢਿਆਂ ‘ਤੇ ਚੁੱਕ ਕੇ ਲਿਆਉਣਾ ਪਿਆ, ਕਿਉਂਕਿ ਉਸ ਨੂੰ ਬਿਮਾਰ ਪਤਨੀ ਲਈ ਹਸਪਤਾਲ ਤੋਂ ਐਂਬੂਲੈਂਸ ਨਹੀਂ ਮਿਲੀ ਸੀ।
ਪਤਾ ਲੱਗਾ ਹੈ ਜਿਹੜੇ ਪਿੰਡ ਤੋਂ ਵਿਅਕਤੀ ਆ ਰਿਹਾ ਹੈ, ਉਸ ਪਿੰਡ ਵਿੱਚ ਸਹੂਲਤਾਂ ਦੇ ਨਾਂ ’ਤੇ ਕੁਝ ਵੀ ਨਹੀਂ ਹੈ। ਦੱਸਿਆ ਜਾਂਦਾ ਹੈ ਕਿ ਇੱਥੇ ਵਿਧਾਇਕ ਫੰਡ ਵਿੱਚੋਂ ਐਂਬੂਲੈਂਸ ਦਾ ਪ੍ਰਬੰਧ ਕੀਤਾ ਗਿਆ ਸੀ ਪਰ ਡਰਾਈਵਰ ਅਤੇ ਰੱਖ-ਰਖਾਅ ਦੀ ਘਾਟ ਕਾਰਨ ਇਹ ਖ਼ਰਾਬ ਹੋ ਚੁੱਕੀ ਹੈ।
ਮਾਮਲਾ ਸਿੰਗਰੌਲੀ ਜ਼ਿਲ੍ਹੇ ਦੇ ਸਰਾਏ ਇਲਾਕੇ ਦੇ ਪਿੰਡ ਪੁਤਪਨੀ ਬੇਲਵਾਨੀ ਦਾ ਹੈ। ਪਿੰਡ ਦੇ ਇੱਕ ਆਦਿਵਾਸੀ ਨੌਜਵਾਨ ਦੀ ਪਤਨੀ ਦੀ ਤਬੀਅਤ ਅਚਾਨਕ ਵਿਗੜ ਗਈ ਸੀ। ਉਸਨੇ ਸਰਾਏ ਦੇ ਕਮਿਊਨਿਟੀ ਹੈਲਥ ਸੈਂਟਰ ਤੱਕ ਪਹੁੰਚਣ ਲਈ ਐਂਬੂਲੈਂਸ ਦਾ ਪ੍ਰਬੰਧ ਕਰਨ ਦੀ ਕੋਸ਼ਿਸ਼ ਕੀਤੀ। ਉਸ ਨੇ ਲੋਕਾਂ ਨਾਲ ਸੰਪਰਕ ਕੀਤਾ, ਪਰ ਕੋਈ ਫਾਇਦਾ ਨਹੀਂ ਹੋਇਆ। ਉਸ ਨੂੰ ਕਈ ਘੰਟੇ ਐਂਬੂਲੈਂਸ ਨਹੀਂ ਮਿਲੀ। ਇਸ ਦੌਰਾਨ ਉਸ ਦੀ ਪਤਨੀ ਦੀ ਹਾਲਤ ਵੀ ਵਿਗੜ ਰਹੀ ਸੀ। ਇਹ ਦੇਖ ਕੇ ਉਹ ਆਪਣੀ ਪਤਨੀ ਨੂੰ ਮੋਢੇ ‘ਤੇ ਚੁੱਕ ਕੇ ਕਮਿਊਨਿਟੀ ਹੈਲਥ ਸੈਂਟਰ ਪਹੁੰਚਿਆ।
MP: ये वीडियो सिंगरौली जिले का है. इसमें एक आदिवासी युवक पत्नी को कंधे पर अस्पताल ले जा रहा है. उसने बताया कि उसे सामुदायिक केंद्र से एंबुलेंस नहीं मिली. pic.twitter.com/bJNTv5D1AQ
— Nikhil Suryavanshi (@NikhilEditor) April 12, 2024
ਦੱਸ ਦੇਈਏ ਕਿ ਸਿੰਗਰੌਲੀ ਜ਼ਿਲੇ ਦੇ ਦਿਹਾਤੀ ਖੇਤਰਾਂ ‘ਚ ਹਾਲਾਤ ਬਦ ਤੋਂ ਬਦਤਰ ਹਨ। ਸਰਕਾਰ ਦੇ ਸਾਰੇ ਦਾਅਵਿਆਂ ਦੇ ਬਾਵਜੂਦ ਇੱਥੇ ਸਿਹਤ ਸੇਵਾਵਾਂ ਵੈਂਟੀਲੇਟਰ ‘ਤੇ ਹਨ। ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਐਂਬੂਲੈਂਸ, ਡਾਕਟਰ ਅਤੇ ਇਲਾਜ ਸਮੇਂ ਸਿਰ ਨਹੀਂ ਮਿਲਦਾ। ਇਹ ਸਭ ਕੁਝ ਗੁਆ ਕੇ ਗਰੀਬ ਪਰਿਵਾਰ ਪ੍ਰਾਈਵੇਟ ਹਸਪਤਾਲਾਂ ਵਿੱਚ ਜਾਂਦੇ ਹਨ। ਜਦੋਂ ਇਹ ਵੀਡੀਓ ਵਾਇਰਲ ਹੋਇਆ ਅਤੇ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਵਿਧਾਇਕ ਨਿਧੀ ਦੀ ਐਂਬੂਲੈਂਸ ਆਈ ਸੀ। ਪਰ, ਇਸ ਐਂਬੂਲੈਂਸ ਨੂੰ ਚਲਾਉਣ ਵਾਲਾ ਕੋਈ ਨਹੀਂ ਹੈ। ਦੂਜੇ ਪਾਸੇ ਇਸ ਦੀ ਸਾਂਭ-ਸੰਭਾਲ ਵੀ ਨਹੀਂ ਕੀਤੀ ਗਈ।
Recent Posts
- Crown of goddess Kali, gifted by PM Modi, stolen from temple in Bangladesh
- Hezbollah leader survives assassination attempt amid Israeli strikes that kill 22 in Beirut
- ਕ੍ਰਿਕਟ ਦੇ ਬਦਲੇ ਨਿਯਮ, ਹੁਣ ਇਸ ਕੇਸ ‘ਚ ਦੁਬਾਰਾ ਨਹੀਂ ਮਿਲੇਗੀ ਬੈਟਿੰਗ, ਮੰਨਿਆ ਜਾਵੇਗਾ
- ਸਚਿਨ ਤੇਂਦੁਲਕਰ ਦੇ ਬਰਾਬਰ ਪਹੁੰਚੇ ਜੋ ਰੂਟ, ਪਰ ਵਿਰਾਟ ਦੇ ਇਸ ਰਿਕਾਰਡ ਤੋਂ ਅਜੇ ਵੀ ਦੂਰ
- Ratan tata death: ਸਿਰਫ ਵੋਲਟਾਸ ਹੀ ਨਹੀਂ, ਸਵੇਰ ਤੋਂ ਰਾਤ ਤੱਕ ਤੁਹਾਡਾ ਕੰਮ ਟਾਟਾ ਦੇ ਬਿਨਾਂ ਨਹੀਂ ਚੱਲ ਸਕਦਾ