- September 16, 2024
- Updated 12:24 pm
ਜੋੜਾ ਕਰ ਰਿਹਾ ਸੀ Chill, ਕੰਧ ਤੋੜਦੀ ਹੋਈ ਘਰ ‘ਚ ਦਾਖਲ ਹੋਈ Mustang, ਦੇਖ ਕੇ ਉੱਡ ਜਾਣਗੇ ਹੋਸ਼
- 19 Views
- admin
- September 4, 2024
- Viral News
ਜਦੋਂ ਵੀ ਤੁਸੀਂ ਕਾਰ ਚਲਾਉਂਦੇ ਹੋ ਤਾਂ ਇਕ ਚੀਜ਼ ਸਭ ਤੋਂ ਜ਼ਰੂਰੀ ਹੁੰਦੀ ਹੈ ਅਤੇ ਉਹ ਹੈ ਕੰਟਰੋਲ… ਜੇਕਰ ਛੋਟੀ ਜਿਹੀ ਗਲਤੀ ਵੀ ਹੋ ਜਾਂਦੀ ਹੈ ਤਾਂ ਤੁਹਾਨੂੰ ਇਸ ਦਾ ਨਤੀਜਾ ਭੁਗਤਣਾ ਪੈਂਦਾ ਹੈ। ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ‘ਚ ਇਕ ਪਰਿਵਾਰ ਘਰ ਬੈਠਾ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਫੋਰਡ ਮਸਟੈਂਗ ਕਾਰ ਇੱਕ ਜੋੜੇ ਦੇ ਲਿਵਿੰਗ ਰੂਮ ਵਿੱਚ ਵੜ ਗਈ।
ਅਮਰੀਕਾ ਦੇ ਐਰੀਜ਼ੋਨਾ ਵਿੱਚ ਵਾਪਰੀ ਇਸ ਘਟਨਾ ਵਿੱਚ ਇੱਕ ਜੋੜਾ ਆਪਣੇ ਲਿਵਿੰਗ ਰੂਮ ਵਿੱਚ ਆਰਾਮ ਨਾਲ CHILL ਕਰ ਰਿਹਾ ਸੀ ਜਦੋਂ ਇੱਕ ਫੋਰਡ ਮਸਟੈਂਗ ਕਾਰ ਬੇਕਾਬੂ ਹੋ ਕੇ ਘਰ ਵਿੱਚ ਵੜ ਗਈ।
???????? FORD MUSTANG RUSHED THE LIVING ROOM
In Arizona, a couple with their dogs were relaxing when suddenly a car slammed into their living room.
The couple, Marcus Holmberg and Sabrina Rivera, suffered cuts and minor injuries, according to Phoenix police.
And more important, the… pic.twitter.com/UAD7TfIc2D
— AN-94 Reports (@an94reports) September 3, 2024
ਸੀਸੀਟੀਵੀ ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਔਰਤ ਅਤੇ ਇੱਕ ਆਦਮੀ ਆਪਣੇ ਚਾਰ ਕੁੱਤਿਆਂ ਨਾਲ ਲਿਵਿੰਗ ਰੂਮ ਵਿੱਚ ਆਰਾਮ ਕਰ ਰਹੇ ਸਨ, ਜਦੋਂ ਇੱਕ ਤੇਜ਼ ਰਫ਼ਤਾਰ ਫੋਰਡ ਕਮਰੇ ਦੀ ਕੰਧ ਤੋੜ ਕੇ ਅੰਦਰ ਦਾਖ਼ਲ ਹੋ ਗਿਆ।
ਫੁਟੇਜ ਤੋਂ ਪਤਾ ਲੱਗਾ ਹੈ ਕਿ ਤੇਜ਼ ਰਫਤਾਰ ਵਾਹਨ ਇੰਨੀ ਤੇਜ਼ੀ ਨਾਲ ਅੰਦਰ ਵੜਿਆ ਕਿ ਪਤੀ-ਪਤਨੀ ਨੂੰ ਸੰਭਲਣ ਦਾ ਮੌਕਾ ਵੀ ਨਹੀਂ ਮਿਲਿਆ। ਚੰਗੀ ਗੱਲ ਇਹ ਹੈ ਕਿ ਸਾਰੇ ਸੁਰੱਖਿਅਤ ਹਨ ਅਤੇ ਉਨ੍ਹਾਂ ਦੇ ਚਾਰ ਕੁੱਤੇ ਵੀ ਸੁਰੱਖਿਅਤ ਹਨ।
ਇਸ ਘਟਨਾ ਵਿੱਚ ਸਥਾਨਕ ਪੁਲਿਸ ਦਾ ਕਹਿਣਾ ਹੈ ਕਿ ਜੋੜੇ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਕੁੱਤੇ ਪੂਰੀ ਤਰ੍ਹਾਂ ਸੁਰੱਖਿਅਤ ਹਨ। ਪੁਲਿਸ ਨੂੰ ਸ਼ੱਕ ਹੈ ਕਿ ਕਾਰ ਚਲਾ ਰਹੇ ਵਿਅਕਤੀ ਨੇ ਸ਼ਰਾਬ ਪੀਤੀ ਹੋਈ ਹੋ ਸਕਦੀ ਹੈ।
Recent Posts
- Taliban stops polio vaccination campaigns in Afghanistan, UN confirms
- SEBI retracts ‘external influence’ allegations following discussions with employees
- Arvind Kejriwal, Delhi LG VK Saxena to meet on September 17 at 4.30 pm; Delhi CM likely to quit
- Asian Champions Trophy ਦੇ ਫਾਈਨਲ ‘ਚ ਭਾਰਤ, ਦੱਖਣੀ ਕੋਰੀਆ ਨੂੰ 4-1 ਨਾਲ ਹਰਾਇਆ
- Asian Champions Trophy: ਪਾਕਿਸਤਾਨ ਦੀ ਸ਼ਰਮਨਾਕ ਹਾਰ, ਚੀਨ ਨੇ 2-0 ਨਾਲ ਪਛਾੜਿਆ