- September 16, 2024
- Updated 6:24 am
”ਪੰਜਾਬ ‘ਚ ਨਸ਼ਾ 23 ਗੁਣਾ ਵਧ ਗਿਐ…” AAP ਵਿਧਾਇਕ ਨੇ ਮਾਨ ਸਰਕਾਰ ਨੂੰ ਵਿਖਾਇਆ ਸ਼ੀਸ਼ਾ…ਵੀਡੀਓ ਵਾਇਰਲ
- 43 Views
- admin
- June 9, 2024
- Viral News
ਲੋਕ ਸਭਾ ਚੋਣਾਂ ਵਿੱਚ 13-0 ਦਾ ਦਾਅਵਾ ਕਰਨ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਆਮ ਆਦਮੀ ਪਾਰਟੀ ਪੰਜਾਬ ਵਿੱਚ 3 ਸੀਟਾਂ ‘ਤੇ ਸਿਮਟ ਕੇ ਰਹਿ ਗਈ ਹੈ। ਇਸ ਪਿੱਛੇ ਕਾਰਨਾਂ ਵਿੱਚ ਮਾਹਰਾਂ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਮੰਤਰੀਆਂ ਨੂੰ ਆਜ਼ਾਦਾਨਾ ਤੌਰ ‘ਤੇ ਕੰਮ ਨਾ ਕਰਨ ਨੂੰ ਵੀ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ। ਪਰ ਹੁਣ ਪੰਜਾਬ ‘ਚ ਵੱਡੀ ਹਾਰ ਲਈ ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਨੇ ਹੀ ਪਾਰਟੀ ਨੂੰ ਸ਼ੀਸ਼ਾ ਵਿਖਾ ਦਿੱਤਾ ਹੈ। ਅੰਮ੍ਰਿਤਸਰ ਸੈਂਟਰਲ ਤੋਂ ਵਿਧਾਇਕ ਡਾਕਟਰ ਅਜੇ ਗੁਪਤਾ ਨੇ ਆਪਣੀ ਹੀ ਪਾਰਟੀ ਦੀ ਸੂਬਾ ਸਰਕਾਰ ਨੂੰ ਵੱਡੇ ਸਵਾਲਾਂ ਦੇ ਘੇਰੇ ਵਿੱਚ ਖੜਾ ਕਰ ਦਿੱਤਾ ਹੈ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਵਿਧਾਇਕ ਨੇ ਮਾਨ ਸਰਕਾਰ ਨੂੰ ਦਿੱਤੀ ਚੇਤਾਵਨੀ
ਵਿਧਾਇਕ ਨੇ ਮਾਨ ਸਰਕਾਰ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਨੂੰ ਅਤਿ ਕਮਜ਼ੋਰ ਕਰਾ ਦਿੰਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਨੂੰ ਪਾਵਰਾਂ ਦੇ ਕੇ ਪਸੰਦ ਦੇ ਅਫਸਰ ਨਾ ਲਾਏ ਗਏ ਤਾਂ ਉਹ ਕੋਈ ਕੰਮ ਨਹੀਂ ਕਰਨਗੇ ਕਿਉਂਕਿ ਉਨ੍ਹਾਂ ਨੂੰ ਸਰਕਾਰੀ ਦਫਤਰਾਂ ‘ਚ ਥਾਂ-ਥਾਂ ਬੇਇਜਤ ਹੋਣਾ ਪੈਂਦਾ ਹੈ ਅਤੇ ਕੋਈ ਵੀ ਅਫਸਰ ਉਨ੍ਹਾਂ ਦਾ ਕੰਮ ਕਰਕੇ ਰਾਜੀ ਨਹੀਂ ਹੁੰਦਾ।
ਇਹ ਵਾਕਿਆ ਉਦੋਂ ਸਾਹਮਣੇ ਆਇਆ ਜਦੋਂ ਲੋਕ ਸਭਾ ਚੋਣਾਂ ‘ਚ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਅੰਮ੍ਰਿਤਸਰ ਤੋਂ ‘ਆਪ’ ਉਮੀਦਵਾਰ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ 9 ਵਿਧਾਨ ਸਭਾ ਹਲਕਿਆਂ ਦੀ ਮੀਟਿੰਗ ਰੱਖ ਕੇ ਹਾਰ ਦਾ ਮੰਥਨ ਕੀਤਾ ਜਾ ਰਿਹਾ ਸੀ।
‘ਨਾ ਨਸ਼ਾ ਬੰਦ ਹੋਇਐ ਅਤੇ ਨਾ ਹੀ ਭ੍ਰਿਸ਼ਟਾਚਾਰ’
ਗੁਪਤਾ ਨੇ ਕਿਹਾ, ”ਇੱਕ ਫ਼ੀਸਦੀ ਵੀ ਬਦਲਾਅ ਨਹੀਂ ਹੋਇਆ, ਨਸ਼ਾ ਬੰਦ ਨਹੀਂ ਹੋਇਆ…ਦਰਅਸਲ ਨਸ਼ਾ ਬੰਦ ਕੀ ਹੋਣਾ ਸੀ, ਨਸ਼ਾ 23 ਗੁਣਾ ਵਧ ਗਿਆ ਪੰਜਾਬ ਦੇ ਅੰਦਰ, ਲੋਕੀ ਕਹਿੰਦੇ ਨੇ, ਲੋਕੀ ਦੱਸਦੇ ਨੇ ਆ ਕੇ ਕਿ ਡਾਕਟਰ ਸਾਬ੍ਹ ਨਸ਼ਾ ਬੰਦ ਕਿਤੇ ਨਹੀਂ ਹੋਇਆ…।” ਉਨ੍ਹਾਂ ਅੱਗੇ ਕਿਹਾ, ”ਜੇ ਆਪਾਂ ਗੱਲ ਕਰੀਏ ਪੰਜਾਬ ਦੇ ਅੰਦਰ ਭ੍ਰਿਸ਼ਟਾਚਾਰ ਦੀ, ਭ੍ਰਿਸ਼ਟਾਚਾਰ-ਭ੍ਰਿਸ਼ਟਾਚਾਰ ਕਰਦੇ ਹਾਂ, ਕਿਹੜਾ ਭ੍ਰਿਸ਼ਟਾਚਾਰ ਬੰਦ ਹੋਇਐ ਮੈਨੂੰ ਦੱਸੋ…”
ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਦਾਅਵਾ ਕੀਤਾ ਕਿ ਮੇਰਾ ਇੱਕ ਦੋਸਤ ਕਾਰੋਬਾਰੀ ਐ, ਜਿਸ ਤੋਂ ਕੰਮ ਕਰਵਾਉਣ ਲਈ ਇੱਕ ਲੱਖ ਰੁਪਏ ਦੀ ਰਿਸ਼ਵਤ ਮੰਗੀ ਗਈ, ਜਦੋਂ ਫਿਰ ਕਿਸੇ ਵਿਧਾਇਕ ਦਾ ਫੋਨ ਕਰਵਾਇਆ ਗਿਆ ਤਾਂ ਰਿਸ਼ਵਤ ਦੀ ਕੀਮਤ 5 ਲੱਖ ਰੁਪਏ ਹੋ ਗਈ। ਉਨ੍ਹਾਂ ਸਟੇਜ ‘ਤੇ ਬੈਠੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਸਿੱਧਾ ਕਿਹਾ ਕਿ ਤੁਸੀ ਬਦਲਾਅ ਦਾ ਨਾਹਰਾ ਦੇ ਕੇ ਸੱਤਾ ਵਿੱਚ ਆਏ ਸੀ, ਪਰ ਕੀ ਬਦਲਾਅ ਆਇਆ ਦੱਸੋ ਮੈਨੂੰ, ਕੀ ਇਹ ਬਦਲਾਅ ਆਇਆ ਹੈ ਸਰਕਾਰ ਦਾ, ਇਹ ਕਿੱਦਾਂ ਦਾ ਬਦਲਾਅ ਹੈ, ਇਹ ਕੋਈ ਬਦਲਾਅ ਨਹੀਂ ਹੈ…।
ਦੱਸ ਦਈਏ ਕਿ ਇਸਤੋਂ ਪਹਿਲਾਂ ਹਲਕਾ ਉੱਤਰੀ ਤੋਂ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਵੀ ਆਪਣੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਫੈਸਲਿਆਂ ਦੀ ਤਿੱਖੀ ਆਲੋਚਨਾ ਕਰ ਚੁੱਕੇ ਹਨ। ਪਰ ਪਾਰਟੀ ਵੱਲੋਂ ਹਮੇਸ਼ਾ ਉਨ੍ਹਾਂ ਦੇ ਮੁੱਦਿਆਂ ਨੂੰ ਅਣਗੌਲਿਆ ਕੀਤਾ ਗਿਆ।
Recent Posts
- Video : 13 ਸਾਲਾ ਬੱਚੀ ਦਾ PM Modi ਨੂੰ ਅਨੋਖਾ ਤੋਹਫ਼ਾ, 800 ਕਿੱਲੋ ਬਾਜ਼ਰੇ ਨਾਲ ਪੇਂਟਿੰਗ ਰਾਹੀਂ ਬਣਾਇਆ ਵਿਸ਼ਵ ਰਿਕਾਰਡ
- Terrorist killed by security forces in J&K after attempting to flee
- Emmy Awards 2024 moments: Hosts mock The Bear, SNL cast reunites, and TV’s iconic villains gather
- Kolkata doctor murder: CBI reports SHO Abhijit Mondol arrived ‘unusually’ late at crime scene
- Who is Ryan Routh? Ukraine supporter arrested for allegedly shooting at Trump in Florida