- September 8, 2024
- Updated 3:24 pm
ਸ੍ਰੀ ਹਰਿਮੰਦਰ ਸਾਹਿਬ ‘ਚ ਯੋਗ ਨੂੰ ਲੈ ਕੇ ਵਧਿਆ ਵਿਵਾਦ: ਲੜਕੀ ਨੂੰ ਗ੍ਰਿਫ਼ਤਾਰ ਕਰਨ ਦੀ ਉੱਠੀ ਮੰਗ
- 30 Views
- admin
- June 24, 2024
- Viral News
Yoga in Golden Temple Amritsar: ਸ੍ਰੀ ਹਰਿਮੰਦਰ ਸਾਹਿਬ ‘ਚ ਯੋਗਾ ਕਰਨ ਵਾਲੀ ਸੋਸ਼ਲ ਮੀਡੀਆ ਇਨਫਲੂਐਂਸਰ ਅਰਚਨਾ ਮਕਵਾਨਾ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਜਿਥੇ ਬੀਤੇ ਦਿਨ ਲੜਕੀ ਉੱਤੇ ਪੁਲਿਸ ਨੇ ਧਾਰਾ 295 ਏ ਤਹਿਤ ਮਾਮਲਾ ਦਰਜ ਕੀਤਾ ਸੀ, ਉਥੇ ਹੀ ਹੁਣ ਅਰਚਨਾ ਮਕਵਾਨਾ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਉੱਠ ਰਹੀ ਹੈ।
ਲੜਕੀ ਨੂੰ ਗ੍ਰਿਫ਼ਤਾਰ ਕਰਨ ਦੀ ਉੱਠੀ ਮੰਗ
ਇਸ ਸਬੰਧੀ ਐੱਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਲੜਕੀ ਨੇ ਸਿੱਖ ਧਰਮ ਦੀ ਮਰਿਆਦਾ ਭੰਗ ਕੀਤੀ ਹੈ ਤੇ ਸਿੱਖਾਂ ਦੇ ਦਿਲਾਂ ਨੂੰ ਠੇਸ ਪਹੁੰਚਾਈ ਹੈਸ, ਇਸ ਲਈ ਲੜਕੀ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤੇ ਜਾਣਾ ਚਾਹੀਦਾ ਹੈ। ਐਡਵੋਕੇਟ ਧਾਮੀ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਕਾਨੂੰਨ ਮੁਤਾਬਿਕ ਲੜਕੀ ਨੂੰ ਬਣਦੀ ਸਜ਼ਾ ਦੇਵੇ ਤਾਂ ਜੋ ਅੱਗੇ ਤੋਂ ਅਜਿਹੀ ਗਲਤੀ ਕਰਨ ਦੀ ਕੋਈ ਕੋਸ਼ਿਸ਼ ਨਾ ਕਰ ਸਕੇ।
ਐੱਸਜੀਪੀਸੀ ਦੇ ਪ੍ਰਧਾਨ ਨੇ ਕਿਹਾ ਅਸੀਂ ਪਹਿਲਾਂ ਫੋਨ ਉੱਤੇ ਰੋਕ ਲਗਾਈ ਸੀ, ਪਰ ਲੋਕਾਂ ਨੂੰ ਇਸ ਨੂੰ ਮੁੱਦਾ ਬਣਾ ਲਿਆ, ਇਸ ਕਰਕੇ ਅਸੀਂ ਬਹਾਰ ਫੋਟੋ ਖਿੱਚਣ ਦੀ ਇਜ਼ਾਜ਼ਤ ਦੇ ਦਿੱਤੀ, ਪਰ ਲੋਕ ਇਸਦਾ ਗਲਤ ਫਾਇਦਾ ਚੁੱਕਦੇ ਹਨ ਜੋ ਕਿ ਸਰਾ ਸਰ ਗਲਤ ਹੈ।
ਸਿੱਖਾਂ ਨੂੰ ਬਦਨਾਮ ਕਰਨ ਦੀ ਹੋ ਰਹੀ ਹੈ ਕੋਸ਼ਿਸ਼
ਲੜਕੀ ਨੇ ਇਲਜ਼ਾਮ ਲਗਾਏ ਹਨ ਕਿ ਮੈਨੂੰ ਜਾਨੋਂ ਮਾਰਨ ਤੇ ਬਲਾਤਕਾਰ ਕਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ, ਪਰ ਇਸ ਸਬੰਧੀ ਐਸਜੀਪੀਸੀ ਨੇ ਬਿਆਨ ਦਿੰਦੇ ਹੋਏ ਕਿਹਾ ਕਿ ਇਹ ਸਰਾਸਰ ਗਲਤ ਹੈ, ਸਿੱਖ ਕਿਸੇ ਨਾਲ ਅਜਿਹਾ ਨਹੀਂ ਕਰ ਸਕੇ, ਇਹ ਸਿਰਫ਼ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਲੜਕੀ ਨੂੰ ਮਿਲੀ ਸੁਰੱਖਿਆ
ਅਰਚਨਾ ਮਕਵਾਨਾ ਨੂੰ ਮਿਲ ਰਹੀਆਂ ਧਮਕੀਆਂ ਤੋਂ ਬਾਅਦ ਗੁਜਰਾਤ ਦੀ ਬੜੌਦਾ ਪੁਲਿਸ ਨੇ ਉਸ ਨੂੰ ਸੁਰੱਖਿਆ ਦਿੱਤੀ ਸੀ। ਇਸ ਦੀ ਜਾਣਕਾਰੀ ਖੁਦ ਅਰਚਨਾ ਨੇ ਦਿੱਤੀ ਹੈ। ਅਰਚਨਾ ਮਕਵਾਨਾ ਨੇ ਸੋਸ਼ਲ ਮੀਡੀਆ ‘ਤੇ ਇੱਕ ਹੋਰ ਵੀਡੀਓ ਜਾਰੀ ਕਰਦਿਆਂ ਕਿਹਾ- ‘ਮੈਂ ਇਕ ਵਾਰ ਫਿਰ ਮਾਫੀ ਮੰਗਦੀ ਹਾਂ। ਮੇਰਾ ਕਿਸੇ ਨੂੰ ਠੇਸ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਸੀ। ਮੈਨੂੰ ਜਾਨੋਂ ਮਾਰਨ ਅਤੇ ਬਲਾਤਕਾਰ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ: ਕੌਣ ਹੈ ਅਰਚਨਾ ਮਕਵਾਨਾ ? ਹਰਿਮੰਦਰ ਸਾਹਿਬ ‘ਚ ਯੋਗਾ ਕਰਨ ‘ਤੇ ਟ੍ਰੋਲ ਹੋਈ ਲੜਕੀ, ਹੁਣ ਹੱਥ ਜੋੜ ਕੇ ਮੰਗੀ ਮਾਫੀ
ਇਹ ਵੀ ਪੜ੍ਹੋ: ਵਿਆਹ ਦੇ ਬੰਧਨ ‘ਚ ਬੱਝੇ ਸੋਨਾਕਸ਼ੀ ਤੇ ਜ਼ਹੀਰ ਇਕਬਾਲ, ਤਸਵੀਰਾਂ ਆਈਆਂ ਸਾਹਮਣੇ
Recent Posts
- ਭਾਰਤੀ ਟੀਮ ਨੇ ਚੀਨ ਨੂੰ 3-0 ਨਾਲ ਬੁਰੀ ਤਰ੍ਹਾਂ ਹਰਾਇਆ, ਜਿੱਤ ਨਾਲ ਕੀਤੀ ਸ਼ੁਰੂਆਤ
- 13 ਛੱਕੇ ਅਤੇ ਸੈਂਕੜਾ, ਰਿੰਕੂ ਸਿੰਘ ਦੇ ਸਾਥੀ ਨੇ ਮਚਾਇਆ ਕੋਹਰਾਮ, ਰੋਮਾਂਚਕ ਮੈਚ ‘ਚ…
- ਐਥਲੀਟ ਨੂੰ Gold ਜਿੱਤਣ ਦਾ ਜਸ਼ਨ ਮਨਾਉਣਾ ਪਿਆ ਮਹਿੰਗਾ, Medal ਦੂਜੇ ਖਿਡਾਰੀ ਨੂੰ ਦਿੱਤਾ
- AFG VS NZ TEST: ਭਾਰਤ ‘ਚ ਅਫਗਾਨਿਸਤਾਨ ਅਤੇ ਨਿਊਜ਼ੀਲੈਂਡ ਵਿਚਾਲੇ ਟੈਸਟ ਮੈਚ
- Mumbai: 9-foot-long crocodile safely rescued from Mulund residential society