- September 8, 2024
- Updated 3:24 pm
ਗੈਂਗਸਟਰ ਗੋਲਡੀ ਬਰਾੜ ਜਿਊਂਦਾ ਹੈ…ਅਮਰੀਕਾ ਪੁਲਿਸ ਨੇ ਮੌਤ ਦੀਆਂ ਖ਼ਬਰਾਂ ਦਾ ਕੀਤਾ ਖੰਡਨ
- 59 Views
- admin
- May 2, 2024
- Viral News
Goldy Brar is alive: ਸਿੱਧੂ ਮੂਸੇਵਾਲਾ ਦੇ ਕਤਲ ਦੇ ਮੁੱਖ ਮੁਲਜ਼ਮ ਗੈਂਗਸਟਰ ਗੋਲਡੀ ਬਰਾੜ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਗੋਲਡੀ ਬਰਾੜ ਦੀ ਮੌਤ ਨਹੀਂ ਹੋਈ ਹੈ। ਅਮਰੀਕਾ ਪੁਲਿਸ ਨੇ ਗੈਂਗਸਟਰ ਦੀ ਮੌਤ ਦੀਆਂ ਖਬਰਾਂ ਦਾ ਖੰਡਨ ਕੀਤਾ ਹੈ। ਯੂਐਸ ਪੁਲਿਸ ਨੇ ਕਿਹਾ ਕਿ ਕੈਲੀਫੋਰਨੀਆਂ ਗੋਲੀਬਾਰੀ ‘ਚ ਮਰਨ ਵਾਲਿਆਂ ‘ਚ ਗੈਂਗਸਟਰ ਗੋਲਡੀ ਬਰਾੜ ਨਹੀਂ ਸੀ।
ਯੂਐਸ ਪੁਲਿਸ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਪਿੱਛੇ ਗੈਂਗਸਟਰ ਗੋਲਡੀ ਬਰਾੜ ਦੀ ਕੈਲੀਫੋਰਨੀਆ ਵਿੱਚ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਤੋਂ ਇਨਕਾਰ ਕਰਦਿਆਂ ਦਾਅਵਾ ਕੀਤਾ ਹੈ ਕਿ ਗੈਂਗਸਟਰ ਦੇ ਮਰਨ ਦੀਆਂ ਰਿਪੋਰਟਾਂ ‘ਗਲਤ’ ਹਨ।
ਗੋਲਡੀ ਬਰਾੜ ਦੀ ਮੌਤ ਬਾਰੇ ਇੰਡੀਆ ਟੂਡੇ ਦੇ ਸਵਾਲ ਦੇ ਜਵਾਬ ਵਿੱਚ ਪੁਲਿਸ ਨੇ ਕਿਹਾ, “ਅਸੀਂ ਪੁਸ਼ਟੀ ਕਰ ਸਕਦੇ ਹਾਂ ਕਿ ਮ੍ਰਿਤਕ ਗੋਲਡੀ ਬਰਾੜ ਨਹੀਂ ਸੀ। ਮ੍ਰਿਤਕ ਦੀ ਪਛਾਣ ਪ੍ਰੈਸ ਰਿਲੀਜ਼ ਵਿੱਚ ਹੈ ਅਤੇ ਉਸ ਦੀ ਤਸਵੀਰ ਨਾਲ ਨੱਥੀ ਹੈ। ਸਾਨੂੰ ਨਹੀਂ ਪਤਾ ਕਿ ਗੋਲਡੀ ਬਰਾੜ ਬਾਰੇ ਇਹ ਅਫਵਾਹ ਕਿਵੇਂ ਫੈਲੀ, ਕਿਸ ਨੇ ਸ਼ੁਰੂ ਕੀਤਾ, ਪਰ ਇਹ ਸਾਡੇ ਵੱਲੋਂ ਨਹੀਂ ਸੀ, ਸਾਡੀ ਏਜੰਸੀ ਨਾਲ ਜਾਂਚ ਕਰਨ ਤੋਂ ਪਹਿਲਾਂ ਹੀ ਇਸ ਨੂੰ ਇੱਕ ਤੱਥ ਵਜੋਂ ਪੇਸ਼ ਕਰਨਾ ਸ਼ੁਰੂ ਕਰ ਦਿੱਤਾ।
ਦੱਸ ਦਈਏ ਕਿ ਫਰਿਜ਼ਨੋ ਪੁਲਿਸ ਵਿਭਾਗ ਨੇ ਇੱਕ ਪ੍ਰੈਸ ਬਿਆਨ ਵਿੱਚ ਦੱਸਿਆ ਸੀ ਕਿ ਕੈਲੀਫੋਰਨੀਆ ਦੇ ਫੇਅਰਮੌਂਟ ਅਤੇ ਹੋਲਟ ਐਵੇਨਿਊ ਵਿੱਚ ਕੱਲ੍ਹ ਲੜਾਈ ਤੋਂ ਬਾਅਦ ਦੋ ਵਿਅਕਤੀਆਂ ਨੂੰ ਗੋਲੀ ਮਾਰ ਦਿੱਤੀ ਗਈ ਸੀ। ਉਨ੍ਹਾਂ ਵਿੱਚੋਂ ਇੱਕ ਦੀ ਬਾਅਦ ਵਿੱਚ ਹਸਪਤਾਲ ਵਿੱਚ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਕਈ ਲੋਕਾਂ ਨੇ ਅੰਦਾਜ਼ਾ ਲਗਾਇਆ ਕਿ ਘਟਨਾ ‘ਚ ਮਾਰਿਆ ਗਿਆ ਵਿਅਕਤੀ ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਸੀ, ਜਿਸ ਤੋਂ ਬਾਅਦ ਇਹ ਖਬਰ ਸੋਸ਼ਲ ਮੀਡੀਆ ‘ਤੇ ਅੱਗ ਵਾਂਗ ਫੈਲ ਗਈ ਸੀ।
Recent Posts
- ਭਾਰਤੀ ਟੀਮ ਨੇ ਚੀਨ ਨੂੰ 3-0 ਨਾਲ ਬੁਰੀ ਤਰ੍ਹਾਂ ਹਰਾਇਆ, ਜਿੱਤ ਨਾਲ ਕੀਤੀ ਸ਼ੁਰੂਆਤ
- 13 ਛੱਕੇ ਅਤੇ ਸੈਂਕੜਾ, ਰਿੰਕੂ ਸਿੰਘ ਦੇ ਸਾਥੀ ਨੇ ਮਚਾਇਆ ਕੋਹਰਾਮ, ਰੋਮਾਂਚਕ ਮੈਚ ‘ਚ…
- ਐਥਲੀਟ ਨੂੰ Gold ਜਿੱਤਣ ਦਾ ਜਸ਼ਨ ਮਨਾਉਣਾ ਪਿਆ ਮਹਿੰਗਾ, Medal ਦੂਜੇ ਖਿਡਾਰੀ ਨੂੰ ਦਿੱਤਾ
- AFG VS NZ TEST: ਭਾਰਤ ‘ਚ ਅਫਗਾਨਿਸਤਾਨ ਅਤੇ ਨਿਊਜ਼ੀਲੈਂਡ ਵਿਚਾਲੇ ਟੈਸਟ ਮੈਚ
- Mumbai: 9-foot-long crocodile safely rescued from Mulund residential society