- January 18, 2025
- Updated 2:52 am
ਆਮਿਰ ਖਾਨ ਤੋਂ ਬਾਅਦ ਰਣਵੀਰ ਕਪੂਰ ਹੋਏ Deepfake ਦਾ ਸ਼ਿਕਾਰ, ਵੀਡੀਓ ਸੋਸ਼ਲ ਮੀਡੀਆ ‘ਤੇ ਹੋ ਰਹੀ ਵਾਇਰਲ
- 370 Views
- admin
- April 25, 2024
- Viral News
Ranveer Singh Deepfake video: ਡੀਪਫੇਕ ਵੀਡੀਓ ਦੀ ਲਗਾਤਾਰ ਦੁਰਵਰਤੋਂ ਦੇ ਮਾਮਲੇ ਸਾਹਮਣੇ ਆ ਰਹੇ ਹਨ। ਹੁਣ ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਇਸ ਤਕਨੀਕ ਦਾ ਸ਼ਿਕਾਰ ਹੋਏ ਹਨ। ਉਨ੍ਹਾਂ ਦੀ ਇੱਕ ਨਕਲੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੂੰ ਲੈ ਕੇ ਉਨ੍ਹਾਂ ਨੇ ਇਸ ਵੀਡੀਓ ਖਿਲਾਫ ਐਫਆਈਆਰ ਦਰਜ ਕਰਵਾਈ ਹੈ।
ਵੀਡੀਓ ਵਾਰਾਣਸੀ ਦੇ ਨਮੋ ਘਾਟ ਦੀ ਹੈ, ਜਿਥੇ ਰਣਵੀਰ ਕਪੂਰ ਬਨਾਰਸੀ ਕੱਪੜਿਆਂ ਦੀ ਮਸ਼ਹੂਰੀ ਕਰਨ ਲਈ ਪਹੁੰਚੇ ਸਨ। ਇਥੇ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਵੀ ਕੀਤੀ ਸੀ। ਇਸ ਵੀਡੀਓ ਨੂੰ ਹੀ ਬਾਅਦ ‘ਚ ਡੀਪਫੇਕ ਬਣਾਇਆ ਗਿਆ। ਵੀਡੀਓ ‘ਚ ਅਦਾਕਾਰ ਕਿਸੇ ਪਾਰਟੀ ਲਈ ਪ੍ਰਚਾਰ ਕਰਦੇ ਨਜ਼ਰ ਆ ਰਹੇ ਹਨ, ਜਿਸ ਦੇ ਵਾਇਰਲ ਹੋਣ ‘ਤੇ ਹੁਣ ਰਣਵੀਰ ਕਪੂਰ ਨੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਇਸ ਨੂੰ ਨਕਲੀ ਦੱਸਿਆ ਅਤੇ ਇਸ ਤੋਂ ਬਚਣ ਦੀ ਅਪੀਲ ਕੀਤੀ ਹੈ।
1856
ANALYSIS: FakeFACT: A digitally altered video of actor Ranveer Singh is being circulated, and he can be heard criticizing the BJP government. The fact is that this video has been digitally altered. In the original video, the actor can be heard speaking about (1/2) pic.twitter.com/H88VmfERSb
— D-Intent Data (@dintentdata) April 18, 2024
ਰਣਵੀਰ ਨੇ ਆਪਣੇ ਟਵਿੱਟਰ ਹੈਂਡਲ ‘ਤੇ ਲਿਖਿਆ, ”ਡੀਪਫੇਕ ਤੋਂ ਬਚੋ ਦੋਸਤੋ।” ਦੱਸ ਦਈਏ ਕਿ ਰਣਵੀਰ ਕਪੂਰ ਤੇ ਕ੍ਰਿਤੀ ਸੇਨਨ ਨੇ ਨਮੋ ਘਾਟ ‘ਤੇ ਡਿਜ਼ਾਈਨਰ ਮਨੀਸ਼ ਮਲਹੋਤਰਾ ਦੇ ਫੈਸ਼ਨ ਸ਼ੋਅ ‘ਚ ਕੱਪੜਿਆਂ ਦੀ ਮਾਡਲਿੰਗ ਕੀਤੀ ਸੀ।
ਅਦਾਕਾਰ ਦੇ ਬੁਲਾਰੇ ਦਾ ਕਹਿਣਾ ਹੈ, “ਹਾਂ, ਅਸੀਂ ਪੁਲਿਸ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਰਣਵੀਰ ਸਿੰਘ ਵੱਲੋਂ ਏਆਈ ਤਕਨੀਕ ਰਾਹੀਂ ਤਿਆਰ ਕੀਤੀ ਡੀਪਫੇਕ ਵੀਡੀਓ ਨੂੰ ਪ੍ਰਮੋਟ ਕਰਨ ਵਾਲੇ ਹੈਂਡਲ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ।”
ਜ਼ਿਕਰਯੋਗ ਹੈ ਕਿ ਇਸਤੋਂ ਪਹਿਲਾਂ ਆਮਿਰ ਖਾਨ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ। ਚੋਣਾਂ ਸਮੇਂ ਉਹ ਇੱਕ ਖਾਸ ਪਾਰਟੀ ਲਈ ਪ੍ਰਚਾਰ ਕਰ ਰਹੇ ਸਨ। ਇਹ ਵੀਡੀਓ ਸਾਹਮਣੇ ਆਉਂਦੇ ਹੀ ਆਮਿਰ ਖਾਨ ਨੇ ਐਫਆਈਆਰ ਦਰਜ ਕਰਵਾਈ ਸੀ।
Recent Posts
- Crown of goddess Kali, gifted by PM Modi, stolen from temple in Bangladesh
- Hezbollah leader survives assassination attempt amid Israeli strikes that kill 22 in Beirut
- ਕ੍ਰਿਕਟ ਦੇ ਬਦਲੇ ਨਿਯਮ, ਹੁਣ ਇਸ ਕੇਸ ‘ਚ ਦੁਬਾਰਾ ਨਹੀਂ ਮਿਲੇਗੀ ਬੈਟਿੰਗ, ਮੰਨਿਆ ਜਾਵੇਗਾ
- ਸਚਿਨ ਤੇਂਦੁਲਕਰ ਦੇ ਬਰਾਬਰ ਪਹੁੰਚੇ ਜੋ ਰੂਟ, ਪਰ ਵਿਰਾਟ ਦੇ ਇਸ ਰਿਕਾਰਡ ਤੋਂ ਅਜੇ ਵੀ ਦੂਰ
- Ratan tata death: ਸਿਰਫ ਵੋਲਟਾਸ ਹੀ ਨਹੀਂ, ਸਵੇਰ ਤੋਂ ਰਾਤ ਤੱਕ ਤੁਹਾਡਾ ਕੰਮ ਟਾਟਾ ਦੇ ਬਿਨਾਂ ਨਹੀਂ ਚੱਲ ਸਕਦਾ