- September 16, 2024
- Updated 12:24 pm
ਝਾਂਸੀ ‘ਚ ਕੈਮਰੇ ‘ਚ ਕੈਦ ਹੋਈ ਖੌਫਨਾਕ ਵੀਡੀਓ! ਟੋਇਟਾ ਫਾਰਚੂਨਰ ਬੈਕ ਕਰਦੇ ਸਮੇਂ ਦਰੜਿਆ ਬਜ਼ੁਰਗ
- 34 Views
- admin
- May 25, 2024
- Viral News
Jhansi Car reversal Video: ਉੱਤਰ ਪ੍ਰਦੇਸ਼ ਦੇ ਝਾਂਸੀ ਇੱਕ ਬਹੁਤ ਹੀ ਰੂਹ ਕੰਬਾਊ ਹਾਦਸੇ ਦੀ ਵੀਡੀਓ ਸਾਹਮਣੇ ਆਈ ਹੈ। ਸਿਪਰੀ ਬਾਜ਼ਾਰ ਇਲਾਕੇ ‘ਚ ਟੋਇਟਾ ਫਾਰਚੂਨਰ (Toyota Fortuner) ਵੱਲੋਂ ਇਕ ਬਜ਼ੁਰਗ ਵਿਅਕਤੀ ਨੂੰ ਦਰੜ ਦਿੱਤਾ ਗਿਆ, ਜਿਸ ਕਾਰਨ ਹੋ ਉਹ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ। ਖੌਫਨਾਕ ਘਟਨਾ ਦੀ ਵੀਡੀਓ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ ਸੀ।
ਵੀਡੀਓ ਵਿੱਚ ਇੱਕ ਤੰਗ ਗਲੀ ਦਿਖਾਈ ਦੇ ਰਹੀ ਹੈ ਜਿਸ ਦੇ ਦੋਵੇਂ ਪਾਸੇ ਵਾਹਨ ਖੜ੍ਹੇ ਹਨ। ਜਦੋਂ ਡਰਾਈਵਰ ਨੇ SUV ਨੂੰ ਪਿੱਛੇ ਕਰਨਾ ਸ਼ੁਰੂ ਕੀਤਾ ਤਾਂ ਉਸਨੂੰ ਸ਼ਾਇਦ ਆਪਣੀ ਗੱਡੀ ਦੇ ਪਿੱਛੇ ਖੜੇ ਬਜ਼ੁਰਗ ਵਿਅਕਤੀ ਬਾਰੇ ਪਤਾ ਨਹੀਂ ਲੱਗਾ। 4 ਮਿੰਟ ਦੀ ਵੀਡੀਓ ਵਿੱਚ ਚਿੱਟੇ ਰੰਗ ਦੀ ਉੱਤਰ ਪ੍ਰਦੇਸ਼-ਰਜਿਸਟਰਡ ਕਾਰ ਹੌਲੀ-ਹੌਲੀ ਪਿੱਛੇ ਵੱਲ ਵੱਧ ਰਹੀ ਵਿਖਾਈ ਦਿੰਦੀ ਹੈ। ਕੁਝ ਹੀ ਦੇਰ ਬਾਅਦ ਸਥਾਨਕ ਨਿਵਾਸੀ ਰਾਜਿੰਦਰ ਗੁਪਤਾ ਗੱਡੀ ਦੀ ਲਪੇਟ ‘ਚ ਆਉਂਦਾ ਵਿਖਾਈ ਦੇ ਰਿਹਾ ਹੈ। ਗੱਡੀ ਦੀ ਟੱਕਰ ਨਾਲ ਉਹ ਡਿੱਗ ਜਾਂਦਾ ਹੈ ਅਤੇ ਗੱਡੀ ਦਾ ਇੱਕ ਟਾਇਰ ਉਪਰ ਦੀ ਲੰਘ ਜਾਂਦਾ ਹੈ, ਉਪਰੰਤ ਵਿਅਕਤੀ ਦੀ ਮੌਜੂਦਗੀ ਤੋਂ ਅਣਜਾਣ, ਡਰਾਈਵਰ ਗੱਡੀ ਹੇਠਾਂ ਵਿਅਕਤੀ ਨੂੰ ਕੁੱਝ ਮੀਟਰ ਘਸੀਟਦਾ ਰਿਹਾ।
ਗੱਡੀ ਹੇਠਾਂ ਆਏ ਰਾਜਿੰਦਰ ਗੁਪਤਾ ਦੀਆਂ ਜਦੋਂ ਚੀਖਾਂ ਵੱਜੀਆਂ ਤਾਂ ਆਸ-ਪਾਸ ਦੇ ਲੋਕਾਂ ਨੇ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਗੱਡੀ ਦੇ ਡਰਾਈਵਰ ਨੂੰ ਦੱਸਿਆ। ਅਣਜਾਣੇ ‘ਚ ਫਿਰ ਡਰਾਈਵਰ ਨੇ ਗੱਡੀ ਨੂੰ ਅੱਗੇ ਕੀਤਾ ਤਾਂ ਪੀੜਤ ਫਿਰ ਗੱਡੀ ਦੀ ਲਪੇਟ ‘ਚ ਘਸੀਟਿਆ ਗਿਆ।
Warning: Disturbing video
In UP’s Jhansi, a SUV can be seen driving in reverse over an elderly man. The victim was dragged with the SUV for few meters before it stopped and the drriver again drove over the man writhing in pain on the street. pic.twitter.com/4yOzZYjDWR
— Piyush Rai (@Benarasiyaa) May 24, 2024
ਉਪਰੰਤ, ਡਰਾਈਵਰ ਉਸ ਵਿਅਕਤੀ ਨੂੰ ਵਾਹਨ ਦੇ ਹੇਠਾਂ ਤੋਂ ਬਾਹਰ ਕੱਢਣ ਵਿੱਚ ਮਦਦ ਕਰਨ ਲਈ SUV ਤੋਂ ਬਾਹਰ ਨਿਕਲਿਆ। ਪੀੜਤ ਟੋਇਟਾ ਫਾਰਚੂਨਰ ਹੇਠਾਂ ਦਰੜਿਆ ਗਿਆ, ਜਿਸਦਾ ਵਜ਼ਨ 2.5 ਟਨ ਤੋਂ ਵੱਧ ਸੀ, ਗੰਭੀਰ ਜ਼ਖ਼ਮੀ ਹੋ ਗਿਆ।
ਉਧਰ, ਪੁਲਿਸ ਨੇ ਵੀਡੀਓ ਕਬਜ਼ੇ ‘ਚ ਲੈ ਲਈ ਹੈ ਅਤੇ ਡਰਾਈਵਰ ਖਿਲਾਫ਼ ਲਾਪਰਵਾਹੀ ਨਾਲ ਗੱਡੀ ਚਲਾਉਣ, ਵਿਅਕਤੀ ਦੀ ਜਾਨ ਨੂੰ ਖਤਰੇ ਵਿੱਚ ਪਾਉਣ ਅਤੇ ਗੰਭੀਰ ਜ਼ਖ਼ਮੀ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ।
ਚੇਤਾਵਨੀ: ਵੀਡੀਓ ਖੌਫਨਾਕ ਤੇ ਡਰਾਉਣ ਵਾਲਾ ਹੈ। ਕ੍ਰਿਪਾ ਕਮਜ਼ੋਰ ਲੋਕ ਕਲਿੱਪ ਦੇਖਣ ਤੋਂ ਪਰਹੇਜ਼ ਕਰਨ।
Recent Posts
- Taliban stops polio vaccination campaigns in Afghanistan, UN confirms
- SEBI retracts ‘external influence’ allegations following discussions with employees
- Arvind Kejriwal, Delhi LG VK Saxena to meet on September 17 at 4.30 pm; Delhi CM likely to quit
- Asian Champions Trophy ਦੇ ਫਾਈਨਲ ‘ਚ ਭਾਰਤ, ਦੱਖਣੀ ਕੋਰੀਆ ਨੂੰ 4-1 ਨਾਲ ਹਰਾਇਆ
- Asian Champions Trophy: ਪਾਕਿਸਤਾਨ ਦੀ ਸ਼ਰਮਨਾਕ ਹਾਰ, ਚੀਨ ਨੇ 2-0 ਨਾਲ ਪਛਾੜਿਆ